ਹੁਣ ਮਾਨਸਿਕ ਸੰਤੁਲਨ ਦਾ ਬਹਾਨਾ ਨਹੀਂ ਚੱਲੇਗਾ… ਬੇਅਦਬੀ ਕਾਨੂੰਨ ‘ਤੇ CM ਮਾਨ ਨੇ ਦਿੱਤਾ ਬਿਆਨ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਕਾਨੂੰਨ ਲੈ ਕੇ ਆਏ ਹਾਂ। ਗੁਰੂ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਬਹੁੱਤ ਵੱਧ ਗਈਆਂ ਸਨ, ਹੁਣ ਉਨ੍ਹਾਂ ਬੇਅਦਬੀ ਕਰਨ ਵਾਲਿਆਂ ਲਈ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਲਈ ਕਾਨੂੰਨ ਲਿਆਂਦਾ ਗਿਆ ਹੈ ਤਾਂ ਜੋ ਇੱਕ-ਦੋ ਨੂੰ ਸਜ਼ਾ ਮਿਲ ਗਈ ਤਾਂ ਅੱਗੇ ਤੋਂ ਕਿਸੇ ਦੀ ਹਿੰਮਤ ਨਾ ਹੋ ਸਕੇ। ਜੇ ਸਾਡਾ ਬਾਪੂ ਸਾਡੇ ਘਰ ਸੁਰੱਖਿਅਤ ਹੀ ਨਹੀਂ ਹੈ ਤਾਂ ਫਿਰ ਹੋਰ ਕਿੱਥੋਂ ਉਮੀਦ ਕਰਾਂਗੇ। ਕੋਈ ਬਹਾਨਾ ਨਹੀਂ ਚੱਲੇਗਾ ਕਿ ਮਾਨਸਿਕ ਤੌਰ 'ਤੇ ਠੀਕ ਨਹੀਂ। ਇਸ ਤਰੀਕੇ ਦਾ ਬਹਾਨਾ ਲਗਾ ਕੇ ਦੋਸ਼ੀ ਰਿਹਾਅ ਕਰ ਦਿੱਤੇ ਜਾਂਦੇ ਹਨ।
ਸੀਐਮ ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਅੱਜ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਇਸ ਦੌਰਾਨ ਵਾਤਾਵਰਣ ਨੂੰ ਬਚਾਉਣ ਦਾ ਸੰਦੇਸ਼ ਦਿੱਤਾ । ਉਨ੍ਹਾਂ ਨੇ ਰਾਜ ਸਭਾ ਮੈਂਬਰ ਤੇ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਕਾਲੀ ਵੇਈਂ ਨੂੰ ਸਾਫ਼ ਕਰਨ ਦੀ ਮੁਹਿੰਮ ਦੀ ਤਾਰੀਫ਼ ਕੀਤੀ ਤੇ ਇਸ ਦੇ ਨਾਲ ਹੀ ਉਨ੍ਹਾਂ ਬੇਅਦਬੀ ਲਈ ਬਣਾਏ ਜਾ ਰਹੇ ਕਾਨੂੰਨ ਨੂੰ ਲੈ ਕੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਹੁਣ ਕੋਈ ਬਹਾਨਾ ਨਹੀਂ ਚੱਲੇਗਾ ਕਿ ਮਾਨਸਿਕ ਸੰਤੁਲਨ ਠੀਕ ਨਹੀਂ ਹੈ। ਇਹ ਬਹਾਨਾ ਲਗਾ ਕੇ ਕੋਈ ਰਿਹਾਅ ਨਹੀਂ ਹੋ ਸਕੇਗਾ।
‘ਦੁੱਖ ਹੈ ਕਿ ਜਿਸ ਗੁਰੂ ਤੋਂ ਸੁਰੱਖਿਆ ਮੰਗਦੇ ਹਾਂ ਉਸ ਦੀ ਸੁਰੱਖਿਆ ਲਈ ਕਾਨੂੰਨ ਬਣਾਉਣਾ ਪੈ ਰਿਹਾ’
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਕਾਨੂੰਨ ਲੈ ਕੇ ਆਏ ਹਾਂ। ਗੁਰੂ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਬਹੁੱਤ ਵੱਧ ਗਈਆਂ ਸਨ, ਹੁਣ ਉਨ੍ਹਾਂ ਬੇਅਦਬੀ ਕਰਨ ਵਾਲਿਆਂ ਲਈ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਲਈ ਕਾਨੂੰਨ ਲਿਆਂਦਾ ਗਿਆ ਹੈ ਤਾਂ ਜੋ ਇੱਕ-ਦੋ ਨੂੰ ਸਜ਼ਾ ਮਿਲ ਗਈ ਤਾਂ ਅੱਗੇ ਤੋਂ ਕਿਸੇ ਦੀ ਹਿੰਮਤ ਨਾ ਹੋ ਸਕੇ। ਜੇ ਸਾਡਾ ਬਾਪੂ ਸਾਡੇ ਘਰ ਸੁਰੱਖਿਅਤ ਹੀ ਨਹੀਂ ਹੈ ਤਾਂ ਫਿਰ ਹੋਰ ਕਿੱਥੋਂ ਉਮੀਦ ਕਰਾਂਗੇ। ਕੋਈ ਬਹਾਨਾ ਨਹੀਂ ਚੱਲੇਗਾ ਕਿ ਮਾਨਸਿਕ ਤੌਰ ‘ਤੇ ਠੀਕ ਨਹੀਂ। ਇਸ ਤਰੀਕੇ ਦਾ ਬਹਾਨਾ ਲਗਾ ਕੇ ਦੋਸ਼ੀ ਰਿਹਾਅ ਕਰ ਦਿੱਤੇ ਜਾਂਦੇ ਹਨ।
ਸੀਐਮ ਮਾਨ ਨੇ ਕਿਹਾ ਕਿ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੇ ਰੂਪ ‘ਚ ਬਹੁੱਤ ਵੱਡਾ ਖਜ਼ਾਨਾ ਹੈ, ਜੇ ਇੱਕ ਅੰਗ ਦੀ ਵਿਆਖਿਆ ਕਰਨ ਲੱਗ ਜਾਈਏ ਤਾਂ ਕਈ ਮਹੀਨੇ ਲੱਗ ਜਾਣਗੇ। ਸਾਡੇ ਗੁਰੂ ਸਾਹਿਬ ਸਾਨੂੰ ਇੰਨਾ ਖਜ਼ਾਨਾ ਦੇ ਗਏ। ਹਾਲਾਂਕਿ ਦੁੱਖ ਦੀ ਗੱਲ ਇਹ ਹੈ ਕਿ ਸਾਨੂੰ ਗੁਰੂ ਦੀ ਸੁਰੱਖਿਆ ਲਈ ਕਾਨੂੰਨ ਬਣਾਉਣਾ ਪੈ ਰਿਹਾ ਹੈ, ਜਦਕਿ ਅਸੀਂ ਗੁਰੂ ਸਾਹਿਬ ਕੋਲੋਂ ਆਪਣੀ ਸੁਰੱਖਿਆ ਮੰਗਣ ਆਉਂਦੇ ਹਾਂ। ਪਰ ਜੋ ਸ਼ਰਾਰਤੀ ਅਨਸਰ ਹੈ ਉਹ ਬਚ ਨਹੀਂ ਸਕਣਗੇ।
ਪਾਣੀ ਨੂੰ ਬਚਾਉਣਾ ਸਭ ਤੋਂ ਵੱਡੀ ਤਰਜੀਹ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਵਕਤ ਪਾਣੀ ਨੂੰ ਬਚਾਉਣਾ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਕਿਹਾ 3 ਸਾਲ ਪਹਿਲਾਂ ਸਹੁੰ ਚੁੱਕਣ ਸਮੇਂ 21 ਪ੍ਰਤੀਸ਼ਤ ਨਹਿਰੀ ਪਾਣੀ ਖੇਤੀਬਾੜੀ ਲਈ ਵਰਤਿਆ ਜਾ ਰਿਹਾ ਸੀ ਤੇ ਹੁਣ ਇਹ 63 ਫ਼ੀਸਦੀ ਤੱਕ ਆ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅੱਜ ਇੱਥੇ ਸਹੁੰ ਖਾ ਕੇ ਜਾਓ ਤੇ ਗੁਰੂ ਸਾਹਿਬ ਨਾਲ ਵਾਅਦਾ ਕਰਕੇ ਜਾਓ ਕਿ ਜਿੱਥੇ ਵੀ ਸਾਨੂੰ ਮੌਕਾ ਮਿਲੇਗਾ, ਅਸੀਂ ਪਾਣੀ ਨੂੰ ਬਚਾਵਾਂਗੇ। ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪਾਣੀ ਬਚਾ ਕੇ ਜਾਣਾ ਹੈ। ਕਾਲੀ ਵੇਈਂ ਨਦੀਂ ‘ਚ ਰੋਇੰਗ ਦਾ ਤੇ ਕਿਸ਼ਤੀਆਂ ਦਾ ਚੱਲਣਾ ਬਹੁੱਤ ਵੱਡੀ ਗੱਲ ਹੈ।
ਪਾਣੀ ਦੀਆਂ ਖੇਡਾਂ ਵਾਸਤੇ ਪੰਜਾਬ ਬਹੁੱਤਾ ਜਾਣਿਆਂ ਨਹੀਂ ਜਾਂਦਾ ਹੈ, ਪਰ ਪਾਣੀ ਦੀਆਂ ਖੇਡਾਂ ਵਾਸਤੇ ਬਾਬਾ ਜੀ (ਸੰਤ ਬਲਬੀਰ ਸਿੰਘ ਸੀਚੇਵਾਲ) ਨੇ ਜੋ ਕੋਸ਼ਿਸ਼ ਕੀਤੀ ਤੇ ਕੁੜੀਆਂ-ਮੁੰਡਿਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਹਨ, ਜਿਨ੍ਹਾਂ ਨੇ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਲੈਵਲ ‘ਤੇ ਮੈਡਲ ਜਿੱਤੇ ਹਨ। ਮੌਕਾ ਮਿਲ ਜਾਵੇ ਤਾਂ ਅਸੀਂ ਕੁੱਝ ਵੀ ਕਰ ਸਕਦੇ ਹਾਂ। ਇਹ ਗੁਰੂ ਸਾਹਿਬ ਦੀ ਕਿਰਪਾ ਤੇ ਇਹ ਆਸ਼ੀਰਵਾਦ ਪ੍ਰਾਪਤ ਧਰਤੀ ਹੈ, ਸਾਨੂੰ ਇੱਥੋਂ ਕੀ ਕੁੱਝ ਨਹੀਂ ਮਿਲ ਸਕਦਾ। ਉਨ੍ਹਾਂ ਕਿਹਾ ਕਿ ਬਾਬਾ ਜੀ ਨੂੰ ਕੰਮ ਕਰਨਾ ਆਉਂਦਾ ਹੈ। ਰਾਜ ਸਭਾ ਦੀ ਸ਼ਕਤੀ ਇਨ੍ਹਾਂ ਕੋਲ ਹੈ ਤੇ ਜਿਸ ਕਮੇਟੀ ਦੇ ਇਹ ਮੈਂਬਰ ਹਨ, ਉਹ ਪਾਣੀਆਂ ਨਾਲ ਸਬੰਧਤ ਹੈ। ਉੱਥੋਂ ਇਹ ਮੁੱਦੇ ਚੁੱਕ ਕੇ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾ ਸਕਦੇ ਹਨ।
ਇਹ ਵੀ ਪੜ੍ਹੋ
ਹੁਣ ਬੁੱਢੇ ਨਾਲੇ ਦਾ ਮੁੱਦਾ ਹੱਲ ਕਰਾਂਗੇ
ਸੀਐਮ ਮਾਨ ਨੇ ਕਿਹਾ ਕਿ ਹੁਣ ਅਗਲਾ ਮੁੱਦਾ ਬੁੱਢੇ ਨਾਲੇ ਦਾ ਹੈ। ਉਨ੍ਹਾਂ ਕਿਹਾ ਕਿ ਬੁੱਢੇ ਨਾਲੇ ਨੂੰ ਵੀ ਠੀਕ ਕਰਾਂਗੇ ਅਸੀਂ ਬਾਬਾ ਜੀ ਦੀ ਡਿਊਟੀ ਲਗਾਈ ਹੋਈ ਹੈ ਤੇ ਬਜ਼ਟ ਦੀ ਵੀ ਕੋਈ ਕਮੀਂ ਨਹੀਂ ਹੈ। ਗੁਰੂ ਨੂੰ ਇੱਕ ਵਾਰ 20 ਰੁਪਏ ਦਾ ਲੰਗਰ ਸਾਧੂਆਂ ਨੂੰ ਛਕਾਇਆ ਸੀ, ਸਾਡੇ ਉਹ 20 ਰੁਪਏ ਹੀ ਨਹੀਂ ਖ਼ਤਮ ਹੋ ਰਹੇ ਤੇ ਉਸ ਦਾ ਵਿਆਜ ਹੀ ਚੱਲੀ ਜਾਂਦਾ ਹੈ। ਭਾਵੇਂ ਤੁਰਕੀ ‘ਚ ਭੂਚਾਲ ਆ ਜਾਵੇ, ਭਾਵੇਂ ਦੁਨੀਆ ‘ਚ ਕੀਤੇ ਯੁੱਧ ਲੱਗ ਜਾਵੇ ਤੇ ਭਾਵੇਂ ਕਿਤੇ ਕੁਦਰਤੀ ਆਫ਼ਤ ਆ ਜਾਵੇ। ਰੈੱਡ ਕ੍ਰੋਸ ਪਹੁੰਚੇ ਚਾਹੇ ਨਾਂ ਪਹੁੰਚੇ ਸਾਡੇ ਗੁਰੂ ਦਾ ਲੰਗਰ ਉੱਥੇ ਪਹੁੰਚ ਜਾਂਦਾ ਹੈ।