ਦਿੱਲੀ ਸ਼ਰਾਬ ਘੋਟਾਲੇ 'ਚ ਵੱਡੀ ਕਾਰਵਾਈ, ਪੰਜਾਬ ਦੇ 10 ਅਫਸਰ ਦਿੱਲੀ ਤਲਬ, ਸੀਬੀਆਈ ਨੇ ਸਮਨ ਜਾਰੀ ਕਰਕੇ ਬਲੁਾਇਆ | Delhi liquor scam, CBI notice to 10 officers of Punjab, Know full detail in punjabi Punjabi news - TV9 Punjabi

ਦਿੱਲੀ ਸ਼ਰਾਬ ਘੋਟਾਲੇ ‘ਚ ਵੱਡੀ ਕਾਰਵਾਈ, ਪੰਜਾਬ ਦੇ 10 ਅਫਸਰ ਦਿੱਲੀ ਤਲਬ, ਸੀਬੀਆਈ ਨੇ ਸਮਨ ਜਾਰੀ ਕਰਕੇ ਬਲੁਾਇਆ

Updated On: 

09 Sep 2023 14:47 PM

ਦਿੱਲੀ ਸ਼ਰਾਬ ਘੋਟਾਲੇ ਵਿੱਚ ਕੇਂਦਰ ਸਰਕਾਰ ਵੱਲੋਂ ਹਾਲੇ ਕਾਰਵਾਈ ਜਾਰੀ ਹੈ। ਇਸਦੇ ਆਪ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆਂ ਹਾਲੇ ਜੇਲ੍ਹ ਵਿੱਚ ਹਨ ਤੇ ਹੁਣ ਸੀਬੀਆਈ ਨੇ ਇਸ ਸਬੰਧ ਵਿੱਚ ਦੇ 10 ਅਫਸਰਾਂ ਨੂੰ ਸੰਮਨ ਜਾਰੀ ਕਰਕੇ ਦਿੱਲੀ ਬੁਲਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਸ਼ਰਾਬ ਘੋਟਾਲਾ ਕਰੀਬ 1934 ਕਰੋੜ ਰੁਪਏ ਦਾ ਹੈ, ਜਿਸਦੀ ਹਾਲੇ ਵੀ ਜਾਂਚ ਜਾਰੀ ਹੈ।

ਦਿੱਲੀ ਸ਼ਰਾਬ ਘੋਟਾਲੇ ਚ ਵੱਡੀ ਕਾਰਵਾਈ, ਪੰਜਾਬ ਦੇ 10 ਅਫਸਰ ਦਿੱਲੀ ਤਲਬ, ਸੀਬੀਆਈ ਨੇ ਸਮਨ ਜਾਰੀ ਕਰਕੇ ਬਲੁਾਇਆ
Follow Us On

ਪੰਜਾਬ ਨਿਊਜ। ਦਿੱਲੀ ਸ਼ਰਾਬ ਘੁਟਾਲੇ ਦੀ ਜਾਂਚ ਨੂੰ ਅੱਗੇ ਵਧਾਉਣ ਲਈ ਵੱਡੀ ਕਾਰਵਾਈ ਕੀਤੀ ਗਈ ਹੈ। ਪੰਜਾਬ ਆਬਕਾਰੀ (Punjab Excise) ਤੇ ਕਰ ਵਿਭਾਗ ਦੇ 10 ਅਧਿਕਾਰੀਆਂ ਨੂੰ ਜਾਂਚ ਲਈ ਬੁਲਾਇਆ ਗਿਆ ਹੈ। ਸੀਬੀਆਈ ਨੇ ਸਾਰੇ ਅਧਿਕਾਰੀਆਂ ਨੂੰ ਸੰਮਨ ਭੇਜੇ ਹਨ ਅਤੇ ਉਨ੍ਹਾਂ ਨੂੰ ਸੋਮਵਾਰ-ਮੰਗਲਵਾਰ ਨੂੰ ਦਿੱਲੀ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਸੀਬੀਆਈ ਦੇ ਐਡੀਸ਼ਨਲ ਐਸਪੀ ਰਾਜੀਵ ਕੁਮਾਰ ਵੱਲੋਂ ਆਈਪੀਸੀ ਦੀ ਧਾਰਾ 160 ਤਹਿਤ ਸੰਮਨ ਜਾਰੀ ਕੀਤੇ ਗਏ ਹਨ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਇਸ ਮਾਮਲੇ ‘ਚ ਮੁੱਖ ਦੋਸ਼ੀ ਹਨ।

ਇਹ ਘੁਟਾਲਾ ਦਿੱਲੀ ਸਰਕਾਰ (Delhi Govt) ਦੀ ਸ਼ਰਾਬ ਨੀਤੀ 2021-22 ਨਾਲ ਸਬੰਧਤ ਹੈ। ‘ਤੇ 1934 ਕਰੋੜ ਰੁਪਏ ਦੇ ਘਪਲੇ ਦੇ ਦੋਸ਼ ਹਨ। ਜਾਂਚ ਦੌਰਾਨ ਈਡੀ ਨੇ ਕੁੱਲ 128.78 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਈਡੀ ਤੋਂ ਇਲਾਵਾ ਸੀਬੀਆਈ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਕੇਸ ਦਾ ਮੁੱਖ ਦੋਸ਼ੀ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਹੈ, ਜੋ 26 ਫਰਵਰੀ 2023 ਤੋਂ ਜੇਲ੍ਹ ਵਿੱਚ ਹੈ। ਸੀਬੀਆਈ ਸ਼ਰਾਬ ਨੀਤੀ ਵਿੱਚ ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਦੇ ਕੋਣ ਤੋਂ ਜਾਂਚ ਕਰ ਰਹੀ ਹੈ। ਈਡੀ ਮਨੀ ਲਾਂਡਰਿੰਗ ਦੇ ਪਹਿਲੂ ਦੀ ਜਾਂਚ ਕਰ ਰਹੀ ਹੈ।

ਸ਼ਰਾਬ ਕਾਰੋਬਾਰ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦਾ ਵਿਵਾਦ

ਤੁਹਾਨੂੰ ਦੱਸ ਦੇਈਏ ਕਿ ਦਿੱਲੀ ਸਰਕਾਰ ਦੀ ਸ਼ਰਾਬ ਨੀਤੀ 17 ਨਵੰਬਰ 2021 ਨੂੰ ਲਾਗੂ ਹੋਈ ਸੀ। ਨੀਤੀ ਤਹਿਤ ਸ਼ਰਾਬ ਦੇ ਕਾਰੋਬਾਰ ਨੂੰ ਨਿੱਜੀ ਹੱਥਾਂ ਵਿੱਚ ਸੌਂਪ ਦਿੱਤਾ ਗਿਆ। ਦਿੱਲੀ ਵਿੱਚ 32 ਜ਼ੋਨ ਹਨ। ਇੱਕ ਜ਼ੋਨ ਵਿੱਚ 27 ਦੁਕਾਨਾਂ ਖੋਲ੍ਹੀਆਂ ਜਾ ਸਕਦੀਆਂ ਹਨ। ਦਿੱਲੀ ਵਿੱਚ ਸ਼ਰਾਬ ਦੀਆਂ ਕੁੱਲ 849 ਦੁਕਾਨਾਂ ਹਨ। ਸ਼ਰਾਬ ਨੀਤੀ ਨੂੰ ਲੈ ਕੇ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਦਿੱਲੀ ਸਰਕਾਰ ਨੇ ਸ਼ਰਾਬ ਦੀਆਂ ਦੁਕਾਨਾਂ ਲਈ ਟੈਂਡਰ ਦੇਣ ਤੋਂ ਬਾਅਦ ਸ਼ਰਾਬ ਦੇ ਲਾਇਸੈਂਸਧਾਰਕਾਂ ਨੂੰ ਨਾਜਾਇਜ਼ ਵਿੱਤੀ ਲਾਭ ਦੇਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ।

ਮਨੀਸ਼ ਸਿਸੋਦਿਆ ਜ਼ਮਾਨਤ ਦੀ ਕੋਸ਼ਿਸ਼ ਕਰ ਰਹੇ ਹਨ

ਸੀਬੀਆਈ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਹੁਣ ਤੱਕ ਮਨੀਸ਼ ਸਿਸੋਦੀਆ (Manish Sisodia) ਵਿਜੇ ਨਾਇਰ, ਬੁਚੀ ਬਾਬੂ, ਅਭਿਸ਼ੇਕ ਬੋਇਨਪੱਲੀ, ਅਮਨਦੀਪ ਢੱਲ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਈਡੀ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ 14 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਨੀਸ਼ ਸਿਸੋਦੀਆ ਨੂੰ ਛੱਡ ਕੇ ਬਾਕੀ ਸਾਰੇ ਦੋਸ਼ੀਆਂ ਨੂੰ ਜ਼ਮਾਨਤ ਮਿਲ ਚੁੱਕੀ ਹੈ। ਮਨੀ ਲਾਂਡਰਿੰਗ ਮਾਮਲੇ ਵਿੱਚ ਕੁੱਲ 25 ਮੁਲਜ਼ਮ ਹਨ।

Exit mobile version