ਤੁਹਾਡੇ ਦੇਸ਼ ਪ੍ਰੇਮ ਅਤੇ ਜ਼ਜਬੇ ਨੂੰ ਸਲਾਮ, ਲੋਕਤੰਤਰ ਬਚਾਉਣ ਲਈ 140 ਕਰੋੜ ਲੋਕਾਂ ਨੂੰ ਆਉਣਾ ਹੋਵੇਗਾ ਅੱਗੇ, ਸੀਐੱਮ ਮਾਨ ਨੇ ਕੀਤੀ ਕੇਜਰੀਵਾਲ ਦੀ ਤਾਰੀਫ਼

Updated On: 

08 Aug 2023 11:38 AM

ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਸੇਵਾ ਬਿੱਲ ਦਾ ਵਿਰੋਧ ਕਰਨ ਲਈ ਬੇਸ਼ੱਕ ਸਾਰੀਆਂ ਵਿਰੋਧੀਆਂ ਪਾਰਟੀਆਂ ਨੂੰ ਇੱਕਜੁਟ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਸਦੇ ਬਾਵਜੂਦ ਵੀ ਇਹ ਲੋਕਾਸਭਾ ਅਤੇ ਰਾਜਸਭਾ ਵਿੱਚ ਪਾਸ ਹੋ ਗਿਆ। ਦਿੱਲੀ ਦੇ ਸੀਐੱਮ ਦੇ ਇਨ੍ਹਾਂ ਯਤਨਾਂ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਪ੍ਰਸ਼ੰਸ਼ਾ ਕੀਤੀ ਹੈ।

ਤੁਹਾਡੇ ਦੇਸ਼ ਪ੍ਰੇਮ ਅਤੇ ਜ਼ਜਬੇ ਨੂੰ ਸਲਾਮ, ਲੋਕਤੰਤਰ ਬਚਾਉਣ ਲਈ 140 ਕਰੋੜ ਲੋਕਾਂ ਨੂੰ ਆਉਣਾ ਹੋਵੇਗਾ ਅੱਗੇ, ਸੀਐੱਮ ਮਾਨ ਨੇ ਕੀਤੀ ਕੇਜਰੀਵਾਲ ਦੀ ਤਾਰੀਫ਼
Follow Us On

ਪੰਜਾਬ ਨਿਊਜ। ਲੋਕਸਭਾ ਤੋਂ ਬਾਅਦ ਰਾਜਸਭਾ ਵਿੱਚ ਵਿੱਚ ਵੀ ਦਿੱਲੀ ਸੇਵਾ ਬਿੱਲ ਪਾਸ ਹੋ ਗਿਆ। ਇਸਦੇ ਹੱਕ ਵਿੱਚ 131 ਅਤੇ ਵਿਰੋਧ ਵਿੱਚ 102 ਵੋਟਾਂ ਪਈਆਂ। ਕੇਜਰੀਵਾਲ ਨੇ ਇਸ ਬਿੱਲ ਦਾ ਵਿਰੋਧ ਕਰਨ ਲਈ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇੱਕਜੁਟ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ, ਪਰ ਫੇਰ ਵੀ ਉਹ ਸਫਲ ਨਹੀਂ ਸਕੇ ਤੇ ਇਹ ਬਿੱਲ ਪਾਸ ਹੋ ਗਿਆ।

ਉੱਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਟਵੀਟ ਕਰਕੇ ਇਸ ਬਿੱਲ ਦਾ ਵਿਰੋਧ ਕੀਤਾ ਹੈ। ਤੇ ਨਾਲ ਹੀ ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਸੰਸ਼ਾ ਕੀਤੀ ਹੈ, ਜਿਨ੍ਹਾਂ ਨੇ ਇਸ ਬਿੱਲ ਦਾ ਵਿਰੋਧ ਕਰਨ ਲਈ ਸਾਰੀਆਂ ਵਿਰੋਧੀ ਧਿਰਾਂ ਨੂੰ ਇੱਕ ਮੰਚ ਤੇ ਇੱਕਠਾ ਕਰ ਦਿੱਤਾ।

ਮੁੱਖ ਮੰਤਰੀ ਮਾਨ ਟਵੀਟ ਕਰਕੇ ਲਿਖਿਆ ਕਿ ਲੋਕਤੰਤਰ ਨੂੰ ਬਚਾਉਣ ਲਈ 140 ਕਰੋੜ ਦੇਸ਼ ਭਗਤਾਂ ਨੂੰ ਅੱਗੇ ਆਉਣਾ ਹੋਵੇਗਾ। ਉਨਾਂ ਅੱਗੇ ਲਿਖਿਆ ਅਰਵਿੰਦ ਕੇਜਰੀਵਾਲ ਜੀ ਤੁਹਾਡੇ ਦੇਸ਼ ਪ੍ਰੇਮ ਅਤੇ ਜਬਜੇ ਨੂੰ ਸਲਾਮ… ..ਮਾਨ ਨੇ ਦਿੱਲੀ ਸੇਵਾ ਬਿੱਲ (Delhi Ordinance) ਨੂੰ ਕਾਲਾ ਕਾਨੂੰਨ ਕਿਹਾ ਜਿਹੜਾ ਜੰਨਤੰਤਰ ਦੇ ਖਿਲਾਫ। ਉਨ੍ਹਾਂ ਨੇ ਕਿਹਾ ਕਿ ਇਹ ਬਿੱਲ ਲੋਕਤੰਤਰ ਨੂੰ ਕਮਜੋਰ ਕਰਦਾ ਹੈ।

ਦਿੱਲੀ ਦੇ ਲੋਕਾਂ ਨੂੰ ਗੁਲਾਮ ਬਣਾਉਣ ਦੀ ਸਾਜਿਸ਼-ਮਾਨ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੇਕਰ ਜਨਤੰਤਰ ਕਮਜੋਰ ਹੁੰਦਾ ਹੈ ਤਾਂ ਭਾਰਤ ਵੀ ਕਮਜ਼ੋਰ ਹੋਵੇਗਾ। ਮਾਨ ਨੇ ਕਿਹਾ ਕਿ ਪੂਰਾ ਦੇਸ਼ ਸਮਝ ਰਿਹਾ ਹੈ ਇਸ ਬਿੱਲ ਦੇ ਮਾਧਿਅਮ ਰਾਹੀਂ ਦਿੱਲੀ ਦੇ ਲੋਕਾਂ ਨੂੰ ਗੁਲਾਮ ਅਤੇ ਉਨਾਂ ਦੀ ਵੋਟ ਦੀ ਤਾਕਤ ਖਤਮ ਕਰਨ ਦੀ ਸਾਜਿਸ਼ ਰਚੀ ਗਈ ਹੈ। ਸੀਐੱਮ ਨੇ ਕਿਹਾ ਕਿ ਕੇਂਦਰ ਸਰਕਾਰ (Central Govt) ਦਿੱਲੀ ਦੇ ਲੋਕਾਂ ਨੂੰ ਬੇਬੱਸ ਬਣਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬਿੱਲ ਰਾਹੀਂ ਕੇਂਦਰ ਸਰਕਾਰ ਦਿੱਲੀ ਸਰਕਾਰ ਨੂੰ ਕਮਜੋਰ ਬਣਾਉਣਾ ਚਾਹੁੰਦੀ ਹੈ।

ਟਵੀਟ ਵਿੱਚ ਮਾਨ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਤੇ ਕਿਹਾ ਜੇਕਰ ਤੁਹਾਡੀ ਥਾਂ ‘ਤੇ ਮੈਂ ਹੁੰਦਾ ਤਾਂ ਅਜਿਹਾ ਨਹੀਂ ਕਰਦਾ। ਉਨਾਂ ਕਿਹਾ ਕਿ ਜੇਕਰ ਉਨਾਂ ਦੇ ਸਾਹਮਣੇ ਕਦੇ ਅਜਿਹਾ ਹੁੰਦਾ ਹੈ ਕਿ ਦੇਸ਼ ਜਾ ਸੱਤਾ ਨੂੰ ਚੁਣਿਆ ਜਾਵੇ ਤਾਂ ਉਹ ਸਦਾ ਦੇਸ਼ ਨੂੰ ਚੁਣਨਗੇ। ਮਾਨ ਨੇ ਕਿਹਾ ਸੱਤਾ ਕੀ ਚੀਜ ਹੈ, ਦੇਸ਼ ਲਈ ਉਹ 100 ਵਾਰ ਆਪਣੇ ਪ੍ਰਾਣ ਕੁਰਬਾਨ ਕਰ ਸਕਦੇ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ