ਅੰਮ੍ਰਿਤਸਰ: ਨਸ਼ੇ ਵਿੱਚ ਧੁੱਤ ਡਰਾਈਵਰ ਨੇ ਮਚਾਈ ਤਬਾਹੀ, ਕੋਠੀ ਦੇ ਗੇਟ ਤੇ ਗੱਡੀ ਨੂੰ ਮਾਰੀ ਟੱਕਰ

Published: 

27 Jul 2025 23:18 PM IST

ਅੰਮ੍ਰਿਤਸਰ ਦੇ ਘਾਲਾ ਮਾਲਾ ਚੌਂਕ ਨੇੜੇ ਇੱਕ ਨਸ਼ੇ ਵਿੱਚ ਧੁੱਤ ਡਰਾਈਵਰ ਨੇ ਆਪਣੀ ਗੱਡੀ ਇੱਕ ਕੋਠੀ ਵਿੱਚ ਵੜਾ ਦਿੱਤੀ। ਸੀਸੀਟੀਵੀ ਫੁਟੇਜ ਵਿੱਚ ਇਹ ਘਟਨਾ ਸਾਫ਼ ਦਿਖਾਈ ਦੇ ਰਹੀ ਹੈ। ਇਸ ਹਾਦਸੇ ਵਿੱਚ ਗੱਡੀ ਦਾ ਡਰਾਈਵਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਜਿਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਅੰਮ੍ਰਿਤਸਰ: ਨਸ਼ੇ ਵਿੱਚ ਧੁੱਤ ਡਰਾਈਵਰ ਨੇ ਮਚਾਈ ਤਬਾਹੀ, ਕੋਠੀ ਦੇ ਗੇਟ ਤੇ ਗੱਡੀ ਨੂੰ ਮਾਰੀ ਟੱਕਰ
Follow Us On

ਅੰਮ੍ਰਿਤਸਰ ਦੇ ਘਾਲਾ ਮਾਲਾ ਚੌਂਕ ਨੇੜੇ ਸਥਿਤ ਇੱਕ ਨਿੱਜੀ ਹਸਪਤਾਲ ਕੋਲ ਵੱਡਾ ਸੜਕ ਹਾਦਸਾ ਵਾਪਰੀਆ। ਜਾਣਕਾਰੀ ਮੁਤਾਬਕ ਇੱਕ ਛੋਟੇ ਹਾਥੀ ਦਾ ਡਰਾਈਵਰ ਜੋ ਕਿ ਸ਼ਰਾਬ ਦੇ ਨਸ਼ੇ ‘ਚ ਧੁੱਤ ਸੀ। ਉਸ ਨੇ ਅਚਾਨਕ ਇੱਕ ਕੋਠੀ ਦੇ ਦਰਵਾਜੇ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਛੋਟਾ ਹਾਥੀ (ਗੱਡੀ) ਕੋਠੀ ਦੀ ਦੀਵਾਰ ਤੋੜ ਕੇ ਅੰਦਰ ਦਾਖਲ ਹੋ ਗਿਆ।

ਹਾਦਸੇ ਦੀ ਗੰਭੀਰਤਾ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਡਰਾਈਵਰ ਆਪਣੀ ਹੀ ਵਾਹਨ ਵਿੱਚ ਫਸ ਗਿਆ, ਜਿਸ ਨੂੰ ਲਗਭਗ ਇੱਕ ਘੰਟੇ ਦੀ ਲੰਮੀ ਜਦੋ ਜਹਿਦ ਤੋਂ ਬਾਅਦ ਬੜੀ ਮੁਸ਼ੱਕਤ ਤੋਂ ਬਾਅਦ ਇਸ ਗੱਡੀ ਦੇ ਦਰਵਾਜ਼ੇ ਨੂੰ ਤੋੜ ਕੇ ਬਾਹਰ ਕੱਢਿਆ ਗਿਆ। ਇਸ ਹਾਦਸੇ ਵਿੱਚ ਜ਼ਖਮੀ ਹੋਏ ਡਰਾਈਵਰ ਨੂੰ ਤੁਰੰਤ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਘਟਨਾ ਸੀਸੀਟੀਵੀ ‘ਚ ਹੋਈ ਕੈਦ

ਇਸ ਦੌਰਾਨ ਛੋਟੇ ਹਾਥੀ (ਗੱਡੀ) ਨੇ ਸੜਕ ‘ਤੇ ਖੜੀ ਇੱਕ ਹੋਰ ਕਾਰ ਨੂੰ ਵੀ ਜ਼ਬਰਦਸਤ ਟੱਕਰ ਮਾਰੀ।ਜਿਸ ਨਾਲ ਵਾਹਨ ਨੂੰ ਕਾਫੀ ਨੁਕਸਾਨ ਪਹੁੰਚਿਆ। ਹਾਦਸੇ ਦੀ ਪੂਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ ਜੋ ਕਿ ਹੁਣ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਜਿਸ ਤੋਂ ਬਾਅਦ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਖ਼ਮੀ ਡਰਾਈਵਰ ਦਾ ਇਲਾਜ਼ ਚੱਲ ਰਿਹਾ ਹੈ ਅਤੇ ਮਾਮਲੇ ਵਿੱਚ ਬਣਦੀ ਕਰਾਵਈ ਕੀਤੀ ਜਾਵੇਗੀ।

ਜਾਣੋ ਮੌਕੇ ‘ਤੇ ਮੌਜੂਦ ਲੋਕਾਂ ਨੇ ਕੀ ਕਿਹਾ

ਇਸ ਮੌਕੇ ਉੱਥੇ ਮੌਜੂਦ ਚਸ਼ਮਦੀਦਾਂ ਨੇ ਕਿਹਾ ਕਿ ਡਰਾਈਵਰ ਨੇ ਇੰਨੀ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਕਿ ਉਹ ਬਿਲਕੁਲ ਵੀ ਹੋਸ਼ ਵਿੱਚ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਹਾਦਸਾ ਦਿਨ ਦੇ ਸਮੇਂ ਹੁੰਦਾ ਤਾਂ ਵੱਡਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਉਨ੍ਹਾਂ ਨੇ ਕਿਹਾ ਕਿ ਤੁਸੀਂ ਸੀਸੀਟੀਵੀ ਕੈਮਰੇ ਵਿੱਚ ਖੁਦ ਇਹ ਸਾਰੀ ਘਟਨਾ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਕੋਠੀ ਦੀ ਦੀਵਾਰ ਨੂੰ ਟੱਕਰ ਮਾਰ ਕੇ ਕੋਠੀ ਦੇ ਅੰਦਰ ਦਾਖਲ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਪੌਣੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਪੁਲਿਸ ਅਤੇ ਜਨਤਾ ਨੇ ਮਿਲ ਕੇ ਇਸ ਡਰਾਈਵਰ ਨੂੰ ਬਾਹਰ ਕੱਢਿਆ ਅਤੇ ਇਲਾਜ਼ ਲਈ ਉਸ ਨੂੰ ਹਸਪਤਾਲ ਭੇਜਿਆ।