Chandigarh Rape Case: 45 ਸਾਲਾ ਗੁਆਂਢੀ ਨੇ ਕੀਤਾ ਸੀ ਨਾਬਾਲਗ ਨਾਲ ਰੇਪ, ਅਦਾਲਤ ਨੇ ਸੁਣਾਈ 20 ਸਾਲ ਦੀ ਸਜ਼ਾ

Updated On: 

18 Jul 2023 18:17 PM

Minor Rape Case: ਅਦਾਲਤ ਨੇ ਇਸ ਮਾਮਲੇ ਵਿੱਚ ਦੋ ਨਾਬਾਲਗ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ, ਜਦੋਂ ਕਿ ਗੁਆਂਢੀ ਨੂੰ 20 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ 3 ਸਾਲ ਪੁਰਾਣਾ ਹੈ।

Chandigarh Rape Case: 45 ਸਾਲਾ ਗੁਆਂਢੀ ਨੇ ਕੀਤਾ ਸੀ ਨਾਬਾਲਗ ਨਾਲ ਰੇਪ, ਅਦਾਲਤ ਨੇ ਸੁਣਾਈ 20 ਸਾਲ ਦੀ ਸਜ਼ਾ
Follow Us On

ਚੰਡੀਗੜ੍ਹ ਵਿੱਚ ਇੱਕ 45 ਸਾਲਾ ਵਿਅਕਤੀ ਨੂੰ ਨਾਬਾਲਗ ਨਾਲ ਰੇਪਕਰਨ ਦੇ ਦੋਸ਼ ਵਿੱਚ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੋਮਵਾਰ ਨੂੰ ਸਥਾਨਕ ਅਦਾਲਤ ਨੇ 3 ਸਾਲ ਪੁਰਾਣੇ ਇਸ ਮਾਮਲੇ ‘ਚ ਆਪਣਾ ਫੈਸਲਾ ਸੁਣਾਇਆ, ਦੋਸ਼ੀ ਨੇ 15 ਸਾਲ ਦੀ ਲੜਕੀ ਨਾਲ ਬਲਾਤਕਾਰ ਕੀਤਾ ਸੀ, ਜਿਸ ਤੋਂ ਬਾਅਦ ਬੱਚੀ ਗਰਭਵਤੀ ਵੀ ਹੋ ਗਈ ਸੀ।

ਅਦਾਲਤ ਨੇ ਦੋਸ਼ੀ ਈਸ਼ਮ ਸਿੰਘ ਚੰਚਲ ‘ਤੇ 30,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਦੱਸ ਦੇਈਏ ਕਿ ਇਹ ਮਾਮਲਾ ਸਾਲ 2020 ਦਾ ਹੈ, ਜਦੋਂ ਈਸ਼ਮ ਸਿੰਘ ਚੰਚਲ ਨੇ ਗੁਆਂਢ ‘ਚ ਰਹਿਣ ਵਾਲੀ ਨਾਬਾਲਗ ਲੜਕੀ ਨਾਲ ਬਲਾਤਕਾਰ ਕੀਤਾ ਸੀ।

ਜਾਣਕਾਰੀ ਮੁਤਾਬਕ ਇਸ ਮਾਮਲੇ ‘ਚ ਥਾਣਾ ਸਾਰੰਗਪੁਰ ਦੀ ਪੁਲਿਸ ਨੇ 3 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਇਨ੍ਹਾਂ ਵਿੱਚ ਈਸ਼ਮ ਸਿੰਘ ਚੰਦੇਲ ਤੋਂ ਇਲਾਵਾ ਨਾਬਾਲਗ ਦੇ ਭਰਾ ਅਤੇ ਉਸ ਦੇ ਦੋਸਤ (ਦੋਵੇਂ 20 ਸਾਲ ਤੋਂ ਘੱਟ ਉਮਰ ਦੇ) ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ‘ਤੇ ਧਾਰਾ 376 (3), ਧਾਰਾ 6 (ਪੋਕਸੋ) ਤਹਿਤ ਕੇਸ ਦਰਜ ਕੀਤਾ ਗਿਆ ਸੀ।

ਕਿਵੇਂ ਸਾਹਮਣੇ ਆਇਆ ਮਾਮਲਾ?

ਬਲਾਤਕਾਰ ਦੀ ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਲੜਕੀ ਹਸਪਤਾਲ ਗਈ ਅਤੇ ਉੱਥੇ ਗਰਭਵਤੀ ਹੋਣ ਦੀ ਸੂਚਨਾ ਮਿਲੀ। ਕਿਉਂਕਿ ਉਹ ਨਾਬਾਲਗ ਸੀ, ਇਸ ਲਈ ਹਸਪਤਾਲ ਨੇ ਪੁਲਿਸ ਨੂੰ ਸੂਚਿਤ ਕੀਤਾ। ਬਾਅਦ ਵਿੱਚ ਲੜਕੀ ਨੇ ਆਪਣੇ ਭਰਾ ਅਤੇ ਦੋਸਤ ਬਾਰੇ ਜਾਣਕਾਰੀ ਦਿੱਤੀ ਸੀ।

ਜਦੋਂ ਪੁਲਿਸ ਨੇ ਨਾਬਾਲਗ ਦੀ ਕਾਉਂਸਲਿੰਗ ਕੀਤੀ ਤਾਂ ਗੁਆਂਢੀ ਈਸ਼ਮ ਸਿੰਘ ਚੰਚਲ ਦਾ ਨਾਮ ਸਾਹਮਣੇ ਆਇਆ। ਈਸ਼ਮ ਪਹਿਲਾਂ ਵੀ ਲੜਕੀ ਦੇ ਪਰਿਵਾਰ ਵਿੱਚ ਕੇਟਰਿੰਗ ਦਾ ਕੰਮ ਕਰਦਾ ਸੀ। ਲੜਕੀ ਨੇ ਖੁਲਾਸਾ ਕੀਤਾ ਸੀ ਕਿ ਮੁਲਜ਼ਮ ਨੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ।

ਘਟਨਾ ਦੇ ਖੁਲਾਸੇ ਤੋਂ ਬਾਅਦ ਪੁਲਿਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ, ਬਾਅਦ ਵਿੱਚ ਡੀਐਨਏ ਜਾਂਚ ਵਿੱਚ ਈਸ਼ਮ ਸਿੰਘ ਚੰਚਲ ਦੇ ਨਾਂ ਦੀ ਪੁਸ਼ਟੀ ਹੋਈ। ਅਦਾਲਤ ਨੇ ਇਸ ਸ਼ਨੀਵਾਰ (15 ਜੁਲਾਈ) ਨੂੰ ਨਾਬਾਲਗ ਦੇ ਭਰਾ ਅਤੇ ਉਸ ਦੇ ਦੋਸਤ ਨੂੰ ਬਰੀ ਕਰ ਦਿੱਤਾ ਹੈ। ਜਦੋਂ ਕਿ ਈਸ਼ਾਮ ਨੂੰ ਇਸ ਮਾਮਲੇ ਵਿੱਚ ਦੋਸ਼ੀ ਕਰਾਰ ਦੇ ਕੇ 20 ਸਾਲ ਦੀ ਸਜ਼ਾ ਸੁਣਾਈ ਗਈ ਸੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ