CM In Invest Punjab : ਨਿਵੇਸ਼ ਪੰਜਾਬ ਸੰਮੇਲਨ ਵਿੱਚ ਬੋਲੇ ਸੀਐੱਮ – “ਨਿਵੇਸ਼ ਨਾਲ ਖੁਲ੍ਹਦੇ ਹਨ ਰੁਜਗਾਰ ਦੇ ਰਾਹ”

Updated On: 

23 Feb 2023 14:07 PM

Punjab Invest Programme: ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਹਰ ਤਰ੍ਹਾਂ ਦੇ ਬੀਜ ਬੋਏ ਜਾਂਦੇ ਹਨ, ਪਰ ਨਫਰਤ ਦਾ ਬੀਜ ਅਸੀਂ ਨਹੀਂ ਬੀਜਦੇ। ਗੁਰੂ ਨਾਨਕ ਸਾਹਿਬ ਨੇ ਕਿਹਾ ਹੈ, ਤੇਰੇ ਭਾਣੇ ਸਭ ਦਾ ਭਲਾ। ਪੰਜਾਬੀ ਵੀ ਇਸੇ ਰਾਹ ;ਤੇ ਹੀ ਚੱਲਦੇ ਹਨ।

CM In Invest Punjab : ਨਿਵੇਸ਼ ਪੰਜਾਬ ਸੰਮੇਲਨ ਵਿੱਚ ਬੋਲੇ ਸੀਐੱਮ - ਨਿਵੇਸ਼ ਨਾਲ ਖੁਲ੍ਹਦੇ ਹਨ ਰੁਜਗਾਰ ਦੇ ਰਾਹ
Follow Us On

ਪੰਜਾਬ ਦੀ ਵੱਡੀ ਖਬਰ: ਅੱਜ ਤੋਂ ਦੋ ਦਿਨ ਲਈ ਪੰਜਾਬ ਸਰਕਾਰ ਦੇ ਨਿਵੇਸ਼ ਪੰਜਾਬ ਸੰਮੇਲਨ ਦੀ ਸ਼ੁਰੂਆਤ ਹੋ ਗਈ ਹੈ। ਸੰਮੇਲਨ ਦੀ ਸ਼ੁਰੂਆਤ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਵੇਸ਼ਕਾਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਨਾਲ ਹੀ ਉਨ੍ਹਾਂ ਨੇ ਸੂਬੇ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜਗਾਰ ਦੇਣ ਵੀ ਅਪੀਲ ਕੀਤੀ ਹੈ।

10-15 ਦਿਨਾਂ ‘ਚ ਹੀ ਮਿਲੇਗੀ ਉਦੋਯਗ ਲਈ ਜਮੀਨ

ਨਿਵੇਸ਼ਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਕਿਹਾ ਕਿ ਪੰਜਾਬ ਵਿੱਚ ਨਿਵੇਸ਼ ਕਰਨ ਲਈ ਸਰਕਾਰ ਉਦੋਯਗਪਤੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ, “ਤੁਸੀਂ ਪੰਜਾਬ ਵਿੱਚ ਆਪਣੇ ਉਦਯੋਗ ਵਧਾਓ, ਅਸੀਂ ਤੁਹਾਡੇ ਨਾਲ ਹਾਂ।” ਉਨ੍ਹਾਂ ਕਿਹਾ ਕਿ ਪਹਿਲਾਂ ਕਾਰੋਬਾਰੀ ਪੰਜਾਬ ਵਿੱਚ ਇੰਡਸਟਰੀ ਲਗਾਉਣਾ ਵੀ ਚਾਹੁੰਦੇ ਸਨ ਤਾਂ ਉਦੋਯਗ ਲਗਾਉਣ ਦੀਆਂ ਸ਼ਰਤਾਂ ਇੰਨ੍ਹੀਆਂ ਔਖੀਆਂ ਸਨ ਕਿ ਉਹ ਹਥਿਆਰ ਸੁੱਟ ਦਿੰਦਾ ਸੀ। ਉਨ੍ਹਾਂ ਨੂੰ ਲੈਂਡ ਟ੍ਰਾਂਸਫਰ (ਸੀਐਲਯੂ) ਵਿੱਚ ਹੀ ਛੇ ਮਹੀਨਿਆਂ ਤੋਂ ਡੇਢ ਸਾਲ ਤੱਕ ਦਾ ਸਮਾਂ ਲੱਗ ਜਾਂਦਾ ਸੀ। ਨਾਲ ਹੀ ਹੋਰਨਾਂ ਔਖੀਆਂ ਸ਼ਰਤਾਂ ਤੋਂ ਦੁਖੀ ਹੋਕੇ ਕਾਰੋਬਾਰੀ ਵਾਪਸ ਪਰਤ ਜਾਂਦੇ ਸਨ। ਪਰ ਹੁਣ ਅਜਿਹਾ ਨਹੀਂ ਹੋਵੇਗਾ। ਹੁਣ 10 ਤੋਂ 15 ਦਿਨਾਂ ਵਿੱਚ ਹੀ ਇੰਡਸਟਰੀ ਲਈ ਜਮੀਨ ਮੁਹਇਆ ਕਰਵਾ ਦਿੱਤੀ ਜਾਵੇਗੀ।

ਸਟੈਂਪ ਪੇਪਰ ਨੂੰ ਕਲਰ ਕੋਡਿੰਗ ਦੇਵਾਂਗੇ – ਮੁੱਖ ਮੰਤਰੀ

ਮੁੱਖ ਮੰਤਰੀ ਨੇ ਕਿਹਾ ਕਿ ਅਸੀ ਆਉਟ ਆਫ ਦ ਬਾਕਸ ਆਈਡੀਆ ਲੈ ਕੇ ਆਏ ਹਾਂ, ਜਿਸ ਤੇ ਤਹਿਤ ਅਸੀਂ 10-15 ਦਿਨ ਵਿੱਚ ਹੀ ਸੀਐਲਯੂ ਦੀ ਪ੍ਰਕਿਰੀਆ ਪੂਰੀ ਕਰ ਲਈ ਜਾਵੇਗੀ। ਸੀਐਲਯੂ ਲਈ ਲਈ ਪੰਜਾਬ ਸਰਕਾਰ ਗ੍ਰੀਨ ਸਟੈਂਪ ਪੇਪਰ ਲੈ ਕੇ ਆਈ ਹੈ। ਕੋਈ ਵੀ ਪੰਜਾਬ ਵਿੱਚ ਇੰਡਸਟਰੀ ਲਗਾਉਣਾ ਚਾਹੁੰਦਾ ਹੈ ਤਾਂ ਉਸ ਵੱਲੋਂ ਅਪਲਾਈ ਕਰਨ ਦੇ ਨਾਲ ਹੀਵਣ ਵਿਭਾਗ ਅਤੇ ਸਬੰਧਿਤ ਵਿਭਾਗ ਜਗ੍ਹਾਂ ਦੀ ਜਾਂਚ ਕਰ ਲਵੇਗਾ। 10-15 ਦਿਨਾਂ ਵਿੱਚ ਹੀ ਗ੍ਰੀਨ ਸਟੈਂਪ ਪੇਪਰ ਉਸ ਕਾਰੋਬਾਰੀ ਨੂੰ ਦੇ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਉਹ ਉਸ ਜਗ੍ਹਾਂ ਨੂੰ ਆਪਣੇ ਉਦੋਯਗ ਦੇ ਹਿਸਾਬ ਨਾਲ ਤਬਦੀਲ ਕਰਨ ਯੋਗ ਹੋ ਜਾਵੇਗਾ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਹਾਲਾਂਕਿ ਗ੍ਰੀਨ ਸਟੈਂਪ ਪੇਪਰ ਹਾਸਿਲ ਕਰਨ ਚ ਥੋੜਾ ਪੈਸਾ ਜਰੂਰ ਜਿਆਦਾ ਲੱਗ ਸਕਦਾ ਹੈ, ਪਰ ਇਹ ਪ੍ਰਕੀਰਿਆ ਇਨ੍ਹੀਂ ਜਲਦੀ ਪੂਰੀ ਹੋ ਜਾਵੇਗੀ ਕਿ ਕਾਰੋਬਾਰੀ ਨੂੰ ਪਤਾ ਵੀ ਨਹੀਂ ਚੱਲੇਗਾ ਕਿ ਕਦੋਂ ਉਸਦਾ ਸਾਰਾ ਕੰਮ ਪੂਰਾ ਹੋ ਗਿਆ।

ਉਦੋਯਗ ‘ਚ ਮੋਹਰੀ ਹੈ ਪੰਜਾਬ -ਮੁੱਖ ਮੰਤਰੀ

ਮੁੱਖ ਮੰਤਰੀ ਨੇ ਕਿ। ਹਾ ਕਿ ਪੰਜਾਬ ਸਭ ਤੋਂ ਵੱਡਾ ਟਰੈਕਟਰ ਨਿਰਮਾਤਾ ਹੈ। ਲੁਧਿਆਣਾ ਇੰਡਸਟਰੀ ਦਾ ਹੱਬ ਹੈ। ਵਿਸ਼ਵ ਕੱਪ ਵਿੱਚ ਵਰਤੀ ਜਾਣ ਵਾਲੀ ਰਗਬੀ ਜਲੰਧਰ ਵਿੱਚ ਬਣਦੀ ਹੈ। ਪੰਜਾਬ ਨਵੇਂ ਵਿਚਾਰਾਂ ਨੂੰ ਜਲਦੀ ਅਪਣਾਉਂਦਾ ਹੈ। ਹੈਦਰਾਬਾਦ, ਮੁੰਬਈ ਵਿੱਚ ਕਾਰੋਬਾਰੀਆਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।

ਪ੍ਰਦਰਸ਼ਨੀ ਵਿੱਚ ਇਹ ਕੰਪਨੀਆਂ ਲੈ ਰਹੀਆਂ ਹਨ ਹਿੱਸਾ…

ਨਿਵੇਸ਼ ਪੰਜਾਬ ਸੰਮੇਲਨ ਵਿੱਚ ਹਿੱਸਾ ਲੈ ਰਹੀਆਂ ਮੁੱਖ ਕੰਪਨੀਆਂ ਚੋਂ ਯੂਕੇ ਹਾਈ ਕਮਿਸ਼ਨਰ ਆਫ਼ਿਸ, ਹਾਰਟੇਕ ਪਾਵਰ, ਮਾਸਟਰਸ ਕ੍ਰਿਏਸ਼ਨ, ਗਿਲਾਰਡ ਇਲੈਕਟ੍ਰੋਨਿਕਸ ਪ੍ਰਾਈਵੇਟ ਲਿਮਟਿਡ, ਏਵਨ ਸਾਈਕਲਸ ਲਿਮਟਿਡ, ਮੈਸਰਸ ਰਾਜਾ ਫੈਟ ਐਂਡ ਫੀਡਸ ਪ੍ਰਾਈਵੇਟ ਲਿਮਟਿਡ, ਆਈਆਈਟੀ ਰੋਪੜ, ਟੈਕਨਾਲੋਜੀ ਬਿਜ਼ਨਸ ਇਨਕਿਊਬੇਸ਼ਨ ਫਾਊਂਡੇਸ਼ਨ, ਨਾਨੋਕ੍ਰਿਤੀ ਪ੍ਰਾਈਵੇਟ ਲਿਮਟਿਡ, ਐਡਿਥ ਹੈਲਥਕੇਅਰ, ਡਾਕਟਰਸ ਸਾਫਟਵੇਅਰ, ਐਚਐਮਈਐਲ ਬਠਿੰਡਾ, ਆਈਟੀਸੀ, ਪਲਕਸ਼ਾ ਯੂਨੀਵਰਸਿਟੀ, ਈਐਸਆਰ ਲੋਪਿਸਟਿਕਸ ਪ੍ਰਾਈਵੇਟ ਲਿਮਟਿਡ, ਹਿੰਦੋਸਤਾਨ ਯੂਨੀਲਿਵਰ ਲਿਮਟਿਡ, ਇੰਟਰਨੈਸ਼ਨਲ ਟਰੈਕਟਰਸ ਲਿਮਟਿਡ, ਟਾਇਨੋਰ ਆਰਥੋਟਿਕਸ ਪ੍ਰਾਈਵੇਟ ਲਿਮਟਿਡ, ਸਾਵੀ ਐਕਸਪੋਰਟਸ, ਸਨਾਥਨ ਪੋਲੀਓਟ ਪ੍ਰਾਈਵੇਟ ਲਿਮਟਿਡ, ਟ੍ਰਾਈਡੈਂਟ ਗਰੁੱਪ, ਸਟਾਰਟਅੱਪ ਪੰਜਾਬ, ਮੈਸਰਸ ਬਲੈਕ ਆਈ ਟੈਕਨਾਲੋਜੀਸ ਪ੍ਰਾਈਵੇਟ ਲਿਮਟਿਡ, ਐਗਨੈਕਸਟ, ਬੀ.ਜੀ. ਇਨੋਵਾਟੈਕ, ਹੋਲੋਕਿਤਾਬ ਟੈਕਨਾਲੋਜੀਜ, ਜੇਕੇ ਪੇਪਰਸ, ਨੈਸਲੇ ਇੰਡੀਆ ਲਿਮਟਿਡ ਦੇ ਨਾਲ-ਨਾਲ ਹੋਰ ਵੀ ਨਾਮਵਰ ਕੰਪਨੀਆਂ ਸ਼ਾਮਲ ਹਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ