ਧੂਰੀ ਦੌਰੇ ‘ਤੇ ਸੀਐਮ ਭਗਵੰਤ ਮਾਨ, ਹਲਕਾ ਵਾਸੀਆਂ ਨੂੰ ਦੇਣਗੇ ਵੱਡਾ ਤੋਹਫ਼ਾ
CM Bhagwant Mann Dhuri Tour: ਪੰਜਾਬ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਆਪਣੇ ਸਾਰੇ ਵਾਧੇ ਪੂਰੇ ਕਰਨਾ ਚਾਹੁੰਦੀ ਹੈ। ਅਜਿਹੇ 'ਚ ਸਰਕਾਰ ਹੁਣ ਸੜਕਾਂ, ਸਫ਼ਾਈ ਤੇ ਸਟ੍ਰੀਟ ਲਾਈਟ ਤੇ ਹੋਰ ਸੁਵਿਧਾਵਾਂ ਦੇਣ 'ਚ ਲੱਗ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਲੋਕ ਕੋਈ ਵੀ ਦਿੱਕਤ ਦਾ ਸਾਹਮਣਾ ਕਰਨ। ਸਰਕਾਰ ਨੇ ਡਰੋਨ ਜ਼ਰੀਏ ਸੜਕਾਂ ਦੀ ਜਾਣਕਾਰੀ ਲਈ ਸੀ। ਉੱਥੇ ਹੀ, ਹੁਣ ਇਸ ਦਿਸ਼ਾ 'ਚ ਕੰਮ ਕੀਤਾ ਜਾ ਰਿਹਾ ਹੈ।
ਸੀਐਮ ਭਗਵੰਤ ਮਾਨ
ਪੰਜਾਬ ਸਰਕਾਰ ਨੇ ਸੂਬੇ ਦੇ ਸੜਕੀ ਢਾਂਚੇ ਨੂੰ ਮਜ਼ਬੂਤ ਕਰਨ ਲਈ 2400 ਕਰੋੜ ਰੁਪਏ ਦਾ ਵੱਡਾ ਪ੍ਰਜੈਕਟ ਸ਼ੁਰੂ ਕੀਤਾ ਹੈ। ਇਸ ਯੋਜਨਾ ਤਹਿਤ ਸੂਬੇ ਭਰ ‘ਚ ਲਿੰਕ ਸੜਕਾਂ ਦਾ ਸੁਧਾਰ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੇ ਵਿਧਾਨ ਸਭਾ ਖੇਤਰ ਧੂਰੀ ‘ਚ ਪਿੰਡ ਢਢੋਗਲ ‘ਚ ਦੋ ਸੜਕਾਂ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਨ੍ਹਾਂ ਸੜਕਾਂ ‘ਤੇ 17.21 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਪ੍ਰੋਗਰਾਮ ਤੋਂ ਪਹਿਲਾਂ ਉਹ ਸ਼ਹੀਦ ਸਰਦਾਰ ਭਗਤ ਸਿੰਘ ਢਢੋਗਲ ਨੂੰ ਸ਼ਰਧਾਂਜਲੀ ਦੇਣਗੇ।
ਮੁੱਢਲੀਆਂ ਸਹੂਲਤਾਂ ‘ਤੇ ਸਰਕਾਰ ਦਾ ਧਿਆਨ
ਪੰਜਾਬ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਆਪਣੇ ਸਾਰੇ ਵਾਧੇ ਪੂਰੇ ਕਰਨਾ ਚਾਹੁੰਦੀ ਹੈ। ਅਜਿਹੇ ‘ਚ ਸਰਕਾਰ ਹੁਣ ਸੜਕਾਂ, ਸਫ਼ਾਈ ਤੇ ਸਟ੍ਰੀਟ ਲਾਈਟ ਤੇ ਹੋਰ ਸੁਵਿਧਾਵਾਂ ਦੇਣ ‘ਚ ਲੱਗ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਲੋਕ ਕੋਈ ਵੀ ਦਿੱਕਤ ਦਾ ਸਾਹਮਣਾ ਕਰਨ। ਸਰਕਾਰ ਨੇ ਡਰੋਨ ਜ਼ਰੀਏ ਸੜਕਾਂ ਦੀ ਜਾਣਕਾਰੀ ਲਈ ਸੀ। ਉੱਥੇ ਹੀ, ਹੁਣ ਇਸ ਦਿਸ਼ਾ ‘ਚ ਕੰਮ ਕੀਤਾ ਜਾ ਰਿਹਾ ਹੈ।
ਭ੍ਰਿਸ਼ਟਾਚਾਰ ‘ਤੇ ਬ੍ਰੇਕ
ਭ੍ਰਿਸ਼ਟਾਚਾਰ ਰੋਕਣ ਲਈ ਵੀ ਪੰਜਾਬ ਸਰਕਾਰ ਕਾਫ਼ੀ ਐਕਟਿਵ ਨਜ਼ਰ ਆ ਰਹੀ ਹੈ। ਸੀਐਮ ਮਾਨ ਨੇ ਕਿਹਾ ਸੀ ਕਿ ਪਹਿਲੇ ਕੰਮ ਉੱਪਰ ਤੋਂ ਸ਼ੁਰੂ ਹੁੰਦਾ ਸੀ, ਜਿਵੇਂ ਕੀ ਟੈਂਡਰ ਮਿਲੇਗਾ ਤੇ ਸਾਡਾ ਹਿੱਸਾ ਤੈਅ ਹੋਵੇਗਾ। ਜਦੋਂ ਸੜਕਾਂ ਬਣਦੀਆਂ ਸਨ ਤਾਂ ਅਫਸਰ ਆ ਜਾਂਦੇ ਸਨ, ਜਿਸ ਨਾਲ ਸੜਕਾਂ ਦੀ ਗੁਣਵੱਤਾ ਨਾਲ ਸਮਝੌਤਾ ਕਰਨਾ ਪੈਂਦਾ ਸੀ। ਉਨ੍ਹਾਂ ਨੇ ਕਿਹਾ ਕਿ ਪੁਲਿਸ ਤੇ ਸੜਕਾਂ ਦੇ ਠੇਕੇਦਾਰਾਂ ਦੇ ਇਲਜ਼ਾਮ ਲਗਾਉਣਾ ਆਸਾਨ ਹੁੰਦਾ ਹੈ। ਹੁਣ ਠੇਕੇਦਾਰਾਂ ਤੋਂ ਕੋਈ ਵੀ ਅਫਸਰ ਜਾਂ ਨੇਤਾ ਰਿਸ਼ਵਤ ਨਹੀਂ ਮੰਗੇਗਾ।
ਉਨ੍ਹਾਂ ਨੇ ਦੱਸਿਆ ਕਿ ਇਸ ਦੇ ਲਈ ਤਾਲਮੇਲ ਕਮੇਟੀ ਬਣਾਈ ਜਾਵੇਗੀ, ਜਿਸ ‘ਚ ਦੋਵੇਂ ਪੱਖਾਂ ਦੇ ਮੈਂਬਰ ਸ਼ਾਮਲ ਹੋਣਗੇ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਇੱਕ-ਦੋ ਕਾਰਾਂ ਹੁੰਦੀਆਂ ਸਨ, ਪਰ ਹੁਣ ਹਰ ਘਰ ‘ਚ ਕਾਰਾਂ ਹਨ। ਸੜਕਾਂ ਦੀ ਮੁਰੰਮਤ ਲਈ ਪੈਸੇ ਦਿੱਤੇ ਜਾਣਗੇ, ਪਰ ਕੋਸ਼ਿਸ਼ ਹੋਵੇਗੀ ਕਿ ਮੁਰੰਮਤ ਦੀ ਜ਼ਰੂਰਤ ਨਾ ਪਵੇ।
