ਸੀਐਮ ਭਗਵੰਤ ਮਾਨ ਬਟਾਲਾ ‘ਚ ਨਸ਼ਾ ਵਿਰੋਧੀ ਜਾਗਰੂਕਤਾ ਸਮਾਗਮ’ ਚ ਹੋਏ ਸ਼ਾਮਲ, ਗਿਣਵਾਈਆਂ ਸਰਕਾਰ ਦੀਆਂ ਪ੍ਰਾਪਤੀਆਂ

Updated On: 

14 May 2026 17:48 PM IST

ਮੁੱਖ ਮੰਤਰੀ ਮਾਨ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਿਦੇਸ਼ਾਂ ਵੱਲ ਜਾਣ ਦੀ ਬਜਾਏ ਪੰਜਾਬ ਸਰਕਾਰ ਦਾ ਸਾਥ ਦੇਣ ਤਾਂ ਜੋਂ ਅਸੀਂ ਆਪਣੀ ਧਰਤੀ 'ਤੇ ਹੀ ਮੁੜ ਹੱਸਦਾ-ਖੇਡਦਾ 'ਰੰਗਲਾ ਪੰਜਾਬ' ਸਿਰਜੀਏ। ਉਨ੍ਹਾਂ ਕਿਹਾ ਕਿ ਪੰਜਾਬ ਆਪਸੀ ਭਾਈਚਾਰਕ ਸਾਂਝ ਦੀ ਧਰਤੀ ਹੈ, ਜਿੱਥੇ ਅਸੀਂ ਸਾਰੇ ਤਿਉਹਾਰ ਰਲ-ਮਿਲ ਕੇ ਮਨਾਉਂਦੇ ਹਾਂ।

ਸੀਐਮ ਭਗਵੰਤ ਮਾਨ ਬਟਾਲਾ ਚ ਨਸ਼ਾ ਵਿਰੋਧੀ ਜਾਗਰੂਕਤਾ ਸਮਾਗਮ ਚ ਹੋਏ ਸ਼ਾਮਲ, ਗਿਣਵਾਈਆਂ ਸਰਕਾਰ ਦੀਆਂ ਪ੍ਰਾਪਤੀਆਂ

X@BhagwantMann

ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਨੂੰ ਬਟਾਲਾ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਨਾਨਕ ਧਾਮ (ਦਰਸ਼ਨ ਦਰਬਾਰ) ਵਿਖੇ ਸੰਤ ਤ੍ਰਿਲੋਚਨ ਦਾਸ ਜੀ ਮਹਾਰਾਜ ਦੇ 38ਵੇਂ ਗੁਰੂ ਗੱਦੀ ਦਿਵਸ ਨੂੰ ਸਮਰਪਿਤ ‘ਨਸ਼ਾ ਵਿਰੋਧੀ ਜਾਗਰੂਕਤਾ ਸਮਾਗਮ’ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਤਾਂ ਸਰਕਾਰ ਦੀਆਂ ਵੱਡੀਆਂ ਪ੍ਰਾਪਤੀਆਂ ਵੀ ਗਿਣਵਾਈਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਲੋਕ ਭਲਾਈ ਦੀਆਂ ਸਕੀਮਾਂ ਚਲਾ ਰਹੀ ਹੈ। ਨਾਲ ਹੀ ਉਨ੍ਹਾਂ ਨੇ ਬੇਅਦਬੀ ਵਿਰੋਧੀ ਕਾਨੂੰਨ ਬਾਰੇ ਵੀ ਵਿਸਥਾਰ ਨਾਲ ਦੱਸਿਆ।

ਮੁੱਖ ਮੰਤਰੀ ਮਾਨ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਿਦੇਸ਼ਾਂ ਵੱਲ ਜਾਣ ਦੀ ਬਜਾਏ ਪੰਜਾਬ ਸਰਕਾਰ ਦਾ ਸਾਥ ਦੇਣ ਤਾਂ ਜੋਂ ਅਸੀਂ ਆਪਣੀ ਧਰਤੀ ‘ਤੇ ਹੀ ਮੁੜ ਹੱਸਦਾ-ਖੇਡਦਾ ‘ਰੰਗਲਾ ਪੰਜਾਬ’ ਸਿਰਜੀਏ। ਉਨ੍ਹਾਂ ਕਿਹਾ ਕਿ ਪੰਜਾਬ ਆਪਸੀ ਭਾਈਚਾਰਕ ਸਾਂਝ ਦੀ ਧਰਤੀ ਹੈ, ਜਿੱਥੇ ਅਸੀਂ ਸਾਰੇ ਤਿਉਹਾਰ ਰਲ-ਮਿਲ ਕੇ ਮਨਾਉਂਦੇ ਹਾਂ। ਇਸੇ ਸਾਂਝ ਅਤੇ ਸ਼ਾਂਤੀ ਨੂੰ ਬਰਕਰਾਰ ਰੱਖਣ ਅਤੇ ਗੁਰੂ ਸਾਹਿਬ ਦੀ ਮਰਿਆਦਾ ਕਾਇਮ ਰੱਖਣ ਲਈ ਅਸੀਂ ਇਤਿਹਾਸਕ ਬੇਅਦਬੀ ਵਿਰੋਧੀ ਕਾਨੂੰਨ ਬਣਾਇਆ ਹੈ। ਇਸ ਕਾਨੂੰਨ ਤਹਿਤ ਹੁਣ ਦੋਸ਼ੀਆਂ ਨੂੰ ਬਿਨਾਂ ਜ਼ਮਾਨਤ ਉਮਰ ਕੈਦ ਅਤੇ 50 ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਸਖ਼ਤ ਸਜ਼ਾ ਹੋਵੇਗੀ।

ਨਸ਼ੇ ਦੇ ਕਲੰਕ ਧੋਣ ਦੀ ਕਰ ਰਹੇ ਹਾਂ ਕੋਸ਼ਿਸ਼ – ਸੀਐਮ ਮਾਨ

ਸੀਐਮ ਨੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਪੰਜਾਬ ਤੇ ਲੱਗੇ ਨਸ਼ੇ ਦੇ ਕਲੰਕ ਨੂੰ ਧੋਣ ਲਈ ਪੰਜਾਬ ਸਰਕਾਰ ਵੱਲੋਂ ਧੋਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਕਾਮਯਾਬੀ ਵੀ ਮਿਲ ਰਹੀ ਹੈ। ਉਨ੍ਹਾਂ ਕਿਹਾ ਸਰਕਾਰ ਵੱਲੋਂ ਚਲਾਏ ਗਏ ਯੁੱਧ ਨਸ਼ਿਆਂ ਵਿਰੁੱਧ ਨੂੰ 400 ਤੋਂ ਵੱਧ ਦਿਨ ਹੋ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮਦਦ ਤੋਂ ਬਗੈਰ ਇਹ ਮੁਹਿੰਮ ਕਾਮਯਾਬ ਨਹੀਂ ਹੋ ਸਕਦੀ ਹੈ। ਇਸ ਕਲੰਕ ਨੂੰ ਲੋਕ ਲਹਿਰ ਬਣਾ ਕੇ ਹੀ ਧੋਆ ਜਾ ਸਕਦਾ ਹੈ। ਪੰਜਾਬ ਜਦੋਂ ਸੋਚ ਲੈਣ ਕਿ ਇਹ ਚੀਜ ਖਤਮ ਕਰਨੀ ਹੈ ਉਹ ਇਸਨੂੰ ਖਤਮ ਕਰਕੇ ਹੀ ਦੱਮ ਲੈਂਦੇ ਹਨ।

ਲੋਕ ਭਲਾਈ ਲਈ ਦਿਨ-ਰਾਤ ਇੱਕ ਕਰ ਰਹੀ ਸਰਕਾਰ – ਸੀਐਮ ਮਾਨ

ਸੀਐਮ ਮਾਨ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਇੱਕੋ-ਇੱਕ ਮਕਸਦ ਲੋਕਾਂ ਦੇ ਟੈਕਸ ਦਾ ਪੈਸਾ ਲੋਕਾਂ ਦੀ ਭਲਾਈ ‘ਤੇ ਹੀ ਲਾਉਣਾ ਹੈ। ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਅਤੇ ‘CM ਸਿਹਤ ਯੋਜਨਾ’ ਰਾਹੀਂ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਵਰਗੀਆਂ ਸਹੂਲਤਾਂ ਆਮ ਆਦਮੀ ਨੂੰ ਸਿੱਧਾ ਲਾਭ ਪਹੁੰਚਾ ਰਹੀਆਂ ਹਨ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦੁਆਇਆ ਕਿ ਪੰਜਾਬ ਦੀ ਤਰੱਕੀ ਲਈ ਉਨ੍ਹਾਂ ਦੀ ਆਪਣੀ ਸਰਕਾਰ ਦਿਨ-ਰਾਤ ਇੱਕ ਕਰ ਰਹੀ ਹੈ।

Follow Us
Related Stories
ਫ਼ਿਰੋਜ਼ਪੁਰ ‘ਚ ਨਸ਼ਾ ਤਸਕਰੀ ਦੇ ਵੱਡੇ ਰੈਕੇਟ ਦਾ ਪਰਦਾਫਾਸ਼, 7.8 ਕਿਲੋ ਹੈਰੋਇਨ ਬਰਾਮਦ; ਚਾਰ ਚੜ੍ਹੇ ਪੁਲਿਸ ਅੜਿੱਕੇ
ਚੰਡੀਗੜ੍ਹ ‘ਚ ਵਧਦੇ ਅਪਰਾਧਾਂ ਲਈ ਵਿੱਤ ਮੰਤਰੀ ਚੀਮਾ ਨੇ ਭਾਜਪਾ ਨੂੰ ਘੇਰਿਆ, ਕਿਹਾ-‘ਸਿਟੀ ਬਿਊਟੀਫੁਲ’ ਨੂੰ ਬਣਾ ਰਹੀ ਗੈਂਗਸਟਰਾਂ ਦਾ ਅੱਡਾ
ਇਹ ਗਲਤੀ ਨਹੀਂ, ਸੋਚੀ-ਸਮਝੀ ਸਾਜ਼ਿਸ਼… PU ਦੇ ਸਾਈਨ ਬੋਰਡਸ ਤੋਂ ਪੰਜਾਬੀ ਹਟਾਉਣ ‘ਤੇ ਐਮਪੀ ਕੰਗ ਨੇ ਉਪ ਰਾਸ਼ਟਰਪਤੀ ਨੂੰ ਲਿਖਿਆ ਪੱਤਰ
ਅਮਰੀਕਾ ‘ਚ ਪੰਜਾਬੀ ਨੌਜਵਾਨ ਨੂੰ ਵੱਡੀ ਸਜ਼ਾ, ਮੋਟਰਸਾਈਕਲ ਕਲੱਬ ਦੀ ਆੜ ‘ਚ ਚੱਲਾ ਰਿਹਾ ਸੀ ਹਥਿਆਰਾਂ ਦਾ ਕਾਰੋਬਾਰ
ਫਾਜ਼ਿਲਕਾ ਸਰਹੱਦ ‘ਤੇ ਖੇਤਾਂ ‘ਚ ਡਿੱਗਿਆ ਮਿਲਿਆ ਪਾਕਿਸਤਾਨੀ ਡਰੋਨ, ਪੁਲਿਸ ਅਤੇ BSF ਵੱਲੋਂ ਜਾਂਚ ਤੇਜ਼
ਮੰਤਰੀ ਅਰੋੜਾ ਦੀ ਗ੍ਰਿਫ਼ਤਾਰੀ ‘ਤੇ ਹਾਈ ਕੋਰਟ ਵਿੱਚ ਤਿੱਖੀ ਬਹਿਸ, ਈਡੀ ਦੀ ਕਾਰਵਾਈ ਅਤੇ ਨੋਟਿਸ ਪ੍ਰਕਿਰਿਆ ‘ਤੇ ਉੱਠੇ ਸਵਾਲ