Good News: 125 ਨਵੇਂ ਆਮ ਆਦਮੀ ਕਲੀਨਿਕ ਸ਼ੁਰੂ ਕਰਨ ਦੀ ਤਿਆਰੀ, CM ਮਾਨ 26 ਜਨਵਰੀ ਨੂੰ ਜਨਤਾ ਨੂੰ ਕਰਨਗੇ ਸਮਰਪਿਤ

kusum-chopra
Updated On: 

22 Jan 2024 18:29 PM

125 New Aam Aadmi Clinics: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਚੁੱਕੇ ਹਨ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਸੂਬੇ ਵਿੱਚ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਲਦ ਹੀ ਸੂਬੇ ਵਿੱਚ 100 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰੇਗੀ। ਪੰਜਾਬ ਸਰਕਾਰ ਸੂਬੇ ਵਿੱਚ ਮੁੱਢਲੀ ਸਿਹਤ ਸੇਵਾਵਾਂ ਨੂੰ ਆਮ ਆਦਮੀ ਤੱਕ ਪਹੁੰਚਾਉਣਾ ਚਾਹੁੰਦੀ ਹੈ।

Good News: 125 ਨਵੇਂ ਆਮ ਆਦਮੀ ਕਲੀਨਿਕ ਸ਼ੁਰੂ ਕਰਨ ਦੀ ਤਿਆਰੀ, CM ਮਾਨ 26 ਜਨਵਰੀ ਨੂੰ ਜਨਤਾ ਨੂੰ ਕਰਨਗੇ ਸਮਰਪਿਤ

ਸੰਕੇਤਕ ਤਸਵੀਰ

Follow Us On

ਪੰਜਾਬ ਸਰਕਾਰ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ 125 ਨਵੇਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਨ ਦੀ ਤਿਆਰੀ ਤਕਰੀਬਨ ਪੂਰੀ ਕਰ ਲਈ ਹੈ। ਇਨ੍ਹਾਂ ਵਿੱਚੋਂ 112 ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਡਾਕਟਰਾਂ ਤੋਂ ਲੈ ਕੇ ਦੂਜੇ ਸਟਾਫ਼ ਨੂੰ ਵੀ ਤਾਇਨਾਤ ਕੀਤਾ ਜਾ ਚੁੱਕਿਆ ਹੈ। ਇਨ੍ਹਾਂ ਵਿੱਚ ਡਾਕਟਰ, ਫਾਰਮਾਸਿਸਟ ਅਤੇ ਲੈਬ ਸਹਾਇਕ ਸ਼ਾਮਲ ਹਨ। ਕਲੀਨਿਕ ਸ਼ੁਰੂ ਹੁੰਦੇ ਹੀ ਸਟਾਫ ਆਪਣੀ ਡਿਊਟੀ ਸੰਭਾਲ ਲਵੇਗਾ।

ਇਸ ਤੋਂ ਪਹਿਲਾਂ ਸੂਬੇ ਵਿੱਚ 644 ਮੁਹੱਲਾ ਕਲੀਨਿਕ ਖੋਲ੍ਹੇ ਜਾ ਚੁੱਕੇ ਹਨ। ਲੋਕ ਇਨ੍ਹਾਂ ਦਾ ਫਾਇਦਾ ਚੁੱਕ ਰਹੇ ਹਨ। ਇੰਨਾ ਹੀ ਨਹੀਂ ਵਿਦੇਸ਼ਾਂ ਵਿੱਚ ਪੰਜਾਬ ਦੇ ਸਿਹਤ ਮਾਡਲ ਦੀ ਚਰਚਾ ਹੋ ਚੁੱਕ ਹੈ।

ਇਨ੍ਹਾਂ ਜ਼ਿਲ੍ਹਿਆਂ ਵਿੱਚ ਖੁੱਲ੍ਹਣ ਜਾ ਰਹੇ ਹਨ ਮੁਹੱਲਾ ਕਲੀਨਿਕ

ਸਿਹਤ ਵਿਭਾਗ ਅਨੁਸਾਰ 10 ਕਲੀਨਿਕ ਅੰਮ੍ਰਿਤਸਰ ਵਿੱਚ, 9 ਬਠਿੰਡਾ, 3 ਫਰੀਦਕੋਟ, 2 ਫ਼ਿਰੋਜ਼ਪੁਰ, 6 ਗੁਰਦਾਸਪੁਰ, ਜਲੰਧਰ 10, ਕਪੂਰਥਲਾ 4, ਲੁਧਿਆਣਾ 16, ਮੋਗਾ 3, ਪਠਾਨਕੋਟ 3, ਪਟਿਆਲਾ 7, ਸੰਗਰੂਰ 8, ਐਸ.ਬੀ.ਐਸ.ਨਗਰ 2, ਸ੍ਰੀ. ਮੁਕਤਸਰ ਸਾਹਿਬ 2, ਤਰਨਤਾਰਨ 11 ਨੂੰ ਖੋਲ੍ਹਿਆ ਜਾਵੇਗਾ। ਇਨ੍ਹਾਂ ਸਾਰੇ ਕਲੀਨਿਕਾਂ ਵਿੱਚ ਲੋਕਾਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ। ਉਨ੍ਹਾਂ ਦਾ ਕੰਮ ਅੰਤਿਮ ਪੜਾਅ ‘ਤੇ ਹੈ। ਸ਼ੁਰੂ ਹੁੰਦੇ ਹੀ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ। ਫਿਰ ਉਨ੍ਹਾਂ ਨੂੰ ਇਲਾਜ ਲਈ ਧੱਕੇ ਨਹੀਂ ਖਾਣੇ ਪੈਣਗੇ।

ਇਹ ਵੀ ਪੜ੍ਹੋ – ਛੇਤੀ ਹੀ 100 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਕਰਾਂਗੇ ਸਮਰਪਿਤ-ਮੁੱਖ ਮੰਤਰੀ

ਫਰਵਰੀ ‘ਚ ਇਨ੍ਹਾਂ ਸ਼ਹਿਰਾਂ ਨੂੰ ਮਿਲੇਗਾ ਤੋਹਫਾ

ਆਮ ਆਦਮੀ ਕਲੀਨਿਕ ਮੁੱਖ ਮੰਤਰੀ ਭਗਵੰਤ ਮਾਨ ਦਾ ਡਰੀਮ ਪ੍ਰੋਜੈਕਟ ਹੈ। ਵੱਡੇ ਸ਼ਹਿਰਾਂ ਵਿੱਚ ਖੋਲ੍ਹੇ ਗਏ ਮੁਹੱਲਾ ਕਲੀਨਿਕਾਂ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ। ਅਜਿਹੇ ‘ਚ ਸਰਕਾਰ ਨੇ 6 ਸ਼ਹਿਰਾਂ ‘ਚ ਕਰੀਬ 30 ਨਵੇਂ ਕਲੀਨਿਕ ਖੋਲ੍ਹਣ ਦੀ ਯੋਜਨਾ ਤਿਆਰ ਕੀਤੀ ਹੈ। ਇਸ ਦੌਰਾਨ ਬਠਿੰਡਾ ਵਿੱਚ 5, ਮਾਨਸਾ ਵਿੱਚ 7, ਪਟਿਆਲਾ ਵਿੱਚ 6, ਸੰਗਰੂਰ ਵਿੱਚ 5, ਸ੍ਰੀ ਮੁਕਤਸਰ ਸਾਹਿਬ ਵਿੱਚ 2 ਅਤੇ ਮੁਹਾਲੀ ਵਿੱਚ 5 ਨਵੇਂ ਕਲੀਨਿਕ ਖੋਲ੍ਹੇ ਜਾਣੇ ਹਨ।

ਇਨ੍ਹਾਂ ਜ਼ਿਲ੍ਹਿਆਂ ਦੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਸਿਵਲ ਸਰਜਨਾਂ ਨੂੰ 20 ਫਰਵਰੀ ਤੋਂ ਪਹਿਲਾਂ ਕਲੀਨਿਕ ਤਿਆਰ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਤਾਂ ਜੋ ਫਰਵਰੀ ਮਹੀਨੇ ਵਿੱਚ ਹੀ ਇਨ੍ਹਾਂ ਨੂੰ ਸ਼ੁਰੂ ਕੀਤਾ ਜਾ ਸਕੇ।