ਸੁਖਬੀਰ ਬਾਦਲ ਨੇ ਫਿਲਮੀ ਅੰਦਾਜ਼ ‘ਚ ‘ਆਪ’-ਕਾਂਗਰਸ ‘ਤੇ ਬੋਲੇ ਹਮਲੇ, ਪੋਸਟਰ ਜਾਰੀ ਕਰ ਕਿਹਾ – ‘ਪੁੱਤ ਦਿੱਲੀ ਦੇ’
ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਜਿਹੜੀਆਂ ਪਾਰਟੀਆਂ ਇਕ-ਦੂਜੇ ਵਿਰੁੱਧ ਬੋਲਦੀਆਂ ਸਨ, ਹੁਣ ਉਹੀ ਪਾਰਟੀਆਂ ਇਕ-ਦੂਜੇ ਨਾਲ ਅੱਖਾਂ 'ਚ ਅੱਖਾਂ ਪਾ ਕੇ ਸਿਆਸੀ ਮੰਚ ਨੂੰ ਕਿਵੇਂ ਸਾਂਝਾ ਕਰ ਸਕਣਗੀਆਂ।
PUPPETS AND THEIR PUPPETEERS IN THE #INDIA PUTLI-GHAR:
With strings pulled from Delhi, these figures filled with straw will be seen performing a puppet dance and disgrace Punjab by bartering away the Punjabis vital interests to promote Kejriwal and @RahulGandhi in the rest of pic.twitter.com/1L0vWDoQGC — Sukhbir Singh Badal (@officeofssbadal) July 19, 2023
ਜਾਰੀ ਕੀਤਾ #PuttDelhiDe
ਦੋਵਾਂ ਆਗੂਆਂ ਦੇ ਵਿਰੋਧ ‘ਚ ਸੁਖਬੀਰ ਬਾਦਲ ਨੇ PuttDelhiDe ਹੈਸ਼ਟੈਗ ਜਾਰੀ ਕੀਤਾ। ਇਸ ਤੋਂ ਇਲਾਵਾ ਫਿਲਮੀ ਸਟਾਈਲ ‘ਚ ਆਮ ਆਦਮੀ ਪਾਰਟੀ ਦੇ ਪੰਜਾਬ ਅਤੇ ਪੰਜਾਬ ਕਾਂਗਰਸ ਦੇ ਆਗੂਆਂ ਦਾ ਪੋਸਟਰ ਵੀ ਜਾਰੀ ਕੀਤਾ ਗਿਆ ਹੈ। ਪੰਜਾਬ ‘ਚ ਹੜ੍ਹਾਂ ਨੂੰ ਲੈ ਕੇ ਬਾਦਲ ਮੁੱਖ ਮੰਤਰੀ ਭਗਵੰਤ ਮਾਨ ‘ਤੇ ਵੀ ਹਮਲਾਵਰ ਨਜ਼ਰ ਆਏ। ਉਨ੍ਹਾਂ ਨੇ ਇਨ੍ਹਾਂ ਹੜ੍ਹਾਂ ਲਈ ਮੁੱਖ ਮੰਤਰੀ ਮਾਨ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਹੜ੍ਹਾਂ ਦੀ ਸਥਿਤੀ ਨੂੰ ਮਾਨ-ਮੇਡ-ਆਫਤ ਦੱਸਿਆ।ਭਾਜਪਾ ਨੇ ਵੀ ਦੋਸ਼ ਲਾਏ ਹਨ
ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਭਾਜਪਾ ਨੇ ਪੰਜਾਬ ‘ਚ ਕਾਂਗਰਸ ਅਤੇ ‘ਆਪ’ ‘ਤੇ ਵੀ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕਾਂਗਰਸੀ ਆਗੂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਤੇ ਸਿਆਸੀ ਦੁਸ਼ਮਣੀ ਤਹਿਤ ਬਦਲਾ ਲੈਣ ਲਈ ਚੌਕਸੀ ਵਰਤਣ ਦੇ ਦੋਸ਼ ਲਾ ਰਹੇ ਹਨ। ਹੁਣ ਜਦੋਂ ਦੋਵੇਂ ਪਾਰਟੀਆਂ ਕੌਮੀ ਪੱਧਰ ‘ਤੇ ਇਕਜੁੱਟ ਹੋ ਗਈਆਂ ਹਨ ਤਾਂ ਕੀ ਪੰਜਾਬ ‘ਚ ਇਸ ਕਾਰਵਾਈ ਨੂੰ ਲੈ ਕੇ ਕਾਂਗਰਸ ਆਪਣਾ ਸਟੈਂਡ ਬਦਲਣ ਜਾ ਰਹੀ ਹੈ? ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ
Follow Us
