ਚੰਡੀਗੜ੍ਹ-ਲੁਧਿਆਣਾ ‘ਚ ਇਮੀਗ੍ਰੇਸ਼ਨ ਕੰਪਨੀਆਂ ‘ਤੇ ED ਦੀ ਰੇਡ: 19 ਲੱਖ ਦੀ ਨਕਦੀ ਜ਼ਬਤ, ਡਿਜੀਟਲ ਡਿਵਾਈਸ ਬਰਾਮਦ

davinder-kumar-jalandhar
Updated On: 

27 Feb 2025 13:18 PM

ED Raid in Chandigarh and Ludhiana: ਲੁਧਿਆਣਾ ਤੇ ਚੰਡੀਗੜ੍ਹ ਵਿੱਚ ਵੱਡੀਆਂ ਇਮੀਗ੍ਰੇਸ਼ਨ ਕੰਪਨੀਆਂ 'ਤੇ ਈਡੀ ਨੇ ਛਾਪੇਮਾਰੀ ਕੀਤੀ ਹੈ। ਈਡੀ ਨੇ ਇਹ ਕਾਰਵਾਈ ਪੰਜਾਬ ਪੁਲਿਸ ਤੇ ਦਿੱਲੀ ਪੁਲਿਸ ਵੱਲੋਂ ਦਰਜ ਕੀਤੀ ਗਈ FIR ਦੇ ਆਧਾਰ 'ਤੇ ਕੀਤੀ ਹੈ। ਇਨ੍ਹਾਂ ਕੰਪਨੀਆਂ ਬਾਰੇ ਇੱਕ ਸ਼ਿਕਾਇਤ ਵਿਦੇਸ਼ੀ ਅਪਰਾਧਿਕ ਜਾਂਚ ਦਫ਼ਤਰ, ਅਮਰੀਕੀ ਦੂਤਾਵਾਸ, ਨਵੀਂ ਦਿੱਲੀ ਵੱਲੋਂ ਦਰਜ ਕਰਵਾਈ ਗਈ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਵੀਜ਼ਾ ਸਲਾਹਕਾਰ ਧੋਖਾਧੜੀ ਕਰ ਰਹੇ ਸਨ।

ਚੰਡੀਗੜ੍ਹ-ਲੁਧਿਆਣਾ ਚ ਇਮੀਗ੍ਰੇਸ਼ਨ ਕੰਪਨੀਆਂ ਤੇ ED ਦੀ ਰੇਡ: 19 ਲੱਖ ਦੀ ਨਕਦੀ ਜ਼ਬਤ, ਡਿਜੀਟਲ ਡਿਵਾਈਸ ਬਰਾਮਦ
Follow Us On

ਜਲੰਧਰ ਇਨਫੋਰਸਮੈਂਟ ਵਿਭਾਗ (ED) ਨੇ ਲੁਧਿਆਣਾ ਤੇ ਚੰਡੀਗੜ੍ਹ ਵਿੱਚ ਵੱਡੀਆਂ ਇਮੀਗ੍ਰੇਸ਼ਨ ਕੰਪਨੀਆਂ ‘ਤੇ ਛਾਪੇਮਾਰੀ ਕੀਤੀ ਹੈ। ਕਾਰਵਾਈ ਦੌਰਾਨ, ਈਡੀ ਦੀ ਟੀਮ ਨੇ ਇਤਰਾਜ਼ਯੋਗ ਦਸਤਾਵੇਜ਼, ਡਿਜੀਟਲ ਡਿਵਾਈਸ ਅਤੇ 19 ਲੱਖ ਰੁਪਏ ਨਕਦ ਜ਼ਬਤ ਕੀਤੇ। ਈਡੀ ਦੀ ਟੀਮ ਨੇ ਕਈ ਨਿੱਜੀ ਕੰਪਨੀਆਂ ਨਾਲ ਸਬੰਧਤ ਪੰਜ ਵਪਾਰਕ ਤੇ ਰਿਹਾਇਸ਼ੀ ਜਾਇਦਾਦਾਂ ਦੀ ਜਾਂਚ ਕਰ ਰਹੀ ਹੈ।

ਦਿੱਲੀ ਪੁਲਿਸ ਦੀ FIR ਨੂੰ ਆਧਾਰ ਬਣਾਇਆ

ਈਡੀ ਨੇ ਇਹ ਕਾਰਵਾਈ ਪੰਜਾਬ ਪੁਲਿਸ ਤੇ ਦਿੱਲੀ ਪੁਲਿਸ ਵੱਲੋਂ ਦਰਜ ਕੀਤੀ ਗਈ FIR ਦੇ ਆਧਾਰ ‘ਤੇ ਕੀਤੀ ਹੈ। ਇਨ੍ਹਾਂ ਕੰਪਨੀਆਂ ਬਾਰੇ ਇੱਕ ਸ਼ਿਕਾਇਤ ਵਿਦੇਸ਼ੀ ਅਪਰਾਧਿਕ ਜਾਂਚ ਦਫ਼ਤਰ, ਅਮਰੀਕੀ ਦੂਤਾਵਾਸ, ਨਵੀਂ ਦਿੱਲੀ ਵੱਲੋਂ ਦਰਜ ਕਰਵਾਈ ਗਈ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਵੀਜ਼ਾ ਸਲਾਹਕਾਰ ਧੋਖਾਧੜੀ ਕਰ ਰਹੇ ਸਨ।

ਵਿਦਿਅਕ ਤੇ ਤਜਰਬੇ ਦੇ ਸਰਟੀਫਿਕੇਟਾਂ ‘ਚ ਗੜਬੜੀ

ਈਡੀ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਕੰਪਨੀਆਂ ਨੇ ਅਮਰੀਕਾ ਵਿੱਚ ਪੜ੍ਹਾਈ ਅਤੇ ਕੰਮ ਕਰਨ ਦੇ ਚਾਹਵਾਨ ਅਯੋਗ ਵੀਜ਼ਾ ਬਿਨੈਕਾਰਾਂ ਦੇ ਵਿਦਿਅਕ ਅਤੇ ਤਜਰਬੇ ਦੇ ਸਰਟੀਫਿਕੇਟ ਜਾਅਲੀ ਬਣਾਏ ਸਨ।

VISA ਅਰਜ਼ੀ ਲਈ ਬੈਂਕ ਖਾਤੇ ਵਿੱਚ ਪੈਸੇ ਦਿਖਾਏ

ਵੀਜ਼ਾ ਅਰਜ਼ੀ ਲਈ ਖਾਤਿਆਂ ਵਿੱਚ ਘੱਟੋ-ਘੱਟ ਫੰਡ ਦਿਖਾਉਣ ਲਈ ਵੀਜ਼ਾ ਬਿਨੈਕਾਰਾਂ ਦੇ ਖਾਤਿਆਂ ਵਿੱਚ ਫੰਡ ਟ੍ਰਾਂਸਫਰ ਕੀਤੇ ਗਏ ਸਨ, ਬਦਲੇ ਵਿੱਚ ਝੂਠੇ ਕਮਿਸ਼ਨ/ਫ਼ੀਸ ਲਏ ਗਏ ਸਨ। ਤੱਥਾਂ ਅਤੇ ਹਾਲਾਤਾਂ ਨਾਲ ਛੇੜਛਾੜ ਕਰਕੇ ਵੀਜ਼ਾ ਬਿਨੈਕਾਰਾਂ ਨੂੰ ਸੰਯੁਕਤ ਰਾਜ ਅਮਰੀਕਾ ਦੇ ਵੀਜ਼ਾ ਲਈ ਯੋਗਤਾ ਦਿਖਾਉਣ ਵਿੱਚ ਝੂਠੀ ਸਹਾਇਤਾ ਕੀਤੀ।

ਠੱਗੀ ਦੇ ਪੈਸਿਆਂ ਨਾਲ ਜਾਇਦਾਦ ਵਿੱਚ ਨਿਵੇਸ਼

ਅਜਿਹੀਆਂ ਅਪਰਾਧਿਕ ਗਤੀਵਿਧੀਆਂ ਰਾਹੀਂ ਵੀਜ਼ਾ ਬਿਨੈਕਾਰਾਂ ਤੋਂ ਭਾਰੀ ਰਕਮ ਵਸੂਲੀ ਗਈ ਹੈ। ਨਾਜਾਇਜ਼ ਢੰਗ ਨਾਲ ਕਮਾਏ ਪੈਸੇ ਨੂੰ ਰੀਅਲ ਅਸਟੇਟ ਵਿੱਚ ਨਿਵੇਸ਼ ਕੀਤਾ। ਕੁਝ ਪੈਸੇ ਵੱਖ-ਵੱਖ ਬੈਂਕ ਖਾਤਿਆਂ ਵਿੱਚ ਜਮ੍ਹਾ ਕਰਵਾਏ ਗਏ ਹਨ।