ਸੀਐਮ ਮਾਨ ਨੇ ਜੰਗਲਾਤ ਵਿਭਾਗ ਦੇ 516 ਕਰਮਚਾਰੀਆਂ ਨੂੰ ਵੰਡੇ ਨਿਯੁਕਤੀ ਪੱਤਰ, ਕੀਤੇ ਹੋਰ ਵੀ ਐਲਾਨ

Published: 

13 Jul 2026 14:47 PM IST

ਮੁੱਖ ਮੰਤਰੀ ਨੇ ਕਿਹਾ ਇਹ ਫੈਸਲਾ ਕਈ ਸਾਲ ਪਹਿਲਾਂ ਲਿਆ ਜਾਣਾ ਚਾਹੀਦਾ ਸੀ, ਪਰ ਪਿਛਲੀਆਂ ਸਰਕਾਰਾਂ ਨੇ ਕਰਮਚਾਰੀਆਂ ਦੀ ਭਲਾਈ ਨਾਲੋਂ ਆਪਣੇ ਰਾਜਨੀਤਿਕ ਤੇ ਪਰਿਵਾਰਕ ਹਿੱਤਾਂ ਨੂੰ ਤਰਜੀਹ ਦਿੱਤੀ। ਉਨ੍ਹਾਂ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਆਪਣੇ ਨੇਤਾਵਾਂ ਤੇ ਪਰਿਵਾਰਾਂ ਨੂੰ ਸਥਾਪਿਤ ਕਰਨ 'ਚ ਬਹੁਤ ਰੁੱਝੀਆਂ ਹੋਈਆਂ ਸਨ, ਜਦੋਂ ਕਿ ਹਜ਼ਾਰਾਂ ਕਰਮਚਾਰੀ ਨਿਯਮਤ ਕਰਨ ਦੀ ਉਡੀਕ ਕਰਦੇ ਸਨ। ਹੁਣ ਉਹੀ ਆਗੂ ਲੋਕਾਂ ਦਾ ਵਿਸ਼ਵਾਸ ਗੁਆ ਕੇ ਜਨਤਾ ਵਿੱਚ ਘੁੰਮ ਰਹੇ ਹਨ।

ਸੀਐਮ ਮਾਨ ਨੇ ਜੰਗਲਾਤ ਵਿਭਾਗ ਦੇ 516 ਕਰਮਚਾਰੀਆਂ ਨੂੰ ਵੰਡੇ ਨਿਯੁਕਤੀ ਪੱਤਰ, ਕੀਤੇ ਹੋਰ ਵੀ ਐਲਾਨ

ਸੀਐਮ ਮਾਨ ਨੇ ਜੰਗਲਾਤ ਵਿਭਾਗ ਦੇ 516 ਕਰਮਚਾਰੀਆਂ ਨੂੰ ਵੰਡੇ ਨਿਯੁਕਤੀ ਪੱਤਰ

ਪੰਜਾਬ ਸਰਕਾਰ ਨੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ (Department of Forest and Wildlife Preservation) ‘ਚ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ 516 ਕਰਮਚਾਰੀਆਂ ਨੂੰ ਨਿਯਮਤ ਕਰਨ ਦਾ ਐਲਾਨ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਰਮਚਾਰੀਆਂ ਨੂੰ ਇੱਕ ਸਮਾਰੋਹ ‘ਚ ਨਿਯੁਕਤੀ ਪੱਤਰ ਵੰਡੇ। ਮੁਹਾਲੀ ‘ਚ ਸਮਾਰੋਹ ਦੌਰਾਨ ਸੀਐਮ ਨੇ ਕਿਹਾ ਕਿ ਇਹ ਵਿਅਕਤੀ ਹੁਣ ਸਥਾਈ ਸਰਕਾਰੀ ਕਰਮਚਾਰੀ ਹਨ ਤੇ ਸਰਕਾਰ ਦੁਆਰਾ ਨਿਰਧਾਰਤ ਸਾਰੇ ਲਾਭਾਂ ਦੇ ਹੱਕਦਾਰ ਹੋਣਗੇ।

ਮੁੱਖ ਮੰਤਰੀ ਨੇ ਕਿਹਾ ਇਹ ਫੈਸਲਾ ਕਈ ਸਾਲ ਪਹਿਲਾਂ ਲਿਆ ਜਾਣਾ ਚਾਹੀਦਾ ਸੀ, ਪਰ ਪਿਛਲੀਆਂ ਸਰਕਾਰਾਂ ਨੇ ਕਰਮਚਾਰੀਆਂ ਦੀ ਭਲਾਈ ਨਾਲੋਂ ਆਪਣੇ ਰਾਜਨੀਤਿਕ ਤੇ ਪਰਿਵਾਰਕ ਹਿੱਤਾਂ ਨੂੰ ਤਰਜੀਹ ਦਿੱਤੀ। ਉਨ੍ਹਾਂ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਆਪਣੇ ਨੇਤਾਵਾਂ ਤੇ ਪਰਿਵਾਰਾਂ ਨੂੰ ਸਥਾਪਿਤ ਕਰਨ ‘ਚ ਬਹੁਤ ਰੁੱਝੀਆਂ ਹੋਈਆਂ ਸਨ, ਜਦੋਂ ਕਿ ਹਜ਼ਾਰਾਂ ਕਰਮਚਾਰੀ ਨਿਯਮਤ ਕਰਨ ਦੀ ਉਡੀਕ ਕਰਦੇ ਸਨ। ਹੁਣ ਉਹੀ ਆਗੂ ਲੋਕਾਂ ਦਾ ਵਿਸ਼ਵਾਸ ਗੁਆ ਕੇ ਜਨਤਾ ਵਿੱਚ ਘੁੰਮ ਰਹੇ ਹਨ।

ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ‘ਮਿਸ਼ਨ ਰੋਜ਼ਗਾਰ’ ਤਹਿਤ ਹੁਣ ਤੱਕ 68000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇੱਕ ਪਾਰਦਰਸ਼ੀ ਤੇ ਯੋਗਤਾ-ਅਧਾਰਤ ਭਰਤੀ ਪ੍ਰਕਿਰਿਆ ਅਪਣਾ ਰਹੀ ਹੈ ਤੇ ਇਹ ਯਕੀਨੀ ਬਣਾ ਰਹੀ ਹੈ ਕਿ ਨੌਜਵਾਨਾਂ ਨੂੰ ਸਿਫਾਰਸ਼ਾਂ ਜਾਂ ਭ੍ਰਿਸ਼ਟਾਚਾਰ ਤੋਂ ਬਿਨਾਂ ਰੁਜ਼ਗਾਰ ਪ੍ਰਦਾਨ ਕੀਤਾ ਜਾਵੇ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਦੂਜੇ ਵਿਭਾਗਾਂ ‘ਚ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਕੁਝ ਮਾਮਲਿਆਂ ‘ਚ ਅਦਾਲਤੀ ਮਾਮਲਿਆਂ ਕਾਰਨ ਦੇਰੀ ਹੋ ਰਹੀ ਹੈ, ਪਰ ਸਰਕਾਰੀ ਟੀਮਾਂ ਇਸ ‘ਤੇ ਲਗਾਤਾਰ ਕੰਮ ਕਰ ਰਹੀਆਂ ਹਨ। ਉਨ੍ਹਾਂ ਵਾਲੇ ਦਿਨਾਂ ‘ਚ ਕਾਨੂੰਨੀ ਦਿੱਕਤਾਂ ਨੂੰ ਦੂਰ ਕਰਦੇ ਹੀ ਕਰਮਚਾਰੀਆਂ ਨੂੰ ਰੈਗੂਲਰ ਕਰ ਦਿੱਤਾ ਜਾਵੇਗਾ।

ਵਾਤਾਵਰਣ ਸੰਭਾਲ ਸਬੰਧੀ ਇੱਕ ਮਹੱਤਵਪੂਰਨ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪੰਜਾਬ ਦੇ ਹਰ ਜ਼ਿਲ੍ਹੇ ‘ਚ 6.5 ਲੱਖ ਪੌਦੇ ਲਗਾਏ ਜਾਣਗੇ ਤੇ ਸੂਬੇ ‘ਚ ਕੁੱਲ 50 ਕਰੋੜ ਨਵੇਂ ਬੂਟੇ ਲਗਾਉਣ ਦਾ ਇਤਿਹਾਸਕ ਟੀਚਾ ਮਿੱਥਿਆ ਗਿਆ ਹੈ।

Follow Us