School Closed: ਪੰਜਾਬ ਦੇ ਸਾਰੇ ਸਕੂਲਾਂ 'ਚ 16 ਜੁਲਾਈ ਤੱਕ ਵਧੀਆਂ ਛੁੱਟੀਆਂ, ਘੱਗਰ ਪ੍ਰਭਾਵਿਤ ਇਲਾਕਿਆਂ ਦੇ ਦੌਰੇ 'ਤੇ ਸੀਐੱਮ ਮਾਨ | punjab flood school holday extend till 16th july due to wrost flood situation know full detail in punjab Punjabi news - TV9 Punjabi

School Closed: ਪੰਜਾਬ ਦੇ ਸਾਰੇ ਸਕੂਲਾਂ ‘ਚ 16 ਜੁਲਾਈ ਤੱਕ ਵਧੀਆਂ ਛੁੱਟੀਆਂ, ਘੱਗਰ ਪ੍ਰਭਾਵਿਤ ਇਲਾਕਿਆਂ ਦੇ ਦੌਰੇ ‘ਤੇ ਸੀਐੱਮ ਮਾਨ

Updated On: 

13 Jul 2023 15:27 PM

Punjab Flood Update: ਹੜ੍ਹ ਨਾਲ ਪੰਜਾਬ ਵਿੱਚ ਹਾਲਾਤ ਹਾਲੇ ਵੀ ਕਾਫੀ ਖਰਾਬ ਹਨ। ਮੁੱਖ ਮੰਤਰੀ, ਕੈਬਿਨੇਟ ਮੰਤਰੀ ਅਤੇ ਵਿਧਾਇਕ ਆਪੋ-ਆਪਣੇ ਹਲਕਿਆਂ ਵਿੱਚ ਲਗਾਤਾਰ ਲੋਕਾਂ ਦੀ ਮਦਦ ਵਿੱਚ ਜੁਟੇ ਹਨ।

School Closed: ਪੰਜਾਬ ਦੇ ਸਾਰੇ ਸਕੂਲਾਂ ਚ 16 ਜੁਲਾਈ ਤੱਕ ਵਧੀਆਂ ਛੁੱਟੀਆਂ, ਘੱਗਰ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੇ ਸੀਐੱਮ ਮਾਨ
Follow Us On

ਪੰਜਾਬ ਵਿੱਚ ਹੜ੍ਹ ਨਾਲ ਮਾੜੇ ਹੋਏ ਹਾਲਾਤ ਵਿੱਚ ਹਾਲੇ ਸੁਧਾਨ ਨਹੀਂ ਹੋਇਆ ਹੈ। ਹਰ ਥਾਂ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਉਸ ਤੇ ਅੱਜ ਰੁੱਕ-ਰੁੱਕ ਮੀਂਹ ਵੀ ਪੈ ਰਿਹਾ ਹੈ। ਜਿਸ ਨੂੰ ਲੈ ਕੇ ਸਰਕਾਰ ਨੇ ਸੂਬੇ ਦੇ ਸਾਰੇ ਸਕੂਲਾਂ ਦੀਆਂ ਛੁੱਟੀਆਂ 16 ਜੁਲਾਈ ਤੱਕ ਵਧਾ ਦਿੱਤੀਆਂ ਹਨ। ਪਹਿਲਾਂ 13 ਤਾਰੀਕ ਤੱਕ ਸਕੂਲ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ। ਸਰਕਾਰ ਨੂੰ ਉਮੀਦ ਸੀ ਕਿ 13 ਜੁਲਾਈ ਤਕ ਹੜ੍ਹ ਦਾ ਪਾਣੀ ਉਤਰ ਜਾਵੇਗਾ, ਪਰ ਹਾਲੇ ਤੱਕ ਸਥਿਤੀ ਵਿੱਚ ਕੁਝ ਜਿਆਦਾ ਸੁਧਾਨ ਨਹੀਂ ਹੋਇਆ ਹੈ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਰਾਹੀਂ ਸਰਕਾਰ ਦੇ ਇਸ ਫੈਸਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਾਜ਼ਾ ਹਾਲਾਤਾਂ ਨੂੰ ਵੇਖਦਿਆਂ ਸੂਬੇ ਦਾ ਸਰਕਾਰੀ, ਨਿੱਜੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦੀਆਂ ਛੁੱਟਿਆਂ 16 ਤਾਰੀਕ ਤੱਕ ਵਧਾਈਆਂ ਜਾ ਰਹੀਆਂ ਹਨ।

ਘੱਗਰ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਪਹੁੰਚੇ ਸੀਐੱਮ

ਉੱਧਰ, ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਨੂੰ ਘੱਗਰ ਦਰਿਆ ਵਿੱਚ ਆਏ ਉਫਾਨ ਨਾਲ ਅਸਰਹੇਠ ਆਏ ਲੋਕਾਂ ਨਾਲ ਮਿਲਣ ਪਹੁੰਚੇ। ਇਸ ਦੌਰੇ ਤੇ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਨੇ ਟਵੀਟ ਕਰਕੇ ਇਸਦੀ ਜਾਣਕਾਰੀ ਵੀ ਦਿੱਤੀ।

ਜਿਕਰਯੋਗ ਹੈ ਕਿ ਸੰਗਰੂਰ ਅਤੇ ਇਸਦੇ ਨੇੜਲੇ ਇਲਾਕਿਆਂ ਦਾ ਹੜ੍ਹ ਦੇ ਪਾਣੀ ਨਾਲ ਵੀ ਬੁਰਾ ਹਾਲ ਹੈ। ਸੰਗਰੂਰ ਵਿੱਚ ਮੁੱਖ ਮੰਤਰੀ ਮਾਨ ਦਾ ਜੱਦੀ ਘਰ ਹੈ। ਉਹ ਇਸ ਹਲਕੇ ਤੋਂ ਦੋ ਵਾਰ ਲੋਕ ਸਭਾ ਸਾਂਸਦ ਵੀ ਰਹੇ ਹਨ। ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਇਸ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਇਸ ਸੀਟ ਤੇ ਜਿੱਤ ਦਰਜ ਕੀਤੀ ਸੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version