CM Mann on Drone: ਇੱਧਰੋਂ ਵੀ ਨਸ਼ਾ ਲੈਣ ਪਾਕਿਸਤਾਨ ਜਾਂਦੇ ਹਨ ਡਰੋਨ, ਸੀਐੱਮ ਮਾਨ ਦਾ ਵੱਡਾ ਦਾਅਵਾ

Updated On: 

31 Jul 2023 00:02 AM

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਧਰੋਂ ਵੀ ਡਰੋਨ ਪਾਕਿਸਤਾਨ ਵੱਲ ਜਾਂਦੇ ਹਨ ਅਤੇ ਨਸ਼ਾ ਲੈ ਕੇ ਭਾਰਤ ਆਉਂਦੇ ਹਨ।

CM Mann on Drone: ਇੱਧਰੋਂ ਵੀ ਨਸ਼ਾ ਲੈਣ ਪਾਕਿਸਤਾਨ ਜਾਂਦੇ ਹਨ ਡਰੋਨ, ਸੀਐੱਮ ਮਾਨ ਦਾ ਵੱਡਾ ਦਾਅਵਾ
Follow Us On

ਪੰਜਾਬ ਨਿਊਜ਼। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਰੋਨਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਧਰੋਂ ਵੀ ਡਰੋਨ ਪਾਕਿਸਤਾਨ ਵੱਲ ਜਾਂਦੇ ਹਨ। ਸੀਐੱਮ ਮਾਨ ਨੇ ਕਿਹਾ ਕਿ ਡਰੋਨ ਪਾਕਿਸਤਾਨ (Pakistan) ਤੋਂ ਨਸ਼ਾ ਲੈਣ ਜਾਂਦੇ ਹਨ ਅਤੇ ਭਰ ਕੇ ਨਸ਼ਾ ਲੈ ਕੇ ਭਾਰਤ ਆਉਂਦੇ ਹਨ। ਇਸ ਦੌਰਾਨ ਮੁੱਖ ਮੰਤਰੀ ਨੇ ਡਰੋਨਾਂ ਦੀ ਰਜ਼ਿਸਟ੍ਰੇਸ਼ਨ ਦੀ ਲੋੜ ‘ਤੇ ਜ਼ੋਰ ਦਿੱਤਾ ਹੈ ਅਤੇ ਕਿਹਾ ਕਿ ਡਰੋਨਾਂ ਦੀ ਰਜ਼ਿਸਟ੍ਰੇਸ਼ਨ ਨਾਲ ਮਾਲਕਾਂ ਦਾ ਪਤਾ ਚੱਲੇਗਾ।

ਡਰੋਨ ਦੀ ਰਜ਼ਿਸਟ੍ਰੇਸ਼ਨ ਦੀ ਲੋੜ, CM ਨੇ ਮੁੜ ਦਿੱਤਾ ਜ਼ੋਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਮੰਗ ਨੂੰ ਮੁੜ ਦੁਹਰਾਇਆ ਹੈ। ਉਨ੍ਹਾਂ ਨੇ ਕੇਂਦਰ ਤੋਂ ਮੰਗ ਰੱਖੀ ਸੀ ਕਿ ਡਰੋਨਾਂ ਦੀ ਰਜ਼ਿਸਟ੍ਰੇਸ਼ਨ ਵੀ ਲਾਜ਼ਮੀ ਕੀਤੀ ਜਾਵੇ। ਸੀਐੱਮ ਮਾਨ ਨੇ ਕਿਹਾ ਕਿ ਬਹੁਤ ਸਾਰੇ ਡਰੋਨ ਇੱਧਰੋ ਜਾਂਦੇ ਹਨ ਅਤੇ ਉਧਰੋਂ ਆ ਜਾਂਦਾ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਧਰ ਦੇ ਡਰੋਨਾਂ ਦੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ।

ਦੱਸ ਦਈਏ ਕਿ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਡਰੋਨਾਂ ਨੂੰ ਲੈ ਕੇ ਇੱਕ ਪੱਤਰ ਲਿਖਿਆ ਸੀ। ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਵਾਹਨਾਂ ਦੀ ਤਰ੍ਹਾਂ ਡਰੋਨਾਂ (Drones) ਦੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ। ਕਿਉਂਕਿ ਕਿ ਅੱਜ ਕੱਲ੍ਹ ਡਰੋਨ ਹਰ ਜਗ੍ਹਾਂ ਵਰਤਿਆ ਜਾਂਦਾ ਹੈ।

ਨਸ਼ਾ ਮੁਕਤ ਭਾਰਤ ਅਭਿਆਨ ਬਾਰੇ PM ਬੋਲੇ

VADA ਯਾਨੀ Victory Against Drugs Abuse। ਪੰਜਾਬ ਵਿੱਚ ਕਈ ਸਪੋਰਟਸ ਗਰੁੱਪ ਵੀ ਬਣਾਏ ਗਏ ਹਨ, ਜੋ ਫਿਟਨੈਸ ਅਤੇ ਨਸ਼ਾ ਮੁਕਤੀ ‘ਤੇ ਧਿਆਨ ਕੇਂਦਰਿਤ ਕਰਦੇ ਹੋਏ ਜਾਗਰੂਕਤਾ ਮੁਹਿੰਮ ਚਲਾ ਰਹੇ ਹਨ। ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਨੌਜਵਾਨਾਂ ਦੀ ਵੱਧ ਰਹੀ ਭਾਗੀਦਾਰੀ ਬਹੁਤ ਉਤਸ਼ਾਹਜਨਕ ਹੈ।

ਇਨ੍ਹਾਂ ਯਤਨਾਂ ਨਾਲ ਭਾਰਤ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਬਹੁਤ ਬਲ ਮਿਲਦਾ ਹੈ। ਜੇਕਰ ਅਸੀਂ ਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣਾ ਹੈ ਤਾਂ ਸਾਨੂੰ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੋਵੇਗਾ। ਇਸੇ ਸੋਚ ਨਾਲ 15 ਅਗਸਤ 2020 ਨੂੰ ‘ਨਸ਼ਾ ਮੁਕਤ ਭਾਰਤ ਅਭਿਆਨ’ ਸ਼ੁਰੂ ਕੀਤਾ ਗਿਆ ਸੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ