Good News: ਪੰਜਾਬ ‘ਚ ਮਿਡ-ਡੇਅ ਮੀਲ ‘ਚ ਵਿਦਿਆਰਥੀਆਂ ਨੂੰ ਮਿਲਣਗੇ ਮੌਸਮੀ ਫਲ, ਜਲਦ ਲਾਗੂ ਹੋਵੇਗਾ ਫੈਸਲਾ

tv9-punjabi
Updated On: 

08 Feb 2024 13:15 PM

Punjab School Mid day meal: ਸਰਕਾਰੀ ਸਕੂਲ 'ਚ ਪੜ੍ਹ ਰਹੇ ਬੱਚਿਆਂ ਨੂੰ ਹੁਣ ਮਿਡ ਡੇਅ ਮੀਲ ਦੌਰਾਨ ਕੇਲੇ ਦੀ ਥਾਂ ਮੌਸਮ ਫਲ ਦੇਣ ਦਾ ਫੈਸਲਾ ਲਿਆ ਹੈ। ਸਿੱਖਿਆ ਵਿਭਾਗ ਨੇ ਸਕੂਲ ਮੁਖੀਆਂ ਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਇਸ ਸਬੰਧ 'ਚ ਪੱਤਰ ਜਾਰੀ ਕੀਤਾ ਹੈ। ਇਹ ਫੈਸਲਾ ਬੱਚਿਆਂ ਦੇ ਮਾਨਸਿਕ ਅਤੇ ਸ਼ਾਰੀਰਿਕ ਵਿਕਾਸ ਨੂੰ ਲੈ ਕੇ ਕੀਤਾ ਗਿਆ ਹੈ।

Good News: ਪੰਜਾਬ ਚ ਮਿਡ-ਡੇਅ ਮੀਲ ਚ ਵਿਦਿਆਰਥੀਆਂ ਨੂੰ ਮਿਲਣਗੇ ਮੌਸਮੀ ਫਲ, ਜਲਦ ਲਾਗੂ ਹੋਵੇਗਾ ਫੈਸਲਾ

Photo Credit: Tv9 Telegu

Follow Us On

ਸੂਬੇ ਦੀ ਭਗਵੰਤ ਮਾਨ ਸਰਕਾਰ ਨੇ ਮਿਡ-ਡੇਅ ਮੀਲ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਸਰਕਾਰੀ ਸਕੂਲ ‘ਚ ਪੜ੍ਹ ਰਹੇ ਬੱਚਿਆਂ ਨੂੰ ਹੁਣ ਮਿਡ ਡੇਅ ਮੀਲ ਦੌਰਾਨ ਕੇਲੇ ਦੀ ਥਾਂ ਮੌਸਮ ਫਲ ਦੇਣ ਦਾ ਫੈਸਲਾ ਲਿਆ ਹੈ। ਸਿੱਖਿਆ ਵਿਭਾਗ ਨੇ ਸਕੂਲ ਮੁਖੀਆਂ ਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਇਸ ਸਬੰਧ ‘ਚ ਪੱਤਰ ਜਾਰੀ ਕੀਤਾ ਹੈ। ਇਹ ਫੈਸਲਾ ਬੱਚਿਆਂ ਦੇ ਮਾਨਸਿਕ ਅਤੇ ਸ਼ਾਰੀਰਿਕ ਵਿਕਾਸ ਨੂੰ ਲੈ ਕੇ ਕੀਤਾ ਗਿਆ ਹੈ।

ਵਿਦਿਆਰਥੀਆਂ ਨੂੰ ਮੌਸਮੀ ਫਲ ਦੇਣ ਦਾ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਲਿਆ ਗਿਆ ਹੈ। ਇਸਦੇ ਪਿੱਛੇ ਦੀ ਕੋਸ਼ਿਸ਼ ਸਾਡੇ ਸਥਾਨਕ ਫਲ ਉਤਪਾਦਕਾਂ ਨੂੰ ਲਾਭ ਪਹੁੰਚਾਉਣ ਦੀ ਵੀ ਹੈ। ਨਾਲ ਹੀ ਵਿਦਿਆਰਥੀਆਂ ਦੀ ਸਿਹਤ ਦਾ ਵੀ ਧਿਆਨ ਰੱਖਣਾ ਹੈ। ਇਹ ਮੁੱਦਾ ਵਿਧਾਇਕਾਂ ਅਤੇ ਖੇਤੀ ਮਾਹਿਰਾਂ ਵੱਲੋਂ ਲੰਬੇ ਸਮੇਂ ਤੋਂ ਚੁੱਕਿਆ ਜਾ ਰਿਹਾ ਸੀ। ਇਸ ਸਕੀਮ ਵਿੱਚ ਪ੍ਰਤੀ ਵਿਦਿਆਰਥੀ 5 ਤੋਂ 6 ਰੁਪਏ ਖਰਚ ਕਰਨ ਦੀ ਯੋਜਨਾ ਹੈ। ਇਹ ਸਾਰੀ ਰਣਨੀਤੀ ਪੂਰੀ ਸੋਚ ਵਿਚਾਰ ਤੋਂ ਬਾਅਦ ਬਣਾਈ ਗਈ ਹੈ।

ਇਹ ਵੀ ਪੜ੍ਹੋ: Good News: ਰਜਿਸਟਰੀਆਂ ਤੇ NOC ਦੀ ਸ਼ਰਤ ਖ਼ਤਮ, CM ਭਗਵੰਤ ਮਾਨ ਦਾ ਵੱਡਾ ਐਲਾਨ

18.35 ਲੱਖ ਹਨ ਵਿਦਿਆਰਥੀ

ਇਸ ਸਮੇਂ ਸੂਬੇ ਦੇ 19120 ਸਰਕਾਰੀ ਸਕੂਲਾਂ ਵਿੱਚ ਪ੍ਰੀ-ਨਰਸਰੀ ਤੋਂ 8ਵੀਂ ਜਮਾਤ ਤੱਕ ਦੇ 18.35 ਲੱਖ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਦਿੱਤਾ ਜਾਂਦਾ ਹੈ। ਮੌਸਮੀ ਫਲਾਂ ‘ਤੇ ਪ੍ਰਤੀ ਵਿਦਿਆਰਥੀ 6 ਰੁਪਏ ਖ਼ਰਚ ਕੀਤੇ ਜਾਣਗੇ, ਇਸ ਤਰ੍ਹਾਂ ਸਾਲਾਨਾ 52.86 ਕਰੋੜ ਰੁਪਏ ਖ਼ਰਚ ਹੋਣਗੇ। ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਮਿਡ-ਡੇ-ਮੀਲ ਸਕੀਮ ਤਹਿਤ 456 ਕਰੋੜ ਰੁਪਏ ਖਰਚ ਕੀਤੇ ਜਾਂਦੇ ਹਨ। ਮਿਡ-ਡੇਅ ਮੀਲ ਮੀਨੂ ਨੂੰ ਸਰਕਾਰ ਦੁਆਰਾ ਸੀਜ਼ਨ ਦੇ ਆਧਾਰ ‘ਤੇ ਸਾਲ ਵਿੱਚ 2 ਤੋਂ 3 ਵਾਰ ਬਦਲਿਆ ਜਾਂਦਾ ਹੈ।