ਹੁਸ਼ਿਆਰਪੁਰ: ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ ਈਡੀ ਦੀ ਰੇਡ, ਤੜਕਸਾਰ ਹੀ ਟੀਮ ਦੀ ਦਬਿਸ਼

Updated On: 

28 Jan 2026 12:01 PM IST

ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਨਿਵਾਸ 'ਤੇ ਰੇਡ ਕਰਦੇ ਹੋਏ ਦਸਤਾਵੇਜ਼ਾਂ ਤੇ ਅਹਿਮ ਸਬੂਤਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਸੁੰਦਰ ਸ਼ਾਮ ਅਰੋੜਾ ਦੇ ਖਿਲਾਫ਼ ਅੱਜ ਦੀ ਜਾਂਚ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਈਡੀ ਦੀ ਟੀਮ ਨੇ ਉਨ੍ਹਾਂ ਦੇ ਘਰੀ ਤਲਾਸ਼ੀ ਲੈ ਰਹੀ ਹੈ।

ਹੁਸ਼ਿਆਰਪੁਰ: ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ ਈਡੀ ਦੀ ਰੇਡ, ਤੜਕਸਾਰ ਹੀ ਟੀਮ ਦੀ ਦਬਿਸ਼

ਹੁਸ਼ਿਆਰਪੁਰ: ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ ਈਡੀ ਦੀ ਰੇਡ, ਤੜਕਸਾਰ ਹੀ ਟੀਮ ਦੀ ਦਬਿਸ਼

Follow Us On

ਹੁਸ਼ਿਆਰਪੁਰ ‘ਚ ਸਾਬਕਾ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸੁੰਦਰ ਸ਼ਾਮ ਅਰੋੜਾ ਦੇ ਘਰ ਬੁੱਧਵਾਰ ਸਵੇਰੇ ਈਡੀ ਨੇ ਰੇਡ ਕੀਤੀ। ਇਸ ਤੋਂ ਪਹਿਲਾਂ ਈਡੀ ਨੇ ਸ਼ੁੰਦਰ ਸ਼ਾਮ ਅਰੋੜਾ ਨੂੰ ਗ੍ਰਿਫ਼ਤਾਰ ਕਰਨ ਲਈ ਰੇਡ ਕੀਤੀ ਸੀ ਤੇ ਬਾਅਦ ‘ਚ ਕਥਿਤ ਭ੍ਰਿਸ਼ਟਾਚਾਰ ਦੇ ਡਬਲ ਕੇਸ ‘ਚ ਨਾਮ ਆਉਣ ਤੋਂ ਬਆਅਦ ਵਿਜੀਲੈਂਸ ਨੇ ਵੀ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਈਡੀ ਦੀ ਅੱਜ ਰੇਡ ਪੰਜਾਬ ‘ਚ ਉਦਯੋਗ ਮੰਤਰੀ ਰਹਿੰਦੇ ਹੋਏ ਉਨ੍ਹਾਂ ਦੇ ਕੁੱਝ ਫੈਸਲਿਆਂ ਰਾਹੀਂ ਕੁੱਝ ਪ੍ਰਾਈਵੇਟ ਕੰਪਨੀਆਂ ਨੂੰ ਫਾਇਦਾ ਪਹੁੰਚਾ ਕੇ ਭਾਰੀ ਰਕਮ ਦੀ ਕਥਿਤ ਹੇਰਾਫੇਰੀ ਦੇ ਸਿਲਸਿਲੇ ‘ਚ ਕੀਤੀ ਗਈ ਹੈ।

ਜਾਣਕਾਰੀ ਮੁਤਾਬਕ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਨਿਵਾਸ ‘ਤੇ ਰੇਡ ਕਰਦੇ ਹੋਏ ਦਸਤਾਵੇਜ਼ਾਂ ਤੇ ਅਹਿਮ ਸਬੂਤਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਸੁੰਦਰ ਸ਼ਾਮ ਅਰੋੜਾ ਦੇ ਖਿਲਾਫ਼ ਅੱਜ ਦੀ ਜਾਂਚ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਈਡੀ ਦੀ ਟੀਮ ਨੇ ਉਨ੍ਹਾਂ ਦੇ ਘਰੀ ਤਲਾਸ਼ੀ ਲੈ ਰਹੀ ਹੈ। ਉਨ੍ਹਾਂ ਦੇ ਘਰ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੇ ਘਰ ‘ਚ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਅੰਦਰ ਨਹੀਂ ਦਿੱਤਾ ਜਾ ਰਿਹਾ।