CM ਮਾਨ ਨੇ ANTF ਦੀ ਨਵੀਂ ਇਮਾਰਤ ਦਾ ਕੀਤਾ ਉਦਘਾਟਨ, Whatsapp No. ਕੀਤਾ ਜਾਰੀ – Punjabi News

CM ਮਾਨ ਨੇ ANTF ਦੀ ਨਵੀਂ ਇਮਾਰਤ ਦਾ ਕੀਤਾ ਉਦਘਾਟਨ, Whatsapp No. ਕੀਤਾ ਜਾਰੀ

Updated On: 

28 Aug 2024 18:55 PM

ANTF In Mohali: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਭ ਤੋਂ ਵੱਡੀ ਜੰਗ ਨਸ਼ਿਆਂ ਖਿਲਾਫ ਚੱਲ ਰਹੀ ਹੈ। ਪਿਛਲੇ ਕਈ ਮਹੀਨਿਆਂ ਤੋਂ ਕਈ ਸਮੱਗਲਰ ਫੜੇ ਜਾ ਰਹੇ ਹਨ ਅਤੇ ਉਨ੍ਹਾਂ ਦੀਆਂ 400 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਚੁੱਕੀਆਂ ਹਨ। ਪਹਿਲਾਂ ਸਾਡੇ ਕੋਲ ਨਸ਼ਿਆਂ ਲਈ ਵਿਸ਼ੇਸ਼ ਟਾਸਕ ਫੋਰਸ ਸੀ ਜਿਸ ਨੂੰ ਅਸੀਂ ਅਪਡੇਟ ਕੀਤਾ ਹੈ।

CM ਮਾਨ ਨੇ ANTF ਦੀ ਨਵੀਂ ਇਮਾਰਤ ਦਾ ਕੀਤਾ ਉਦਘਾਟਨ, Whatsapp No. ਕੀਤਾ ਜਾਰੀ

ਮੁੱਖ ਮੰਤਰੀ ਭਗਵੰਤ ਮਾਨ

Follow Us On

CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ੇ ਦੇ ਖਿਲਾਫ਼ ਲੜਾਈ ਨੂੰ ਤੇਜ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਇਸ ਦੇ ਚੱਲਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਂਟੀ ਨਾਰਕੋਟਿਕ ਟਾਸਕ ਫੋਰਸ ਦੇ ਦਫ਼ਤਰ ਦਾ ਉਦਘਾਟਨ ਕੀਤਾ ਹੈ। ਨਾਲ ਹੀ ਵਟਸਐਪ ਨੰਬਰ ਜਾਰੀ ਕੀਤਾ ਗਿਆ ਹੈ ਜਿਸ ਦਾ ਮੁੱਖ ਮੰਤਵ ਤਸਕਰਾਂ ਖਿਲਾਫ਼ ਜਲਦ ਤੋਂ ਜਲਦ ਕਾਰਵਾਈ ਕਰਨਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਭ ਤੋਂ ਵੱਡੀ ਜੰਗ ਨਸ਼ਿਆਂ ਖਿਲਾਫ ਚੱਲ ਰਹੀ ਹੈ। ਪਿਛਲੇ ਕਈ ਮਹੀਨਿਆਂ ਤੋਂ ਕਈ ਸਮੱਗਲਰ ਫੜੇ ਜਾ ਰਹੇ ਹਨ ਅਤੇ ਉਨ੍ਹਾਂ ਦੀਆਂ 400 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਚੁੱਕੀਆਂ ਹਨ। ਪਹਿਲਾਂ ਸਾਡੇ ਕੋਲ ਨਸ਼ਿਆਂ ਲਈ ਵਿਸ਼ੇਸ਼ ਟਾਸਕ ਫੋਰਸ ਸੀ ਜਿਸ ਨੂੰ ਅਸੀਂ ਅਪਡੇਟ ਕੀਤਾ ਹੈ। ਇਸ ਦਾ ਨਾਂ ਐਂਟੀ ਨਾਰਕੋਟਿਕਸ ਟਾਸਕ ਫੋਰਸ ਰੱਖਿਆ ਗਿਆ ਹੈ। ਪਹਿਲਾਂ ਇਨ੍ਹਾਂ ਦੀ ਗਿਣਤੀ 400 ਸੀ ਅਤੇ ਹੁਣ ਵਧਾ ਕੇ 800 ਕਰ ਦਿੱਤੀ ਗਈ ਹੈ। ਇਸ ਥਾਣੇ ਨੂੰ ਅੱਪਡੇਟ ਕਰਨ ਲਈ 90 ਲੱਖ ਰੁਪਏ ਖਰਚ ਆਏ ਹਨ।

ਵਟਸਐਪ ਨੰਬਰ ਕੀਤਾ ਜਾਰੀ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਵਟਸਐਪ ਨੰਬਰ 9779100200 ਵੀ ਜਾਰੀ ਕੀਤਾ ਹੈ। ਇਸਦੇ ਲਈ ਕੋਈ ਵੀ ਨਸ਼ਾ ਤਸਕਰ ਬਾਰੇ ਜਾਣਕਾਰੀ ਦੇ ਸਕਦਾ ਹੈ ਅਤੇ ਉਸਦਾ ਨਾਮ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਾ ਲੈਣ ਵਾਲਿਆਂ ਨੂੰ ਅਸੀਂ ਮਰੀਜ਼ ਸਮਝਦੇ ਹਾਂ ਪਰ ਨਸ਼ਾ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਆਧੁਨਿਕ ਸਾਜੋ ਸਮਾਨ ਲਈ 12 ਕਰੋੜ ਰੁਪਏ ਦਿੱਤੇ ਗਏ ਹਨ। ਨਸ਼ਿਆਂ ‘ਤੇ ਕਾਬੂ ਪਾਉਣ ਲਈ ਪੰਜਾਬ ਪੁਲਿਸ ‘ਚ 10 ਹਜ਼ਾਰ ਨਵੀਆਂ ਭਰਤੀਆਂ ਦੀ ਵੀ ਤਜਵੀਜ਼ ਹੈ।

ਮੋਹਾਲੀ ਵਿੱਚ ਸਥਾਪਿਤ SITU

ਮੁਹਾਲੀ ਪੁਲੀਸ ਵੱਲੋਂ ਟਾਸਕ ਫੋਰਸ ਇੰਟੈਲੀਜੈਂਸ ਐਂਡ ਟੈਕਨੀਕਲ ਯੂਨਿਟ (SITU) ਦੀ ਸਥਾਪਨਾ ਕੀਤੀ ਗਈ ਹੈ। ਵਟਸਐਪ ਸਮੇਤ ਸਮੱਗਲਰ ਅੱਜਕੱਲ੍ਹ ਜੋ ਵੀ ਤਕਨੀਕਾਂ ਦੀ ਵਰਤੋਂ ਕਰ ਰਹੇ ਹਨ, ਉਸ ‘ਤੇ ਨਜ਼ਰ ਰੱਖਣ ਲਈ ਮਾਹਿਰਾਂ ਦੀ ਇੱਕ ਵਿਸ਼ੇਸ਼ ਟੀਮ ਇੱਥੇ ਤਾਇਨਾਤ ਹੈ। ਇਸ ਤੋਂ ਇਲਾਵਾ ਟੀਮਾਂ ਨੂੰ ਜੋ ਵੀ ਸੂਚਨਾ ਮਿਲੇਗੀ, ਉਸ ਨੂੰ ਤੁਰੰਤ ਟੀਮਾਂ ਨਾਲ ਸਾਂਝਾ ਕੀਤਾ ਜਾਵੇਗਾ। ਇਸ ਪਿੱਛੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਕੋਸ਼ਿਸ਼ ਹੈ।

40 ਕਰੋੜ ਰੁਪਏ ਦਾ ਸਰਹੱਦੀ ਖੇਤਰ ਵਿੱਚ ਚੱਲ ਰਿਹਾ ਹੈ ਪ੍ਰਾਜੈਕਟ

ਇਸ ਤੋਂ ਪਹਿਲਾਂ ਸਰਕਾਰ ਵੱਲੋਂ 40 ਕਰੋੜ ਰੁਪਏ ਦੀ ਲਾਗਤ ਨਾਲ 6 ਸਰਹੱਦੀ ਜ਼ਿਲ੍ਹਿਆਂ ਵਿੱਚ ਕੈਮਰੇ ਲਾਉਣ ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਕਿਉਂਕਿ ਸੂਬੇ ਦੀ 553 ਕਿਲੋਮੀਟਰ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ। ਇਸ ਦੇ ਨਾਲ ਹੀ ਹੁਣ ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਅਤੇ ਨਸ਼ੀਲੇ ਪਦਾਰਥ ਆ ਰਹੇ ਹਨ।

ਇਸ ਦੌਰਾਨ ਲਗਾਏ ਗਏ ਕੈਮਰਿਆਂ ਦਾ ਫੋਕਸ ਸਰਹੱਦ ਤੋਂ 500 ਕਿਲੋਮੀਟਰ ਦੇ ਖੇਤਰ ‘ਤੇ ਹੋਵੇਗਾ। ਇਸ ਦੌਰਾਨ 20 ਕਰੋੜ ਰੁਪਏ ਦੀ ਲਾਗਤ ਨਾਲ ਰਣਨੀਤਕ ਥਾਵਾਂ ‘ਤੇ ਕੈਮਰੇ ਲਗਾਏ ਜਾ ਰਹੇ ਹਨ। ਮੋਬਿਲਿਟੀ ਵਧਾਉਣ ‘ਤੇ 10 ਕਰੋੜ ਰੁਪਏ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ‘ਤੇ 10 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।

ਤਾਇਨਾਤ ਕੀਤੇ ਜਾਣਗੇ 800 ਜਵਾਨ

ਸੀਐਮ ਮਾਨ ਨੇ ਕਿਹਾ ਕਿ ਪਹਿਲਾਂ ਐਸਟੀਐਫ ਵਿੱਚ 400 ਮੁਲਾਜ਼ਮ ਕੰਮ ਕਰਦੇ ਸਨ, ਜਿਨ੍ਹਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਤੋਂ ਲਿਆ ਗਿਆ ਸੀ। ਹੁਣ ਇਸ ਫੋਰਸ ਲਈ ਪੂਰੀ ਤਰ੍ਹਾਂ ਸਮਰਪਿਤ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਇਸ ਫੋਰਸ ਵਿੱਚ 800 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਇਸ ‘ਤੇ 12 ਕਰੋੜ ਰੁਪਏ ਖਰਚ ਕੀਤੇ ਗਏ ਹਨ। 14 ਮਹਿੰਦਰਾ ਸਕਾਰਪੀਓਜ਼ ਖਰੀਦ ਕੇ ਫੋਰਸ ਨੂੰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਫੋਰਸ ਐਸਟੀਐਫ ਦੀ ਥਾਂ ਲਵੇਗੀ। ਇਸ ਵਿੱਚ ਉੱਚ ਪੇਸ਼ੇਵਰ ਅਫਸਰਾਂ ਨੂੰ ਨਿਯੁਕਤ ਕੀਤਾ ਗਿਆ ਹੈ। ਚਾਹੇ ਉਹ ਕਾਨੂੰਨ ਅਧਿਕਾਰੀ ਹੋਵੇ ਜਾਂ ਜਾਂਚ ਅਧਿਕਾਰੀ।

Exit mobile version