ਭ੍ਰਿਸ਼ਟਾਚਾਰ ਮਾਮਲਾ:ਆਈਏਐੱਸ ਸੰਜੇ ਪੋਪਲੀ ਦੀ ਹਾਈਕੋਰਟ ਤੋਂ ਜ਼ਮਾਨਤ ਪਟੀਸ਼ਨ ਖਾਰਜ

Published: 

30 Jan 2023 21:01 PM

ਸਿਕਾਇਤ ਕਰਤਾ ਨੇ ਅਨੁਸਾਰ ਪਹਿਲੀ ਕਿਸ਼ਤ ਵੀ ਰਿਸ਼ਵਤ ਵਜੋਂ ਦਿੱਤੀ ਗਈ। ਦੂਸਰੀ ਰਕਮ ਅਦਾ ਕਰਦੇ ਹੋਏ ਪੋਪਲੀ ਨੂੰ ਚੰਡੀਗੜ੍ਹ ਅਤੇ ਸੰਦੀਪ ਵਾਟਸ ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ।

ਭ੍ਰਿਸ਼ਟਾਚਾਰ ਮਾਮਲਾ:ਆਈਏਐੱਸ ਸੰਜੇ ਪੋਪਲੀ ਦੀ ਹਾਈਕੋਰਟ ਤੋਂ ਜ਼ਮਾਨਤ ਪਟੀਸ਼ਨ ਖਾਰਜ

ਭ੍ਰਿਸ਼ਟਾਚਾਰ ਮਾਮਲਾ:ਆਈਏਐੱਸ ਸੰਜੇ ਪੋਪਲੀ ਦੀ ਹਾਈਕੋਰਟ ਤੋਂ ਜ਼ਮਾਨਤ ਪਟੀਸ਼ਨ ਖਾਰਜ

Follow Us On

ਭ੍ਰਿਸ਼ਟਾਚਾਰ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਵੱਲੋਂ ਗ੍ਰਿਫਤਾਰ ਆਈ.ਏ.ਐਸ. ਅਧਿਕਾਰੀ ਸੰਜੇ ਪੋਪਲੀ ਨੂੰ ਹਾਈਕੋਰਟ ਤੋਂ ਝਟਕਾ ਲ਼ੱਗਾ ਹੈ। ਹਾਈ ਕੋਰਟ ਨੇ ਉਨਾਂ ਦੀ ਰੈਗੂਲਰ ਜ਼ਮਾਨਤ ਦੀ ਪਟੀਸ਼ਨ ਖਾਰਜ ਦਿੱਤੀ ਹੈ। ਜਿਕਰਯੋਗ ਹੈ ਕਿ ਵਿਜੀਲੈਂਸ ਵਿਭਾਗ ਨੇ ਨਵਾਂਸ਼ਹਿਰ ਦੇ ਕਰਿਆਮ ਮਾਰਗ ਤੇ ਪਾਏ ਜਾਣ ਵਾਲੇ ਸੀਵਰੇਜ ਦੇ ਟੈਂਡਰ ਵਿੱਚ ਇੱਕ ਫੀਸਦੀ ਕਮਿਸ਼ਨ ਮੰਗਣ ਦੇ ਦੋਸ਼ ਵਿੱਚ ਆਈਏਐਸ ਅਧਿਕਾਰੀ ਸੰਜੇ ਪੋਪਲੀ ਅਤੇ ਉਸਦੇ ਸਹਾਇਕ ਸਕੱਤਰ ਸੰਦੀਪ ਵਤਸ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਵੀ ਦੱਸ ਦਈਏ ਕਿ ਸੰਜੇ ਪੋਪਲੀ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਤਾਇਨਾਤ ਸਨ।

ਜਿਲ੍ਹਾ ਅਦਾਲਤ ਵਿਚ ਲਗਾਈ ਸੀ ਜਮਾਨਤ ਦੀ ਅਰਜੀ

ਜਿਕਰਯੋਗ ਹੈ ਕਿ ਭ੍ਰਿਸ਼ਟਾਚਾਰ ਦੇ ਦੋਸਾਂ ਦਾ ਸਾਹਮਣਾ ਕਰ ਰਹੇ ਗ੍ਰਿਫ਼ਤਾਰ ਆਈਏਐਸ ਅਧਿਕਾਰੀ ਸੰਜੇ ਪੋਪਲੀ ਦੀ ਬੀਤੇ ਸਾਲ ਜਿਲ੍ਹਾ ਅਦਾਲਤ ਨੇ ਉਸ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਉਸਨੇ ਹੁਣ ਜ਼ਮਾਨਤ ਦੀ ਅਰਜੀ ਹਾਈ ਕੋਰਟ ਚ ਲਗਾਈ ਸੀ। ਸੰਜੇ ਪੋਪਲੀ ਨੂੰ ਵਿਜੀਲੈਂਸ ਟੀਮ ਨੇ 21 ਜੂਨ ਨੂੰ ਗ੍ਰਿਫਤਾਰ ਕੀਤਾ ਸੀ। ਪੋਪਲੀ ‘ਤੇ ਸੱਤ ਕਰੋੜ ਰੁਪਏ ਦਾ ਟੈਂਡਰ ਪਾਸ ਕਰਨ ਦੇ ਬਦਲੇ ਇਕ ਫੀਸਦੀ ਰਿਸ਼ਵਤ ਲੈਣ ਦਾ ਦੋਸ਼ ਹੈ।

ਇਸ ਮਾਮਲੇ ਵਿੱਚ ਸ਼ਿਕਾਇਤ ਕਰਨਾਲ ਦਾ ਰਹਿਣ ਵਾਲੇ ਸੰਜੇ ਕੁਮਾਰ ਨੇ ਕੀਤੀ ਸੀ। ਸੰਜੇ ਪੋਪਲੀ ਜਦੋਂ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵਿੱਚ ਸੀਈਓ ਦੇ ਅਹੁਦੇ ਤੇ ਸੀ ਤਾਂ ਉਸ ਨੇ ਆਪਣੇ ਸਹਾਇਕ ਸਕੱਤਰ ਸੰਦੀਪ ਵਤਸ ਨਾਲ ਮਿਲ ਕੇ 7.5 ਕਰੋੜ ਰੁਪਏ ਦਾ ਟੈਂਡਰ ਪਾਸ ਕਰਨ ਲਈ ਰਿਸ਼ਵਤ ਦੀ ਮੰਗ ਕੀਤੀ ਸੀ।

ਸਿਕਾਇਤ ਕਰਤਾ ਨੇ ਅਨੁਸਾਰ ਪਹਿਲੀ ਕਿਸ਼ਤ ਵੀ ਰਿਸ਼ਵਤ ਵਜੋਂ ਦਿੱਤੀ ਗਈ। ਦੂਸਰੀ ਰਕਮ ਅਦਾ ਕਰਦੇ ਹੋਏ ਪੋਪਲੀ ਨੂੰ ਚੰਡੀਗੜ੍ਹ ਅਤੇ ਸੰਦੀਪ ਵਾਟਸ ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ । ਗ੍ਰਿਫਤਾਰੀ ਦੌਰਾਨ ਸੰਜੇ ਪੋਪਲੀ ਦੇ ਘਰੋਂ 9 ਸੋਨੇ ਦੀਆਂ ਇੱਟਾਂ, 49 ਬਿਸਕੁਟ, 12 ਸਿੱਕੇ, ਚਾਂਦੀ ਦੀਆਂ ਤਿੰਨ ਇੱਟਾਂ, 18 ਸਿੱਕੇ, ਚਾਰ ਐਪਲ ਆਈਫੋਨ, ਇੱਕ ਹੋਰ ਮੋਬਾਈਲ, ਦੋ ਮਹਿੰਗੀਆਂ ਘੜੀਆਂ ਅਤੇ ਸਾਢੇ ਤਿੰਨ ਲੱਖ ਦੀ ਨਕਦੀ ਬਰਾਮਦ ਹੋਈ ਸੀ ।