ਚੰਡੀਗੜ੍ਹ-ਪੰਚਕੂਲਾ ਤੇ ਬੱਦੀ ਸਣੇ 11 ਥਾਵਾਂ ‘ਤੇ ED ਦੀ ਰੇਡ, 3 ਲੱਖ ਦੀ ਨਕਦੀ ਤੇ ਦਸਤਾਵੇਜ਼ ਜ਼ਬਤ, ਜਾਣੋ ਕੀ ਹੈ ਪੂਰਾ ਮਾਮਲਾ

Updated On: 

08 Nov 2024 10:42 AM

ਈਡੀ ਵੱਲੋਂ ਇਹ ਛਾਪੇਮਾਰੀ 5 ਨਵੰਬਰ ਨੂੰ ਇੱਕੋ ਸਮੇਂ ਸਾਰੇ ਸੂਬਿਆਂ ਵਿੱਚ ਕੀਤੀ ਗਈ ਸੀ। ਈਡੀ ਦੀ ਛਾਪੇਮਾਰੀ ਗੁਗਲਾਨੀ ਗਰੁੱਪ ਦੀਆਂ ਕੰਪਨੀਆਂ ਮੈਸਰਜ਼ ਸੁਪਰ ਮਲਟੀ ਕਲਰ ਪ੍ਰਿੰਟਰਜ਼ ਪ੍ਰਾਈਵੇਟ ਲਿਮਟਿਡ ਤੇ ਮੈਸਰਜ਼ ਡਨ ਫੂਡਜ਼ ਪ੍ਰਾਈਵੇਟ ਲਿਮਟਿਡ ਦੁਆਰਾ ਕੀਤੇ ਗਏ ਦੋ ਬੈਂਕ ਧੋਖਾਧੜੀ ਦੇ ਮਾਮਲਿਆਂ ਦੇ ਸਬੰਧ ਵਿੱਚ ਸੀ।

ਚੰਡੀਗੜ੍ਹ-ਪੰਚਕੂਲਾ ਤੇ ਬੱਦੀ ਸਣੇ 11 ਥਾਵਾਂ ਤੇ ED ਦੀ ਰੇਡ, 3 ਲੱਖ ਦੀ ਨਕਦੀ ਤੇ ਦਸਤਾਵੇਜ਼ ਜ਼ਬਤ, ਜਾਣੋ ਕੀ ਹੈ ਪੂਰਾ ਮਾਮਲਾ

ED ਦੀ ਰੇਡ

Follow Us On

ED ਦੇ ਚੰਡੀਗੜ੍ਹ ਜ਼ੋਨਲ ਦਫ਼ਤਰ ਨੇ 179.28 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਚੰਡੀਗੜ੍ਹ, ਮੁਹਾਲੀ, ਅੰਮ੍ਰਿਤਸਰ, ਪੰਚਕੂਲਾ, ਬੱਦੀ, ਗੁਜਰਾਤ ਸਮੇਤ ਗੁਗਲਾਨੀ ਗਰੁੱਪ ਦੀਆਂ ਕੰਪਨੀਆਂ ਦੇ 11 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਈਡੀ ਦੀ ਟੀਮ ਨੇ ਵੱਖ-ਵੱਖ ਅਪਰਾਧਿਕ ਦਸਤਾਵੇਜ਼, ਡਿਜੀਟਲ ਉਪਕਰਣ ਤੇ 3 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਈਡੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ।

ਕਰੋੜਾਂ ਰੁਪਏ ਦੇ ਹਨ ਦੋ ਬੈਂਕ ਫਰਾਡ

ਈਡੀ ਵੱਲੋਂ ਇਹ ਛਾਪੇਮਾਰੀ 5 ਨਵੰਬਰ ਨੂੰ ਇੱਕੋ ਸਮੇਂ ਸਾਰੇ ਸੂਬਿਆਂ ਵਿੱਚ ਕੀਤੀ ਗਈ ਸੀ। ਈਡੀ ਦੀ ਛਾਪੇਮਾਰੀ ਗੁਗਲਾਨੀ ਗਰੁੱਪ ਦੀਆਂ ਕੰਪਨੀਆਂ ਮੈਸਰਜ਼ ਸੁਪਰ ਮਲਟੀ ਕਲਰ ਪ੍ਰਿੰਟਰਜ਼ ਪ੍ਰਾਈਵੇਟ ਲਿਮਟਿਡ ਤੇ ਮੈਸਰਜ਼ ਡਨ ਫੂਡਜ਼ ਪ੍ਰਾਈਵੇਟ ਲਿਮਟਿਡ ਦੁਆਰਾ ਕੀਤੇ ਗਏ ਦੋ ਬੈਂਕ ਧੋਖਾਧੜੀ ਦੇ ਮਾਮਲਿਆਂ ਦੇ ਸਬੰਧ ਵਿੱਚ ਸੀ। ਇਨ੍ਹਾਂ ਮਾਮਲਿਆਂ ਵਿੱਚ ਕ੍ਰਮਵਾਰ 125.40 ਕਰੋੜ ਰੁਪਏ ਅਤੇ 53.88 ਕਰੋੜ ਰੁਪਏ (ਕੁੱਲ 179.28 ਕਰੋੜ ਰੁਪਏ) ਦੀ ਧੋਖਾਧੜੀ ਹੋਈ ਹੈ। ਈਡੀ ਦੀ ਟੀਮ ਲੰਬੇ ਸਮੇਂ ਤੋਂ ਇਸ ਮਾਮਲੇ ਦੀ ਜਾਂਚ ਵਿੱਚ ਰੁੱਝੀ ਹੋਈ ਸੀ।

ਸੀ.ਬੀ.ਆਈ. ਦੇ ਕੇਸ ਦਾ ਆਧਾਰ ਬਣਾਇਆ

ਈਡੀ ਦੇ ਅਨੁਸਾਰ, ਮੈਸਰਜ਼ ਸੁਪਰ ਮਲਟੀਕਲਰਜ਼ ਪ੍ਰਿੰਟਰਜ਼ ਪ੍ਰਾਈਵੇਟ ਲਿਮਟਿਡ, ਮੈਸਰਜ਼ ਡਨ ਫੂਡ ਪ੍ਰਾਈਵੇਟ ਲਿਮਟਿਡ ਅਤੇ ਉਨ੍ਹਾਂ ਦੇ ਨਿਰਦੇਸ਼ਕ, ਪ੍ਰਮੋਟਰ ਸੁਨੀਲ ਗੁਗਲਾਨੀ ਅਤੇ ਸੁਮਨ ਗੁਗਲਾਨੀ ਅਤੇ ਹੋਰਾਂ ‘ਤੇ ਨੁਕਸਾਨ ਪਹੁੰਚਾਉਣ ਦੇ ਦੋਸ਼ ‘ਚ ਐੱਫ.ਆਈ.ਆਰ.ਵਿਰੁੱਧ ਬੈਂਕਾਂ ਦੇ ਇੱਕ ਸੰਘ (ਪੀਐਨਬੀ, ਕੇਨਰਾ, ਐਸਬੀਆਈ ਅਤੇ ਸੈਂਟਰਲ ਬੈਂਕ ਆਫ਼ ਇੰਡੀਆ) ਨਾਲ ਜਾਣਬੁੱਝ ਕੇ ਕੁੱਲ 179.28 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ਸੀ। ਈਡੀ ਨੇ ਵੀ ਇਸ ਐਫਆਈਆਰ ਦੇ ਆਧਾਰ ‘ਤੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਸੀ।

Exit mobile version