ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ‘ਚ ਸ਼ਾਰਦੀਆ ਨਰਾਤਿਆਂ ਨਾਲ ਵਿਸ਼ਵ ਪ੍ਰਸਿੱਧ ‘ਲੰਗੂਰ ਮੇਲਾ’ ਸ਼ੁਰੂ, ਸ਼ਰਧਾਲੂਆਂ ਦੀ ਉਮੜੀ ਭਾਰੀ ਭੀੜ

Updated On: 

11 Oct 2026 10:01 AM IST

ਧਾਰਮਿਕ ਮਾਨਤਾਵਾਂ ਅਨੁਸਾਰ, ਜਿਨ੍ਹਾਂ ਪਰਿਵਾਰਾਂ ਦੀ ਸੰਤਾਨ ਪ੍ਰਾਪਤੀ ਦੀ ਮੰਨਤ ਪੂਰੀ ਹੁੰਦੀ ਹੈ ਜਾਂ ਜਿਹੜੇ ਆਪਣੇ ਬੱਚਿਆਂ ਦੀ ਲੰਬੀ ਉਮਰ ਤੇ ਤੰਦਰੁਸਤੀ ਲਈ ਅਰਦਾਸ ਕਰਦੇ ਹਨ, ਉਹ ਆਪਣੇ ਬੱਚਿਆਂ ਨੂੰ ਲੰਗੂਰ ਦਾ ਰੂਪ ਧਾਰਨ ਕਰਵਾ ਕੇ ਮੰਦਰ ਲੈ ਕੇ ਆਉਂਦੇ ਹਨ। ਬੱਚਿਆਂ ਨੂੰ ਵਿਸ਼ੇਸ਼ ਲਾਲ ਤੇ ਸੁਨਹਿਰੀ ਗੋਟੇ ਵਾਲੀ ਪੁਸ਼ਾਕ ਪਹਿਨਾਈ ਜਾਂਦੀ ਹੈ।

ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਚ ਸ਼ਾਰਦੀਆ ਨਰਾਤਿਆਂ ਨਾਲ ਵਿਸ਼ਵ ਪ੍ਰਸਿੱਧ ਲੰਗੂਰ ਮੇਲਾ ਸ਼ੁਰੂ, ਸ਼ਰਧਾਲੂਆਂ ਦੀ ਉਮੜੀ ਭਾਰੀ ਭੀੜ
ਪਵਿੱਤਰ ਨਗਰੀ ਅੰਮ੍ਰਿਤਸਰ ਸਥਿਤ ਇਤਿਹਾਸਕ ਦੁਰਗਿਆਣਾ ਮੰਦਰ (ਸ਼੍ਰੀ ਹਨੂੰਮਾਨ ਜੀ ਮੰਦਰ) ‘ਚ ਸ਼ਾਰਦੀਆ ਨਰਾਤਿਆਂ ਦੇ ਪਾਵਨ ਮੌਕੇ ਵਿਸ਼ਵ ਪ੍ਰਸਿੱਧ ‘ਲੰਗੂਰ ਮੇਲਾ’ ਬੜੀ ਧੂਮਧਾਮ ਤੇ ਸ਼ਰਧਾ ਭਾਵਨਾ ਨਾਲ ਸ਼ੁਰੂ ਹੋ ਗਿਆ ਹੈ। ਇਹ ਮੇਲਾ ਪਹਿਲੇ ਨਰਾਤੇ ਤੋਂ ਸ਼ੁਰੂ ਹੋ ਕੇ ਵਿਜੈਦਸ਼ਮੀ (ਦਸਹਿਰੇ) ਤੱਕ ਚੱਲਦਾ ਹੈ। ਇਸ ਮੇਲੇ ‘ਚ ਸ਼ਾਮਲ ਹੋਣ ਲਈ ਨਾ ਸਿਰਫ਼ ਪੰਜਾਬ ਤੇ ਅੰਮ੍ਰਿਤਸਰ ਤੋਂ, ਸਗੋਂ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਸ਼ਰਧਾਲੂ ਆਪਣੇ ਬੱਚਿਆਂ ਨਾਲ ਮੰਦ ‘ਚ ਮੱਥਾ ਟੇਕਣ ਤੇ ਭਗਵਾਨ ਹਨੂੰਮਾਨ ਜੀ ਦਾ ਆਸ਼ੀਰਵਾਦ ਲੈਣ ਪਹੁੰਚਦੇ ਹਨ।

ਮੰਨਤ ਪੂਰੀ ਹੋਣ ‘ਤੇ ਬਣਾਇਆ ਜਾਂਦਾ ਹੈ ‘ਲੰਗੂਰ’

ਧਾਰਮਿਕ ਮਾਨਤਾਵਾਂ ਅਨੁਸਾਰ, ਜਿਨ੍ਹਾਂ ਪਰਿਵਾਰਾਂ ਦੀ ਸੰਤਾਨ ਪ੍ਰਾਪਤੀ ਦੀ ਮੰਨਤ ਪੂਰੀ ਹੁੰਦੀ ਹੈ ਜਾਂ ਜਿਹੜੇ ਆਪਣੇ ਬੱਚਿਆਂ ਦੀ ਲੰਬੀ ਉਮਰ ਤੇ ਤੰਦਰੁਸਤੀ ਲਈ ਅਰਦਾਸ ਕਰਦੇ ਹਨ, ਉਹ ਆਪਣੇ ਬੱਚਿਆਂ ਨੂੰ ਲੰਗੂਰ ਦਾ ਰੂਪ ਧਾਰਨ ਕਰਵਾ ਕੇ ਮੰਦਰ ਲੈ ਕੇ ਆਉਂਦੇ ਹਨ। ਬੱਚਿਆਂ ਨੂੰ ਵਿਸ਼ੇਸ਼ ਲਾਲ ਤੇ ਸੁਨਹਿਰੀ ਗੋਟੇ ਵਾਲੀ ਪੁਸ਼ਾਕ ਪਹਿਨਾਈ ਜਾਂਦੀ ਹੈ। ਉਨ੍ਹਾਂ ਦੇ ਹੱਥਾਂ ‘ਚ ਗਦਾ ਤੇ ਛੜੀ ਦਿੱਤੀ ਜਾਂਦੀ ਹੈ, ਜਦਕਿ ਸਿਰ ‘ਤੇ ਮੁਕਟ ਸਜਾਇਆ ਜਾਂਦਾ ਹੈ।

ਬਦਲਦੀ ਸੋਚ: ਧੀਆਂ ਨੂੰ ਵੀ ਬਣਾਇਆ ਜਾ ਰਿਹਾ ਹੈ ਲੰਗੂਰ

ਇਸ ਵਾਰ ਮੇਲੇ ‘ਚ ਆਸਥਾ ਦੇ ਨਾਲ-ਨਾਲ ਇੱਕ ਖ਼ੂਬਸੂਰਤ ਸਮਾਜਿਕ ਸੰਦੇਸ਼ ਵੀ ਦੇਖਣ ਨੂੰ ਮਿਲਿਆ। ਮੰਦਰ ਪਹੁੰਚੇ ਸ਼ਰਧਾਲੂਆਂ, ਜਿਨ੍ਹਾਂ ‘ਚ ਓਮ ਪ੍ਰਕਾਸ਼ ਗੁਪਤਾ ਵੀ ਸ਼ਾਮਲ ਹਨ, ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀਆਂ ਧੀਆਂ ਨੂੰ ਵੀ ਲੰਗੂਰ ਬਣਾ ਕੇ ਮੇਲੇ ‘ਚ ਸ਼ਾਮਲ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ‘ਚ ਪੁੱਤਰ ਤੇ ਧੀ ਵਿਚਕਾਰ ਕੋਈ ਫ਼ਰਕ ਨਹੀਂ ਹੈ। ਇਸ ਲਈ ਭਗਵਾਨ ਹਨੂੰਮਾਨ ਜੀ ਦਾ ਧੰਨਵਾਦ ਪ੍ਰਗਟ ਕਰਨ ਲਈ ਧੀਆਂ ਨੂੰ ਵੀ ਲੰਗੂਰ ਬਣਾਇਆ ਗਿਆ ਹੈ।

10 ਦਿਨਾਂ ਤੱਕ ਸਖ਼ਤ ਨਿਯਮਾਂ ਤੇ ਪਰਹੇਜ਼ ਦੀ ਪਾਲਣਾ

ਲੰਗੂਰ ਮੇਲੇ ਦੌਰਾਨ ਸ਼ਰਧਾਲੂਆਂ ਅਤੇ ਬੱਚਿਆਂ ਨੂੰ ਕਈ ਸਖ਼ਤ ਧਾਰਮਿਕ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਸ਼ਰਧਾਲੂਆਂ ਅਨੁਸਾਰ, ਇਨ੍ਹਾਂ ਨਿਯਮਾਂ ‘ਚ ਸ਼ਾਮਲ ਹਨ: ਨੰਗੇ ਪੈਰੀਂ ਰਹਿਣਾ: ਬੱਚੇ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ 10 ਦਿਨਾਂ ਤੱਕ ਨੰਗੇ ਪੈਰੀਂ ਰਹਿੰਦੇ ਹਨ। ਜੁੱਤੀਆਂ-ਚੱਪਲਾਂ ਤੇ ਚਮੜੇ ਦੀਆਂ ਵਸਤਾਂ ਪਹਿਨਣ ਤੋਂ ਪਰਹੇਜ਼ ਕੀਤਾ ਜਾਂਦਾ ਹੈ। ਜ਼ਮੀਨ ‘ਤੇ ਸੌਣਾ: ਬਿਸਤਰੇ ‘ਤੇ ਸੌਣ ਦੀ ਬਜਾਏ ਜ਼ਮੀਨ ਜਾਂ ਲੱਕੜ ਦੇ ਤਖ਼ਤ ‘ਤੇ ਸੌਂਦੇ ਹਨ। ਖਾਣ-ਪੀਣ ‘ਚ ਪਰਹੇਜ਼: ਲਸਣ-ਪਿਆਜ਼ ਦਾ ਸੇਵਨ ਨਹੀਂ ਕੀਤਾ ਜਾਂਦਾ ਤੇ ਕੱਟੀਆਂ ਹੋਈਆਂ ਜਾਂ ਬਾਹਰ ਦੀਆਂ ਅਸ਼ੁੱਧ ਮੰਨੀਆਂ ਜਾਣ ਵਾਲੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕੀਤਾ ਜਾਂਦਾ ਹੈ। ਰੋਜ਼ਾਨਾ ਦਰਸ਼ਨ: ਹਰ ਰੋਜ਼ ਸਵੇਰੇ ਤੇ ਸ਼ਾਮ ਮੰਦਰ ਜਾ ਕੇ ਭਗਵਾਨ ਹਨੂੰਮਾਨ ਜੀ ਦੇ ਦਰਸ਼ਨ ਕਰਨਾ ਲਾਜ਼ਮੀ ਮੰਨਿਆ ਜਾਂਦਾ ਹੈ।
Loading...
Unable to load recommendations.
Follow Us