ਸ਼੍ਰੀ ਹਜੂਰ ਸਾਹਿਬ ਜਾਣਾ ਹੋਇਆ ਸੌਖਾ, 2 ਜੁਲਾਈ ਤੋਂ ਜਲੰਧਰ ਤੋਂ ਮੁਬੰਈ ਫਲਾਈਟ ਹੋਵੇਗੀ ਸ਼ੁਰੂ

Updated On: 

01 Jul 2025 19:34 PM IST

Mumbai Jalandhar direct flight: ਇੰਡੀਗੋ ਏਅਰਲਾਈਨਜ਼ ਦੁਆਰਾ ਚਲਾਈ ਜਾਵੇਗੀ, ਜਿਸਦੀ ਉਡਾਣ 6E 5931 ਮੁੰਬਈ ਤੋਂ ਦੁਪਹਿਰ 12:55 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 3:55 ਵਜੇ ਆਦਮਪੁਰ ਪਹੁੰਚੇਗੀ। ਇਸ ਦੀ ਵਾਪਸੀ ਦੀ ਉਡਾਣ 6E 5932 ਆਦਮਪੁਰ ਤੋਂ ਦੁਪਹਿਰ 3:50 ਵਜੇ ਰਵਾਨਾ ਹੋਵੇਗੀ, ਜੋ ਸ਼ਾਮ ਰੋਜਾਨਾ ਸ਼ਾਮ 6:30 ਵਜੇ ਮੁੰਬਈ ਪਹੁੰਚ ਜਾਵੇਗੀ।

ਸ਼੍ਰੀ ਹਜੂਰ ਸਾਹਿਬ ਜਾਣਾ ਹੋਇਆ ਸੌਖਾ, 2 ਜੁਲਾਈ ਤੋਂ ਜਲੰਧਰ ਤੋਂ ਮੁਬੰਈ ਫਲਾਈਟ ਹੋਵੇਗੀ ਸ਼ੁਰੂ

Indigo (ਪੁਰਾਣੀ ਤਸਵੀਰ)

Follow Us On

ਏਅਰਲਾਈਨ ਇੰਡੀਗੋ ਨੇ ਮੁੰਬਈ ਤੋਂ ਪੰਜਾਬ ਦੇ ਆਦਮਪੁਰ (ਜਲੰਧਰ) ਲਈ ਆਪਣੀ ਸਿੱਧੀ ਉਡਾਣ ਸੇਵਾ ਦਾ ਐਲਾਨ ਕੀਤਾ ਹੈ, ਜੋ ਕਿ 2 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਹੈ। ਇੰਡੀਗੋ ਨੇ ਕਿਹਾ ਕਿ ਆਦਮਪੁਰ ਏਅਰਲਾਈਨ ਦਾ 92ਵਾਂ ਘਰੇਲੂ ਅਤੇ ਕੁੱਲ 133ਵਾਂ ਰੂਟ ਹੋਵੇਗਾ। ਇੰਡੀਗੋ ਦੇ ਅਨੁਸਾਰ, ਇਹ ਨਵੀਂ ਸਿੱਧੀ ਕਨੈਕਟੀਵਿਟੀ ਪੰਜਾਬ ਦੇ ਖੇਤੀਬਾੜੀ ਅਤੇ ਉਦਯੋਗਿਕ ਖੇਤਰਾਂ ਨੂੰ ਮੁੰਬਈ ਮਹਾਨਗਰ ਖੇਤਰ ਦੇ ਪ੍ਰਮੁੱਖ ਬੰਦਰਗਾਹਾਂ ਤੱਕ ਆਸਾਨ ਪਹੁੰਚ ਪ੍ਰਦਾਨ ਕਰੇਗੀ, ਜਿਸ ਨਾਲ ਵਪਾਰ ਦੇ ਮੌਕੇ ਵਧਣਗੇ।

ਇਹ ਨਵੀਂ ਸੇਵਾ ਇੰਡੀਗੋ ਏਅਰਲਾਈਨਜ਼ ਦੁਆਰਾ ਚਲਾਈ ਜਾਵੇਗੀ, ਜਿਸਦੀ ਉਡਾਣ 6E 5931 ਮੁੰਬਈ ਤੋਂ ਦੁਪਹਿਰ 12:55 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 3:55 ਵਜੇ ਆਦਮਪੁਰ ਪਹੁੰਚੇਗੀ। ਇਸ ਦੀ ਵਾਪਸੀ ਦੀ ਉਡਾਣ 6E 5932 ਆਦਮਪੁਰ ਤੋਂ ਦੁਪਹਿਰ 3:50 ਵਜੇ ਰਵਾਨਾ ਹੋਵੇਗੀ, ਜੋ ਸ਼ਾਮ ਰੋਜਾਨਾ ਸ਼ਾਮ 6:30 ਵਜੇ ਮੁੰਬਈ ਪਹੁੰਚ ਜਾਵੇਗੀ। ਰੋਜ਼ਾਨਾ ਦੇ ਕੰਮ ਦਾ ਪ੍ਰਬੰਧਨ ਆਦਮਪੁਰ ਹਵਾਈ ਅੱਡੇ ਦੇ ਕਾਊਂਟਰ ਨੰਬਰ 3, 4 ਤੇ 5 ਤੋਂ ਕੀਤਾ ਜਾਵੇਗਾ।

ਇਸ ਦੌਰਾਨ, ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ, “ਮੈਂ ਇਸ ਮੁੱਦੇ ਨੂੰ ਲੋਕ ਸਭਾ ਵਿੱਚ ਲਗਾਤਾਰ ਉਠਾਇਆ ਹੈ ਅਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਨੂੰ ਆਦਮਪੁਰ ਨਾਲ ਸੰਪਰਕ ਵਧਾਉਣ ਲਈ ਨਿੱਜੀ ਤੌਰ ‘ਤੇ ਬੇਨਤੀ ਕੀਤੀ ਹੈ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਡੇ ਯਤਨ ਸਫਲ ਰਹੇ ਹਨ।”

ਚੰਨੀ ਨੇ ਕਿਹਾ ਕਿ ਆਦਮਪੁਰ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਸੇਵਾ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਇੰਡੀਗੋ ਨੂੰ ਜ਼ਰੂਰੀ ਦਫ਼ਤਰ ਅਤੇ ਸਹੂਲਤਾਂ ਪ੍ਰਦਾਨ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਭਵਿੱਖ ਵਿੱਚ ਜੈਪੁਰ ਅਤੇ ਦਿੱਲੀ ਲਈ ਸਟਾਰ ਏਅਰਲਾਈਨਜ਼ ਦੀਆਂ ਉਡਾਣਾਂ ਸ਼ੁਰੂ ਕਰਨ ਦੀ ਬੇਨਤੀ ਕੀਤੀ ਗਈ ਹੈ।

ਚੰਨੀ ਨੇ ਕੀਤਾ ਧੰਨਵਾਦ

ਕੇਂਦਰੀ ਮੰਤਰੀ ਦਾ ਧੰਨਵਾਦ ਕਰਦੇ ਹੋਏ, ਸਾਬਕਾ ਮੁੱਖ ਮੰਤਰੀ ਨੇ ਕਿਹਾ, “ਇਹ ਉਡਾਣਾਂ ਨਾ ਸਿਰਫ਼ ਖੇਤਰ ਦੇ ਲੋਕਾਂ ਲਈ ਯਾਤਰਾ ਦੀ ਸਹੂਲਤ ਪ੍ਰਦਾਨ ਕਰਨਗੀਆਂ ਬਲਕਿ ਦੋਆਬਾ ਖੇਤਰ ਦੇ ਵਪਾਰ, ਸੈਰ-ਸਪਾਟਾ ਅਤੇ ਸਮੁੱਚੇ ਆਰਥਿਕ ਵਿਕਾਸ ਨੂੰ ਵਧਾਉਣ ਵਿੱਚ ਵੀ ਮਦਦ ਕਰਨਗੀਆਂ।” ਚੰਨੀ ਨੇ ਕਿਹਾ ਕਿ ਇਹ ਲਾਂਚ ਪੰਜਾਬ ਦੇ ਅੰਦਰੂਨੀ ਇਲਾਕਿਆਂ ਨਾਲ ਹਵਾਈ ਸੰਪਰਕ ਨੂੰ ਮਜ਼ਬੂਤ ​​ਕਰਨ ਲਈ ਇੱਕ ਵੱਡਾ ਮੀਲ ਪੱਥਰ ਹੈ।

ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਹ ਸਿਰਫ਼ ਇੱਕ ਨਵੀਂ ਉਡਾਣ ਨਹੀਂ ਹੈ, ਸਗੋਂ ਇਹ ਸਿੱਖ ਸ਼ਰਧਾਲੂਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਹੈ ਜੋ 2 ਜੁਲਾਈ ਨੂੰ ਪੂਰੀ ਹੋਣ ਜਾ ਰਹੀ ਹੈ। ਪਹਿਲਾਂ ਪੰਜਾਬ ਤੋਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਪਹੁੰਚਣ ਵਿੱਚ ਬਹੁਤ ਸਮਾਂ ਲੱਗਦਾ ਸੀ, ਹੁਣ ਇਹ ਕੁਝ ਘੰਟਿਆਂ ਵਿੱਚ ਹੀ ਸੰਭਵ ਹੋ ਜਾਵੇਗਾ।