ਡੀਆਈਜੀ ਭੁੱਲਰ ਦੀ ਅੱਜ ਕੋਰਟ ‘ਚ ਪੇਸ਼ੀ, ਪਰਿਵਾਰ ਨੇ ਵੀ ਬੈਂਕ ਅਕਾਊਂਟ ਡੀ-ਫ੍ਰੀਜ ਕਰਨ ਲਈ ਦਿੱਤੀ ਅਰਜ਼ੀ
DIG Bhullar Case: ਭੁੱਲਰ ਦੇ ਪਰਿਵਾਰ ਨੇ ਸੀਬੀਆਈ ਕੋਰਟ 'ਚ ਅਰਜ਼ੀ ਲਗਾਈ ਹੈ। ਇਸ 'ਚ ਉਨ੍ਹਾਂ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਘਰ ਦਾ ਖਰਚ ਚਲਾਉਣਾ ਹੁਣ ਮੁਸ਼ਕਿਲ ਹੋ ਗਿਆ ਹੈ। ਸੀਬੀਆਈ ਵੱਲੋਂ ਉਨ੍ਹਾਂ ਦੇ ਸਾਰੇ ਬੈਂਕ ਖਾਤੇ ਫ੍ਰੀਜ ਕਰ ਦਿੱਤੇ ਹਨ। ਇਸ ਨੂੰ ਲੈ ਕੇ ਅੱਜ ਕੋਰਟ 'ਚ ਸੁਣਵਾਈ ਹੋਵੇਗੀ।
ਸਸਪੈਂਡਡ DIG ਹਰਚਰਨ ਸਿੰਘ ਭੁੱਲਰ
ਰਿਸ਼ਵਤ ਤੇ ਕਰੋੜਾਂ ਦੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਰੋਪੜ ਰੇਂਜ ਦੇ ਸਸਪੈਂਡਡ ਡੀਆਈਜੀ ਹਰਚਰਨ ਸਿੰਘ ਦੀ ਨਿਆਇਕ ਹਿਰਾਸਤ ਅੱਜ ਖ਼ਤਮ ਹੋ ਰਹੀ ਹੈ। ਇਸ ਦੇ ਚੱਲਦੇ ਅੱਜ ਉਨ੍ਹਾਂ ਦੀ ਸੀਬੀਆਈ ਕੋਰਟ ‘ਚ ਪੇਸ਼ੀ ਹੈ। ਭੁੱਲਰ ਜੇਲ੍ਹ ਤੋਂ ਹੀ ਵੀਡੀਓ ਕਾਨਫਰੰਸਿੰਗ ਦੇ ਜਰੀਏ ਜੁੜਣਗੇ।
ਉੱਥੇ ਹੀ, ਭੁੱਲਰ ਦੇ ਪਰਿਵਾਰ ਨੇ ਸੀਬੀਆਈ ਕੋਰਟ ‘ਚ ਅਰਜ਼ੀ ਲਗਾਈ ਹੈ। ਇਸ ‘ਚ ਉਨ੍ਹਾਂ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਘਰ ਦਾ ਖਰਚ ਚਲਾਉਣਾ ਹੁਣ ਮੁਸ਼ਕਿਲ ਹੋ ਗਿਆ ਹੈ। ਸੀਬੀਆਈ ਵੱਲੋਂ ਉਨ੍ਹਾਂ ਦੇ ਸਾਰੇ ਬੈਂਕ ਖਾਤੇ ਫ੍ਰੀਜ ਕਰ ਦਿੱਤੇ ਹਨ। ਇਸ ਨੂੰ ਲੈ ਕੇ ਅੱਜ ਕੋਰਟ ‘ਚ ਸੁਣਵਾਈ ਹੋਵੇਗੀ।
ਸੀਬੀਆਈ ਵੱਲੋਂ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਸੈਲਰੀ ਅਕਾਊਂਟ ਦੇ ਨਾਲ-ਨਾਲ ਉਨ੍ਹਾਂ ਦੇ ਪੁੱਤਰ ਦਾ ਸੈਲਰੀ ਅਕਾਊਂਟ, ਪਿਤਾ ਦਾ ਪੈਂਸ਼ਨ ਅਕਾਊਂਟ ਫ੍ਰੀਜ ਕੀਤਾ ਗਿਆ ਹੈ। ਉਨ੍ਹਾਂ ਦਾ ਪੁੱਤਰ ਪੰਜਾਬ ‘ਚ ਅਸਿਸਟੈਂਟ ਐਡਵੋਕੇਟ ਜਨਰਲ ਹਨ।
ਬੈਂਕ ਖਾਤੇ ਕੀਤੀ ਜਾਣ ਡੀ ਫ੍ਰੀਜ
ਹਰਚਰਨ ਸਿੰਘ ਭੁੱਲਰ ਦੇ ਵਕੀਲ ਨੇ ਸੋਮਵਾਰ ਨੂੰ ਜ਼ਿਲ੍ਹਾ ਅਦਾਲਤ ‘ਚ ਅਰਜੀ ਦਾਇਰ ਕਰਦੇ ਹੋਏ ਉਨ੍ਹਾਂ ਦੇ ਬੈਂਕ ਅਕਾਊਂਟ ਡੀ-ਫ੍ਰੀਜ ਕਰਨ ਦੀ ਮੰਗ ਕੀਤੀ ਸੀ। ਇਸ ਨੂੰ ਲੈ ਕੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸੀਬੀਆਈ ਨੂੰ ਜਵਾਬ ਦੇਣ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ‘ਤੇ 20 ਨਵੰਬਰ ਨੂੰ ਸੁਣਵਾਈ ਹੋਵੇਗੀ। ਐਡਵੋਕੇਟ ਨੇ ਅਦਾਲਤ ‘ਚ ਕਿਹਾ ਹੈ ਕਿ ਸੀਬੀਆਈ ਜਾਂਚ ਜਾਰੀ ਰੱਖ ਸਕਦੀ ਹੈ, ਪਰ ਉਨ੍ਹਾਂ ਦੀ ਬੈਂਕ ਖਾਤੇ ਡੀ ਫ੍ਰੀਜ ਕੀਤੇ ਜਾਣੇ ਚਾਹੀਦੇ ਹਨ।
ਘਰ ‘ਚੋਂ ਮਿਲਿਆ ਸੀ 7.5 ਕਰੋੜ ਕੈਸ਼
ਦੱਸ ਦੇਈਏ ਕਿ ਡੀਆਈਜੀ ਭੁੱਲਰ ਨੂੰ ਮੰਡੀ ਗੋਬਿੰਦਗੜ੍ਹ ਦੇ ਇੱਕ ਸਕ੍ਰੈਪ ਕਾਰੋਬਾਰੀ ਤੋਂ ਰਿਸ਼ਵਤ ਲੈਣ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਸੀਬਆਈ ਨੇ ਉਨ੍ਹਾਂ ਦੇ ਟਿਕਾਣਿਆਂ ‘ਤੇ ਰੇਡ ਕੀਤੀ ਸੀ। ਉਸ ਦੇ ਘਰ ਤੋਂ 7.5 ਕਰੋੜ ਰੁਪਏ ਨਕਦ, 2.5 ਕਿਲੋ ਸੋਨਾ, ਬੇਸ਼ਕੀਮਤੀ ਰੋਲੈਕਸ ਅਤੇ ਰਾਡੋ ਘੜੀਆਂ, 50 ਜਾਇਦਾਦ ਦੇ ਦਸਤਾਵੇਜ਼ ਤੇ ਬੈਂਕ ਲਾਕਰ ਦੀਆਂ ਚਾਬੀਆਂ ਬਰਾਮਦ ਕੀਤੀਆਂ ਗਈਆਂ ਹਨ। ਉਸ ਦੇ ਘਰ ਤੋਂ ਬਰਾਮਦ ਕੀਤੀਆਂ ਗਈਆਂ ਘੜੀਆਂ ਚੋਂ ਇੱਕ ਦੀ ਸ਼ੁਰੂਆਤੀ ਕੀਮਤ 2 ਤੋਂ 5 ਲੱਖ ਰੁਪਏ ਹੈ। ਡੀਆਈਜੀ ਭੁੱਲਰ ਨੇ ਕਈ ਏਕੜ ਜ਼ਮੀਨ ਇਕੱਠੀ ਕੀਤੀ ਹੈ।
ਇਹ ਵੀ ਪੜ੍ਹੋ
ਭੁੱਲਰ ਨੂੰ ਮਹਿੰਗੀ ਸ਼ਰਾਬ ਦਾ ਸ਼ੌਕ ਸੀ। ਲੁਧਿਆਣਾ ਦੇ ਸਮਰਾਲਾ ਸਥਿਤ ਉਸ ਦੇ ਫਾਰਮ ਹਾਊਸ ਤੋਂ ਮਹਿੰਗੀ ਸ਼ਰਾਬ ਦਾ ਭੰਡਾਰ ਮਿਲਿਆ। ਸੀਬੀਆਈ ਨੇ 108 ਬੋਤਲਾਂ ਬਰਾਮਦ ਕੀਤੀਆਂ, ਜਿਨ੍ਹਾਂ ਚੋਂ ਕੁਝ ਦੀ ਕੀਮਤ 50,000 ਰੁਪਏ ਤੋਂ ਵੱਧ ਸੀ।
