ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਅਨਿਲ ਮਸੀਹ ਖਿਲਾਫ ਕੀ ਹੋਈ ਕਾਰਵਾਈ, ਜੇਲ੍ਹ ਜਾਣ ਤੋਂ ਬਚਣਗੇ ਜਾਂ ਨਹੀਂ ?

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਚੰਡੀਗੜ੍ਹ ਦੇ ਮੇਅਰ ਚੋਣਾਂ ਨੂੰ ਲੈ ਕੇ ਆਪਣਾ ਹੁਕਮ ਦਿੱਤਾ ਹੈ। ਅਦਾਲਤ ਨੇ ਰਿਟਰਨਿੰਗ ਅਫਸਰ ਅਨਿਲ ਮਸੀਹ ਦੇ ਫੈਸਲੇ ਨੂੰ ਪਲਟਦਿਆਂ 8 ਵੋਟਾਂ ਨੂੰ ਜਾਇਜ਼ ਕਰਾਰ ਦਿੱਤਾ। ਇਸ ਤੋਂ ਇਲਾਵਾ ਅਦਾਲਤ ਨੇ ਅਨਿਲ ਮਸੀਹ ਨੂੰ ਝਾੜ ਪਾਈ ਹੈ। ਅਦਾਲਤ ਨੇ ਅਨਿਲ ਮਸੀਹ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਕਿਉਂ ਨਾ ਅਦਾਲਤ ਵਿੱਚ ਝੂਠ ਬੋਲਣ ਦਾ ਮੁਕੱਦਮਾ ਚਲਾਇਆ ਜਾਵੇ।

ਅਨਿਲ ਮਸੀਹ ਖਿਲਾਫ ਕੀ ਹੋਈ ਕਾਰਵਾਈ, ਜੇਲ੍ਹ ਜਾਣ ਤੋਂ ਬਚਣਗੇ ਜਾਂ ਨਹੀਂ ?
‘ਆਪ’ ਦੇ ਉਮੀਦਵਾਰ ਕੁਲਦੀਪ ਕੁਮਾਰ ਹੋਣਗੇ ਚੰਡੀਗੜ੍ਹ ਦੇ ਮੇਅਰ, ਸੁਪਰੀਮ ਕੋਰਟ ਦਾ ਵੱਡਾ ਫੈਸਲਾ
Follow Us
tv9-punjabi
| Published: 21 Feb 2024 12:12 PM

Chandigarh Mayor Election 2024: ਚੰਡੀਗੜ੍ਹ ਮੇਅਰ ਦੀ ਚੋਣ ‘ਤੇ ਮੰਗਲਵਾਰ ਨੂੰ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਰਿਟਰਨਿੰਗ ਅਫਸਰ ਦੇ ਫੈਸਲੇ ਨੂੰ ਪਲਟਦਿਆਂ 8 ਕੌਂਸਲਰਾਂ ਦੀਆਂ ਵੋਟਾਂ ਨੂੰ ਜਾਇਜ਼ ਕਰਾਰ ਦਿੱਤਾ ਹੈ। ਸੀਜੇਆਈ ਡੀਵਾਈ ਚੰਦਰਚੂੜ, ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਨੇ ਕਿਹਾ ਕਿ ਰਿਟਰਨਿੰਗ ਅਫਸਰ ਅਨਿਲ ਮਸੀਹ ਨੇ ਮੇਅਰ ਦੇ ਅਹੁਦੇ ਲਈ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਕੁਲਦੀਪ ਕੁਮਾਰ ਦੇ ਹੱਕ ਵਿੱਚ ਪਾਏ ਅੱਠ ਬੈਲਟ ਪੇਪਰਾਂ ਨੂੰ ਰੱਦ ਕਰਕੇ ਮੇਅਰ ਦੀ ਚੋਣ ਨੂੰ ਗੈਰ-ਕਾਨੂੰਨੀ ਢੰਗ ਨਾਲ ਰੱਦ ਕਰ ਦਿੱਤਾ ਸੀ।

ਅਦਾਲਤ ਨੇ ਰਿਟਰਨਿੰਗ ਅਫ਼ਸਰ ਅਨਿਲ ਮਸੀਹ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਕਿਉਂ ਨਾ 19 ਫਰਵਰੀ ਨੂੰ ਅਦਾਲਤ ਵਿੱਚ ਝੂਠ ਬੋਲਣ ਦਾ ਮੁਕੱਦਮਾ ਚਲਾਇਆ ਜਾਵੇ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੇ ਅੱਠ ਬੈਲਟ ਪੇਪਰਾਂ ‘ਤੇ ਨਿਸ਼ਾਨ ਕਿਉਂ ਲਗਾਏ ਸਨ। ਮਸੀਹ ਨੂੰ ਜਵਾਬ ਦੇਣ ਅਤੇ ਇਹ ਦੱਸਣ ਲਈ ਤਿੰਨ ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਹੈ। ਐਡਵੋਕੇਟ ਸ਼ਾਦਾਨ ਫਰਾਸਾਤ ਨੇ ਕਿਹਾ ਕਿ ਅਨਿਲ ਮਸੀਹ ਦੇ ਖਿਲਾਫ ਝੂਠੀ ਗਵਾਹੀ ਦਾ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਉਸ ਦੇ ਖਿਲਾਫ ਆਈਪੀਸੀ ਦੇ ਤਹਿਤ ਕਾਰਵਾਈ ਕਰਨ ਦਾ ਵੀ ਨਿਰਦੇਸ਼ ਦਿੱਤਾ ਗਿਆ ਹੈ।

ਕੀ ਜੇਲ੍ਹ ਜਾਣਗੇ ਅਨਿਲ ਮਸੀਹ ?

ਅਨਿਲ ਮਸੀਹ ਨੂੰ ਕਾਰਨ ਦੱਸੋ ਨੋਟਿਸ ਦਾ ਜਵਾਬ ਦਾਇਰ ਕਰਨ ਦਾ ਮੌਕਾ ਮਿਲੇਗਾ। ਇਸ ਤੋਂ ਬਾਅਦ ਮਸੀਹ ਦੇ ਕੇਸ ਨੂੰ ਰਜਿਸਟਰਾਰ ਜੁਡੀਸ਼ੀਅਲ ਵੱਲੋਂ ਸੁਣਵਾਈ ਲਈ ਮੈਜਿਸਟਰੇਟ ਅਦਾਲਤ ਵਿੱਚ ਭੇਜਿਆ ਜਾਵੇਗਾ। ਉਚਿਤ ਮੁਕੱਦਮਾ ਚੱਲੇਗਾ ਅਤੇ ਇਸ ਦੌਰਾਨ ਅਪਰਾਧਿਕ ਮੁਕੱਦਮੇ ਦੀ ਪੂਰੀ ਪ੍ਰਕਿਰਿਆ ਨੂੰ ਅੰਜਾਮ ਦਿੱਤਾ ਜਾਵੇਗਾ।

ਮੈਜਿਸਟ੍ਰੇਟ ਅਦਾਲਤ ‘ਚ ਗਵਾਹਾਂ ਦੇ ਬਿਆਨ ਹੋਣਗੇ, ਅਨਿਲ ਮਸੀਹ ਵੀ ਆਪਣਾ ਪੱਖ ਪੇਸ਼ ਕਰਨਗੇ। ਹਾਲਾਂਕਿ ਇਹ ਸਭ ਉਦੋਂ ਹੀ ਹੋਵੇਗਾ ਜਦੋਂ ਰਜਿਸਟਰਾਰ ਜੁਡੀਸ਼ੀਅਲ ਵੱਲੋਂ ਕੇਸ ਮੈਜਿਸਟਰੇਟ ਕੋਲ ਭੇਜਿਆ ਜਾਵੇਗਾ। ਖਾਸ ਗੱਲ ਇਹ ਹੈ ਕਿ ਜੇਕਰ ਤੁਸੀਂ ਜਾਣਬੁੱਝ ਕੇ ਅਦਾਲਤ ਤੋਂ ਸੱਚ ਛੁਪਾਉਂਦੇ ਹੋ ਜਾਂ ਝੂਠ ਬੋਲਦੇ ਹੋ ਤਾਂ ਤੁਹਾਨੂੰ ਆਈਪੀਸੀ ਦੀ ਧਾਰਾ 193 ਤਹਿਤ ਸੱਤ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਅਦਾਲਤ ਅਜਿਹੇ ਲੋਕਾਂ ਵਿਰੁੱਧ ਸੀਆਰਪੀਸੀ ਦੀ ਧਾਰਾ 340 ਤਹਿਤ ਸ਼ਿਕਾਇਤ ਦਰਜ ਕਰਦੀ ਹੈ। ਅਜਿਹੇ ਗਵਾਹ ਦੇ ਖਿਲਾਫ ਅਦਾਲਤ ਵਿੱਚ ਝੂਠਾ ਬਿਆਨ ਦੇਣ ਦੀ ਸੂਰਤ ਵਿੱਚ ਆਈਪੀਸੀ ਦੀ ਧਾਰਾ 193 ਤਹਿਤ ਮੁਕੱਦਮਾ ਚਲਾਇਆ ਜਾਂਦਾ ਹੈ। ਇਸ ਮਾਮਲੇ ‘ਚ ਦੋਸ਼ੀ ਪਾਏ ਜਾਣ ‘ਤੇ ਵੱਧ ਤੋਂ ਵੱਧ 7 ਸਾਲ ਦੀ ਕੈਦ ਦੀ ਵਿਵਸਥਾ ਹੈ।

WIIT Satta Sammelan Event 2024: ਭਾਜਪਾ ਨੇ ਲੋਕਤੰਤਰ ਦਾ ਮਜ਼ਾਕ ਬਣਾਇਆ, ਟੀਵੀ9 ਦੇ ਪ੍ਰੋਗਰਾਮ 'ਚ ਬੋਲੇ ਸੀਐਮ ਮਾਨ
WIIT Satta Sammelan Event 2024: ਭਾਜਪਾ ਨੇ ਲੋਕਤੰਤਰ ਦਾ ਮਜ਼ਾਕ ਬਣਾਇਆ, ਟੀਵੀ9 ਦੇ ਪ੍ਰੋਗਰਾਮ 'ਚ ਬੋਲੇ ਸੀਐਮ ਮਾਨ...
WIIT Satta Sammelan Event 2024: ਪੰਜਾਬ 'ਚ ਖਿੜੇਗਾ ਕਮਲ, ਭਗਵੰਤ ਮਾਨ ਨੇ ਬਣਾਇਆ 13-0 ਦਾ ਮਜ਼ਾਕ - ਸੁਨੀਲ ਜਾਖੜ
WIIT Satta Sammelan Event 2024: ਪੰਜਾਬ 'ਚ ਖਿੜੇਗਾ ਕਮਲ, ਭਗਵੰਤ ਮਾਨ ਨੇ ਬਣਾਇਆ 13-0 ਦਾ ਮਜ਼ਾਕ - ਸੁਨੀਲ ਜਾਖੜ...
WIIT Satta Sammelan Event 2024: ਅਰਵਿੰਦ ਕੇਜਰੀਵਾਲ ਦੇ ਬਾਹਰ ਨਾਲ ਬੀਜੇਪੀ ਨੂੰ ਹੋਵੇਗਾ ਵੱਡਾ ਨੁਕਸਾਨ - ਸੰਜੇ ਸਿੰਘ
WIIT Satta Sammelan Event 2024: ਅਰਵਿੰਦ ਕੇਜਰੀਵਾਲ ਦੇ ਬਾਹਰ ਨਾਲ ਬੀਜੇਪੀ ਨੂੰ ਹੋਵੇਗਾ ਵੱਡਾ ਨੁਕਸਾਨ - ਸੰਜੇ ਸਿੰਘ...
WIIT Satta Sammelan Event 2024: 13-0 ਕਦੇ 0-13 ਵੀ ਹੋ ਸਕਦਾ ਹੈ, ਪਰਗਟ ਸਿੰਘ ਦੇ ਆਪ 'ਤੇ ਤਿੱਖੇ ਨਿਸ਼ਾਨੇ
WIIT Satta Sammelan Event 2024: 13-0 ਕਦੇ 0-13 ਵੀ ਹੋ ਸਕਦਾ ਹੈ, ਪਰਗਟ ਸਿੰਘ ਦੇ ਆਪ 'ਤੇ ਤਿੱਖੇ ਨਿਸ਼ਾਨੇ...
ਸੈਮ ਪਿਤਰੋਦਾ ਦੇ ਬਿਆਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਦੇਸ਼ਵਾਸੀਆਂ ਦਾ ਅਪਮਾਨ ਕਦੇ ਵੀ ਬਰਦਾਸ਼ਤ ਨਹੀਂ ਕਰਾਂਗਾ
ਸੈਮ ਪਿਤਰੋਦਾ ਦੇ ਬਿਆਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਦੇਸ਼ਵਾਸੀਆਂ ਦਾ ਅਪਮਾਨ ਕਦੇ ਵੀ ਬਰਦਾਸ਼ਤ ਨਹੀਂ ਕਰਾਂਗਾ...
PM ਮੋਦੀ ਦੇ ਬਿਆਨ 'ਤੇ ਸਾਬਕਾ CM ਚੰਨੀ ਨੇ ਕਿਹਾ- ਕਾਂਗਰਸ ਨੇ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਵੰਡਿਆ; ਇਹ ਮੁੱਦਾ ਰਾਜਨੀਤੀ ਦਾ ਨਹੀਂ ਹੈ
PM ਮੋਦੀ ਦੇ ਬਿਆਨ 'ਤੇ ਸਾਬਕਾ CM ਚੰਨੀ ਨੇ ਕਿਹਾ- ਕਾਂਗਰਸ ਨੇ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਵੰਡਿਆ; ਇਹ ਮੁੱਦਾ ਰਾਜਨੀਤੀ ਦਾ ਨਹੀਂ ਹੈ...
Loksabha Chunav Phase 3 Polling: ਵੋਟ ਪਾਉਣ ਆਏ PM ਮੋਦੀ, ਪੋਲਿੰਗ ਬੂਥ ਦੇ ਬਾਹਰ ਔਰਤ ਨੇ ਬੰਨ੍ਹੀ ਰੱਖੜੀ, ਦੇਖੋ ਵੀਡੀਓ
Loksabha Chunav Phase 3 Polling: ਵੋਟ ਪਾਉਣ ਆਏ PM ਮੋਦੀ, ਪੋਲਿੰਗ ਬੂਥ ਦੇ ਬਾਹਰ ਔਰਤ ਨੇ ਬੰਨ੍ਹੀ ਰੱਖੜੀ, ਦੇਖੋ ਵੀਡੀਓ...
PM Modi Casts Vote: ਅਹਿਮਦਾਬਾਦ 'ਚ ਵੋਟ ਪਾਉਣ ਤੋਂ ਬਾਅਦ ਕੀ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ?
PM Modi Casts Vote: ਅਹਿਮਦਾਬਾਦ 'ਚ ਵੋਟ ਪਾਉਣ ਤੋਂ ਬਾਅਦ ਕੀ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ?...
ਜਾਖੜ ਨੇ ਕਿਹਾ ਪੁਲਵਾਮਾ ਹਮਲਾ ਕੋਈ ਸਟੰਟ ਜਾਂ ਸਾਜ਼ਿਸ਼ ਨਹੀਂ : ਚੰਨੀ ਵੱਲੋਂ ਚੁੱਕੇ ਸਵਾਲ ਤੇ ਦਿੱਤਾ ਜਵਾਬ, ਚੰਨੀ ਟਰੂਡੋ ਦੀ ਛੇਵੀਂ ਅੱਖ
ਜਾਖੜ ਨੇ ਕਿਹਾ ਪੁਲਵਾਮਾ ਹਮਲਾ ਕੋਈ ਸਟੰਟ ਜਾਂ ਸਾਜ਼ਿਸ਼ ਨਹੀਂ : ਚੰਨੀ ਵੱਲੋਂ ਚੁੱਕੇ ਸਵਾਲ ਤੇ ਦਿੱਤਾ ਜਵਾਬ, ਚੰਨੀ ਟਰੂਡੋ ਦੀ ਛੇਵੀਂ ਅੱਖ...
ਚੰਨੀ ਨੇ ਫੌਜ ਵਾਲੇ ਬਿਆਨ 'ਤੇ ਦਿੱਤਾ ਸਪਸ਼ਟੀਕਰਨ, ਬੋਲੇ ਸ਼ਹਾਦਤ ਤੇ ਮਾਣ, ਪਰ ਭਾਜਪਾ...
ਚੰਨੀ ਨੇ ਫੌਜ ਵਾਲੇ ਬਿਆਨ 'ਤੇ ਦਿੱਤਾ ਸਪਸ਼ਟੀਕਰਨ, ਬੋਲੇ ਸ਼ਹਾਦਤ ਤੇ ਮਾਣ, ਪਰ ਭਾਜਪਾ......
ਦੇਵੇਂਦਰ ਯਾਦਵ ਨੇ ਸੰਭਾਲੀ ਦਿੱਲੀ ਕਾਂਗਰਸ ਦੀ ਕਮਾਨ, ਕਿਹਾ- ਸਮਾਂ ਮੁਸ਼ਕਲ ਹੈ, ਅੱਗੇ ਬਹੁਤ ਸਾਰੀਆਂ ਮੁਸ਼ਕਲਾਂ ਹਨ
ਦੇਵੇਂਦਰ ਯਾਦਵ ਨੇ ਸੰਭਾਲੀ ਦਿੱਲੀ ਕਾਂਗਰਸ ਦੀ ਕਮਾਨ, ਕਿਹਾ- ਸਮਾਂ ਮੁਸ਼ਕਲ ਹੈ, ਅੱਗੇ ਬਹੁਤ ਸਾਰੀਆਂ ਮੁਸ਼ਕਲਾਂ ਹਨ...
Air Force Convoy Attack: ਜੰਮੂ-ਕਸ਼ਮੀਰ ਦੇ ਪੁੰਛ 'ਚ ਹੋਇਆ ਅੱਤਵਾਦੀ ਹਮਲਾ, ਦੇਖੋ ਹੁਣ ਕੀ ਹੈ ਹਾਲਾਤ?
Air Force Convoy Attack: ਜੰਮੂ-ਕਸ਼ਮੀਰ ਦੇ ਪੁੰਛ 'ਚ ਹੋਇਆ ਅੱਤਵਾਦੀ ਹਮਲਾ, ਦੇਖੋ ਹੁਣ ਕੀ ਹੈ ਹਾਲਾਤ?...
5 ਐਡੀਟਰ ਦੇ ਨਾਲ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਨੇ ਕਈ ਅਹਿਮ ਸਵਾਲਾਂ ਦੇ ਜਵਾਬ ਦਿੱਤੇ
5 ਐਡੀਟਰ ਦੇ ਨਾਲ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਨੇ ਕਈ ਅਹਿਮ ਸਵਾਲਾਂ ਦੇ ਜਵਾਬ ਦਿੱਤੇ...
TV9 PM Modi Interview: 2024 ਵਿੱਚ ਜਨਤਾ ਦਾ ਭਰੋਸਾ ਹੁਣ ਗਾਰੰਟੀ ਵਿੱਚ ਬਦਲ ਚੁੱਕਾ ਹੈ - PM ਮੋਦੀ
TV9 PM Modi Interview: 2024 ਵਿੱਚ ਜਨਤਾ ਦਾ ਭਰੋਸਾ ਹੁਣ ਗਾਰੰਟੀ ਵਿੱਚ ਬਦਲ ਚੁੱਕਾ ਹੈ - PM ਮੋਦੀ...
Stories