ਮੁੱਖ ਮੰਤਰੀ ਨੇ ਹੁਸ਼ਿਆਰਪੁਰ ਤਹਿਸੀਲ ਦਾ ਕੀਤਾ ਅਚਨਚੇਤ ਦੌਰਾ, ਲੋਕਾਂ ਦੀਆਂ ਪਰੇਸ਼ਾਨੀਆਂ ਦਾ ਮੌਕੇ ਤੇ ਕੱਢਿਆ ਹੱਲ

Updated On: 

14 Dec 2023 18:18 PM

ਸੀਐਮ ਮਾਨ ਨੇ ਕਿਹਾ ਕਿ ਪਾਣੀਆਂ ਦੇ ਮੁੱਦੇ ਤੇ 1 ਨਵੰਬਰ ਨੂੰ ਬਹਿਸ ਹੋਣੀ ਤੈਅ ਸੀ ਪਰ ਕੋਈ ਨਹੀਂ ਆਇਆ। ਉਨ੍ਹਾਂ ਦੇ ਬੈਗ ਉਨ੍ਹਾਂ ਦੀਆਂ ਗਲਤੀਆਂ ਨਾਲ ਭਰੇ ਹੋਏ ਹਨ। ਇਹ ਲੋਕ ਜਨਤਾ ਦਾ ਸਾਹਮਣਾ ਨਹੀਂ ਕਰ ਸਕਦੇ। ਉਨ੍ਹਾਂ ਨੇ ਸੁਖਬੀਰ ਬਾਦਲ ਵੱਲੋਂ ਉਨ੍ਹਾਂ ਦੀ ਸਰਕਾਰ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬੇਅਦਬੀ ਲਈ ਮੁਆਫ਼ੀ ਮੰਗਣ 'ਤੇ ਕਿਹਾ ਕਿ ਮੁਆਫ਼ੀ ਗ਼ਲਤੀਆਂ ਲਈ ਹੁੰਦੀ ਹੈ, ਗੁਨਾਹਾਂ ਲਈ ਨਹੀਂ।

ਮੁੱਖ ਮੰਤਰੀ ਨੇ ਹੁਸ਼ਿਆਰਪੁਰ ਤਹਿਸੀਲ ਦਾ ਕੀਤਾ ਅਚਨਚੇਤ ਦੌਰਾ, ਲੋਕਾਂ ਦੀਆਂ ਪਰੇਸ਼ਾਨੀਆਂ ਦਾ ਮੌਕੇ ਤੇ ਕੱਢਿਆ ਹੱਲ
Follow Us On

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਨੂੰ ਅਚਾਨਕ ਹੁਸ਼ਿਆਰਪੁਰ ਦੇ ਤਹਿਸੀਲ ਕੰਪਲੈਕਸ ਪਹੁੰਚੇ। ਜਿੱਥੇ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਤੁਰੰਤ ਉਨ੍ਹਾਂ ਦੇ ਹੱਲ ਕੀਤੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਉਹ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੱਲੋਂ 28 ਦਸੰਬਰ ਨੂੰ ਐਸਵਾਈਐਲ ‘ਤੇ ਸੱਦੀ ਗਈ ਮੀਟਿੰਗ ਵਿੱਚ ਜ਼ਰੂਰ ਸ਼ਾਮਲ ਹੋਣਗੇ।

ਇਹ ਮੀਟਿੰਗ ਚੰਡੀਗੜ੍ਹ ਵਿੱਚ ਸ਼ਾਮ 4 ਵਜੇ ਹੋਣੀ ਹੈ। ਸੀਐਮ ਨੇ ਕਿਹਾ ਕਿ ਉਹ ਪਹਿਲਾਂ ਵੀ ਐਸਵਾਈਐਲ ਅਤੇ ਪਾਣੀ ਦੇ ਮੁੱਦੇ ‘ਤੇ ਕਈ ਵਾਰ ਕੇਂਦਰ ਨੂੰ ਮਿਲ ਚੁੱਕੇ ਹਨ। ਜੇਕਰ ਕੇਂਦਰ ਕੋਲ ਇਸ ਦਾ ਕੋਈ ਹੱਲ ਹੈ ਤਾਂ ਉਹ ਜ਼ਰੂਰ ਸੁਣਨਗੇ ਪਰ ਪੰਜਾਬ ਕੋਲ ਹੁਣ ਪਾਣੀ ਨਹੀਂ ਹੈ। ਸਿੰਚਾਈ ਲਈ ਨਾ ਤਾਂ ਦਰਿਆਈ ਪਾਣੀ ਹੈ ਅਤੇ ਨਾ ਹੀ ਧਰਤੀ ਹੇਠਲਾ ਪਾਣੀ। ਅਸੀਂ ਆਪਣਾ ਪੱਖ ਪੇਸ਼ ਕਰਾਂਗੇ ਅਤੇ ਆਪਣੀਆਂ ਮੁਸ਼ਕਿਲਾਂ ਬਾਰੇ ਵੀ ਦੱਸਾਂਗੇ।

ਸਰਕਾਰੀ ਸਕੂਲਾਂ ਵਿੱਚ ਗਰੀਬੀ ਦੀ ਪਰਿਭਾਸ਼ਾ ਹਟਾਵਾਂਗੇ

ਸੀਐਮ ਮਾਨ ਨੇ ਕਿਹਾ ਕਿ ਅੱਜ ਵੀ ਸਰਕਾਰੀ ਸਕੂਲਾਂ ਵਿੱਚ ਗਰੀਬੀ ਪੜ੍ਹਾਈ ਜਾਂਦੀ ਹੈ ਅਤੇ ਗਰੀਬੀ ਦੀ ਪਰਿਭਾਸ਼ਾ ਅਨੁਸਾਰ ਅੰਕ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਕਿਸੇ ਪ੍ਰਾਈਵੇਟ ਸਕੂਲ ਵਿੱਚ ਗਰੀਬੀ ਦੀ ਪਰਿਭਾਸ਼ਾ ਦਿੱਤੀ ਜਾਂਦੀ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਇੱਥੋਂ ਲੰਘ ਰਹੇ ਸਨ, ਇਸ ਲਈ ਹੁਸ਼ਿਆਰਪੁਰ ਤਹਿਸੀਲ ਕੰਪਲੈਕਸ ਵਿਖੇ ਆ ਗਏ।

ਲੋਕ ਅੱਗੇ ਵਧ ਰਹੇ, ਅਸੀਂ ਫਰਦ-ਇੰਤਕਾਲਾਂ ਵਿੱਚ ਉਲਝੇ ਹਾਂ

ਸੀਐਮ ਮਾਨ ਨੇ ਕਿਹਾ ਕਿ ਦੁਨੀਆ ਅੱਗੇ ਵਧ ਰਹੀ ਹੈ। ਸਾਨੂੰ ਆਤਮ-ਨਿਰਭਰ ਬਣਨਾ ਸਿਖਾਇਆ ਜਾਣਾ ਚਾਹੀਦਾ ਹੈ, ਪਰ ਅੱਜ ਵੀ ਅਸੀਂ ਉਸੇ ਫਰਦ ਅਤੇ ਇੰਤਕਾਲ ਆਦਿ ਵਿਚ ਫਸੇ ਹੋਏ ਹਾਂ। ਸੁਧਾਰ ਹੋ ਰਿਹਾ ਹੈ, ਥੋੜਾ ਹੌਲੀ-ਹੌਲੀ ਹੋਵੇਗਾ। ਉਨ੍ਹਾਂ ਹੁਸ਼ਿਆਰਪੁਰ ਕੰਪਲੈਕਸ ਵਿੱਚ ਆਪਣੀ ਫੇਰੀ ਨੂੰ ਰੇਡ ਕਹਿਣ ਤੋਂ ਵੀ ਇਨਕਾਰ ਕਰ ਦਿੱਤਾ।

ਕੇਂਦਰ ਪੈਸਾ ਰੋਕ ਰਿਹਾ- ਸੀਐਮ

ਸੀਐਮ ਮਾਨ ਨੇ ਕਿਹਾ ਕਿ ਕੇਂਦਰ ਪੈਸਾ ਰੋਕ ਰਿਹਾ ਹੈ। ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਵੱਡੀ ਗਲਤਫਹਿਮੀ ਹੈ ਕਿਉਂਕਿ ਉਹ ਸਮਝਦੀ ਹੈ ਕਿ ਉਹ ਫੰਡਾਂ ਨੂੰ ਰੋਕ ਕੇ ਸੂਬੇ ਦੇ ਵਿਕਾਸ ਨੂੰ ਰੋਕ ਸਕਦੀ ਹੈ। ਇੱਕ ਵਾਰ ਆਵਾਜ਼ ਦੇਣ ਦੀ ਲੋੜ ਹੈ, ਪੂਰੀ ਦੁਨੀਆਂ ਦੇ ਪੰਜਾਬੀ ਮਿਲ ਜਾਣਗੇ, ਪਰ ਹੱਕ ਦਾ ਬਣਦਾ ਪੈਸਾ ਸਾਨੂੰ ਮਿਲਣਾ ਚਾਹੀਦਾ ਹੈ।