ਹੁਸ਼ਿਆਰਪੁਰ ਦੌਰੇ ‘ਤੇ CM ਮਾਨ, ਟੀਚਰਸ ਡੇਅ ‘ਤੇ 55 ਅਧਿਆਪਕਾਂ ਦਾ ਹੋਵੇਗਾ ਸਨਮਾਨ, ਜਾਣੋ ਹੋਰ ਕਿਹੜੇ ਟੀਚਰਾਂ ਨੂੰ ਮਿਲੇਗਾ ਐਵਾਰਡ – Punjabi News

ਹੁਸ਼ਿਆਰਪੁਰ ਦੌਰੇ ‘ਤੇ CM ਮਾਨ, ਟੀਚਰਸ ਡੇਅ ‘ਤੇ 55 ਅਧਿਆਪਕਾਂ ਦਾ ਹੋਵੇਗਾ ਸਨਮਾਨ, ਜਾਣੋ ਹੋਰ ਕਿਹੜੇ ਟੀਚਰਾਂ ਨੂੰ ਮਿਲੇਗਾ ਐਵਾਰਡ

Updated On: 

05 Sep 2024 11:18 AM

ਸਿਟੀ ਸੈਂਟਰ ਹੁਸ਼ਿਆਰਪੁਰ ਵਿਖੇ ਮੁੱਖ ਮਹਿਮਾਨ ਵਜੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸ਼ਿਰਕਤ ਕਰਨਗੇ। ਹੁਸ਼ਿਆਰਪੁਰ ਜ਼ਿਲ੍ਹੇ ਦੇ ਤਿੰਨ ਅਧਿਆਪਕਾਂ ਅਤੇ ਡਿਪਟੀ ਡੀਈਓ ਨੂੰ ਸਟੇਟ ਐਵਾਰਡ ਲਈ ਚੁਣਿਆ ਗਿਆ ਹੈ। ਸਕੂਲ ਸਿੱਖਿਆ ਮੰਤਰੀ ਵੱਲੋਂ ਪ੍ਰਵਾਨ ਕੀਤੀ ਸੂਚੀ ਅਨੁਸਾਰ 55 ਅਧਿਆਪਕਾਂ ਨੂੰ ਸਟੇਟ ਐਵਾਰਡ ਦਿੱਤਾ ਜਾਵੇਗਾ।

ਹੁਸ਼ਿਆਰਪੁਰ ਦੌਰੇ ਤੇ CM ਮਾਨ, ਟੀਚਰਸ ਡੇਅ ਤੇ 55 ਅਧਿਆਪਕਾਂ ਦਾ ਹੋਵੇਗਾ ਸਨਮਾਨ, ਜਾਣੋ ਹੋਰ ਕਿਹੜੇ ਟੀਚਰਾਂ ਨੂੰ ਮਿਲੇਗਾ ਐਵਾਰਡ

ਮੁੱਖ ਮੰਤਰੀ ਭਗਵੰਤ ਸਿੰਘ ਮਾਨ

Follow Us On

ਮੁੱਖ ਮੰਤਰੀ ਭਗਵੰਤ ਮਾਨ ਅੱਜ ਹੁਸ਼ਿਆਰਪੁਰ ਦੌਰੇ ‘ਤੇ ਹਨ। ਮੁੱਖ ਮੰਤਰੀ ਮਾਨ ਅੱਜ ਟੀਚਰਸ ਡੇਅ ‘ਤੇ ਆਯੋਜਿਤ ਸੂਬਾ ਪੱਧਰੀ ਪ੍ਰੋਗਰਾਮ ‘ਚ 55 ਅਧਿਆਪਕਾਂ ਨੂੰ ਸਨਮਾਨਿਤ ਕਰਨ ਜਾ ਰਹੇ ਹਨ। ਇਹ ਪ੍ਰੋਗਰਾਮ ਹੁਸ਼ਿਆਰਪੁਰ ਸ਼ਹਿਰ ਦੇ ਜੋਧਮਾਲ ਰੋਡ ‘ਤੇ ਸਥਿਤ ਸਿਟੀ ਸੈਂਟਰ ਵਿੱਚ ਕਰਵਾਇਆ ਜਾ ਰਿਹਾ ਹੈ। ਸਥਾਨਕ ਪੁਲਿਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਮੁੱਖ ਮੰਤਰੀ ਦੇ 12 ਵਜੇ ਤੋਂ ਬਾਅਦ ਹੁਸ਼ਿਆਰਪੁਰ ਪਹੁੰਚਣ ਦੀ ਸੰਭਾਵਨਾ ਹੈ।

10 ਅਧਿਆਪਕਾਂ ਨੂੰ ਯੰਗ ਟੀਚਰ ਐਵਾਰਡ ਮਿਲੇਗਾ

ਸਕੂਲ ਸਿੱਖਿਆ ਮੰਤਰੀ ਵੱਲੋਂ ਪ੍ਰਵਾਨ ਕੀਤੀ ਸੂਚੀ ਅਨੁਸਾਰ 55 ਅਧਿਆਪਕਾਂ ਨੂੰ ਸਟੇਟ ਐਵਾਰਡ ਦਿੱਤਾ ਜਾਵੇਗਾ। ਇਸ ਦੇ ਨਾਲ ਹੀ 10 ਅਧਿਆਪਕਾਂ ਨੂੰ ਯੰਗ ਟੀਚਰ ਐਵਾਰਡ ਲਈ ਚੁਣਿਆ ਗਿਆ ਹੈ। 5 ਅਧਿਆਪਕਾਂ ਨੂੰ ਮੈਨੇਜਮੈਂਟ ਐਵਾਰਡ ਦਿੱਤੇ ਜਾਣਗੇ ਅਤੇ ਸਕੂਲਾਂ ਵਿੱਚ ਵਧੀਆ ਸਹੂਲਤਾਂ ਦੇਣ ਵਾਲੇ 7 ਅਧਿਆਪਕਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ।

ਸਿਟੀ ਸੈਂਟਰ ਹੁਸ਼ਿਆਰਪੁਰ ਵਿਖੇ ਮੁੱਖ ਮਹਿਮਾਨ ਵਜੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸ਼ਿਰਕਤ ਕਰਨਗੇ। ਹੁਸ਼ਿਆਰਪੁਰ ਜ਼ਿਲ੍ਹੇ ਦੇ ਤਿੰਨ ਅਧਿਆਪਕਾਂ ਅਤੇ ਡਿਪਟੀ ਡੀਈਓ ਨੂੰ ਸਟੇਟ ਐਵਾਰਡ ਲਈ ਚੁਣਿਆ ਗਿਆ ਹੈ।

ਸੁਰੱਖਿਆ ਪ੍ਰਬੰਧ ਸਖ਼ਤ, 2000 ਪੁਲਿਸ ਮੁਲਾਜ਼ਮ ਤਾਇਨਾਤ

ਚੁਣੇ ਗਏ ਅਧਿਆਪਕਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੁਝਾਰ ਚਠਿਆਲ ਦੇ ਸਾਇੰਸ ਅਧਿਆਪਕ ਅਮਨਪ੍ਰੀਤ ਸਿੰਘ ਸਹੋਤਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਹੀ ਦੇਵੀ ਵਿਖੇ ਤਾਇਨਾਤ ਲੈਕਚਰਾਰ ਵਿਜੇ ਸ਼ਰਮਾ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਆਦਮਵਾਲ ਵਿਖੇ ਤਾਇਨਾਤ ਮੁੱਖ ਅਧਿਆਪਕ ਪ੍ਰਵੀਨ ਸ਼ਰਮਾ ਨੂੰ ਸਟੇਟ ਐਵਾਰਡ ਅਤੇ ਡਿਪਟੀ ਸ. ਡੀ.ਈ.ਓ (ਐਲੀਮੈਂਟਰੀ) ਸੁਖਵਿੰਦਰ ਸਿੰਘ ਨੂੰ ਸਰਵੋਤਮ ਪ੍ਰਬੰਧਨ ਲਈ ਵਿਸ਼ੇਸ਼ ਪੁਰਸਕਾਰ ਦਿੱਤਾ ਜਾਵੇਗਾ।

ਮੁੱਖ ਮੰਤਰੀ ਦੇ ਪਹੁੰਚਣ ਤੋਂ ਪਹਿਲਾਂ ਹੁਸ਼ਿਆਰਪੁਰ ‘ਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਹੁਸ਼ਿਆਰਪੁਰ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਤੋਂ 2000 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਹਨ। ਹੁਸ਼ਿਆਰਪੁਰ ਦੇ ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਪੁਲਿਸ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪੂਰੀ ਚੌਕਸੀ ਰੱਖੀ ਜਾ ਰਹੀ ਹੈ। ਸ਼ਹਿਰ ਵਿੱਚ ਬਲਾਕ ਲਗਾਏ ਗਏ ਹਨ ਅਤੇ ਸਮਾਗਮ ਵਿੱਚ ਜਾਣ ਵਾਲੇ ਹਰ ਵਿਅਕਤੀ ਦੀ ਜਾਂਚ ਵੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ: Teachers Day: ਟੀਚਰਸ ਡੇਅ ਤੇ 77 ਅਧਿਆਪਕ ਹੋਣਗੇ ਸਨਮਾਨਿਤ, 4 ਵਰਗਾਂ ਚ ਮਿਲਣਗੇ ਐਵਾਰਡ, 55 ਅਧਿਆਪਕਾਂ ਨੂੰ ਸਟੇਟ ਐਵਾਰਡ

Exit mobile version