Maan V/s Channi: ਸੀਐੱਮ ਮਾਨ ਦਾ ਚੰਨੀ ਨੂੰ 31 ਮਈ ਤੱਕ ਦਾ ਅਲਟੀਮੇਟਮ, ਚੰਨੀ ਦਾ ਜਵਾਬ-ਤਾਰੀਕਾਂ ਕਿਉਂ ਪਾਉਂਦੇ ਹੋ, ਜੋ ਹੈ ਜਨਤਕ ਕਰੋ

kusum-chopra
Updated On: 

26 May 2023 07:23 AM

ਚਰਨਜੀਤ ਸਿੰਘ ਚੰਨੀ ਨੇ ਪੂਰੇ ਮਾਮਲੇ ਨੂੰ ਸਿਆਸੀ ਸਾਜਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਨੇ ਖੁਦ ਨੂੰ ਬੇਕਸੂਰ ਦੱਸਦੇ ਹੋਏ ਗੁਰੂ ਘਰ ਵਿੱਚ ਅਰਦਾਸ ਵੀ ਕੀਤੀ ਸੀ।

Maan V/s Channi: ਸੀਐੱਮ ਮਾਨ ਦਾ ਚੰਨੀ ਨੂੰ 31 ਮਈ ਤੱਕ ਦਾ ਅਲਟੀਮੇਟਮ, ਚੰਨੀ ਦਾ ਜਵਾਬ-ਤਾਰੀਕਾਂ ਕਿਉਂ ਪਾਉਂਦੇ ਹੋ, ਜੋ ਹੈ ਜਨਤਕ ਕਰੋ
Follow Us On

ਮੌਜੂਦਾ ਮੁੱਖ ਮੰਤਰੀ ਬਨਾਮ ਸਾਬਕਾ ਮੁੱਖ ਮੰਤਰੀ ਦਰਮਿਆਨ ਜੁਬਾਨੀ ਹਮਲਿਆ ਦਾ ਸਿਲਸਿਲਾ ਹੁਣ ਸ਼ਿਖਰਾਂ ਤੇ ਪਹੁੰਚ ਚੁੱਕਾ ਹੈ। ਸੂਬੇ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਦੇ ਭਤੀਜੇ ਅਤੇ ਭਣਜੇ ਵੱਲੋਂ ਕਥਿਤ ਤੌਰ ਤੇ ਕ੍ਰਿਕੇਟ ਖਿਡਾਰੀ ਕੋਲੋਂ ਨੌਕਰੀ ਦੇਣ ਦੇ ਬਦਲੇ ਰਿਸ਼ਵਤ ਮੰਗਨ ਦੇ ਮਾਮਲੇ ਵਿੱਚ ਸੀਐੱਮ ਭਗਵੰਤ ਮਾਨ (Bhagwant Maan) ਨੇ ਉਨ੍ਹਾਂ ਨੂੰ 31 ਮਈ ਤੱਕ ਸਾਰੇ ਸਬੂਤ ਜਨਤਕ ਕਰਨ ਚਿਤਾਵਨੀ ਦਿੱਤੀ ਹੈ। ਜਿਸ ਤੋਂ ਬਾਅਦ ਇਸ ਦਾ ਫੈਸਲਾ ਜਨਤਾ ਹੀ ਕਰੇਗੀ। ਉੱਧਰ, ਚੰਨੀ ਨੇ ਵੀ ਮਾਨ ਦੇ ਇਸ ਅਲਟੀਮੇਟਮ ਦਾ ਕਰਾਰਾ ਜਵਾਬ ਦਿੱਤਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵੀਟ ਵਿੱਚ ਚੰਨੀ ਨੂੰ ਖੁਲ੍ਹੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਜੇਕਰ ਚੰਨੀ ਆਉਂਦੀ 31 ਮਈ ਨੂੰ ਆਪ ਸਾਰੇ ਸਬੂਤ ਜਨਤਕ ਨਹੀਂ ਕਰਦੇ ਹਨ ਤਾਂ ਫਿਰ ਉਨ੍ਹਾਂ ਨੂੰ ਸਾਰੇ ਸਬੂਤ ਜਨਤਕ ਕਰਨ ਲਈ ਮਜਬੂਰ ਹੋਣਾ ਪਵੇਗਾ।

ਚੰਨੀ ਦਾ ਮੁੱਖ ਮੰਤਰੀ ਨੂੰ ਚੇਲੈਂਜ

ਸੀਐਮ ਮਾਨ ਦੇ ਇਸ ਦੋਸ਼ ਤੇ ਚੰਨੀ ਨੇ ਮੀਡੀਆ ਨਾਲ ਰੂ-ਬ-ਰੂ ਹੋ ਕੇ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਸੀਐੱਮ ਨੂੰ ਚੈਲੇਂਜ ਦਿਦਿੰਆਂ ਕਿਹਾ ਕਿ ਤਾਰੀਕਾਂ ਉਡੀਕਣ ਦੀ ਕੀ ਲੋੜ ਹੈ। ਇਹ ਭੰਡੀ ਪ੍ਰਚਾਰ ਬੰਦ ਕਰੋ ਅਤੇ ਜੋ ਵੀ ਤੁਹਾਡੇ ਕੋਲ ਹੈ, ਉਸਨੂੰ ਅੱਜ ਹੀ ਜਨਤਕ ਕਰੋ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਭਤੀਜਾ ਅਤੇ ਭਾਣਜਾ ਬੇਕਸੂਰ ਹਨ। ਉਨ੍ਹਾਂ ਨੇ ਅਜਿਹਾ ਕੁਝ ਨਹੀਂ ਕੀਤਾ, ਉਨ੍ਹਾਂ ਨੂੰ ਸਿਰਫ਼ ਬਦਨਾਮ ਕੀਤਾ ਜਾ ਰਿਹਾ ਹੈ। ਸੂਬਾ ਸਰਕਾਰ ਨੇ ਸਿਆਸੀ ਬਦਲਾਖੋਰੀ ਦੇ ਤਹਿਤ ਇਸ ਪੂਰੀ ਸਾਜਿਸ਼ ਨੂੰ ਘੜਿਆ ਗਿਆ ਹੈ।

ਕੀ ਹੈ ਪੂਰਾ ਮਾਮਲਾ?

ਇਸ ਵਿਵਾਦ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਚਰਨਜੀਤ ਸਿੰਘ ਚੰਨੀ ਉੱਤੇ ਇਲਜਾਮ ਲਗਾਏ ਕਿ ਉਨ੍ਹਾਂ ਦੇ ਭਤੀਜੇ ਅਤੇ ਭਾਣਜੇ ਵੱਲੋਂ ਇੱਕ ਕ੍ਰਿਕਟਰ ਨੂੰ ਸਰਕਾਰੀ ਨੌਕਰੀ ਦੇਣ ਦੇ ਬਦਲੇ 2 ਕਰੋੜ ਰੁਪਏ ਰਿਸ਼ਵਤ ਦੇ ਤੌਰ ਤੇ ਮੰਗੀ ਗਈ ਸੀ। ਭਗਵੰਤ ਮਾਨ ਦੇ ਇਸ ਦਾਅਵੇ ਤੋਂ ਬਾਅਦ ਸੂਬੇ ਦੀ ਸਿਆਸਤ ਵਿੱਚ ਉਬਾਲ ਆ ਗਿਆ। ਹਾਲਾਂਕਿ, ਹਾਲਾਂਕਿ ਚੰਨੀ ਨੇ ਆਪਣੇ ਖਿਲਾਫ਼ ਲੱਗੇ ਇਨ੍ਹਾਂ ਦੋਸ਼ਾਂ ਤੋਂ ਸਾਫ ਇਨਕਾਰ ਕਰ ਦਿੱਤਾ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ