ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਚੰਡੀਗੜ੍ਹ ਯੂਨੀਵਰਸਿਟੀ ਪ੍ਰਾਈਵੇਟ ਯੂਨੀਵਰਸਿਟੀਆਂ ‘ਚੋਂ ਪਹਿਲੇ ਸਥਾਨ ‘ਤੇ ਬਰਕਰਾਰ, ਕਿਊਐਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ 2025 ਦੀ ਸੂਚੀ ਜਾਰੀ

Chandigarh University: ਚੰਡੀਗੜ੍ਹ ਯੂਨੀਵਰਸਿਟੀ ਨੂੰ ਸਾਰੀਆਂ ਭਾਰਤੀ ਪ੍ਰਾਈਵੇਟ ਯੂਨੀਵਰਸਿਟੀਆਂ ਵਿਚੋਂ ਨੰਬਰ 1 ਦਾ ਸਥਾਨ ਦਿੱਤਾ ਗਿਆ ਹੈ ਜੋ ਕਿ ਅਸਲ 'ਚ ਇੱਕ ਸ਼ਾਨਦਾਰ ਪ੍ਰਦਰਸ਼ਨ ਹੈ। ਅਸੀਂ ਦੇਖਦੇ ਹਾਂ ਕਿ ਚੰਡੀਗੜ੍ਹ ਯੂਨੀਵਰਸਿਟੀ 2022 'ਚ 271-280 ਸਥਾਨਾਂ ਤੋਂ ਵੱਧ ਕੇ 2025 ਦੀ ਰੈਂਕਿੰਗ ਵਿਚ 120ਵੇਂ ਸਥਾਨ 'ਤੇ ਪਹੁੰਚ ਗਈ ਹੈ, ਜੋ ਲਗਭਗ 160 ਸਥਾਨਾਂ ਦਾ ਵਾਧਾ ਹੈ।"

ਚੰਡੀਗੜ੍ਹ ਯੂਨੀਵਰਸਿਟੀ ਪ੍ਰਾਈਵੇਟ ਯੂਨੀਵਰਸਿਟੀਆਂ ‘ਚੋਂ ਪਹਿਲੇ ਸਥਾਨ ‘ਤੇ ਬਰਕਰਾਰ, ਕਿਊਐਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ 2025 ਦੀ ਸੂਚੀ ਜਾਰੀ
ਚੰਡੀਗੜ੍ਹ ਯੂਨੀਵਰਸਿਟੀ ਪ੍ਰਾਈਵੇਟ ਯੂਨੀਵਰਸਿਟੀਆਂ ‘ਚੋਂ ਪਹਿਲੇ ਸਥਾਨ ‘ਤੇ ਬਰਕਰਾਰ
Follow Us
tv9-punjabi
| Updated On: 07 Nov 2024 14:33 PM

ਚੰਡੀਗੜ੍ਹ: ਕਿਊਐਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ 2025 ਦੀ ਸੂਚੀ ਜਾਰੀ ਹੋ ਗਈ ਹੈ ਅਤੇ ਇਸ ਵਾਰ ਫੇਰ ਪ੍ਰਾਈਵੇਟ ਯੂਨੀਵਰਸਿਟੀ ਦੇ ਖੇਤਰ ਵਿਚ ਚੰਡੀਗੜ੍ਹ ਯੂਨੀਵਰਸਿਟੀ ਨੇ ਮੀਲ ਪੱਥਰ ਹਾਸਲ ਕਰ ਲਿਆ ਹੈ। ਕਿਊਐਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ-2025 ਦੌਰਾਨ ਉੱਚ ਸਿੱਖਿਆ ਸੰਸਥਾਵਾਂ ਦਾ ਮੁਲਾਂਕਣ ਕੀਤਾ ਗਿਆ ਸੀ ਜਿਸਦੇ ਵਿਚ ਚੰਡੀਗੜ੍ਹ ਯੂਨੀਵਰਸਿਟੀ ਨੇ ਪੂਰੇ ਏਸ਼ੀਆ ਵਿਚ 120ਵੇਂ ਸਥਾਨ ਨੂੰ ਹਾਸਲ ਕੀਤਾ ਅਤੇ ਭਾਰਤ ਵਿਚ ਪ੍ਰਾਈਵੇਟ ਯੂਨੀਵਰਸਿਟੀ ਦੇ ਖੇਤਰ ਵਿਚ ਆਪਣੇ ਪਹਿਲੇ ਦਰਜੇ ਨੂੰ ਬਰਕਰਾਰ ਰੱਖਿਆ ਹੈ।

ਲੰਡਨ ਸਥਿਤ ਯੂਨੀਵਰਸਿਟੀ ਰੈਂਕਿੰਗ ਸੰਸਥਾ ਕਿਊਐਸ ਦੁਆਰਾ ਪ੍ਰਕਾਸ਼ਿਤ ਕਿਊਐਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ 2025 ‘ਚ ਚੰਡੀਗੜ੍ਹ ਯੂਨੀਵਰਸਿਟੀ 29 ਸਥਾਨਾਂ ਦੀ ਪੁਲਾਂਘ ਮਾਰ ਕੇ 25 ਦੇਸ਼ਾਂ ਦੀਆਂ 6278 ਯੂਨੀਵਰਸਿਟੀਆਂ ਵਿਚੋਂ 120ਵੇਂ ਸਥਾਨ ‘ਤੇ ਆ ਕੇ ਏਸ਼ੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿਚੋਂ ਇੱਕ ਬਣ ਗਈ ਹੈ।

ਚੰਡੀਗੜ੍ਹ ਯੂਨੀਵਰਸਿਟੀ ਦਾ ਸ਼ਾਨਦਾਰ ਪ੍ਰਦਰਸ਼ਨ

ਸ਼ਾਨਦਾਰ ਪ੍ਰਦਰਸ਼ਨ ਕਰਦਿਆਂ, ਚੰਡੀਗੜ੍ਹ ਯੂਨੀਵਰਸਿਟੀ ਨੂੰ ਇਸ ਸਾਲ ਕਿਊਐਸ ਏਸ਼ੀਆ ਰੈਂਕਿੰਗ ਵਿਚ ਸਾਰੀਆਂ ਭਾਰਤੀ ਪ੍ਰਾਈਵੇਟ ਯੂਨੀਵਰਸਿਟੀਆਂ ‘ਚੋਂ ਪਹਿਲਾ ਸਥਾਨ ਦਿੱਤਾ ਗਿਆ ਹੈ। ਜਿੱਥੇ ਚੰਡੀਗੜ੍ਹ ਯੂਨੀਵਰਸਿਟੀ ਨੇ ਏਸ਼ੀਆ ਦੀਆਂ ਚੋਟੀ ਦੀਆਂ 120 ਯੂਨੀਵਰਸਿਟੀਆਂ ਵਿਚ ਥਾਂ ਬਣਾ ਕੇ ਵੱਡੀ ਛਾਲ ਮਾਰੀ ਹੈ, ਉੱਥੇ ਹੀ ਪੂਰੇ ਭਾਰਤ ‘ਚ ਯੂਨੀਵਰਸਿਟੀ ਨੇ ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ‘ਚ 11ਵਾਂ ਸਥਾਨ ਹਾਸਲ ਕੀਤਾ ਹੈ।

ਆਈਆਈਟੀ ਦਿੱਲੀ ਨੇ ਜਿੱਥੇ ਭਾਰਤੀ ਯੂਨੀਵਰਸਿਟੀਆਂ ‘ਚੋਂ ਚੋਟੀ ਦਾ ਸਥਾਨ ਹਾਸਲ ਕੀਤਾ, ਉੱਥੇ ਚੰਡੀਗੜ੍ਹ ਯੂਨੀਵਰਸਿਟੀ ਕਿਊਐਸ ਏਸ਼ੀਆ ਰੈਂਕਿੰਗ 2025 ‘ਚ ਭਾਰਤ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿਚੋਂ ਨੰਬਰ ਇੱਕ ਯੂਨੀਵਰਸਿਟੀ ਬਣ ਕੇ ਉਭਰੀ ਹੈ। ਇਸ ਨਾਲ ਚੰਡੀਗੜ੍ਹ ਯੂਨੀਵਰਸਿਟੀ ਆਈਆਈਟੀ, ਆਈਆਈਐਸਸੀ, ਜੇਐਨਯੂ ਅਤੇ ਆਈਆਈਟੀ ਦੀ ਬੇਹਤਰੀਨ ਲੀਗ ਵਿਚ ਸ਼ਾਮਲ ਹੋ ਗਈ ਹੈ। ਚੰਡੀਗੜ੍ਹ ਯੂਨੀਵਰਸਿਟੀ ਕਈ ਆਈਆਈਟੀ ਅਤੇ ਐਨਆਈਟੀ ਤੋਂ ਅੱਗੇ ਹੈ ਅਤੇ ਇਸ ਤੋਂ ਇਲਾਵਾ ਯੂਨੀਵਰਸਿਟੀ ਨੇ ਚੀਨ, ਜਾਪਾਨ, ਦੱਖਣੀ ਕੋਰੀਆ ਸਣੇ ਚੋਟੀ ਦੇ ਏਸ਼ੀਆਈ ਦੇਸ਼ਾਂ ਦੀਆਂ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਨੂੰ ਵੀ ਪਛਾੜਿਆ ਹੈ।

ਚੰਡੀਗੜ੍ਹ ਯੂਨੀਵਰਸਿਟੀ ਨੇ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਨੂੰ ਪਛਾੜਿਆ

ਚੰਡੀਗੜ੍ਹ ਯੂਨੀਵਰਸਿਟੀ ਨੇ ਜ਼ਿਆਦਾਤਰ ਸੂਚਕਾਂ ‘ਤੇ ਆਪਣੇ ਮਜ਼ਬੂਤ ​​ਪ੍ਰਦਰਸ਼ਨ ਦੇ ਆਧਾਰ ‘ਤੇ ਏਸ਼ੀਆ ‘ਚ 120ਵੇਂ ਸਥਾਨ ‘ਤੇ ਪਹੁੰਚਣ ਲਈ ਆਪਣੀ ਪਿਛਲੇ ਸਾਲ ਦੀ 149ਵੀਂ ਰੈਂਕਿੰਗ ਨੂੰ 29 ਸਥਾਨਾਂ ਨਾਲ ਸੁਧਾਰਿਆ ਹੈ। ਚੰਡੀਗੜ੍ਹ ਯੂਨੀਵਰਸਿਟੀ ਨੇ ਕਿਊਐਸ ਏਸ਼ੀਆ ਰੈਂਕਿੰਗ 2025 ਵਿਚ ਕਈ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਨੂੰ ਪਛਾੜ ਦਿੱਤਾ ਹੈ। ਇਸ ਵਿਚ ਚੀਨ, ਜਾਪਾਨ, ਅਤੇ ਦੱਖਣੀ ਕੋਰੀਆ ਅਤੇ ਹੋਰ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਸ਼ਾਮਲ ਹਨ। ਇਸ ਨਾਲ ਚੰਡੀਗੜ੍ਹ ਯੂਨੀਵਰਸਿਟੀ ਭਾਰਤ ਦੀਆਂ ਸਾਰੀਆਂ ਨਿੱਜੀ ਯੂਨੀਵਰਸਿਟੀਆਂ ਵਿਚ ਚੋਟੀ ਦਾ ਦਰਜਾ ਪ੍ਰਾਪਤ ਕਰਨ ਵਾਲੀ ਸਭ ਤੋਂ ਛੋਟੀ ਉਮਰ ਦੀ ਯੂਨੀਵਰਸਿਟੀ ਬਣ ਗਈ ਹੈ।

ਯੂਨੀਵਰਸਿਟੀ ਨੇ ਰੁਜ਼ਗਾਰਦਾਤਾ ਦੀ ਪ੍ਰਤਿਸ਼ਠਾ, ਅੰਤਰਰਾਸ਼ਟਰੀ ਫੈਕਲਟੀ ਅਨੁਪਾਤ, ਅੰਤਰਰਾਸ਼ਟਰੀ ਖੋਜ ਸਣੇ 11 ਪ੍ਰਦਰਸ਼ਨ ਸੂਚਕਾਂ ਦੇ ਆਧਾਰ ‘ਤੇ 2024 ਦੇ 32.3 ਤੋਂ 2025 ਵਿਚ 52.5 ਤੱਕ ਆਪਣੇ ਸਮੁੱਚੇ ਸਕੋਰ ਨੂੰ ਸੁਧਾਰਿਆ ਹੈ। ਇਸ ਵਿਚ ਨੈੱਟਵਰਕ, ਅੰਤਰਰਾਸ਼ਟਰੀ ਵਿਦਿਆਰਥੀ ਅਨੁਪਾਤ, ਅਕਾਦਮਿਕ ਪ੍ਰਤਿਸ਼ਠਾ, ਫੈਕਲਟੀ ਵਿਦਿਆਰਥੀ ਅਨੁਪਾਤ, ਆਊਟਬਾਊਂਡ ਐਕਸਚੇਂਜ ਸਟੂਡੈਂਟਸ, ਇਨਬਾਉਂਡ ਐਕਸਚੇਂਜ ਸਟੂਡੈਂਟਸ, ਪੇਪਰ ਪ੍ਰਤੀ ਫੈਕਲਟੀ, ਪ੍ਰਤੀ ਪੇਪਰ ਹਵਾਲੇ ਅਤੇ ਪੀਐਚਡੀ ਵਾਲਾ ਸਟਾਫ ਆਦਿ ਸ਼ਾਮਲ ਹਨ।

ਜ਼ਿਆਦਾਤਰ ਪ੍ਰਦਰਸ਼ਨ ਸੂਚਕਾਂ ‘ਚ ਸਕੋਰ ਵਿੱਚ ਸੁਧਾਰ

ਕੁੱਲ ਮਿਲਾ ਕੇ, ਚੰਡੀਗੜ੍ਹ ਯੂਨੀਵਰਸਿਟੀ ਨੇ ਜ਼ਿਆਦਾਤਰ ਪ੍ਰਦਰਸ਼ਨ ਸੂਚਕਾਂ ‘ਚ ਆਪਣੇ ਸਕੋਰ ਵਿਚ ਸੁਧਾਰ ਕੀਤਾ ਹੈ। ਚੰਡੀਗੜ੍ਹ ਯੂਨੀਵਰਸਿਟੀ ਨੇ ਆਪਣੇ ਸਮੁੱਚੇ ਸਕੋਰ ਨੂੰ 2024 ਵਿਚ 32.3 ਤੋਂ ਇਸ ਸਾਲ (2025) ਵਿਚ ਸੁਧਾਰ ਕੇ 52.5 ਕਰ ਦਿੱਤਾ ਹੈ। ਇਸਦੇ ਨਾਲ ਕਿਊਐਸ ਏਸ਼ੀਆ ਰੈਂਕਿੰਗ ਵਿਚ ਚੰਡੀਗੜ੍ਹ ਯੂਨੀਵਰਸਿਟੀ ਦੇ ਸਮੁੱਚੇ ਸਕੋਰ ਵਿਚ 62 ਪ੍ਰਤੀਸ਼ਤ ਦਾ ਕਾਫ਼ੀ ਵਾਧਾ ਦਰਜ ਕੀਤਾ ਗਿਆ ਹੈ। ਚੰਡੀਗੜ੍ਹ ਯੂਨੀਵਰਸਿਟੀ ਨੇ ਰੁਜ਼ਗਾਰਦਾਤਾ ਦੀ ਪ੍ਰਤਿਸ਼ਠਾ ਵਿਚ ਤਿੰਨ ਸਥਾਨਾਂ ਦੀ ਚੜ੍ਹਤ ਕਰਕੇ 56ਵਾਂ ਰੈਂਕ ਹਾਸਲ ਕੀਤਾ ਅਤੇ 2024 ਵਿਚ ਆਪਣੇ 68.8 ਸਕੋਰ ਤੋਂ 2025 ਵਿਚ 90.5 ਵਿਚ ਸੁਧਾਰ ਕੀਤਾ ਹੈ।

ਇਸੇ ਨਾਲ 2024 ਦੇ 28.6 ਤੋਂ 2025 ਵਿਚ 54.2 ਤੱਕ ਆਪਣੇ ਸਕੋਰ ਵਿਚ ਸੁਧਾਰ ਕਰਕੇ ਅਕਾਦਮਿਕ ਪ੍ਰਤਿਸ਼ਠਾ ਵਿਚ 22 ਸਥਾਨਾਂ ਦੀ ਚੜ੍ਹਤ ਕਰਕੇ 119ਵਾਂ ਸਥਾਨ ਹਾਸਲ ਕੀਤਾ ਹੈ। ਸੀਯੂ ਨੇ ਅੰਤਰਰਾਸ਼ਟਰੀ ਫੈਕਲਟੀ ਅਨੁਪਾਤ ਵਿਚ 11 ਸਥਾਨ ਚੜ੍ਹ ਕੇ 65ਵਾਂ ਰੈਂਕ ਹਾਸਲ ਕੀਤਾ, ਅੰਤਰਰਾਸ਼ਟਰੀ ਵਿਦਿਆਰਥੀ ਅਨੁਪਾਤ ਵਿਚ 13 ਸਥਾਨ ਚੜ੍ਹ ਕੇ 114ਵਾਂ ਰੈਂਕ ਹਾਸਲ ਕੀਤਾ, ਫੈਕਲਟੀ ਵਿਦਿਆਰਥੀ ਅਨੁਪਾਤ ਵਿਚ 45 ਸਥਾਨ ਚੜ੍ਹ ਕੇ ਏਸ਼ੀਆ ਵਿੱਚ 199ਵਾਂ ਸਥਾਨ ਹਾਸਲ ਕੀਤਾ ਹੈ।

ਕਿਊਐਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ 2025 ‘ਚ ਚੰਡੀਗੜ੍ਹ ਯੂਨੀਵਰਸਿਟੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸਰਾਹਨਾ ਕਰਦਿਆਂ ਯੂਨੀਵਰਸਿਟੀ ਦੇ ਚਾਂਸਲਰ ਤੇ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਕਿਹਾ, “ਇਹ ਸੱਚਮੁੱਚ ਇੱਕ ਮਾਣ ਵਾਲੀ ਗੱਲ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਨੂੰ ਏਸ਼ੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿਚੋਂ ਇੱਕ ਵਜੋਂ ਮਾਨਤਾ ਦਿੱਤੀ ਗਈ ਹੈ ਅਤੇ ਵਿਸ਼ਵ ਦੇ ਸਭ ਤੋਂ ਵੱਡੇ ਮਹਾਂਦੀਪ ਵਿਚ ਉੱਚ ਵਿਦਿਅਕ ਸੰਸਥਾਵਾਂ ‘ਚ 120ਵਾਂ ਸਥਾਨ ਹਾਸਲ ਕਰਨ ਲਈ ਯੂਨੀਵਰਸਿਟੀ ਵੱਲੋਂ 29 ਸਥਾਨਾਂ ਦਾ ਸੁਧਾਰ ਕੀਤਾ ਗਿਆ ਹੈ।

ਭਾਰਤੀ ਪ੍ਰਾਈਵੇਟ ਯੂਨੀਵਰਸਿਟੀਆਂ ‘ਚੋਂ ਨੰਬਰ 1 ‘ਤੇ ਚੰਡੀਗੜ੍ਹ ਯੂਨੀਵਰਸਿਟੀ

ਚੰਡੀਗੜ੍ਹ ਯੂਨੀਵਰਸਿਟੀ ਨੂੰ ਸਾਰੀਆਂ ਭਾਰਤੀ ਪ੍ਰਾਈਵੇਟ ਯੂਨੀਵਰਸਿਟੀਆਂ ਵਿਚੋਂ ਨੰਬਰ 1 ਦਾ ਸਥਾਨ ਦਿੱਤਾ ਗਿਆ ਹੈ ਜੋ ਕਿ ਅਸਲ ‘ਚ ਇੱਕ ਸ਼ਾਨਦਾਰ ਪ੍ਰਦਰਸ਼ਨ ਹੈ। ਅਸੀਂ ਦੇਖਦੇ ਹਾਂ ਕਿ ਚੰਡੀਗੜ੍ਹ ਯੂਨੀਵਰਸਿਟੀ 2022 ‘ਚ 271-280 ਸਥਾਨਾਂ ਤੋਂ ਵੱਧ ਕੇ 2025 ਦੀ ਰੈਂਕਿੰਗ ਵਿਚ 120ਵੇਂ ਸਥਾਨ ‘ਤੇ ਪਹੁੰਚ ਗਈ ਹੈ, ਜੋ ਲਗਭਗ 160 ਸਥਾਨਾਂ ਦਾ ਵਾਧਾ ਹੈ।”

ਚਾਂਸਲਰ ਸਤਨਾਮ ਸਿੰਘ ਸੰਧੂ ਨੇ ਅੱਗੇ ਕਿਹਾ, 2025 ‘ਚ ਕਿਊਐਸ ਏਸ਼ੀਆ ਯੂਨੀਵਰਸਿਟੀਆਂ ਦੀ ਰੈਂਕਿੰਗ ਵਿਚ ਸਭ ਤੋਂ ਵੱਧ 162 ਯੂਨੀਵਰਸਿਟੀਆਂ ਨਾਲ, ਭਾਰਤ ਨੇ ਇੱਕ ਵਾਰ ਫਿਰ ਅੰਤਰਰਾਸ਼ਟਰੀ ਰੈਂਕਿੰਗ ਵਿਚ ਉੱਚ ਸਿੱਖਿਆ ਸੰਸਥਾਵਾਂ ਦੀ ਸਭ ਤੋਂ ਵੱਧ ਪ੍ਰਤੀਨਿਧਤਾ ਦੇ ਮਾਮਲੇ ‘ਚ ਚੀਨ ਨੂੰ ਪਛਾੜ ਦਿੱਤਾ ਹੈ। ਪਿਛਲੇ ਤਿੰਨ ਸਾਲਾਂ ਦੌਰਾਨ ਭਾਰਤੀ ਯੂਨੀਵਰਸਿਟੀਆਂ ਦੀ ਗਿਣਤੀ ਵਿਚ 40 ਫੀਸਦੀ ਦਾ ਵਾਧਾ ਹੋਇਆ ਹੈ, ਜੋ ਕਿ ਹੁਣ ਏਸ਼ੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿਚ ਸ਼ਾਮਲ ਹਨ। 2022 ਵਿਚ 116 ਯੂਨੀਵਰਸਿਟੀਆਂ ਤੋਂ 2025 ਵਿਚ 162 ਯੂਨੀਵਰਸਿਟੀਆਂ। ਇਹ ਹਾਲ ਹੀ ਦੇ ਸਾਲਾਂ ‘ਚ ਭਾਰਤ ਦੇ ਵਿਦਿਅਕ ਲੈਂਡਸਕੇਪ ਨੂੰ ਬਦਲਣ ਲਈ ਪ੍ਰਧਾਨ ਮੰਤਰੀ ਮੋਦੀ ਦੀ ਦ੍ਰਿੜ ਵਚਨਬੱਧਤਾ ਨੂੰ ਦਰਸਾਉਂਦਾ ਹੈ।”

ਉਨ੍ਹਾਂ ਅੱਗੇ ਕਿਹਾ, ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਵੱਖ-ਵੱਖ ਡੋਮੇਨਾਂ ‘ਚ 4300 ਤੋਂ ਵੱਧ ਪੇਟੈਂਟ ਫਾਈਲ ਕੀਤੇ ਹਨ। 65 ਦੇਸ਼ਾਂ ਦੇ 3,000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਚੰਡੀਗੜ੍ਹ ਯੂਨੀਵਰਸਿਟੀ ‘ਚ ਪੜ੍ਹਦੇ ਹਨ ਅਤੇ CU ਦੇ 2,000 ਤੋਂ ਵੱਧ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਅਕਾਦਮਿਕ ਐਕਸਚੇਂਜ ਪ੍ਰੋਗਰਾਮ ਦੇ ਹਿੱਸੇ ਵਜੋਂ ਆਪਣੀ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਗਲੋਬਲ ਯੂਨੀਵਰਸਿਟੀਆਂ ਦਾ ਦੌਰਾ ਵੀ ਕੀਤਾ ਹੈ।”

ਚੰਡੀਗੜ੍ਹ ਯੂਨੀਵਰਸਿਟੀ ਪ੍ਰਾਈਵੇਟ ਯੂਨੀਵਰਸਿਟੀਆਂ 'ਚੋਂ ਪਹਿਲੇ ਸਥਾਨ 'ਤੇ ਬਰਕਰਾਰ

ਚੰਡੀਗੜ੍ਹ ਯੂਨੀਵਰਸਿਟੀ ਪ੍ਰਾਈਵੇਟ ਯੂਨੀਵਰਸਿਟੀਆਂ ‘ਚੋਂ ਪਹਿਲੇ ਸਥਾਨ ‘ਤੇ ਬਰਕਰਾਰ

ਲਗਭਗ ਸਾਰੇ ਖੇਤਰਾਂ ਵਿਚ ਕੀਤਾ ਸੁਧਾਰ – ਸਤਨਾਮ ਸਿੰਘ ਸੰਧੂ

ਸਤਨਾਮ ਸਿੰਘ ਸੰਧੂ ਨੇ ਅੱਗੇ ਕਿਹਾ, “ਨਵੀਨਤਮ ਕਿਊਐਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ ਦਰਸਾਉਂਦੀ ਹੈ ਕਿ ਅਸੀਂ ਪਿਛਲੇ ਸਾਲਾਂ ਦੇ ਮੁਕਾਬਲੇ ਲਗਭਗ ਸਾਰੇ ਖੇਤਰਾਂ ਵਿਚ ਸੁਧਾਰ ਕੀਤਾ ਹੈ। ਇਹ ਪ੍ਰਾਪਤੀ ਦਰਜਾਬੰਦੀ ਵਿਚ ਮਾਪੀ ਗਈ ਉੱਤਮਤਾ ਦੇ ਖੇਤਰਾਂ ਪ੍ਰਤੀ ਸਾਡੀ ਅਟੁੱਟ ਵਚਨਬੱਧਤਾ ਦਾ ਪ੍ਰਮਾਣ ਹੈ। ਰੈਂਕਿੰਗ ਜਿਵੇਂ ਕਿ ਇਹ ਸਿਰਫ਼ ਸੰਖਿਆਵਾਂ ਬਾਰੇ ਨਹੀਂ ਹਨ; ਉਹ ਸਾਡੇ ਫੈਕਲਟੀ, ਸਟਾਫ ਅਤੇ ਵਿਦਿਆਰਥੀਆਂ ਦੇ ਸਮੂਹਿਕ ਯਤਨਾਂ ਨੂੰ ਦਰਸਾਉਂਦੇ ਹਨ। ਯੂਨੀਵਰਸਿਟੀ ਨੇ ਵੱਖ-ਵੱਖ ਮਾਪਦੰਡਾਂ ਜਿਵੇਂ ਕਿ ਰੁਜ਼ਗਾਰਦਾਤਾ ਦੀ ਪ੍ਰਤਿਸ਼ਠਾ, ਫੈਕਲਟੀ-ਅਧਿਆਪਕ ਅਨੁਪਾਤ ਅਤੇ ਅਕਾਦਮਿਕ ਵੱਕਾਰ ਵਿਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਇਹ ਸਾਡੇ ਵਿਦਿਆਰਥੀਆਂ ਅਤੇ ਫੈਕਲਟੀ ਦੇ ਨਿਰੰਤਰ ਯਤਨਾਂ ਕਾਰਨ ਹੈ ਜੋ ਸਾਨੂੰ ਹਰ ਖੇਤਰ ਵਿਚ ਉੱਤਮ ਹੋਣ ਦੀ ਤਾਕਤ ਦਿੰਦੇ ਹਨ। ਚੰਡੀਗੜ੍ਹ ਯੂਨੀਵਰਸਿਟੀ ਇਸ ਚਲਣ ਨੂੰ ਅੱਗੇ ਵਧਾਉਣ ਅਤੇ ਆਉਣ ਵਾਲੇ ਸਾਲਾਂ ਵਿਚ ਹੋਰ ਵੀ ਬਿਹਤਰ ਪ੍ਰਦਰਸ਼ਨ ਕਰਨ ਲਈ ਵਚਨਬੱਧ ਰਹੇਗੀ।”

ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ ਨੇ ਕਿਹਾ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦਰਜਾਬੰਦੀ ਵਿਚ ਲਗਾਤਾਰ ਸੁਧਾਰ ਨੌਜਵਾਨ ਦਿਮਾਗਾਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਦੀ ਅਟੱਲ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਉਨ੍ਹਾਂ ਅੱਗੇ ਕਿਹਾ, ਮੋਦੀ ਸਰਕਾਰ ਦੀਆਂ ਸਿੱਖਿਆ-ਕੇਂਦ੍ਰਿਤ ਨੀਤੀਆਂ ਕਾਰਨ, ਭਾਰਤ ਨੇ ਪਿਛਲੇ 10 ਸਾਲਾਂ ‘ਚ ਵਿਸ਼ਵ ਅਕਾਦਮਿਕ ਲੈਂਡਸਕੇਪ ‘ਚ ਮਜ਼ਬੂਤ ਤਰੱਕੀ ਕੀਤੀ ਹੈ। ਭਾਰਤ ਹਾਲ ਹੀ ਦੇ ਸਾਲਾਂ ‘ਚ ਇੱਕ ਵਿਸ਼ਵ ਵਿਦਿਅਕ ਕੇਂਦਰ ਵਜੋਂ ਉਭਰਿਆ ਹੈ ਅਤੇ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀਆਂ ਥਾਵਾਂ ਵਿਚੋਂ ਇੱਕ ਬਣ ਗਿਆ ਹੈ।”

ਚੰਡੀਗੜ੍ਹ ਯੂਨੀਵਰਸਿਟੀ ਨੂੰ ਇਸ ਸਾਲ ਦੇ ਸ਼ੁਰੂ ਵਿਚ NIRF ਰੈਂਕਿੰਗਜ਼ 2024 ਵਿਚ ਭਾਰਤ ਦੀਆਂ ਚੋਟੀ ਦੀਆਂ 20 ਯੂਨੀਵਰਸਿਟੀਆਂ ਵਿਚ ਦਰਜਾ ਦਿੱਤਾ ਗਿਆ ਸੀ ਅਤੇ ਹੁਣ ਹਾਲੀਆ ਕਿਊਐਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ 2025 ਵਿਚ ਯੂਨੀਵਰਸਿਟੀ ਦਾ ਸ਼ਾਨਦਾਰ ਵਾਧਾ ਚੰਡੀਗੜ੍ਹ ਯੂਨੀਵਰਸਿਟੀ ਲਈ ਇੱਕ ਹੋਰ ਬਹੁਤ ਹੀ ਸਕਾਰਾਤਮਕ ਨਤੀਜਾ ਹੈ। ਅਸੀਂ ਚਾਹੁੰਦੇ ਹਾਂ ਕਿ ਚੰਡੀਗੜ੍ਹ ਯੂਨੀਵਰਸਿਟੀ ਉੱਤਮ ਖੋਜਕਰਤਾਵਾਂ, ਸਿੱਖਿਅਕਾਂ ਅਤੇ ਵਿਦਿਆਰਥੀਆਂ ਲਈ ਸਭ ਤੋਂ ਪਸੰਦੀਦਾ ਯੂਨੀਵਰਸਿਟੀ ਬਣੀ ਰਹੇ ਅਤੇ ਉਨ੍ਹਾਂ ਬੱਚਿਆਂ ਨੂੰ ਜੋ ਆਪਣੀ ਅਭਿਲਾਸ਼ਾ ਨੂੰ ਪੂਰਾ ਕਰਨ ਲਈ ਬੇਹਤਰ ਸੰਸਥਾ ਦੀ ਭਾਲ ਕਰਦੇ ਹਨ ਨੂੰ ਉਚੇਰੀ ਅਤੇ ਉੱਤਮ ਸਿੱਖਿਆ ਪ੍ਰਦਾਨ ਕਰਦੀ ਰਹੇ।”

‘ਚੰਡੀਗੜ੍ਹ ਯੂਨੀਵਰਸਿਟੀ ਨੂੰ ਮਿਸਾਲ ਦੇ ਰੂਪ ‘ਚ ਮਿਲੀ ਮਾਨਤਾ’

ਜੈ ਇੰਦਰ ਸਿੰਘ ਸੰਧੂ, ਸੀਨੀਅਰ ਡਾਇਰੈਕਟਰ, ਚੰਡੀਗੜ੍ਹ ਯੂਨੀਵਰਸਿਟੀ, ਨੇ ਇਸ ਮੌਕੇ ਕਿਹਾ, ਚੰਡੀਗੜ੍ਹ ਯੂਨੀਵਰਸਿਟੀ ਚੋਟੀ ਦੇ 200 ਕਿਊਐਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ 2023 ਵਿਚ ਸ਼ਾਮਲ ਹੋਣ ਵਾਲੀ ਸਭ ਤੋਂ ਛੋਟੀ ਯੂਨੀਵਰਸਿਟੀ ਸੀ। ਇਸ ਲਈ ਕਿਊਐਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ ਵਿਚ ਸਾਡੇ ਲਗਾਤਾਰ ਵਾਧੇ ਨੇ ਭਾਰਤ ਅਤੇ ਏਸ਼ੀਆ ਵਿਚ ਪ੍ਰਮੁੱਖ ਯੂਨੀਵਰਸਿਟੀਆਂ ਦੇ ਰੂਪ ਵਿਚ ਚੰਡੀਗੜ੍ਹ ਯੂਨੀਵਰਸਿਟੀ ਨੂੰ ਮਿਸਾਲ ਦੇ ਰੂਪ ਵਿਚ ਮਾਨਤਾ ਦਿੱਤੀ ਹੈ।

ਉਨ੍ਹਾਂ ਅੱਗੇ ਕਿਹਾ, ਇਸ ਸਾਲ ਦੀ ਕਿਊਐਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ ਵਿਚ ਸਾਡੀ ਸਫਲਤਾ ਇਸ ਤੱਥ ਨੂੰ ਹੋਰ ਰੇਖਾਂਕਿਤ ਕਰਦੀ ਹੈ ਕਿ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਵਿਚ ਉੱਚ ਗੁਣਵੱਤਾ ਵਾਲੇ ਅਕਾਦਮਿਕ ਅਨੁਭਵ ਪ੍ਰਦਾਨ ਕਰਦੇ ਹਾਂ ਅਤੇ ਸਾਡੇ ਵਿਦਿਆਰਥੀਆਂ ਨੂੰ ਇੱਕ ਸ਼ਾਨਦਾਰ ਖੋਜ-ਸੰਬੰਧਿਤ ਵਿਸ਼ਵ-ਵਿਆਪੀ ਸਿੱਖਿਆ ਦੇ ਨਾਲ ਖਿੱਚਦੇ ਅਤੇ ਚੁਣੌਤੀ ਦਿੰਦੇ ਹਾਂ।”

ਰਾਹੁਲ ਗਾਂਧੀ ਦੇ ਦੋਸ਼ਾਂ 'ਤੇ ਭਾਜਪਾ ਦਾ ਜਵਾਬ, ਪਾਤਰਾ ਨੇ ਕਿਹਾ- ਰਾਹੁਲ ਗਾਂਧੀ ਕਾਰਨ ਕਰੋੜਾਂ ਲੋਕਾਂ ਦਾ ਨੁਕਸਾਨ
ਰਾਹੁਲ ਗਾਂਧੀ ਦੇ ਦੋਸ਼ਾਂ 'ਤੇ ਭਾਜਪਾ ਦਾ ਜਵਾਬ, ਪਾਤਰਾ ਨੇ ਕਿਹਾ- ਰਾਹੁਲ ਗਾਂਧੀ ਕਾਰਨ ਕਰੋੜਾਂ ਲੋਕਾਂ ਦਾ ਨੁਕਸਾਨ...
ਜਰਮਨੀ 'ਚ ਅੱਜ ਤੋਂ ਆਯੋਜਿਤ ਹੋਵੇਗਾ ਨਿਊਜ਼9 ਗਲੋਬਲ ਸਮਿਟ ਦਾ ਸ਼ਾਨਦਾਰ ਮੰਚ, PM ਮੋਦੀ ਵੀ ਹੋਣਗੇ ਸ਼ਾਮਲ
ਜਰਮਨੀ 'ਚ ਅੱਜ ਤੋਂ ਆਯੋਜਿਤ ਹੋਵੇਗਾ ਨਿਊਜ਼9 ਗਲੋਬਲ ਸਮਿਟ ਦਾ ਸ਼ਾਨਦਾਰ ਮੰਚ, PM ਮੋਦੀ ਵੀ ਹੋਣਗੇ ਸ਼ਾਮਲ...
ਟੀਵੀ 9 ਨੈੱਟਵਰਕ ਤੁਹਾਡੇ ਲਈ ਲੈ ਕੇ ਆਇਆ ਹੈ ਨਿਊਜ਼ 9 ਦਾ German ਸੰਸਕਰਣ
ਟੀਵੀ 9 ਨੈੱਟਵਰਕ ਤੁਹਾਡੇ ਲਈ ਲੈ ਕੇ ਆਇਆ ਹੈ ਨਿਊਜ਼ 9 ਦਾ German ਸੰਸਕਰਣ...
ਪੰਜਾਬ ਦੀਆਂ ਚਾਰ ਸੀਟਾਂ 'ਤੇ ਵੋਟਿੰਗ ਦੌਰਾਨ ਗੁਰਦਾਸਪੁਰ 'ਚ 'ਆਪ'-ਕਾਂਗਰਸ ਵਰਕਰਾਂ 'ਚ ਕਿਉਂ ਹੋਈ ਝੜਪ?
ਪੰਜਾਬ ਦੀਆਂ ਚਾਰ ਸੀਟਾਂ 'ਤੇ ਵੋਟਿੰਗ ਦੌਰਾਨ ਗੁਰਦਾਸਪੁਰ 'ਚ 'ਆਪ'-ਕਾਂਗਰਸ ਵਰਕਰਾਂ 'ਚ ਕਿਉਂ ਹੋਈ ਝੜਪ?...
ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਮੰਗ ਰਹੇ ਹਨ ਮੁਆਫੀ, ਕਿਉਂ?
ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਮੰਗ ਰਹੇ ਹਨ ਮੁਆਫੀ, ਕਿਉਂ?...
ਪੰਜਾਬ 'ਚ ਪਰਾਲੀ ਸਾੜਨ ਨੇ ਤੋੜੇ ਰਿਕਾਰਡ, ਹੈਰਾਨ ਕਰ ਦੇਣਗੇ ਅੰਕੜੇ!
ਪੰਜਾਬ 'ਚ ਪਰਾਲੀ ਸਾੜਨ ਨੇ ਤੋੜੇ ਰਿਕਾਰਡ, ਹੈਰਾਨ ਕਰ ਦੇਣਗੇ ਅੰਕੜੇ!...
ਸੁਖਬੀਰ ਬਾਦਲ ਦੇ ਅਸਤੀਫੇ 'ਤੇ ਚੰਡੀਗੜ੍ਹ 'ਚ ਹੰਗਾਮਾ, ਅਕਾਲੀ ਦਲ ਦੇ ਆਗੂਆਂ ਨੇ ਦਿਖਾਏ ਤੇਵਰ!
ਸੁਖਬੀਰ ਬਾਦਲ ਦੇ ਅਸਤੀਫੇ 'ਤੇ ਚੰਡੀਗੜ੍ਹ 'ਚ ਹੰਗਾਮਾ, ਅਕਾਲੀ ਦਲ ਦੇ ਆਗੂਆਂ ਨੇ ਦਿਖਾਏ ਤੇਵਰ!...
"ਮੈਂ ਗਾਣੇ ਗਾਣਾ ਛੱਡ ਦਿਆਂਗਾ" ,ਤੇਲੰਗਾਨਾ ਸਰਕਾਰ ਦੇ ਨੋਟਿਸ 'ਤੇ ਦਿਲਜੀਤ ਦੋਸਾਂਝ ਨੇ ਦਿੱਤਾ ਜਵਾਬ, "ਮੈਂ ਗਾਣੇ ਗਾਣਾ ਛੱਡ ਦਿਆਂਗਾ
WHO ਦਾ ਉਹ ਨਿਯਮ... ਜਿਸ ਕਾਰਨ Telangana Government ਨੇ Diljit Dosanjh ਨੂੰ ਦਿੱਤਾ ਨੋਟਿਸ
WHO ਦਾ ਉਹ ਨਿਯਮ... ਜਿਸ ਕਾਰਨ Telangana Government ਨੇ Diljit Dosanjh ਨੂੰ ਦਿੱਤਾ ਨੋਟਿਸ...
ਚੰਡੀਗੜ੍ਹ 'ਚ ਵਿਧਾਨ ਸਭਾ ਬਣਾਉਣ ਲਈ ਹਰਿਆਣਾ ਨੂੰ ਦਿੱਤੀ ਜ਼ਮੀਨ ਨੂੰ ਲੈ ਕੇ ਪੰਜਾਬ-ਹਰਿਆਣਾ 'ਚ ਟਕਰਾਅ, ਹਾਲਾਤ ਵਿਗੜੇ !
ਚੰਡੀਗੜ੍ਹ 'ਚ ਵਿਧਾਨ ਸਭਾ ਬਣਾਉਣ ਲਈ ਹਰਿਆਣਾ ਨੂੰ ਦਿੱਤੀ ਜ਼ਮੀਨ ਨੂੰ ਲੈ ਕੇ ਪੰਜਾਬ-ਹਰਿਆਣਾ 'ਚ ਟਕਰਾਅ, ਹਾਲਾਤ ਵਿਗੜੇ !...
ਹਰਿਆਣਾ ਨੂੰ ਜ਼ਮੀਨ ਦੇਣ 'ਤੇ ਹੰਗਾਮਾ: ਚੰਡੀਗੜ੍ਹ 'ਚ ਜਲਦ ਬਣੇਗੀ ਹਰਿਆਣਾ ਦੀ ਨਵੀਂ ਵਿਧਾਨ ਸਭਾ, ਪੰਜਾਬ 'ਚ ਕਿਉਂ ਹੰਗਾਮਾ?
ਹਰਿਆਣਾ ਨੂੰ ਜ਼ਮੀਨ ਦੇਣ 'ਤੇ ਹੰਗਾਮਾ: ਚੰਡੀਗੜ੍ਹ 'ਚ ਜਲਦ ਬਣੇਗੀ ਹਰਿਆਣਾ ਦੀ ਨਵੀਂ ਵਿਧਾਨ ਸਭਾ, ਪੰਜਾਬ 'ਚ ਕਿਉਂ ਹੰਗਾਮਾ?...
ਪਰਾਲੀ ਦੇ ਮੁੱਦੇ ਨੂੰ ਲੈ ਕੇ ਭੜਕੇ CM ਮਾਨ, ਕਿਹਾ- ਇਸ ਮੁੱਦੇ ਤੇ ਕੋਈ ਬਲੇਮ ਗੇਮ ਨਹੀਂ ਹੋਣੀ ਚਾਹੀਦੀ
ਪਰਾਲੀ ਦੇ ਮੁੱਦੇ ਨੂੰ ਲੈ ਕੇ ਭੜਕੇ CM ਮਾਨ, ਕਿਹਾ- ਇਸ ਮੁੱਦੇ ਤੇ ਕੋਈ ਬਲੇਮ ਗੇਮ ਨਹੀਂ ਹੋਣੀ ਚਾਹੀਦੀ...
ਕਾਨੂੰਨੀ ਪ੍ਰਕਿਰਿਆ ਤੋਂ ਬਿਨਾ ਕਿਸੇ ਦਾ ਘਰ ਨਹੀਂ ਡੇਗ ਸਕਦੇ,ਬੁਲਡੋਜ਼ਰ ਐਕਸ਼ਨ ਤੇ SC ਨੇ ਲਗਾਈ ਰੋਕ
ਕਾਨੂੰਨੀ ਪ੍ਰਕਿਰਿਆ ਤੋਂ ਬਿਨਾ ਕਿਸੇ ਦਾ ਘਰ ਨਹੀਂ ਡੇਗ ਸਕਦੇ,ਬੁਲਡੋਜ਼ਰ ਐਕਸ਼ਨ ਤੇ SC ਨੇ ਲਗਾਈ ਰੋਕ...
ਪਾਕਿਸਤਾਨ ਨੇ ਭਗਤ ਸਿੰਘ ਬਾਰੇ ਕੀਤੀਆਂ ਅਜਿਹੀਆਂ ਟਿੱਪਣੀਆਂ, ਲਾਹੌਰ 'ਚ ਬੁੱਤ ਲਗਾਉਣ 'ਤੇ ਪਾਬੰਦੀ
ਪਾਕਿਸਤਾਨ ਨੇ ਭਗਤ ਸਿੰਘ ਬਾਰੇ ਕੀਤੀਆਂ ਅਜਿਹੀਆਂ ਟਿੱਪਣੀਆਂ, ਲਾਹੌਰ 'ਚ ਬੁੱਤ ਲਗਾਉਣ 'ਤੇ ਪਾਬੰਦੀ...