ਇੰਝ ਮੁੱਛਾਂ ਨਹੀਂ ਚੱਲਦੀਆਂ, ਖੁੱਦ ਦੀਆਂ ਚੀਕਾਂ ਗਿਣੀਆਂ ਵੀ ਨਹੀਂ ਜਾਣਗੀਆਂ… ਮਜੀਠਿਆ ਦੇ ਚੀਕਾਂ ਵਾਲੇ ਬਿਆਨ ‘ਤੇ ਬੋਲੇ CM ਭਗਵੰਤ ਮਾਨ

tv9-punjabi
Updated On: 

09 Jul 2025 11:08 AM

CM Bhagwant Mann Statement Bikram Majithia: ਮਜੀਠਿਆ ਮਾਮਲੇ 'ਤੇ ਬੋਲਦੇ ਸੀਐਮ ਭਗਵੰਦਾ ਮਾਨ ਨੇ ਕਿਹਾ ਕਿ ਮੈਂ ਉਨ੍ਹਾਂ ਬਾਰੇ ਬੋਲਦਾ ਨਹੀਂ, ਉਹ (ਬੋਲਣਾ) ਕਾਨੂੰਨ ਦਾ ਕੰਮ ਹੈ। ਉਹ ਤਾਂ ਨਾਭੇ ਹੈ, ਨਾਭੇ ਜਾ ਕੇ ਕਰ ਆਓ। ਉਹ ਤਾਂ ਕਾਨੂੰਨ ਕਰੇਗਾ, ਮੈਂ ਕੁੱਝ ਨਹੀਂ ਕਰਦਾ। ਮੈਂ ਇੰਨਾਂ ਕਹਿੰਦਾ ਜਿਨ੍ਹਾਂ ਨੇ ਲੱਖਾਂ ਘਰਾਂ 'ਚ ਚਿੱਟੇ ਰੰਗ ਦੇ ਸੱਥਰ ਵਿਛਾ ਦਿੱਤੇ, ਜਿਨ੍ਹਾਂ ਨੇ ਨਸ਼ੇ ਦੀਆਂ ਤਸਕਰੀਆਂ ਕਰਕੇ ਲੱਖਾਂ ਸਾਡੀਆਂ ਭੈਣਾਂ ਦੀਆਂ ਰੰਗਲੀਆਂ ਚੁਣੀਆਂ ਦੇ ਰੰਗ ਚਿੱਟੇ ਕਰ ਦਿੱਤੇ, ਉਹ ਆਪ ਰੰਗੀਲਿਆਂ ਜ਼ਿੰਦਗੀਆਂ ਨਹੀਂ ਜੀ ਸਕਦੇ। ਸਜ਼ਾ ਮਿਲੂਗੀ ਤੇ ਇੱਥੇ ਹੀ ਮਿਲੂਗੀ। ਨਰਕ-ਸਵਰਗ ਇੱਥੇ ਹੀ ਹੈ।

ਇੰਝ ਮੁੱਛਾਂ ਨਹੀਂ ਚੱਲਦੀਆਂ, ਖੁੱਦ ਦੀਆਂ ਚੀਕਾਂ ਗਿਣੀਆਂ ਵੀ ਨਹੀਂ ਜਾਣਗੀਆਂ... ਮਜੀਠਿਆ ਦੇ ਚੀਕਾਂ ਵਾਲੇ ਬਿਆਨ ਤੇ ਬੋਲੇ CM ਭਗਵੰਤ ਮਾਨ

ਪੰਜਾਬ ਦੇ ਸੀਐਮ ਭਗਵੰਤ ਮਾਨ ਤੇ ਸ਼੍ਰੋਮਣੀ ਅਕਾਲੀ ਦਲ ਆਗੂ ਬਿਕਰਮ ਮਜੀਠਿਆ

Follow Us On

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ੍ਹ ਯਾਨੀ 8 ਜੁਲਾਈ ਨੂੰ ‘ਮੁੱਖ ਮੰਤਰੀ ਸਿਹਤ ਯੋਜਨਾ’ ਦੀ ਸ਼ੁਰੂਆਤ ਕੀਤੀ। ਉੱਥੇ ਹੀ ਇਸ ਯੋਜਨਾ ਦੇ ਸ਼ੁਰੂਆਤ ਦੌਰਾਨ ਸੀਐਮ ਇੱਕ ਅਲੱਗ ਅੰਦਾਜ਼ ‘ਚ ਵੀ ਦਿਖਾਈ ਦਿੱਤੇ। ਉਨ੍ਹਾਂ ਨੇ ਬਿਕਰਮ ਮਜੀਠਿਆ ਲੈ ਕੇ ਕਿਹਾ ਕਿ ਹੁਣ ਉਹ ਨਹੀਂ ਬੋਲਣਗੇ, ਸਗੋਂ ਕਾਨੂੰਨ ਬੋਲੇਗਾ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਵੱਡੇ-ਵੱਡੇ ਚੀਕਾਂ ਕਢਵਾਉਣ ਵਾਲੇ ਆਏ, ਆਪਣੀਆਂ ਚੀਕਾਂ ਗਿਣੀਆਂ ਵੀ ਨਹੀਂ ਜਾਣੀਆਂ।

ਸੀਐਮ ਮਾਨ ਮਜੀਠਿਆ ਮਾਮਲੇ ‘ਤੇ ਕੀ ਬੋਲੇ?

ਮਜੀਠਿਆ ਮਾਮਲੇ ‘ਤੇ ਬੋਲਦੇ ਉਨ੍ਹਾਂ ਨੇ ਕਿਹਾ ਕਿ ਮੈਂ ਉਨ੍ਹਾਂ ਬਾਰੇ ਬੋਲਦਾ ਨਹੀਂ, ਉਹ (ਬੋਲਣਾ) ਕਾਨੂੰਨ ਦਾ ਕੰਮ ਹੈ। ਉਹ ਤਾਂ ਨਾਭੇ ਹੈ, ਨਾਭੇ ਜਾ ਕੇ ਕਰ ਆਓ। ਉਹ ਤਾਂ ਕਾਨੂੰਨ ਕਰੇਗਾ, ਮੈਂ ਕੁੱਝ ਨਹੀਂ ਕਰਦਾ। ਮੈਂ ਇੰਨਾਂ ਕਹਿੰਦਾ ਜਿਨ੍ਹਾਂ ਨੇ ਲੱਖਾਂ ਘਰਾਂ ‘ਚ ਚਿੱਟੇ ਰੰਗ ਦੇ ਸੱਥਰ ਵਿਛਾ ਦਿੱਤੇ, ਜਿਨ੍ਹਾਂ ਨੇ ਨਸ਼ੇ ਦੀਆਂ ਤਸਕਰੀਆਂ ਕਰਕੇ ਲੱਖਾਂ ਸਾਡੀਆਂ ਭੈਣਾਂ ਦੀਆਂ ਰੰਗਲੀਆਂ ਚੁਣੀਆਂ ਦੇ ਰੰਗ ਚਿੱਟੇ ਕਰ ਦਿੱਤੇ, ਉਹ ਆਪ ਰੰਗੀਲਿਆਂ ਜ਼ਿੰਦਗੀਆਂ ਨਹੀਂ ਜੀ ਸਕਦੇ। ਸਜ਼ਾ ਮਿਲੂਗੀ ਤੇ ਇੱਥੇ ਹੀ ਮਿਲੂਗੀ। ਨਰਕ-ਸਵਰਗ ਇੱਥੇ ਹੀ ਹੈ।

ਸੀਐਮ ਮਾਨ ਨੇ ਕਿਹਾ ਕਿ ਇੱਥੇ ਸਜ਼ਾ ਮਿਲੂਗੀ ਤੇ ਭੁਗਤੀ ਜਾਓ। ਮੈਂ ਕੁੱਝ ਨਹੀਂ ਕਰ ਸਕਦਾ ਹੈ, ਮੈਂ ਜ਼ਰੀਆ ਹਾਂ। ਕੰਮ ਅਦਾਲਤਾਂ ਦਾ ਹੈ ਕੋਰਟਾਂ ਦਾ ਭੁਗਤੀ ਜਾਓ। ਉਨ੍ਹਾਂ ਕਿਹਾ ਜੇਕਰ ਮੈਂ ਗਲਤੀ ਕੀਤੀ ਤਾਂ ਮੈਨੂੰ ਅੰਦਰ ਕਰ ਦਿਓ।

ਮਜੀਠਿਆ ਦੇ ਚੀਕਾਂ ਵਾਲੇ ਬਿਆਨ ‘ਤੇ ਬੋਲੇ ਸੀਐਮ

ਸੀਐਮ ਭਗਵੰਤ ਮਾਨ ਨੇ ਬਿਕਰਮ ਮਜੀਠਿਆ ਦੇ ਮੁੱਛਾਂ ਨੂੰ ਵੱਟ ਦੇਣ ਵਾਲੇ ਅੰਦਾਜ਼ ‘ਤੇ ਵੀ ਨਿਸ਼ਾਨਾਂ ਸਾਧਿਆ। ਉਨ੍ਹਾਂ ਨੇ ਕਿਹਾ ਕਿ ਇੰਝ ਮੁੱਛਾਂ ਨਹੀਂ ਚੱਲਦੀਆਂ, ਕਿ ਤੇਰੀਆਂ ਚੀਕਾਂ ਕੱਢਵਾਂ ਦੇਵਾਂਗੇ। ਸੀਐਮ ਨੇ ਪਰਮਾਤਮਾ ਅੱਗੇ ਹੱਥ ਜੋੜ੍ਹਦੇ ਹੋਏ ਵਾਹਿਗੂਰੁ ਆਖਿਆ ਤੇ ਕਿਹਾ ਕਿ ਵੱਡੇ-ਵੱਢੇ ਚੀਕਾਂ ਕਢਵਾਉਣ ਵਾਲੇ ਆਏ। ਆਪਣੀਆਂ ਚੀਕਾਂ ਗਿਣੀਆਂ ਨਹੀਂ ਜਾਂਦੀਆਂ ਹੁੰਦੀਆਂ। ਉਨ੍ਹਾਂ ਨੇ ਇਸ ਤੋਂ ਬਾਅਦ ਲੋਕਾਂ ਨੂੰ ਧੰਨਵਾਦ ਕਰਦੇ ਹੋਏ ਸਟੇਜ਼ ਤੋਂ ਵਿਦਾ ਲਈ।