ਦੁਬਾਰਾ ਵਿਆਹ ਕਰਵਾਉਣ ਵਾਲੇ ਪਿਤਾ ਨੂੰ ਬੱਚਾ ਦੇਣਾ ਉਸਦੇ ਹਿੱਤਾਂ ਦੇ ਵਿਰੁੱਧ, ਆਸਟ੍ਰੇਲੀਆਈ ਮਾਂ ਨੂੰ ਸੌਂਪਿਆ ਜਾਵੇ

Updated On: 

03 Jun 2025 15:08 PM IST

ਆਸਟ੍ਰੇਲੀਆ ਦੇ ਨਾਗਰਿਗ ਬੱਚੇ ਦੇ ਨਾਨੇ ਨੇ ਪੰਜਾਬ-ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਦੇ ਹੋਏ, ਬੱਚੇ ਨੂੰ ਵਾਪਸ ਦਿਲਾਉਣ ਦੀ ਅਪੀਲ ਕੀਤੀ ਸੀ। ਵਿਆਹੁਤਾ ਝਗੜੇ ਕਾਰਨ ਜੋੜੇ ਦਾ ਤਲਾਕ ਹੋ ਗਿਆ ਹੈ। ਆਸਟ੍ਰੇਲੀਆ ਦੀ ਫੈਮਿਲੀ ਕੋਰਟ ਨੇ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਪੁੱਤਰ ਤੇ ਧੀ ਦੀ ਕਸਟਡੀ ਮਾਂ ਨੂੰ ਦਿੱਤੀ ਸੀ, ਜਦਿਕ ਪਿਤਾ ਨੂੰ ਸਿਰਫ਼ ਮਿਲਣ ਦਾ ਅਥਿਕਾਰ ਦਿੱਤਾ ਸੀ।

ਦੁਬਾਰਾ ਵਿਆਹ ਕਰਵਾਉਣ ਵਾਲੇ ਪਿਤਾ ਨੂੰ ਬੱਚਾ ਦੇਣਾ ਉਸਦੇ ਹਿੱਤਾਂ ਦੇ ਵਿਰੁੱਧ, ਆਸਟ੍ਰੇਲੀਆਈ ਮਾਂ ਨੂੰ ਸੌਂਪਿਆ ਜਾਵੇ

ਪੰਜਾਬ ਹਰਿਆਣਾ ਹਾਈਕੋਰਟ.

Follow Us On

ਪੰਜਾਬ-ਹਰਿਆਣਾ ਹਾਈਕੋਟ ਨੇ ਇੱਕ ਮਹੱਤਵਪੂਰਨ ਫੈਸਲਾ ਸੁਣਾਉਂਦੇ ਹੋਏ ਨਾਬਾਲਗ ਪੁੱਤਰ ਨੂੰ ਉਸ ਦੀ ਆਸਟ੍ਰੇਲੀਆਈ ਮਾਂ ਨੂੰ ਸੌਂਪਣ ਦੇ ਆਦੇਸ਼ ਦਿੱਤੇ ਹਨ। ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਬੱਚੇ ਦੇ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ ਹੈ ਤੇ ਅਜਿਹੇ ‘ਚ ਬੱਚੇ ਦੀ ਕਸਟਡੀ ਉਸ ਦੇ ਪਿਤਾ ਕੋਲ ਰਹਿਣਾ ਅਣਉਚਿਤ ਹੈ। ਇਹ ਵਿਦੇਸ਼ੀ ਕੋਰਟ ਦੇ ਖਿਲਾਫ਼ ਹੈ, ਜੋ ਭਾਰਤ ‘ਚ ਅੰਤਰਰਾਸ਼ਟਰੀ ਨਿਆਂਇਕ ਮਰਿਆਦਾ ਦੇ ਸਿਧਾਂਤਾ ਦਾ ਉਲੰਘਣ ਕਰਦਾ ਹੈ ਤੇ ਬੱਚੇ ਦੇ ਹਿੱਤ ‘ਚ ਨਹੀਂ ਹੈ।

ਆਸਟ੍ਰੇਲੀਆ ਦੇ ਨਾਗਰਿਕ ਬੱਚੇ ਦੇ ਨਾਨੇ ਨੇ ਪੰਜਾਬ-ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਦੇ ਹੋਏ, ਬੱਚੇ ਨੂੰ ਵਾਪਸ ਦਿਲਾਉਣ ਦੀ ਅਪੀਲ ਕੀਤੀ ਸੀ। ਵਿਆਹੁਤਾ ਝਗੜੇ ਕਾਰਨ ਜੋੜੇ ਦਾ ਤਲਾਕ ਹੋ ਗਿਆ ਹੈ। ਆਸਟ੍ਰੇਲੀਆ ਦੀ ਫੈਮਿਲੀ ਕੋਰਟ ਨੇ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਪੁੱਤਰ ਤੇ ਧੀ ਦੀ ਕਸਟਡੀ ਮਾਂ ਨੂੰ ਦਿੱਤੀ ਸੀ, ਜਦਿਕ ਪਿਤਾ ਨੂੰ ਸਿਰਫ਼ ਮਿਲਣ ਦਾ ਅਧਿਕਾਰ ਦਿੱਤਾ ਸੀ।

ਆਸਟ੍ਰੇਲੀਆ ਦੀ ਫੈਮਿਲੀ ਕੋਰਟ ਨੇ ਪਿਤਾ ਨੂੰ 8 ਜਨਵਰੀ 2025 ਤੋਂ ਲੈ ਕੇ 2 ਫਰਵਰੀ 2025 ਤੱਕ ਪੁੱਤਰ ਨੂੰ ਭਾਰਤ ਲਿਆਉਣ ਦੀ ਇਜਾਜ਼ਤ ਦਿੱਤੀ, ਪਰ ਇਸ ਸਮੇਂ ਤੋਂ ਬਾਅਦ ਪੁੱਤਰ ਨੂੰ ਵਾਪਸ ਨਹੀਂ ਭੇਜਿਆ ਗਿਆ, ਜਦਕਿ ਧੀ ਨੂੰ ਭੇਜ ਦਿੱਤਾ ਗਿਆ। ਮਾਂ ਨੇ ਇਸ ਤੇ ਆਸਟ੍ਰੇਲੀਆਈ ਫੈਮਿਲੀ ਕੋਰਟ ਨੇ ਪਟੀਸ਼ਨ ਦਾਖਲ ਕੀਤੀ, ਜਿਸ ਤੋਂ ਬਾਅਦ 3 ਮਾਰਚ 2025 ਨੂੰ ਇੱਕ ਰਿਕਵਰੀ ਆਰਡਰ ਪਾਸ ਕੀਤਾ ਗਿਆ, ਜਿਸ ‘ਚ ਭਾਰਤ ਸਰਕਾਰ ਤੇ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਸਹਿਯੋਗ ਕਰਨ ਲਈ ਕਿਹਾ ਗਿਆ ਹੈ, ਤਾਂ ਜੋ ਬੱਚੇ ਨੂੰ ਆਸਟ੍ਰੇਲੀਆ ਵਾਪਸ ਭੇਜਿਆ ਜਾ ਸਕੇ।