ਤਮਗਾ ਵਹਾਉਣ ਦੇ ਫੈਸਲੇ ਤੋਂ ਦੁਖੀ CM ਮਾਨ ਨੇ ਕਿਹਾ- ਹੁਣ ਆਵਾਜ਼ ਨਾ ਚੁੱਕੀ ਤਾਂ ਲੋਕਤੰਤਰ ਦੀਆਂ ਹੱਡੀਆਂ ਵਹਿਣਗੀਆਂ

Published: 

30 May 2023 22:23 PM

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਵਾਨਾਂ ਦੇ ਤਗਮੇ ਗੰਗਾ ਵਿਚ ਵਹਾਉਣ ਦੇ ਫੈਸਲੇ 'ਤੇ ਕਿਹਾ ਹੈ ਕਿ ਇਹੀ ਸਮਾਂ ਹੈ, ਜੇਕਰ ਹੁਣੇ ਆਵਾਜ਼ ਨਾ ਉਠਾਈ ਤਾਂ ਬਾਅਦ ਵਿਚ ਪਛਤਾਉਣਾ ਪਵੇਗਾ।

Follow Us On

ਚੰਡੀਗੜ੍ਹ। ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ (Brij Bhushan Sharan Singh) ਖਿਲਾਫ ਪ੍ਰਦਰਸ਼ਨ ਕਰ ਰਹੇ ਪਹਿਲਵਾਨ ਮੰਗਲਵਾਰ ਨੂੰ ਹਰਿਦੁਆਰ ਪਹੁੰਚੇ। ਇਸ ਦੌਰਾਨ ਉਨ੍ਹਾਂ ਐਲਾਨ ਕੀਤਾ ਸੀ ਕਿ ਉਹ ਗੰਗਾ ਵਿੱਚ ਆਪਣੇ ਸਾਰੇ ਮੈਡਲ ਵਹਾ ਦੇਣਗੇ। ਇਸ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਬਹੁਤ ਦੁਖਦਾਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਮੇਂ ਸਿਰ ਆਵਾਜ਼ ਨਾ ਬੁਲੰਦ ਕੀਤੀ ਗਈ ਤਾਂ ਜਲਦੀ ਹੀ ਲੋਕਤੰਤਰ ਦੀਆਂ ਹੱਡੀਆਂ ਨੂੰ ਵਹਾਉਣਾ ਹੋਵੇਗਾ।

ਸੀਐਮ ਮਾਨ ਨੇ ਇੱਕ ਟਵੀਟ ਵਿੱਚ ਕਿਹਾ ਹੈ ਕਿ ਦੇਸ਼ ਦੇ ਜਿਹੜੇ ਪਹਿਲਵਾਨ ਅੰਤਰਰਾਸ਼ਟਰੀ ਪੱਧਰ ‘ਤੇ ਤਗਮੇ ਜਿੱਤ ਚੁੱਕੇ ਹਨ, ਉਹ ਕੇਂਦਰ ਸਰਕਾਰ ਤੋਂ ਨਾਖੁਸ਼ ਹੋ ਕੇ ਹਰਿਦੁਆਰ ਦੀ ਗੰਗਾ ਨਦੀ ਵਿੱਚ ਆਪਣੇ ਤਗਮੇ ਵਹਾਉਣ ਲਈ ਮਜਬੂਰ ਹਨ। ਉਨ੍ਹਾਂ ਨੇ ਇਸ ਪੂਰੀ ਘਟਨਾ ਨੂੰ ਬੇਹੱਦ ਸ਼ਰਮਨਾਕ ਦੱਸਿਆ ਹੈ। ਮਾਨ ਨੇ ਕਿਹਾ ਹੈ ਕਿ ਇਹੀ ਸਹੀ ਸਮਾਂ ਹੈ, ਜੇਕਰ ਹੁਣੇ ਆਵਾਜ਼ ਨਾ ਉਠਾਈ ਗਈ ਤਾਂ ਜਲਦੀ ਹੀ ਲੋਕਤੰਤਰ ਦੀਆਂ ਹੱਡੀਆਂ ਨੂੰ ਵਹਾਉਣਾ ਪਵੇਗਾ।

ਜ਼ਿਕਰਯੋਗ ਹੈ ਕਿ ਪਿਛਲੇ ਇੱਕ ਮਹੀਨੇ ਤੋਂ ਪਹਿਲਵਾਨ ਖਾਸ ਕਰਕੇ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਵਿਰੋਧ ਕਰ ਰਹੇ ਹਨ। ਇਨ੍ਹਾਂ ਸਾਰੇ ਪਹਿਲਵਾਨਾਂ ਨੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਨੇ ਬ੍ਰਿਜਭੂਸ਼ਣ ‘ਤੇ ਖਿਡਾਰੀਆਂ ਨਾਲ ਛੇੜਛਾੜ ਤੋਂ ਲੈ ਕੇ ਨਾਬਾਲਿਗ ਖਿਡਾਰੀ ਨਾਲ ਜਿਨਸੀ ਸ਼ੋਸ਼ਣ ਕਰਨ ਦਾ ਵੀ ਦੋਸ਼ ਲਾਇਆ ਹੈ। ਹਾਲਾਂਕਿ ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ ਅਤੇ ਜਾਂਚ ਜਾਰੀ ਹੈ।

28 ਮਈ ਨੂੰ ਜਦੋਂ ਪਹਿਲਵਾਨ ਪ੍ਰਦਰਸ਼ਨ ਕਰਨ ਲਈ ਸੰਸਦ ਭਵਨ ਵੱਲ ਜਾ ਰਹੇ ਸਨ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ ਸੀ। ਪੁਲਿਸ ਦੀ ਇਸ ਕਾਰਵਾਈ ਦੇ ਵਿਰੋਧ ਵਿੱਚ ਪਹਿਲਵਾਨਾਂ ਨੇ ਗੰਗਾ ਨਦੀ ਵਿੱਚ ਆਪਣੇ ਤਗਮੇ ਵਹਾਉਣ ਦਾ ਫੈਸਲਾ ਕੀਤਾ ਸੀ। ਇਸ ਦੌਰਾਨ ਮੰਗਲਵਾਰ ਸ਼ਾਮ ਨੂੰ ਪਹਿਲਵਾਨ ਗੰਗਾ ਦੁਸਹਿਰੇ ਦੇ ਮੌਕੇ ‘ਤੇ ਹਰਿਦੁਆਰ ਪਹੁੰਚੇ। ਹਾਲਾਂਕਿ ਇਸ ਦੌਰਾਨ ਕਿਸਾਨ ਆਗੂ ਨਰੇਸ਼ ਟਿਕੈਤ ਨੇ ਉਨ੍ਹਾਂ ਨੂੰ ਕਾਫੀ ਦੇਰ ਤੱਕ ਸਮਝਾਇਆ ਅਤੇ ਮੈਡਲ ਵਹਾਉਣ ਦੇ ਫੈਸਲੇ ਨੂੰ ਟਾਲਣ ਲਈ ਕਿਹਾ। ਪਹਿਲਵਾਨਾਂ ਨੇ ਆਪਣੇ ਸਾਰੇ ਮੈਡਲ ਨਰੇਸ਼ ਟਿਕੈਤ ਨੂੰ ਸੌਂਪ ਦਿੱਤੇ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ