ਹੁਸ਼ਿਆਰਪੁਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, ਰਾਵਣ ਦਹਿਨ ਕਰ ਦਿੱਤਾ ਭਾਈਚਾਰਕ ਸਾਂਝ ਬਨਾਉਣ ਦਾ ਸੰਦੇਸ਼

Updated On: 

24 Oct 2023 21:03 PM

ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਚ ਦਸ਼ਿਹਰਾ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਹੁਸ਼ਿਆਰਪੁਰ ਪਹੁੰਚੇ ਅਤੇ ਰਾਵਣ ਦਹਿਨ ਕੀਤਾ। ਲੋਕਾਂ 'ਚ ਵੀ ਦੁਸ਼ਹਿਰੇ ਦੇ ਤਿਉਹਾਰ ਦਾ ਉਤਸ਼ਾਹ ਦੇਖਣ ਨੂੰ ਮਿਲਿਆ। ਦੁਸ਼ਹਿਰਾ ਕਮੇਟੀ ਵੱਲੋਂ ਚੰਗੇ ਪ੍ਰਬੰਧਾਂ ਦੇ ਚੱਲਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਅੰਮ੍ਰਿਤਸਰ ਤੋਂ ਲਲਿਤ ਸ਼ਰਮਾ, ਜਲੰਧਰ ਤੋਂ ਦਵਿੰਦਰ ਕੁਮਾਰ, ਬਠਿੰਡ ਤੋਂ ਗੋਵਿੰਦ ਸੈਨੀ, ਗੁਰਦਾਸਪੁਰ ਤੋਂ ਅਵਤਾਰ ਸਿੰਘ, ਫਾਜ਼ਿਲਕਾ ਤੋਂ ਅਰਵਿੰਦ ਤੇ ਸੰਗਰੂਰ ਤੋਂ ਆਰ ਕੇ ਕੰਸਲ ਦੀ ਰਿਪੋਰਟ।

ਹੁਸ਼ਿਆਰਪੁਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, ਰਾਵਣ ਦਹਿਨ ਕਰ ਦਿੱਤਾ ਭਾਈਚਾਰਕ ਸਾਂਝ ਬਨਾਉਣ ਦਾ ਸੰਦੇਸ਼
Follow Us On

ਪੰਜਾਬ ਨਿਉਜ਼: ਦੁਸ਼ਹਿਰੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਹੁਸ਼ਿਆਰਪੁਰ ਪਹੁੰਚੇ ਜਿੱਥੇ ਉਨ੍ਹਾਂ ਰਾਵਣ ਦਹਿਨ ਕੀਤਾ। ਇਸ ਸਮਾਗਮ ਮੌਕੇ ਰਾਮ ਲੀਲਾ ਮੈਦਾਨ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਐਮਐਲਏ ਜਸਬੀਰ ਸਿੰਘ ਰਾਜਾ, ਕਰਮਬੀਰ ਸਿੰਘ ਘੁੰਮਣ, ਡਾਕਟਰ ਰਵਜੋਤ ਸਿੰਘ, ਸਾਬਕਾ ਮੰਤਰੀ ਤੀਕਸ਼ਨ ਸ਼ੂਦ ਵੀ ਮੌਜੂਦ ਰਹੇ।

ਹੁਸ਼ਿਆਰਪੁਰ: ਰਾਮ ਲੀਲਾ ਮੈਦਾਨ ‘ਚ ਜਲਦ ਬਣੇਗਾ ਸਟੇਡੀਅਮ

ਰਾਵਣ ਦਹਿਣ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨੇ ਆਪਣੇ ਸੰਬੋਧਨ ਵਿੱਚ ਹੁਸ਼ਿਆਰਪੁਰ ਸ਼ਹਿਰ ਦੇ ਲੋਕਾਂ ਨੂੰ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਰਾਮ ਲੀਲਾ ਮੈਦਾਨ ਵਿੱਚ ਸਟੇਡੀਅਮ ਨਿਰਮਾਣ ਦਾ ਕੰਮ ਜਲਦ ਸ਼ੁਰੂ ਕਰਨ ਦਾ ਐਲਾਨ ਕੀਤਾ। ਨਾਲ ਹੀ ਉਨ੍ਹਾਂ ਹੁਸ਼ਿਆਰਪੁਰ ਵਿੱਚ ਇਸ ਸਾਲ ਤੋਂ ਮੈਡੀਕਲ ਕਾਲਜ ਦੀਆਂ ਕਲਾਸਾਂ ਸ਼ੁਰੂ ਕਰਨਾ ਦੀ ਵੀ ਗੱਲ ਕਹੀ।

ਅੰਮ੍ਰਿਤਸਰ ਚ 12 ਥਾਵਾਂ ‘ਤੇ ਮਨਾਇਆ ਦੁਸ਼ਿਹਰਾ

ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਵਿੱਚ ਰਾਵਣ ਦੇ 90 ਫੁੱਟ ਅਤੇ ਕੁੰਭਕਰਨ ਤੇ ਮੇਘਨਾਥ ਦੇ 80-80 ਫੁੱਟ ਦੇ ਪੁਤਲੇ ਫੂਕੇ ਗਏ। ਦੱਸ ਦੇਈਏ ਕਿ ਅੰਮ੍ਰਿਤਸਰ ਜ਼ਿਲ੍ਹੇ ਦੀਆਂ 12 ਥਾਵਾਂ ‘ਤੇ ਰਾਵਣ ਦਹਿਣ ਨੂੰ ਲੈ ਕੇ ਵੱਡੇ-ਵੱਡੇ ਪ੍ਰੋਗਰਾਮ ਕਰਵਾਏ ਗਏ ਹਨ। ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ ਕੁੱਲ੍ਹ 7 ਥਾਵਾਂ ‘ਤੇ ਰਾਵਣ ਦਹਿਣ ਦੀ ਇਜਾਜ਼ਤ ਦਿੱਤੀ ਸੀ।

ਰਾਵਣ ਨੂੰ ਹੰਕਾਰ ਲੈ ਡੁੱਬਿਆ-ਰਮਨ ਬਹਿਲ

ਗੁਰਦਾਸਪੁਰ ਸ਼ਹਿਰ ਵਿੱਚ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਰਿਆੜ ਨੇ ਸ਼ਹਿਰ ਵਾਸੀਆਂ ਨੂੰ ਦੁਸ਼ਹਿਰੇ ਦੀ ਵਧਾਈ ਦਿੱਤੀ। ਉਥੇ ਹੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਬੁਰਾਈ ‘ਤੇ ਅੱਛਾਈ ਦੀ ਜਿੱਤ ਦਾ ਹੈ। ਇੱਕ ਵੱਡਾ ਵਿਦਵਾਨ ਹੋਣ ਦੇ ਬਾਵਜੂਦ ਰਾਵਣ ਨੂੰ ਉਸ ਦੇ ਹੰਕਾਰ ਖ਼ਤਮ ਕੀਤਾ। ਇਸ ਲਈ ਸਾਨੂੰ ਆਪਣੇ ਅੰਦਰਲੇ ਰਾਵਣ ਨੂੰ ਖ਼ਤਮ ਕਰਨਾ ਚਾਹੀਦਾ ਹੈ ਅਤੇ ਭਗਵਾਨ ਸ੍ਰੀ ਰਾਮ ਜੀ ਦੇ ਦਰਸਾਏ ਮਾਰਗ ‘ਤੇ ਚੱਲਣਾ ਚਾਹੀਦਾ ਹੈ।

ਬਠਿੰਡਾ ‘ਚ ਅਨੋਖਾ ਦੁਸ਼ਹਿਰਾ

ਬਠਿੰਡਾ ਦੇ ਪਰਸ ਰਾਮ ਨਗਰ ਵਿਖੇ ਬਹੁਤ ਅਨੋਖੇ ਢੰਗ ਦੇ ਨਾਲ ਦੁਸ਼ਹਿਰਾ ਦਾ ਤਿਉਹਾਰ ਮਨਾਇਆ ਗਿਆ। ਇੱਥੇ ਪੰਜ ਜੇਬੀਸੀ ਦੀ ਮਦਦ ਨਾਲ 50 ਫੁੱਟ ਦੀ ਉਚਾਈ ‘ਤੇ ਭਗਵਾਨ ਰਾਮ ਚੰਦਰ ਅਤੇ ਰਾਵਣ ਦੀ ਸੇਨਾ ਵਿਚਾਲੇ ਯੁੱਧ ਦਿਖਾਇਆ ਗਿਆ। ਇਸ ਦੁਸ਼ਹਿਰੇ ‘ਚ ਰੰਗ ਬਰੰਗੀ ਲੇਜ਼ਰ ਲਾਈਟਾਂ ਅਤੇ ਅਤਿਸ਼ਬਾਜੀਆਂ ਨਾਲ ਅਨੋਖੇ ਢੰਗ ਦਾ ਨਜ਼ਾਰਾ ਪੇਸ਼ ਕੀਤਾ ਗਿਆ। ਦੁਸ਼ਿਹਰਾ ਕਮੇਟੀ ਦੇ ਪ੍ਰਧਾਨ ਵਿਜੇ ਕੁਮਾਰ ਐਮਸੀ ਦਾ ਦਾਅਵਾ ਹੈ ਕਿ ਬਠਿੰਡਾ ਦਾ ਇਹ ਮੇਲਾ ਪੰਜਾਬ ਦਾ ਨੰਬਰ ਵਨ ਸੀ।

ਸੰਗਰੂਰ ‘ਚ ਵੀ ਦਿਖਿਆ ਜੋਸ਼

ਸੰਗਰੂਰ ‘ਚ ਦੁਸ਼ਹਿਰੇ ਨੂੰ ਲੈਕੇ ਲੋਕਾਂ ‘ਚ ਜੋਸ਼ ਦੇਖਣ ਨੂੰ ਮਿਲਿਆ। ਇੱਥੇ ਰਣਵੀਰ ਕਾਲਜ ਗਰਾਊਂਡ ਵਿੱਚ ਦੁਸ਼ਹਿਰਾ ਮਨਾਇਆ ਗਿਆ ਜਿੱਥੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਫੂਕੇ ਗਏ। ਰਾਵਣ ਦਹਿਨ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਇਲਾਕੇ ਦੇ ਲੋਕ ਪੁੱਜੇ ਹਨ।

ਪੀਰ ਬਾਬਾ ਖਾਕੀ ਸ਼ਾਹ ਵਿਖੇ ਮਨਾਇਆ ਦੁਸ਼ਿਹਰਾ

ਜਲਾਲਾਬਾਦ-ਸ੍ਰੀ ਮੁਕਤਸਰ ਸਾਹਿਬ ਨੈਸ਼ਨਲ ਹਾਈਵੇ 754 ‘ਤੇ ਪਿੰਡ ਬੱਲੂਆਣਾ ਵਿਖੇ ਸਮਾਧ ਪੀਰ ਬਾਬਾ ਖਾਕੀ ਸ਼ਾਹ ਵਿਖੇ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਤੇ ਨੇੜਲੇ ਪਿੰਡਾਂ ਦੇ ਲੋਕਾਂ ਦੁਸ਼ਹਿਰਾ ਦੇਖਣ ਲਈ ਪਹੁੰਚੇ।