ਪੰਜਾਬ ‘ਚ ਮਹਿੰਗਾ ਹੋਇਆ ਕਮਰਸ਼ੀਅਲ ਗੈਸ ਸਿਲੰਡਰ, ਰੈਸਟੋਰੈਂਟ-ਢਾਬਾ ਮਾਲਿਕ ਪਰੇਸ਼ਾਨ

Updated On: 

01 May 2026 14:16 PM IST

ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ 'ਚ 993 ਰੁਪਏ ਦੇ ਵਾਧੇ ਦੇ ਚਲਦੇ ਦੁਕਾਨਦਾਰ, ਰੈਸਟੂਰੈਂਟ, ਢਾਬਾ ਮਾਲਿਕਾਂ ਤੇ ਰੇਹੜੀ ਵਾਲਿਆਂ ਦੇ ਨਾਲ-ਨਾਲ ਆਮ 'ਚ ਕਾਫੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵਾਧਾ ਸਿੱਧਾ ਜੇਬ 'ਤੇ ਡਾਕਾ ਹੈ। ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਨਾਲ ਲੋਕਾਂ ਦੇ ਜੇਬ ਦਾ ਬਜਟ ਹਿਲ ਗਿਆ।

ਪੰਜਾਬ ਚ ਮਹਿੰਗਾ ਹੋਇਆ ਕਮਰਸ਼ੀਅਲ ਗੈਸ ਸਿਲੰਡਰ, ਰੈਸਟੋਰੈਂਟ-ਢਾਬਾ ਮਾਲਿਕ ਪਰੇਸ਼ਾਨ

ਪੰਜਾਬ 'ਚ ਮਹਿੰਗਾ ਹੋਇਆ ਕਮਰਸ਼ੀਅਲ ਗੈਸ ਸਿਲੰਡਰ, ਰੈਸਟੋਰੈਂਟ-ਢਾਬਾ ਮਾਲਿਕ ਪਰੇਸ਼ਾਨ

1 ਮਈ ਤੋਂ ਦੇਸ਼ ਭਰ ‘ਚ ਨਵੀਆਂ ਗੈਸ ਸਿਲੰਡਰ ਦੀਆਂ ਕੀਮਤਾਂ ਲਾਗੂ ਹੋ ਗਈਆਂ ਹਨ। ਮੱਧ ਪੂਰਬ ‘ਚ ਤਣਾਅ ਦੇ ਵਿਚਕਾਰ, ਦੇਸ਼ ਦੀਆਂ ਸਰਕਾਰੀ ਕੰਪਨੀਆਂ ਨੇ ਸਿਲੰਡਰ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। 1 ਮਈ, 2026 ਤੋਂ, ਕਮਰਸ਼ੀਅਲ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ‘ਚ ਲਗਭਗ 993 ਰੁਪਏ ਦਾ ਭਾਰੀ ਵਾਧਾ ਦੇਖਿਆ ਗਿਆ ਹੈ। ਇਸ ਤੋਂ ਇਲਾਵਾ 5 ਕਿਲੋਗ੍ਰਾਮ ਵਾਲੇ ਫ੍ਰੀ ਟ੍ਰੇਡ ਐਲਪੀਜੀ (ਐਫਟੀਐਲ) ਸਿਲੰਡਰਾਂ ਦੀਆਂ ਕੀਮਤਾਂ ‘ਚ ਵੀ ਵਾਧਾ ਕੀਤਾ ਗਿਆ ਹੈ। ‘ਛੋਟੂ’ ਸਿਲੰਡਰ ਦੀ ਕੀਮਤ 261 ਰੁਪਏ ਵਧਾਈ ਗਈ ਹੈ।

ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ ‘ਚ 993 ਰੁਪਏ ਦੇ ਵਾਧੇ ਦੇ ਚਲਦੇ ਦੁਕਾਨਦਾਰ, ਰੈਸਟੂਰੈਂਟ, ਢਾਬਾ ਮਾਲਿਕਾਂ ਤੇ ਰੇਹੜੀ ਵਾਲਿਆਂ ਦੇ ਨਾਲ-ਨਾਲ ਆਮ ‘ਚ ਕਾਫੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵਾਧਾ ਸਿੱਧਾ ਜੇਬ ‘ਤੇ ਡਾਕਾ ਹੈ। ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਨਾਲ ਲੋਕਾਂ ਦੇ ਜੇਬ ਦਾ ਬਜਟ ਹਿਲ ਗਿਆ।

ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸੰਕਟ ਵਿਚਕਾਰ ਅੱਗੇ ਹੀ ਸਿਲੰਡਰ ਨਹੀਂ ਮਿਲ ਰਹੇ ਤੇ ਉਨ੍ਹਾਂ ਨੂੰ ਬਲੈਕ ‘ਚ ਸਿਲੰਡਰ ਖਰੀਦਣੇ ਪੈ ਰਹੇ ਹਨ। ਉੱਥੇ ਹੀ, 1000 ਰੁਪਏ ਦੇ ਕਰੀਬ ਕੀਮਤ ਵਧਾਈ ਗਈ ਹੈ, ਜਿਸ ਦਾ ਅਸਰ ਹੋਰ ਵਸਤੂਆਂ ‘ਤੇ ਵੀ ਦਿਖੇਗਾ। ਇਸ ਦੇ ਚਲਦੇ ਇਸ ਦਾ ਅਸਰ ਗ੍ਰਾਹਕਾਂ ‘ਤੇ ਵੀ ਵੇਖਣ ਨੂੰ ਮਿਲੇਗਾ। ਉੱਥੇ ਹੀ, ਗ੍ਰਾਹਕਾਂ ਦਾ ਵੀ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਆਮ ਲੋਕਾਂ ਦੀਆਂ ਜੇਬਾਂ ‘ਤੇ ਡਾਕਾ ਮਾਰਿਆ ਜਾ ਰਿਹਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੇਕਰ ਕਮਰਸ਼ੀਅਲ ਸਿਲੰਡਰ ਨਾ ਮਿਲੇ ਤਾਂ ਆਉਣ ਵਾਲੇ ਦਿਨਾਂ ‘ਚ ਕੋਲੇ ਦੀਆਂ ਭੱਠੀਆਂ ਦਾ ਇਸਤੇਮਾਲ ਕਰਨ ਲਈ ਮਜਬੂਰ ਹੋਣਾ ਪਵੇਗਾ।

ਦੇਸ਼ ਭਰ ਦੇ ਸ਼ਹਿਰਾਂ ‘ਚ ਕੀਮਤਾਂ

ਪੰਜਾਬ ‘ਚ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 3163.50 ਰੁਪਏ ਤੱਕ ਪਹੁੰਚ ਗਈ ਹੈ। ਉੱਥੇ ਹੀ, ਰਾਸ਼ਟਰੀ ਰਾਜਧਾਨੀ ਦਿੱਲੀ ਚ, ਇੱਕ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਹੁਣ 3,071.50 ਰੁਪਏ ਹੋ ਗਈ ਹੈ, ਜੋ ਕਿ ਪਹਿਲੇ 2,078.50 ਰੁਪਏ ਦਾ ਸੀ। ਯਾਨੀ ਕਿ ਇੱਕ ਝਟਕੇ ਚ 993 ਰੁਪਏ ਦਾ ਵਾਧਾ ਹੋਇਆ ਹੈ। ਇਸ ਦੌਰਾਨ, ਘਰੇਲੂ ਗੈਸ ਸਿਲੰਡਰ ਅਜੇ ਵੀ 913 ਚ ਉਪਲਬਧ ਹਨ।

ਵਿੱਤੀ ਰਾਜਧਾਨੀ ਮੁੰਬਈ ਚ, ਇੱਕ ਵਪਾਰਕ ਸਿਲੰਡਰ ਦੀ ਕੀਮਤ ਹੁਣ 3,024 ਰੁਪਏ ਤੱਕ ਪਹੁੰਚ ਗਈ ਹੈ, ਜਦੋਂ ਕਿ ਪਹਿਲਾਂ ਇਹ ਲਗਭਗ 2,031 ਰੁਪਏ ਚ ਉਪਲਬਧ ਸੀ। ਇਸੇ ਤਰ੍ਹਾਂ, ਕੋਲਕਾਤਾ ਚ, ਇਸ ਦੀ ਕੀਮਤ 3,202 ਰੁਪਏ ਤੱਕ ਵਧ ਗਈ ਹੈ। ਦੱਖਣੀ ਭਾਰਤ ਦੇ ਇੱਕ ਪ੍ਰਮੁੱਖ ਸ਼ਹਿਰ ਚੇਨਈ ਚ ਸਥਿਤੀ ਵੱਖਰੀ ਨਹੀਂ ਹੈ, ਜਿੱਥੇ ਇੱਕ ਵਪਾਰਕ ਸਿਲੰਡਰ ਵਰਤਮਾਨ ਚ 3,237 ਰੁਪੇ ਚ ਵਿਕ ਰਿਹਾ ਹੈ। ਇਸ ਦੌਰਾਨ, ਉੱਤਰ ਪ੍ਰਦੇਸ਼ ਚ, ਆਗਰਾ ਚ ਸਿਲੰਡਰ ਦੀਆਂ ਕੀਮਤਾਂ 3,125.50 ਰੁਪਏ, ਲਖਨਊ ਚ 3,194 ਰੁਪਏ ਤੇ ਗੋਰਖਪੁਰ ਚ 3,255.50 ਰੁਪਏ ਤੱਕ ਵਧ ਗਈਆਂ ਹਨ। ਹਾਲਾਂਕਿ, ਰਾਹਤ ਦੀ ਗੱਲ ਇਹ ਹੈ ਕਿ ਫਿਲਹਾਲ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਚ ਕੋਈ ਬਦਲਾਅ ਨਹੀਂ ਹੋਇਆ ਹੈ।

Follow Us