ਮੇਰੇ ਖਿਲਾਫ਼ ਕੀਤਾ ਜਾ ਰਿਹਾ ਭੰਡੀ ਪ੍ਰਚਾਰ, ਚੰਨੀ ਨੇ ਕਿਹਾ- ਮੈਂ ਚਮਕੌਰ ਦੀ ਧਰਤੀ ਦਾ ਪੁੱਤ ਹਾਂ
ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਪਾਰਟੀ ਦਾ ਧੰਨਵਾਦ ਕੀਤਾ ਕਿ ਪਾਰਟੀ ਨੇ ਉਨ੍ਹਾਂ ਨੂੰ ਵੱਡੇ ਅਹੁਦੇ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਇੰਨਾਂ ਅਹੁਦਿਆਂ 'ਤੇ ਬੈਠ ਕੇ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਹੈ ਤੇ ਪਾਰਲੀਮੈਂਟ 'ਚ ਵੀ ਮੈਂ ਸਿੱਖਾਂ, ਪੰਜਾਬ ਤੇ ਕਿਸਾਨਾਂ ਸਮੇਤ ਖੇਤ ਮਜ਼ਦੂਰਾਂ ਦੀ ਗੱਲ ਕੀਤੀ ਹੈ।
ਮੇਰੇ ਖਿਲਾਫ਼ ਕੀਤਾ ਜਾ ਰਿਹਾ ਭੰਡੀ ਪ੍ਰਚਾਰ, ਚੰਨੀ ਨੇ ਕਿਹਾ- ਮੈਂਚ ਚਮਕੌਰ ਦੀ ਧਰਤੀ ਦਾ ਪੁੱਤ ਹਾਂ
ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੈਂ “ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ” ਦੇ ਗੁਰੂ ਸਾਹਿਬਾਨਾਂ ਦੇ ਫ਼ਲਸਫ਼ੇ ਤੇ ਚੱਲਦਾ ਹਾਂ ਤੇ ਮੈਂ ਕਿਸੇ ਜਾਤ ਬਿਰਾਦਰੀ ਬਾਰੇ ਕੋਈ ਗੱਲ ਕਿਸੇ ਵੀ ਮੀਟਿੰਗ ‘ਚ ਨਹੀਂ ਕਹੀ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੇਰੇ ਖ਼ਿਲਾਫ਼ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ ਮੈਂ ਚਮਕੌਰ ਸਾਹਿਬ ਦੀ ਧਰਤੀ ਦਾ ਪੁੱਤਰ ਹਾਂ ਤੇ ਮੈਂ ਕਿਸੇ ਜਾਤ ਬਿਰਾਦਰੀ ਖਿਲਾਫ ਕੋਈ ਗੱਲ ਨਹੀਂ ਕਹਿ ਸਕਦਾ।
ਉਨ੍ਹਾਂ ਨੇ ਕਾਂਗਰਸ ਪਾਰਟੀ ਦਾ ਧੰਨਵਾਦ ਕੀਤਾ ਕਿ ਪਾਰਟੀ ਨੇ ਉਨ੍ਹਾਂ ਨੂੰ ਵੱਡੇ ਅਹੁਦੇ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਇੰਨਾਂ ਅਹੁਦਿਆਂ ‘ਤੇ ਬੈਠ ਕੇ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਹੈ ਤੇ ਪਾਰਲੀਮੈਂਟ ‘ਚ ਵੀ ਮੈਂ ਸਿੱਖਾਂ, ਪੰਜਾਬ ਤੇ ਕਿਸਾਨਾਂ ਸਮੇਤ ਖੇਤ ਮਜ਼ਦੂਰਾਂ ਦੀ ਗੱਲ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਮੈਂ ਹਰ ਵਰਗ ਦੀ ਗੱਲ ਕਰਦਾ ਹਾਂ ਤੇ ਪ੍ਰਧਾਨ ਮੰਤਰੀ ਦੇ ਰੋਸ ਨੂੰ ਵੀ ਭੁਗਤਿਆ ਹੈ ਨਾ ਕਿ ਕਿਸੇ ਕਿਸਾਨ ਤੇ ਕਾਰਵਾਈ ਹੋਣ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਇਕ ਗੁਲਦਸਤਾ ਹੈ ਤੇ ਅਸੀਂ ਇਸ ਗੁਲਦਸਤੇ ਨੂੰ ਵੱਡ ਕਰਨਾ ਹੈ। ਇਸ ‘ਚ ਸਭ ਨੂੰ ਇੱਕ ਨਾਲ ਲੈ ਕੇ ਚਲਣਾ ਪਵੇਗਾ, ਮੈਂ ਇਹੀ ਗੱਲ ਕੀਤੀ ਤੇ ਇਸ ਨਾਲ ਪਾਰਟੀ ਵੀ ਮਜ਼ਬੂਤ ਹੋਵੇਗੀ ਤੇ ਸਰਕਾਰ ਵੀ ਬਣੇਗੀ। ਉਨ੍ਹਾਂ ਨੇ ਕਿਹਾ ਬਾਕੀ ਜੋ ਕਿਹਾ ਜਾ ਰਿਹਾ ਹੈ ਉਹ ਸਿਰਫ਼ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ।
ਕੀ ਹੈ ਪੂਰਾ ਮਾਮਲਾ?
ਦੱਸ ਦੇਈਏ ਕਿ ਬੀਤੇ ਦਿਨ ਤੋਂ ਪੰਜਾਬ ਦੀ ਰਾਜਨੀਤੀ ਚ ਇੱਕ ਵੱਡੀ ਚਰਚਾ ਛਿੜੀ ਗਈ ਤੇ ਇਹ ਚਰਚਾ ਕੋਈ ਹੋਰ ਨਹੀਂ ਸਗੋਂ ਜੱਟ ਸਿੱਖ ਤੇ ਦਲਿਤ ਭਾਈਚਾਰੇ ਬਾਰੇ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚਰਨਜੀਤ ਚੰਨੀ ਨੇ ਚੰਡੀਗੜ੍ਹ ਚ ਪ੍ਰਦੇਸ਼ ਕਾਂਗਰਸ ਕਮੇਟੀ ਦੀ ਐਸਸੀ ਸੈੱਲ ਚ ਇਹ ਮੁੱਦਾ ਚੁੱਕਿਆ। ਇੱਕ ਮੀਡੀਆ ਅਦਾਰੇ ਨੇ ਜਾਣਕਾਰੀ ਦਿੱਤੀ ਕਿ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਲੋਕ ਸਭਾ ਮੈਂਬਰ ਨੇ ਇਸ ਮੀਟਿੰਗ ਚ ਜੱਟ ਸਿੱਖਾਂ ਨੂੰ ਸਾਰੇ ਅਹੁਦੇ ਦੇਣ ਦੀ ਗੱਲ ਕਹੀ, ਜਦਕਿ ਕਿਹਾ ਕਿ ਦਲਿਤ ਭਾਈਚਾਰੇ ਦੀ ਸ਼ਮੂਲੀਅਤ ਨੂੰ ਤਰਜ਼ੀਹ ਨਹੀਂ ਦਿੱਤੀ ਜਾ ਰਹੀ ਹੈ। ਦੱਸ ਦੇਈਏ ਕਿ ਪੰਜਾਬ ਚ 2027 ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਇਸ ਤੋਂ ਪਹਿਲਾਂ ਆਗੂਆਂ ਵੱਲੋਂ ਬਿਆਨਾਂ ਦੀ ਸਰਗਰਮੀ ਦੇਖੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਪਾਰਟੀ ਅੰਦਰ ਵੰਡੇ ਗਏ ਅਹੁਦਿਆਂ ਤੇ ਸਵਾਲ ਚੁੱਕੇ। ਉਨ੍ਹਾਂ ਨੇ ਕਿਹਾ ਕਿ ਪਾਰਟੀ ਦਾ ਸੂਬਾ ਪ੍ਰਧਾਨ , ਵਿਧਾਨ ਸਭਾ ਚ ਵਿਰੋਧੀ ਧਿਰ ਦਾ ਆਗੂ ਤੇ ਸਟੂਡੈਂਟ ਵਿੰਗ ਐਨਐਸਯੂਆਈ- ਤਿੰਨਾਂ ਦੇ ਪ੍ਰਧਾਨ ਜੱਟ ਸਿੱਖ ਹਨ। ਦਲਿਤਾਂ ਨੂੰ ਅਹਿਮ ਅਹੁਦੇ ਨਹੀਂ ਦਿੱਤੇ ਜਾ ਰਹੇ ਹਨ। ਅਜਿਹੇ ਚ ਸੂਬੇ ਚ ਦਲਿਤਾਂ ਨੂੰ ਪਾਰਟੀ ਦੀ ਅਗਵਾਈ ਨਹੀਂ ਮਿਲ ਰਹੀ ਹੈ।
ਇਹ ਵੀ ਪੜ੍ਹੋ
ਜਿਸ ਵਕਤ ਇਹ ਗੱਲ ਚਰਨਜੀਤ ਸਿੰਘ ਚੰਨੀ ਨੇ ਰੱਖੀ, ਉਸ ਸਮੇਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਐਸਸੀ ਸੈੱਲ ਦੇ ਪ੍ਰਧਾਨ ਰਾਜੇਂਦਰ ਪਾਲ ਗੌਤਮ, ਪੰਜਾਬ ਦੇ ਸਹਿ-ਇੰਚਾਰਜ ਰਵਿੰਦਰ ਉੱਤਮ ਰਾਵ ਡਾਲਵੀ ਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜ ਵੜਿੰਗ ਦੇ ਵੀ ਮੌਜੂਦ ਹੋਣ ਦੀ ਜਾਣਕਾਰੀ ਹੈ। ਇਹ ਵੀ ਚਰਚਾਵਾਂ ਹਨ ਕਿ ਮੀਟਿੰਗ ਚ ਐਸਸੀ ਆਗੂਆਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਚੰਨੀ ਨੂੰ ਮਾਈਕ ਚ ਬੋਲਣ ਤੋਂ ਰੋਕ ਦਿੱਤਾ ਗਿਆ ਤੇ ਮਾਈਕ ਬੰਦ ਕਰ ਦਿੱਤਾ ਗਿਆ।
ਸੂਬਾ ਕਾਂਗਰਸ ਪ੍ਰਧਾਨ ਕੀ ਬੋਲੇ?
ਉੱਥੇ ਹੀ, ਇਸ ਮੁੱਦੇ ਤੇ ਚਰਚਾ ਵਧਣ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਬਾਰੇ ਪਤਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਵੱਡਾ ਅਹੁਦਾ ਹੁੰਦਾ ਹੈ- ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਦਾ ਮੈਂਬਰ, ਤੇ ਉਹ ਚਰਨਜੀਤ ਸਿੰਘ ਚੰਨੀ ਸਾਬ੍ਹ ਹਨ। ਮੀਡੀਆ ਵਾਲੇ ਹੀ ਖ਼ਬਰ ਫੈਲਾਉਂਦੇ ਹਨ, ਚੰਨੀ ਸਾਬ੍ਹ ਇਹ ਗੱਲ ਕਹਿ ਹੀ ਨਹੀਂ ਸਕਦੇ।
ਉਨ੍ਹਾਂ ਨੇ ਕਿਹਾ ਕਿ ਚੰਨੀ ਸਾਬ੍ਹ ਤੋਂ ਸਭ ਤੋਂ ਵੱਡਾ ਅਹੁਦਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਚ ਭੇਦ-ਭਾਵ ਨਹੀਂ ਹੈ। ਚਾਹੇ ਉਹ (ਚਰਨਜੀਤ ਚੰਨੀ) ਵਿਧਾਨ ਸਭਾ ਚੋਣਾਂ ਚ ਦੋਵੇਂ ਥਾਂਵਾਂ ਤੋਂ ਚੋਣ ਹਾਰ ਗਏ, ਪਰ ਉਨ੍ਹਾਂ ਨੂੰ ਲੋਕ ਸਭਾ ਮੈਂਬਰ ਬਣਾਇਆ ਗਿਆ। ਪਾਰਲੀਮੈਂਟ ਦੀ ਖੇਤੀਬਾੜੀ ਕਮੇਟੀ ਦੇ ਚੇਅਰਮੈਨ ਵੀ ਚੰਨੀ ਸਾਬ੍ਹ ਹਨ। ਕਾਂਗਰਸ ਪਾਰਟੀ ਹੀ ਇੱਕ ਅਜਿਹਾੀਪਾਰਟੀ ਹੈ, ਜੋ ਗਰੀਬਾਂ ਨੂੰ ਸਿਰ ਤੇ ਬੈਠਾ ਕੇ ਰੱਖਦੀ ਹੈ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਕੌਣ ਬਣ ਰਿਹਾ ਸੀ- ਸੁਖਜਿੰਦਰ ਰੰਧਾਵਾ ਜਾ ਅਮਰ ਸਿੰਘ, ਪਰ ਕਿਸ ਨੂੰ ਬਣਾਇਆ- ਚੰਨੀ ਸਾਬ੍ਹ ਨੂੰ। ਉਨ੍ਹਾਂ ਨੇ ਕਿਹਾ ਕਿ ਦਲਿਤ ਸਾਡੇ ਸਿਰ ਦਾ ਤਾਜ ਹਨ ਤੇ ਰਹਿਣਗੇ, ਪਰ ਸਾਡੀ ਪਾਰਟੀ ਧਰਮ-ਨਿਰਪੱਖ ਪਾਰਟੀ ਹੈ। ਸਾਡੇ ਗੁਰੂਆਂ ਨੇ ਕਿਹਾ ਸੀ ਕਿ ਇੱਥੇ ਜਾਤ-ਪਾਤ ਦੀ ਗੱਲ ਨਹੀਂ ਕਰਨੀ। ਪੰਜਾਬ ਧਰਮ-ਨਿਰਪੱਖ ਸੂਬਾ ਹੈ।
