CM ਭਗਵੰਤ ਮਾਨ ਦਾ ਗਵਰਨਰ ਨੂੰ ਜਵਾਬ; ਬੋਲੇ- ਮੈਂ ਨਹੀਂ ਕਰਾਂਗਾ ਕੋਈ ਵੀ ਸਮਝੌਤਾ, ਕੀ ਤੁਸੀਂ ਪੰਜਾਬ ਦੇ ਲੋਕਾਂ ਨਾਲ ਖੜੇ?
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੈਂ ਗਵਰਨਰ ਦੇ ਨਾਲ ਕੋਈ ਵੀ ਸਮਝੌਤਾ ਨਹੀਂ ਕਰਾਂਗਾ। ਉਨ੍ਹਾਂ ਕਿਹਾ ਕਿ ਕੱਲ੍ਹ ਗਵਰਨਰ ਨੇ ਪੰਜਾਬ ਦੇ ਲੋਕਾਂ ਨੂੰ ਧਮਕੀ ਦਿੱਤੀ ਸੀ ਅਤੇ ਕਿਹਾ ਸੀ ਕਿ ਮੈਂ ਰਾਸ਼ਟਰਪਤੀ ਸ਼ਾਸਨ ਲੱਗਾ ਦੇਵਾਂਗਾ।
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਚਾਲੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਕੱਲ੍ਹ ਪੰਜਾਬ ਦੇ ਗਵਰਨਰ ਨੇ ਸੂਬੇ ‘ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਚਿਤਾਵਨੀ ਦਿੱਤੀ ਸੀ। ਜਿਸ ਤੋਂ ਬਾਅਦ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਾਈਵ ਹੋ ਕੇ ਗਵਰਨਰ ਦੇ ਸਵਾਲਾਂ ਦੇ ਜਵਾਬ ਦਿੱਤੇ ਹਨ।
CM ਮਾਨ ਦੀ ਗਵਰਨਰ ਨੂੰ ਦੋ- ਟੁੱਕ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੈਂ ਗਵਰਨਰ ਦੇ ਨਾਲ ਕੋਈ ਵੀ ਸਮਝੌਤਾ ਨਹੀਂ ਕਰਾਂਗਾ। ਉਨ੍ਹਾਂ ਕਿਹਾ ਕਿ ਕੱਲ੍ਹ ਗਵਰਨਰ ਨੇ ਪੰਜਾਬ ਦੇ ਲੋਕਾਂ ਨੂੰ ਧਮਕੀ ਦਿੱਤੀ ਸੀ ਅਤੇ ਕਿਹਾ ਸੀ ਕਿ ਮੈਂ ਰਾਸ਼ਟਰਪਤੀ ਸ਼ਾਸਨ ਲੱਗਾ ਦੇਵਾਂਗਾ। ਸੀਐਮ ਮਾਨ ਨੇ ਸਵਾਲ ਪੁੱਛਦਿਆਂ ਕਿਹਾ ਕਿ ਕੀ ਗਵਰਨਰ ਸਾਬ੍ਹ ਕਦੇ ਪੰਜਾਬ ਦੇ ਲੋਕਾਂ ਨਾਲ ਖੜੇ?। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕੀ ਯੂਟੀ ਮਤਲਬ ਬੀਜੇਪੀ,ਤੁਸੀਂ ਕੇਂਦਰ ਦੀ ਪੈਰਵੀ ਕਰ ਹਹੇ ਹੋ। ਸਾਨੂੰ ਲਗਦਾ ਸੀ ਉਪਰ ਤੋਂ ਆਰਡਰ ਹੈ ਸਭ ਠੀਕ ਹੋ ਜਾਵੇਗਾ।
ਅਹਿਮ ਮਸਲੇ ‘ਤੇ ਪੰਜਾਬ ਭਵਨ ਚੰਡੀਗੜ੍ਹ ਤੋਂ ਪ੍ਰੈੱਸ ਕਾਨਫਰੰਸ Live… https://t.co/18FNJBRkxF
— Bhagwant Mann (@BhagwantMann) August 26, 2023
ਸੀਐਮ ਮਾਨ ਨੇ ਕਿਹਾ ਕਿ ਸੂਬੇ ਵਿੱਚ ਨਸ਼ੇ ਵਿਰੁੱਧ ਵੱਡੀ ਕਾਰਵਾਈ ਕੀਤੀ। ਅਸੀਂ 2,318 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ 23,516 FIR ਦਰਜ ਕੀਤੀਆਂ। ਇਸ ਦੌਰਾਨ 1627 ਹੈਰੋਇਨ ਬਰਾਮਦ ਕੀਤੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਠੀਕ ਹੈ।
ਇਹ ਵੀ ਪੜ੍ਹੋ
9 ਚਿੱਠੀਆਂ ਦੇ ਜਵਾਬ ਦਿੱਤੇ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਰਾਜਪਾਲ ਨੇ 16 ਚਿੱਠੀਆਂ ਲਿਖਿਆ ਹਨ। ਜਿਨ੍ਹਾਂ ਵਿੱਚੋਂ 9 ਦੇ ਜਵਾਬ ਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਬਾਕਿਆਂ ਦੇ ਜਵਾਬ ਵੀ ਤਿਆਰ ਹਨ। ਉਨ੍ਹਾਂ ਕਿਹਾ ਕਿ ਨੂੰਹ ਹਿੰਸਾ ਖਿਲਾਫ ਮੁੱਖ ਮੰਤਰੀ ਮਨੋਹਰ ਲਾਲ ਨੂੰ ਤੁਸੀਂ ਕੋਈ ਨੋਟਿਸ ਕੱਢਿਆ। ਉਨ੍ਹਾਂ ਕਿਹਾ ਕਿ ਗਵਰਨਰ ਸਾਬ੍ਹ ਪੰਜਾਬ ਦੇ ਜਖਮਾਂ ਤੇ ਲੂਣ ਨਾ ਛਿੜਕੋ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕੀ ਯੂਟੀ ਮਤਲਬ ਬੀਜੇਪੀ,ਤੁਸੀਂ ਕੇਂਦਰ ਦੀ ਪੈਰਵੀ ਕਰ ਹਹੇ ਹੋ। ਸਾਨੂੰ ਲਗਦਾ ਸੀ ਉਪਰ ਤੋਂ ਆਰਡਰ ਹੈ ਸਭ ਠੀਕ ਹੋ ਜਾਵੇਗਾ।
ਖਬਰ ਅਪਡੇਟ ਹੋ ਰਹੀ ਹੈ…