ਪੰਜਾਬ ਯੂਨੀਵਰਸਿਟੀ ‘ਚ ਸਟੈਂਡਿੰਗ ਕਮੇਟੀ ਦਾ ਗਠਨ: ਜਿਨਸੀ ਸ਼ੋਸ਼ਣ ਤੇ ਵਿੱਤੀ ਬੇਨਿਯਮੀਆਂ ਦੀ ਹੋਵੇਗੀ ਜਾਂਚ, ਅਧਿਆਪਕਾਂ ਤੇ ਮੁਲਾਜ਼ਮਾਂ ‘ਤੇ ਇਲਜ਼ਾਮ

Published: 

19 Dec 2024 12:37 PM

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਆਪਣੇ ਅਧਿਆਪਕਾਂ, ਅਧਿਕਾਰੀਆਂ ਤੇ ਸਟਾਫ਼ ਵਿਰੁੱਧ ਗੰਭੀਰ ਇਲਜ਼ਾਮ ਦੀ ਜਾਂਚ ਲਈ ਇੱਕ ਸਟੈਂਡਿੰਗ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਦਾ ਗਠਨ ਪੀਯੂ ਕੈਲੰਡਰ ਖੰਡ-3 2019 ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕੀਤਾ ਗਿਆ ਹੈ। ਕਮੇਟੀ ਸਬੂਤਾਂ ਦਾ ਵਿਸ਼ਲੇਸ਼ਣ ਕਰੇਗੀ ਤੇ ਸ਼ਿਕਾਇਤਾਂ ਦੀ ਜਾਂਚ ਲਈ ਦੋਵਾਂ ਧਿਰਾਂ ਨਾਲ ਗੱਲ ਕਰੇਗੀ।

ਪੰਜਾਬ ਯੂਨੀਵਰਸਿਟੀ ਚ ਸਟੈਂਡਿੰਗ ਕਮੇਟੀ ਦਾ ਗਠਨ: ਜਿਨਸੀ ਸ਼ੋਸ਼ਣ ਤੇ ਵਿੱਤੀ ਬੇਨਿਯਮੀਆਂ ਦੀ ਹੋਵੇਗੀ ਜਾਂਚ, ਅਧਿਆਪਕਾਂ ਤੇ ਮੁਲਾਜ਼ਮਾਂ ਤੇ ਇਲਜ਼ਾਮ
Follow Us On

ਪੰਜਾਬ ਯੂਨੀਵਰਸਿਟੀ ਨੇ ਆਪਣੇ ਅਧਿਕਾਰੀਆਂ, ਅਧਿਆਪਕਾਂ ਤੇ ਸਟਾਫ਼ ਵਿਰੁੱਧ ਗੰਭੀਰ ਇਲਜ਼ਾਮ ਦੀ ਜਾਂਚ ਲਈ ਇੱਕ ਸਟੈਂਡਿੰਗ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਸਾਲ 2025 ਤੱਕ ਸਰਗਰਮ ਰਹੇਗੀ ਤੇ ਜਿਨਸੀ ਸ਼ੋਸ਼ਣ, ਵਿੱਤੀ ਬੇਨਿਯਮੀਆਂ ਦੇ ਨਾਲ-ਨਾਲ ਨਿਯਮਾਂ ਦੀ ਉਲੰਘਣਾ ਵਰਗੇ ਇਲਜ਼ਾਮਾਂ ਦੀ ਡੂੰਘਾਈ ਨਾਲ ਜਾਂਚ ਕਰੇਗੀ।

ਕਮੇਟੀ ਦਾ ਗਠਨ ਅਤੇ ਉਦੇਸ਼

ਇਸ ਕਮੇਟੀ ਦਾ ਗਠਨ ਪੀਯੂ ਕੈਲੰਡਰ ਖੰਡ-3 2019 ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕੀਤਾ ਗਿਆ ਹੈ। ਇਸ ਦਾ ਉਦੇਸ਼ ਯੂਨੀਵਰਸਿਟੀ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣਾ ਤੇ ਗੰਭੀਰ ਇਲਜ਼ਾਮਾਂ ਦੀ ਨਿਰਪੱਖ ਜਾਂਚ ਕਰਵਾਉਣਾ ਹੈ।

ਕਾਨੂੰਨ ਵਿਭਾਗ ਦੇ ਡਾ: ਦਵਿੰਦਰ ਸਿੰਘ ਨੂੰ ਕਮੇਟੀ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੈਮਿਸਟਰੀ ਵਿਭਾਗ ਦੀ ਸੋਨਲ ਸਿੰਗਲ, ਯੂਆਈਐਮਐਸ ਦੀ ਮੋਨਿਕਾ ਅਗਰਵਾਲ ਤੇ ਗਾਂਧੀਅਨ ਐਂਡ ਪੀਸ ਸਟੱਡੀਜ਼ ਵਿਭਾਗ ਦੇ ਪ੍ਰੋ. ਮਨੀਸ਼ ਸ਼ਰਮਾ ਨੂੰ ਵਿਸ਼ੇਸ਼ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ।

ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸ਼ਮੂਲੀਅਤ

ਕਮੇਟੀ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਵੀ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸਹਾਇਕ ਰਜਿਸਟਰਾਰ (ਸਥਾਪਨਾ ਇੱਕ ਅਤੇ ਦੋ), ਸਹਾਇਕ ਰਜਿਸਟਰਾਰ (ਡੀਐਸਡਬਲਿਊ ਦਫ਼ਤਰ) ਤੇ ਡਿਪਟੀ ਰਜਿਸਟਰਾਰ (ਕਾਲਜ) ਸ਼ਾਮਲ ਹਨ।

ਰਜਿਸਟਰਾਰ ਨੇ ਸਰਕੂਲਰ ਜਾਰੀ ਕੀਤਾ

ਕਮੇਟੀ ਸਬੂਤਾਂ ਦਾ ਵਿਸ਼ਲੇਸ਼ਣ ਕਰੇਗੀ ਤੇ ਸ਼ਿਕਾਇਤਾਂ ਦੀ ਜਾਂਚ ਲਈ ਦੋਵਾਂ ਧਿਰਾਂ ਨਾਲ ਗੱਲ ਕਰੇਗੀ। ਜਾਂਚ ਦੇ ਆਧਾਰ ‘ਤੇ ਕਮੇਟੀ ਅਨੁਸ਼ਾਸਨੀ ਕਾਰਵਾਈ ਦੀ ਸਿਫ਼ਾਰਸ਼ ਕਰੇਗੀ। ਪੀਯੂ ਦੇ ਰਜਿਸਟਰਾਰ ਨੇ ਕਮੇਟੀ ਦੇ ਗਠਨ ਸਬੰਧੀ ਸਰਕੂਲਰ ਜਾਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਅਜਿਹੀਆਂ ਕਮੇਟੀਆਂ ਬਣ ਚੁੱਕੀਆਂ ਹਨ ਜੋ ਜਿਨਸੀ ਸ਼ੋਸ਼ਣ ਤੇ ਹੋਰ ਦੋਸ਼ਾਂ ਦੀ ਜਾਂਚ ਕਰਦੀਆਂ ਹਨ।