ਮੁੱਖ ਮੰਤਰੀ ਮਾਨ ਦੇ ਦਾਹੜੇ ਵਾਲੇ ਬਿਆਨ ‘ਤੇ ਘਮਸਾਣ, ਜਥੇਦਾਰ ਤੋਂ ਕਾਰਵਾਈ ਦੀ ਮੰਗ, ਪੜ੍ਹੋ ਕੀ ਹੈ ਪੂਰਾ ਮਾਮਲਾ

Updated On: 

21 Jun 2023 13:41 PM

CM Bhagwant Singh Conterversial Statement: ਸੀਐੱਮ ਭਗਵੰਤ ਸਿੰਘ ਮਾਨ ਵੱਲੋਂ ਦਾਹੜੇ ਵਾਲੇ ਬਿਆਨ 'ਤੇ ਸਿਆਸਤ ਭਖਦੀ ਨਜ਼ਰ ਆ ਰਹੀ ਹੈ। ਮੁੱਖ ਮੰਤਰੀ ਦੇ ਬਿਆਨ ਨੂੰ ਸਿਆਸੀ ਆਗੂਆਂ ਨੇ ਬੇਹੱਦ ਹੀ ਮੰਦਭਾਗਾ ਦੱਸਿਆ ਹੈ।

ਮੁੱਖ ਮੰਤਰੀ ਮਾਨ ਦੇ ਦਾਹੜੇ ਵਾਲੇ ਬਿਆਨ ਤੇ ਘਮਸਾਣ, ਜਥੇਦਾਰ ਤੋਂ ਕਾਰਵਾਈ ਦੀ ਮੰਗ, ਪੜ੍ਹੋ ਕੀ ਹੈ ਪੂਰਾ ਮਾਮਲਾ
Follow Us On

ਚੰਡੀਗੜ੍ਹ ਨਿਊਜ਼: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਵਿੱਚ ਵਿੱਚ ਕੁਝ ਅਜਿਹਾ ਕਹਿ ਦਿੱਤਾ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਕਾਫੀ ਗਰਮਾ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਨੇ ਕਿਹਾ ਕਿ ਅਸੀਂ ਜਿਸ ਤਰ੍ਹਾਂ ਦਿਲ ਤੋਂ ਹਾਂ ਉਸੇ ਤਰ੍ਹਾਂ ਜੁਬਾਨ ਤੋਂ ਵੀ ਹਾਂ। ਅਸੀਂ ਮੌਕਾ ਦੇਖ ਕੇ ਦਾੜ੍ਹੀ ਨਹੀਂ ਖੋਲ੍ਹਦੇ। ਜਿਸ ਤੋਂ ਬਾਅਦ ਬੀਜੀਪੀ ਅਤੇ ਅਕਾਲੀ ਦਲ ਵੱਲੋਂ ਕਰੜਾ ਇਤਰਾਜ਼ ਜਤਾਇਆ ਗਿਆ ਹੈ।

CM ਦੇ ਦਾਹੜੇ ਵਾਲੇ ਬਿਆਨ ਤੇ ਵਿਵਾਦ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਾਹੜੇ ਵਾਲੇ ਬਿਆਨ ‘ਤੇ ਵਿਵਾਦ ਭਖਦਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੇ ਇਤਰਾਜ਼ ਜਤਾਇਆ ਹੈ। ਵਿਰਸਾ ਸਿੰਘ ਵਲਟੋਹਾ (Virsa Singh Valtoha) ਨੇ ਆਪਣੀ ਫੇਸਬੁਕ ਪੋਸਟ ‘ਤੇ ਲਿਖਿਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੱਲ੍ਹ ਵਿਧਾਨ ਸਭਾ ਵਿੱਚ ਦਾਹੜੇ ਨੂੰ ਲੈ ਕੇ ਬੇਹੱਦ ਹੀ ਮੰਦਭਾਗਾ ਬਿਆਨ ਦਿੱਤਾ ਗਿਆ ਹੈ।

ਬੀਜੇਪੀ ਆਗੂ ਆਰਪੀ ਸਿੰਘ ਨੇ ਇਤਰਾਜ਼ ਜਤਾਇਆ

ਉਥੇ ਹੀ ਮੁੱਖ ਮੰਤਰੀ ਮਾਨ ਦੇ ਦਾਹੜੇ ਵਾਲੇ ਬਿਆਨ ‘ਤੇ ਬੀਜੇਪੀ ਆਗੂ ਆਰਪੀ ਸਿੰਘ ਨੇ ਕਰੜਾ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਕੇਸ ਅਤੇ ਦਾਹੜੇ ਦਾ ਮਜ਼ਾਕ ਉਡਾਇਆ ਹੈ। ਉਨ੍ਹਾਂ ਕਿਹਾ ਤੁਹਾਡੀ ਇਸ ਨਾ ਮੁਆਫ਼ ਕਰਨ ਲਾਇਕ ਹਰਕਤ ਦਾ ਜਥੇਦਾਰ ਨੋਟਿਸ ਲੈਣਗੇ। ਤੁਸੀਂ ਦਾਹੜਾ ਸਾਹਿਬ ਦਾ ਮਜ਼ਾਕ ਉਡਾਉਣ ਦੀ ਹਿੰਮਤ ਕੀਤੀ ਹੈ।

ਦੱਸ ਦਈਏ ਕਿ ਬੀਤੇ ਦਿਨ ਵਿਧਾਨ ਸਭਾ ਦੇ ਦੂਜੇ ਦਿਨ ਦੇ ਸ਼ੈਸਨ ਮੌਕੇ ਮੁੱਖ ਮੰਤਰੀ ਮਾਨ ਨੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਦੀ ਦਾਹੜੇ ‘ਤੇ ਬੋਲਦਿਆਂ ਕਿਹਾ ਕਿ ਅਸੀਂ ਜਿਹੋ ਜਿਹੇ ਅੰਦਰੋਂ ਹਾਂ ਉਹ ਜਿਹੇ ਹੀ ਬਾਹਰੋਂ ਹਾਂ। ਉਨ੍ਹਾਂ ਕਿਹਾ ਕਿ ਮੈਂ ਜਦੋਂ ਵੀ ਗੁਰੂ ਘਰ ਜਾਂਦਾ ਤਾਂ ਉੱਥੇ ਪ੍ਰੋਟੋਕਾਲ ਨਹੀਂ ਵੇਖਦਾ, ਜੋ ਪਹਿਲਾਂ ਕਤਾਰ ‘ਚ ਮੱਥਾ ਟੇਕਣ ਲਈ ਖੜ੍ਹਾ ਹੁੰਦਾ ਉਸ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ। ਪਰ ਜਦੋਂ ਬਾਦਲ ਪਰਿਵਾਰ ਦਾ ਕੋਈ ਵੀ ਮੈਂਬਰ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਲਈ ਜਾਂਦਾ ਹੈ ਤਾਂ ਕੀਰਤਨੀਏ ਵੀ ਉੱਠ ਕੇ ਖੜ੍ਹੇ ਹੋ ਜਾਂਦੇ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version