Unseasonal Rain: ਬੇਮੌਸਮੀ ਬਰਸਾਤ ਨਾਲ ਚਿੰਤਾ ‘ਚ ਕਿਸਾਨਾਂ, ਵੱਡੇ ਪੱਧਰ ‘ਤੇ ਫਸਲ ਦਾ ਹੋਇਆ ਨੁਕਸਾਨ
Wheat crop: ਸੂਬੇ ਦੇ ਖੇਤੀਬਾੜੀ ਵਿਭਾਗ ਅਨੂਸਾਰ ਪੰਜਾਬ ਵਿੱਚ 4 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿੱਚ ਕਣਕ ਦੀ ਫਸਲ ਨੂੰ ਬਰਸਾਤ ਨਾਲ ਨੁਕਸਾਨ ਪਹੁੰਚਿਆ ਹੈ। ਰਿਪੋਰਟ ਮੁਤਾਬਕ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਸੰਗਰੂਰ, ਬਰਨਾਲਾ, ਫਤਿਹਗੜ੍ਹ ਸਾਹਿਬ, ਪਟਿਆਲਾ, ਜਲੰਧਰ, ਤਰਨਤਾਰਨ ਅਤੇ ਦੱਖਣੀ-ਪੱਛਮੀ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਬਰਸਾਤ ਨਾਲ ਕਣਕ ਦੀ ਫ਼ਸਲਾਂ ਪ੍ਰਭਾਵਿਤ ਹੋਈ ਹੈ। ਉੱਧਰ ਸੀਐੱਮ ਨੇ ਕਿਸਾਨਾਂ ਨੂੰ ਫਸਲ ਦਾ ਢੁਕਵਾਂ ਮੁਆਵਜਾ ਦੇਣ ਦਾ ਭਰੋਸਾ ਦਿੱਤਾ ਹੈ।
ਪੰਜਾਬ। ਮੀਂਹ ਕਾਰਨ ਹੁਣ ਤੱਕ ਪੰਜਾਬ (Punjab) ਵਿੱਚ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਸੂਬੇ ਵਿੱਚ ਤੇਜ਼ ਹੰਨੇਰੀ ਕਾਰਨ ਵੱਡੇ ਪੱਧਰ ਤੇ ਹਜਾਰਾਂ ਹੈਕਟੇਅਰ ਕਣਕ ਦੀ ਫਸਲ ਖੇਤਾਂ ਵਿੱਚ ਵਿਛ ਗਈ ਹੈ। ਰਾਜ ਦੇ ਮੁੱਖ ਖੇਤੀਬਾੜੀ ਅਧਿਕਾਰੀ ਕਹਿਣਾ ਹੈ ਕਿ ਜੇਕਰ ਹੋਰ ਮੀਂਹ ਪਿਆ ਤਾਂ ਕਾਫੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਖੇਤਾਂ ਵਿੱਚੋਂ ਬਰਸਾਤੀ ਪਾਣੀ ਦੀ ਤੁਰੰਤ ਨਿਕਾਸੀ ਕਰਨ ਦੀ ਸਲਾਹ ਦਿੱਤੀ।
ਸੂਬੇ ਦੇ ਖੇਤੀਬਾੜੀ ਵਿਭਾਗ ਅਨੂਸਾਰ ਪੰਜਾਬ ਵਿੱਚ 4 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿੱਚ ਕਣਕ ਦੀ ਫਸਲ ਨੂੰ ਬਰਸਾਤ ਨਾਲ ਨੁਕਸਾਨ ਪਹੁੰਚਿਆ ਹੈ। ਰਿਪੋਰਟ ਮੁਤਾਬਕ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਸੰਗਰੂਰ, ਬਰਨਾਲਾ, ਫਤਿਹਗੜ੍ਹ ਸਾਹਿਬ, ਪਟਿਆਲਾ, ਜਲੰਧਰ, ਤਰਨਤਾਰਨ ਅਤੇ ਦੱਖਣੀ-ਪੱਛਮੀ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਫ਼ਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਸੂਬੇ ਭਰ ਵਿੱਚ ਹੋ ਰਹੀ ਬਾਰਿਸ਼ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਨੇ ਬੇਮੌਸਮੀ ਬਾਰਿਸ਼ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਵੀ ਭਰੋਸਾ ਦੁਆਇਆ ਹੈ ਖਰਾਬ ਹੋਈ ਫਸਲ ਦੀ ਜਲਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਫਸਲ ਦਾ ਢੁਕਵਾਂ ਮੁਆਵਜਾ ਵਿੱਤਾ ਜਾਵੇਗਾ
34.90 ਲੱਖ ਹੈਕਟੇਅਰ ਰਕਬੇ ਚ ਹੋਈ ਹੈ ਕਣਕ ਦੀ ਬਿਜਾਈ
ਕਿਸਾਨ ਨੇ ਆਪਣੇ ਖੇਤ ਵਿੱਚ ਜਿਸ ਰਕਬੇ ਵਿੱਚ ਕੋਈ ਫ਼ਸਲ ਬੀਜੀ ਹੈ, ਉਸ ਦੀ ਜਾਣਕਾਰੀ ਪਟਵਾਰੀ ਰਾਹੀਂ ਸਰਕਾਰ ਦੇ ਦਸਤਾਵੇਜ਼ਾਂ ਵਿੱਚ ਦਰਜ ਕੀਤੀ ਜਾਂਦੀ ਹੈ। ਇਸ ਨੂੰ ਗਿਰਦਾਵਰੀ ਕਿਹਾ ਜਾਂਦਾ ਹੈ। ਪੰਜਾਬ ਵਿੱਚ ਇਸ ਸੀਜ਼ਨ ਵਿੱਚ 34.90 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਫਸਲ (Wheat Crop) ਦੀ ਬਿਜਾਈ ਹੋਈ ਹੈ। ਪਰ ਹੁਣ ਕਣਕ ਦੀ ਫਸਲ ਪੱਕਣ ਤੇ ਅੰਤਿਮ ਪੜਾਅ ਵਿੱਚ ਪਹੁੰਚ ਚੁੱਕੀ ਹੈ ਪਰ ਇਸ ਦੌਰਾਨ ਹੋ ਰਹੀ ਬੇਸਮੌਸਮੀ ਬਰਸਾਤ ਨੇ ਫਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਖੇਤੀ ਮਾਹਿਰਾਂ ਨੇ ਲੰਬੇ ਸਮੇਂ ਤੱਕ ਖਰਾਬ ਮੌਸਮ ਦੀ ਸਥਿਤੀ ਵਿੱਚ ਝਾੜ ਵਿੱਚ ਘੱਟੋ-ਘੱਟ 10 ਫੀਸਦੀ ਦਾ ਨੁਕਸਾਨ ਹੋਣ ਦੀ ਭਵਿੱਖਬਾਣੀ ਕੀਤੀ ਹੈ। ਜਿਸ ਨਾਲ ਕਿਸਾਨਾਂ ਨੂੰ 2600 ਕਰੋੜ ਰੁਪਏ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ।
ਪਿਛਲੇ ਸੀਜ਼ਨ ‘ਚ 13 ਫੀਸਦੀ ਨੁਕਸਾਨ ਹੋਇਆ ਸੀ
ਰਾਜ ਸਰਕਾਰ ਇਸ ਬਰਸਾਤ ਨੂੰ ਲੈ ਕੇ ਚਿੰਤਤ ਹੈ। ਕਿਉਂਕਿ ਪਿਛਲੇ ਕਣਕ ਦੇ ਸੀਜ਼ਨ ਵਿੱਚ ਲੇਟ ਮੀਂਹ ਕਾਰਨ ਫ਼ਸਲ ਦੇ ਕੁੱਲ ਝਾੜ ਵਿੱਚ 13 ਫ਼ੀਸਦੀ ਦਾ ਨੁਕਸਾਨ ਹੋਇਆ ਸੀ। ਰਾਜ ਦੇ ਖੇਤੀਬਾੜੀ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਅਸੀਂ ਇਸ ਸੀਜ਼ਨ ਵਿੱਚ ਵੀ ਉਤਪਾਦਨ ਨੂੰ ਘੱਟ ਨਹੀਂ ਹੋਣ ਦੇਣਾ ਚਾਹੁੰਦੇ। ਇਸ ਨਾਲ ਕਿਸਾਨਾਂ ‘ਤੇ ਬੋਝ ਪੈਂਦਾ ਹੈ। ਉਤਪਾਦਕਤਾ ਦੇ ਨੁਕਸਾਨ ਨਾਲ ਆਰਥਿਕ ਨੁਕਸਾਨ ਹੁੰਦਾ ਹੈ। ਸੂਬੇ ਵਿੱਚ ਪਿਛਲੇ ਸੀਜ਼ਨ ਵਿੱਚ ਕੁੱਲ 175 ਲੱਖ ਟਨ ਕਣਕ ਦੀ ਪੈਦਾਵਾਰ ਹੋਣ ਦੀ ਉਮੀਦ ਦੇ ਮੁਕਾਬਲੇ ਸਿਰਫ਼ 151 ਲੱਖ ਟਨ ਦੀ ਪੈਦਾਵਾਰ ਹੋਈ ਸੀ। ਸਰਕਾਰੀ ਰਿਕਾਰਡ ਅਨੁਸਾਰ 2021 ਦਾ ਹਾੜੀ ਸੀਜ਼ਨ
ਅੰਮ੍ਰਿਤਸਰ ਚ 45 ਹਜ਼ਾਰ ਹੈਕਟੇਅਰ ਫਸਲ ਹੋਈ ਪ੍ਰਭਾਵਿਤ
ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ (Amritsar) , ਜਲੰਧਰ ਅਤੇ ਹੁਸ਼ਿਆਰਪੁ ਵਿੱਚ ਤੇਜ਼ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਕਣਕ ਦੀ ਫ਼ਸਲ ਖੇਤਾਂ ਵਿੱਚ ਵਿਛ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜ਼ਮੀਨ ‘ਤੇ ਵਿਛਾਈ ਫ਼ਸਲ ਕਾਰਨ ਝਾੜ ਘੱਟ ਹੋਵੇਗਾ। ਕਈ ਥਾਵਾਂ ਤੇ ਗੜੇਮਾਰੀ ਕਾਰਨ ਕਣਕ ਦੇ ਨਾੜ ਵਿੱਚੋਂ ਦਾਣੇ ਗੱਲ ਅੰਮ੍ਰਿਤਸਰ ਦੀ ਕਰੀਏ ਤਾਂ ਜ਼ਿਲ੍ਹੇ ਵਿੱਚ ਇਸ ਵਾਰ ਇੱਕ ਲੱਖ ਅੱਸੀ ਹਜ਼ਾਰ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਹੋਈ ਹੈ। ਮੌਸਮ ਦੇ ਕਾਰਨ ਜ਼ਿਲ੍ਹੇ ਵਿੱਚ 45 ਹਜ਼ਾਰ ਹੈਕਟੇਅਰ ਰਕਬੇ ਵਿੱਚ ਕਣਕ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਇਹ ਵੀ ਪੜ੍ਹੋ
ਪਟਿਆਲਾ ਵਿੱਚ 57 ਹਜ਼ਾਰ ਹੈਕਟੇਅਰ ਕਣਕ ਦੀ ਫ਼ਸਲ ਪ੍ਰਭਾਵਿਤ
ਮੀਂਹ ਕਾਰਨ ਹੁਣ ਤੱਕ ਪਟਿਆਲਾ ਜ਼ਿਲ੍ਹੇ ਵਿੱਚ 57 ਹਜ਼ਾਰ ਹੈਕਟੇਅਰ ਰਕਬੇ ਵਿੱਚ ਕਣਕ ਦੀ ਫ਼ਸਲ ਵਿਛ ਗਈ ਹੈ। ਮੁੱਖ ਖੇਤੀਬਾੜੀ ਅਫ਼ਸਰ ਹਰਿੰਦਰ ਸਿੰਘ ਦਾ ਕਹਿਣਾ ਹੈ ਕਿ ਜੇਕਰ ਹੋਰ ਮੀਂਹ ਪਿਆ ਤਾਂ ਕਾਫੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਬਰਸਾਤੀ ਪਾਣੀ ਦਾ ਤੁਰੰਤ ਖੇਤਾਂ ਵਿੱਚੋਂ ਨਿਕਾਸ ਕਰਨ ਕਿਉਂਕਿ ਲਗਾਤਾਰ ਖੜ੍ਹੇ ਪਾਣੀ ਨਾਲ ਫ਼ਸਲ ਬਰਬਾਦ ਹੋ ਸਕਦੀ ਹੈ।