ਬਿਆਸ ਵਾਲੇ ਬਾਬੇ ‘ਤੇ ਸੀਐਮ ਮਾਨ ਦਾ ਤੰਜ, ਮਜੀਠੀਆ ਨਾਲ ਗੁਰਿੰਦਰ ਢਿੱਲੋਂ ਨੇ ਕੀਤੀ ਸੀ ਮੁਲਾਕਾਤ
ਬਾਬਾ ਗੁਰਿੰਦਰ ਢਿੱਲੋਂ ਨੇ ਕਿਹਾ ਸੀ ਕਿ ਮਜੀਠੀਆ 'ਤੇ ਲੱਗ ਸਭ ਇਲਜ਼ਾਮ ਗਲਤ ਹਨ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਸੀਐਮ ਮਾਨ ਦਾ ਇਹ ਟਵੀਟ ਆਇਆ ਹੈ। ਡੇਰਾ ਬਿਆਸ ਦੇ ਸਾਬਕਾ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਮਜੀਠੀਆ ਨਾਲ ਜੇਲ੍ਹ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਸੀ ਕਿ ਮਜੀਠੀਆ 'ਤੇ ਲੱਗੇ ਇਲਜ਼ਾਮ ਸਭ ਗਲਤ ਹਨ।
ਬਿਆਸ ਵਾਲੇ ਬਾਬੇ 'ਤੇ ਸੀਐਮ ਮਾਨ ਦਾ ਤੰਜ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਬੀਤੀ ਦਿਨੀਂ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਮਜੀਠੀਆ ਨੂੰ ਜ਼ਮਾਨਤ ਦਿੱਤੀ ਗਈ। ਜ਼ਮਾਨਤ ਮਿਲਣ ਤੋਂ ਪਹਿਲਾਂ ਡੇਰਾ ਬਿਆਸ ਦੇ ਸਾਬਕਾ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਮਜੀਠੀਆ ਨਾਲ ਜੇਲ੍ਹ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਸੀ ਕਿ ਮਜੀਠੀਆ ‘ਤੇ ਲੱਗੇ ਇਲਜ਼ਾਮ ਸਭ ਗਲਤ ਹਨ।
ਹੁਣ, ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਬਿਕਰਮ ਮਜੀਠੀਆ ਨਾਲ ਇਸ ਮੁਲਾਕਾਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਟਵੀਟ ਕੀਤੀ ਹੈ। ਉਨ੍ਹਾਂ ਨੇ ਬਿਨਾਂ ਕਿਸੇ ਦਾ ਨਾਮ ਲਏ ਤੰਜ ਕੱਸਿਆ ਹੈ।
ਕੱਲ੍ਹ ਬਣ ਜਾਣ ਭਾਵੇਂ ਅੱਜ ਬਣ ਜਾਣ ਅਦਾਲਤਾਂ ਦਾ ਓਥੇ ਰੱਬ ਰਾਖਾ ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ
ਦਰਅਸਲ ਬਾਬਾ ਗੁਰਿੰਦਰ ਢਿੱਲੋਂ ਨੇ ਕਿਹਾ ਸੀ ਕਿ ਮਜੀਠੀਆ ‘ਤੇ ਲੱਗ ਸਭ ਇਲਜ਼ਾਮ ਗਲਤ ਹਨ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਸੀਐਮ ਮਾਨ ਦਾ ਇਹ ਟਵੀਟ ਆਇਆ ਹੈ।
ਕੱਲ੍ਹ ਬਣ ਜਾਣ ਭਾਵੇਂ ਅੱਜ ਬਣ ਜਾਣ ਅਦਾਲਤਾਂ ਦਾ ਓਥੇ ਰੱਬ ਰਾਖਾ ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ
— Bhagwant Mann (@BhagwantMann) February 3, 2026ਇਹ ਵੀ ਪੜ੍ਹੋ
ਬਾਬਾ ਗੁਰਿੰਦਰ ਢਿੱਲੋਂ ਨੇ ਕੀ ਕਿਹਾ ਸੀ?
ਬੀਤੇ ਦਿਨ ਡੇਰਾ ਬਿਆਸ ਦੇ ਬਾਬਾ ਗੁਰਿੰਦਰ ਢਿੱਲੋਂ ਨੇ ਮਜੀਠੀਆਂ ਨਾਲ ਨਿਊ ਨਾਭਾ ਜੇਲ੍ਹ ‘ਚ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਇਸ ਦੌਰਾਨ ਜੇਲ੍ਹ ਤੋਂ ਬਾਹਰ ਕੇ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਮਜੀਠੀਆ ਮੇਰਾ ਦੋਸਤ ਹੈ ਤੇ ਮੈਂ ਮਿਲਦਾ ਰਹਾਂਗਾ। ਉਨ੍ਹਾਂ ਨੇ ਕਿਹਾ ਕਿ ਬਿਕਰਮ ਮਜੀਠੀਆ ਖੁਸ਼ ਹਨ।
ਬਾਬਾ ਗੁਰਿੰਦਰ ਢਿੱਲੋਂ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਮਜੀਠੀਆ ਨੂੰ ਕਿਉਂ ਮਿਲਣ ਆਏ ਸਨ ਤਾਂ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਮੇਰਾ ਦੋਸਤ ਹੈ, ਮੈਂ ਮਿਲਦਾ ਰਹਾਂਗਾ। ਉਨ੍ਹਾਂ ਨੇ ਕਿਹਾ ਕਿ ਉਹ (ਮਜੀਠੀਆ) ਖੁਸ਼ ਹਨ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਹਾਡੀ ਮਜੀਠੀਆ ਨਾਲ ਕੀ ਗੱਲ ਹੋਈ ਤਾਂ ਇਸ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਿਵੇਂ ਅਸੀਂ ਆਪਣੇ ਯਾਰਾਂ-ਦੋਸਤਾਂ ਨਾਲ ਗੱਲਾਂ ਕਰਦੇ ਹਾਂ। ਬਾਬਾ ਗੁਰਿੰਦਰ ਨੂੰ ਜਦੋਂ ਪੁੱਛਿਆ ਗਿਆ ਕਿ ਤੁਹਾਡੀ ਉਨ੍ਹਾਂ ਨਾਲ ਹੋ ਕੀ ਗੱਲ ਹੋਈ ਤਾਂ ਇਸ ਦਾ ਜਵਾਬ ਚ ਉਨ੍ਹਾਂ ਨੇ ਕਿਹਾ ਕਿ ਜਿਹੜੀਆਂ ਅੰਦਰਲੀਆਂ ਗੱਲਾਂ ਹੁੰਦੀਆਂ ਹਨ, ਉਹ ਸਾਰੀਆਂ ਨਹੀਂ ਕੀਤੀਆਂ ਜਾਂਦੀਆਂ।
ਮਜੀਠੀਆ ‘ਤੇ ਲੱਗੇ ਇਲਜ਼ਾਮ ਗਲਤ: ਬਾਬਾ ਗੁਰਿੰਦਰ
ਮਜੀਠੀਆ ਤੇ ਆਮਦਨ ਤੋਂ ਵੱਧ ਜਾਇਦਾਦ ਤੇ ਡਰੱਗਸ ਵਾਲੇ ਮਾਮਲੇ ਤੇ ਡੇਰਾ ਬਿਆਸ ਦੇ ਬਾਬੇ ਤੋਂ ਸਵਾਲ ਪੁੱਛਿਆ ਗਿਆ। ਬਾਬਾ ਗੁਰਿੰਦਰ ਢਿੱਲੋਂ ਨੇ ਕਿਹਾ ਕਿ ਇਹ ਸਭ ਗਲਤ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਨੂੰ ਸ਼ੋਭਾ ਨਹੀਂ ਦਿੰਦਾ ਕਿ ਮੈਂ ਕਿਸੇ ਤੇ ਕਮੈਂਟ ਕਰਾਂ, ਪਰ ਰਿਸ਼ਤੇਦਾਰੀ ਆਪਣੀ ਜਗ੍ਹਾ ਤੇ ਹੈ ਤੇ ਜੋ ਸਰਕਾਰ ਕਰ ਰਹੀ ਹੈ, ਉਹ ਆਪਣੀ ਜਗ੍ਹਾ ਤੇ ਹੈ।
