ਜਨਗਣਨਾ ਲਈ ਕੇਂਦਰ ਵੱਲੋਂ ਮੰਗੇ ਗਏ 66,000 ਅਧਿਆਪਕਾਂ ਨੂੰ ਦੇਣ ਤੋਂ ਪੰਜਾਬ ਸਰਕਾਰ ਦੀ ਨਾਂਹ, ਸੀਐੱਮ ਬੋਲੇ: 'ਬੇਰੁਜ਼ਗਾਰਾਂ ਨੂੰ ਦਿਓ ਮੌਕਾ' | centre demands 66000 teachers for cencus cm bhagwant mann said deploy unemployment youth know full detail in punjabi Punjabi news - TV9 Punjabi

ਜਨਗਣਨਾ ਲਈ ਕੇਂਦਰ ਵੱਲੋਂ ਮੰਗੇ ਗਏ 66,000 ਅਧਿਆਪਕਾਂ ਨੂੰ ਦੇਣ ਤੋਂ ਪੰਜਾਬ ਸਰਕਾਰ ਦੀ ਨਾਂਹ, ਸੀਐੱਮ ਬੋਲੇ: ‘ਬੇਰੁਜ਼ਗਾਰਾਂ ਨੂੰ ਦਿਓ ਮੌਕਾ’

Updated On: 

31 Jul 2023 18:02 PM

Center Vs Punjab Government: ਸੂਬੇ ਵਿੱਚ ਪਹਿਲਾਂ ਤੋਂ ਹੀ ਰਾਜਪਾਲ ਪੁਰੋਹਿਤ ਅਤੇ ਸੀਐੱਮ ਮਾਨ ਵਿਚਾਲੇ ਜੁਬਾਨੀ ਹਮਲੇ ਜਾਰੀ ਹਨ। ਹੁਣ ਕੇਂਦਰ ਸਰਕਾਰ ਵੱਲੋਂ ਜਨਗਣਨਾ, ਲਈ ਮੰਗੇ ਗਏ 66 ਹਜ਼ਾਰ ਅਧਿਆਪਕਾਂ ਦੇ ਮੁੱਦੇ ਤੇ ਕੇਂਦਰ ਅਤੇ ਪੰਜਾਬ ਸਰਕਾਰ ਆਹਮੋ-ਸਾਹਮਣੇ ਆ ਗਏ ਹਨ।

ਜਨਗਣਨਾ ਲਈ ਕੇਂਦਰ ਵੱਲੋਂ ਮੰਗੇ ਗਏ 66,000 ਅਧਿਆਪਕਾਂ ਨੂੰ ਦੇਣ ਤੋਂ ਪੰਜਾਬ ਸਰਕਾਰ ਦੀ ਨਾਂਹ, ਸੀਐੱਮ ਬੋਲੇ: ਬੇਰੁਜ਼ਗਾਰਾਂ ਨੂੰ ਦਿਓ ਮੌਕਾ
Follow Us On

Center Vs Punjab Government: ਕੇਂਦਰ ਅਤੇ ਰਾਜ ਸਰਕਾਰ ਵਿੱਚ ਬਹੁਤ ਸਾਰੇ ਮਤਭੇਦ ਹੁੰਦੇ ਹਨ। ਇਹ ਮਤਭੇਦ ਉਦੋਂ ਹੋਰ ਵੱਧ ਜਾਂਦੇ ਹਨ, ਜਦੋਂ ਕੇਂਦਰ ਵਿੱਚ ਰਾਜ ਸਰਕਾਰ ਦੇ ਵਿਰੋਧੀ ਦੀ ਸਰਕਾਰ ਹੋਵੇ। ਅਜਿਹਾ ਹੀ ਕੁਝ ਇਨ੍ਹੀਂ ਦਿਨੀਂ ਕੇਂਦਰ ਅਤੇ ਪੰਜਾਬ ਸਰਕਾਰ ਵਿਚਾਲੇ ਚੱਲ ਰਿਹਾ ਹੈ। ਦਰਅਸਲ, ਪੰਜਾਬ ਦੀ ਮਾਨ ਸਰਕਾਰ (Punjab Government) ਅਤੇ ਕੇਂਦਰ ਸਰਕਾਰ (Center Government) ਇੱਕ ਮੰਗ ਨੂੰ ਲੈ ਕੇ ਆਹਮੋ-ਸਾਹਮਣੇ ਹੋ ਗਏ ਹਨ। ਇਹ ਮੰਗ ਕੇਂਦਰ ਦੀ ਹੈ। ਜਿਸਨੇ ਸੂਬੇ ਵਿਚ ਮਰਦਮਸ਼ੁਮਾਰੀ ਲਈ ਮਾਨ ਸਰਕਾਰ ਕੋਲੋਂ ਅਧਿਆਪਕਾਂ ਦੀ ਮੰਗ ਕੀਤੀ ਹੈ।

ਪੰਜਾਬ ਸਰਕਾਰ ਦੇ ਇੱਕ ਮੰਤਰੀ ਦੇ ਅਨੁਸਾਰ, ਕੇਂਦਰ ਸਰਕਾਰ ਨੇ ਸੂਬੇ ਵਿੱਚ ਜਨਗਣਨਾ ਲਈ 66,000 ਅਧਿਆਪਕਾਂ ਦੀ ਮੰਗ ਕੀਤੀ ਸੀ।ਜਿਸਨੂੰ ਮੰਣਨ ਤੋਂ ਸਾਫ਼ ਤੌਰ ‘ਤੇ ਇਨਕਾਰ ਕਰ ਦਿੱਤਾ ਗਿਆ ਹੈ। ਸਰਕਾਰ ਨੇ ਇਸ ਪਿੱਛੇ ਦਲੀਲ ਦਿੱਤੀ ਹੈ ਕਿ ਉਹ ਬੇਰੁਜ਼ਗਾਰ ਨੌਜਵਾਨਾਂ ਦੀ ਭਰਤੀ ਕਰਕੇ ਮਰਦਮਸ਼ੁਮਾਰੀ ਕਰਵਾਉਣ। ਪਰ ਸਰਕਾਰ ਆਪਣੇ ਅਧਿਆਪਕਾਂ ਨੂੰ ਨਹੀਂ ਦੇਵੇਗੀ।

‘ਅਧਿਆਪਕ ਸਿਰਫ ਅਧਿਆਪਨ ਦੇ ਕੰਮ ਲਈ ਦੇਣਗੇ ਸੇਵਾਵਾਂ’

ਉਨ੍ਹਾਂ ਦਾ ਕਹਿਣਾ ਹੈ ਕਿ ਅਧਿਆਪਕ ਸਿਰਫ ਅਧਿਆਪਨ ਦੇ ਕੰਮ ਨਾਲ ਸਬੰਧਤ ਸੇਵਾਵਾਂ ਦੇਣਗੇ। ਉਨ੍ਹਾਂ ਨੂੰ ਕਿਸੇ ਗੈਰ-ਅਧਿਆਪਕ ਕੰਮ ਲਈ ਡਿਊਟੀ ‘ਤੇ ਨਹੀਂ ਲਗਾਇਆ ਜਾਵੇਗਾ। ਇਸ ਤਰ੍ਹਾਂ ਨਾਲ ਨੌਜਵਾਨਾਂ ਨੂੰ ਸਰਕਾਰੀ ਕੰਮਾਂ ਦੀ ਜਾਣਕਾਰੀ ਮਿਲਣ ਨਾਲ ਉਨ੍ਹਾਂ ਦੇ ਹੁਨਰ ਨਿਖਾਰਣ ਵਿੱਚ ਵੀ ਮਦਦ ਮਿਲੇਗੀ। ਭਗਵੰਤ ਮਾਨ ਨੇ ਕਿਹਾ ਹੈ ਕਿ ਅਜਿਹੇ ਫੈਸਲੇ ਸਿਰਫ ਉਹ ਵਿਅਕਤੀ ਹੀ ਲੈ ਸਕਦਾ ਹੈ ਜੋ ਜ਼ਮੀਨੀ ਪੱਧਰ ‘ਤੇ ਲੋਕਾਂ ਨਾਲ ਜੁੜਿਆ ਹੋਵੇ।

ਮੁੱਖ ਮੰਤਰੀ ਮਾਨ ਦੇ ਇਸ ਫੈਸਲੇ ਦੀ ਚਾਰੇ ਪਾਸੇ ਤਾਰੀਫ ਹੋ ਰਹੀ ਹੈ। ਲੋਕਾਂ ਦਾ ਮੰਨਣਾ ਹੈ ਕਿ ਇਸ ਕਾਰਨ ਸੂਬੇ ‘ਚ ਜੋ ਬੇਰੁਜ਼ਗਾਰ ਹਨ, ਉਨ੍ਹਾਂ ਨੂੰ ਰੁਜ਼ਗਾਰ ਮਿਲੇਗਾ। ਜੇਕਰ ਕੇਂਦਰ ਨੇ ਜਨਗਣਨਾ ਕਰਵਾਉਣਾ ਚਾਹੁੰਦਾ ਹੈ ਤਾਂ ਅਜਿਹੇ ਲੋਕਾਂ ਦੀ ਡਿਊਟੀ ਲਗਾਵੇ।। ਇਸ ਤੋਂ ਇਲਾਵਾ ਅਧਿਆਪਕਾਂ ਦੀ ਉਨ੍ਹਾਂ ਦੇ ਕੰਮ ਦੇ ਪ੍ਰਤੀ ਸਮਰਪਣ ਅਤੇ ਜਵਾਬਦੇਹੀ ਵੀ ਵਧੇਗੀ।

12,700 ਅਧਿਆਪਕਾਂ ਨੂੰ ਕੀਤਾ ਗਿਆ ਹੈ ਪੱਕਾ

ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਸਰਕਾਰੀ ਮੁਲਾਜ਼ਮਾਂ ਦੇ ਹਿੱਤ ਵਿੱਚ ਫੈਸਲੇ ਲੈ ਰਹੇ ਹਨ। ਜਿਸ ਵਿੱਚ ਹਾਲ ਹੀ ਵਿੱਚ ਮਾਨ ਸਰਕਾਰ ਨੇ 12 ਹਜ਼ਾਰ 710 ਕੱਚੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਹਨ। ਇਸ ਤੋਂ ਇਲਾਵਾ ਇਸ ਦੇ ਨਾਲ ਹੀ ਸਰਕਾਰ ਨੇ ਠੇਕਾ ਅਧਿਆਪਕਾਂ ਨੂੰ ਵੀ ਵੱਡਾ ਤੋਹਫਾ ਦਿੱਤਾ ਹੈ। ਇਸ ਕਾਰਨ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਚ ਜ਼ਬਰਦਸਤ ਵਾਧਾ ਹੋਇਆ ਹੈ।

ਦਰਅਸਲ ਪੰਜਾਬ ਸਰਕਾਰ ਨੇ ਠੇਕਾ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਵਿਸ਼ੇਸ਼ ਕੇਡਰ ਬਣਾਇਆ ਹੈ ਅਤੇ ਇਨ੍ਹਾਂ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ 10 ਹਜ਼ਾਰ ਤੋਂ ਵੱਧ ਦਾ ਵਾਧਾ ਹੋਇਆ ਹੈ। ਅੰਕੜਿਆਂ ਅਨੁਸਾਰ, ਸਿੱਖਿਆ ਵਲੰਟੀਅਰਾਂ ਦੀ ਤਨਖਾਹ 3,500 ਰੁਪਏ ਤੋਂ ਵਧਾ ਕੇ 15,000 ਰੁਪਏ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਜੋ ਸਿੱਖਿਆ ਪ੍ਰਦਾਤਾ ਹਨ, ਉਹਨਾਂ ਦੀ ਤਨਖਾਹ ਵਿੱਚ 9,500 ਰੁਪਏ ਤੋਂ 20,500 ਤੱਕ ਦਾ ਵਾਧਾ ਹੋਇਆ ਹੈ। ਜਦੋਂ ਕਿ IEV ਵਾਲੰਟੀਅਰਾਂ ਨੂੰ ਪਹਿਲਾਂ 5,500 ਰੁਪਏ ਮਿਲਦੇ ਸਨ, ਪਰ ਹੁਣ ਉਨ੍ਹਾਂ ਨੂੰ 15,000 ਤੱਕ ਦੀ ਤਨਖਾਹ ਮਿਲੇਗੀ।

ਜੇਕਰ ETT ਅਤੇ NTT ਟੀਚਰਾਂ ਦੀ ਗੱਲ ਕਰੀਏ ਤਾਂ 10,250 ਤੋਂ 22,000 ਅਤੇ ਬੀਏ, ਐਮਏ ਬੀਐੱਡ ਕਰ ਕੇ ਜੋ ਸਿੱਖਿਆ ਦੇ ਰਹੇ ਹਨ, ਉਨ੍ਹਾਂ ਦੀ ਤਨਖਾਹ 11,000 ਰੁਪਏ ਤੋਂ ਵਧਾ ਕੇ 23,500 ਰੁਪਏ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ EGS, EIE, STR ਵਾਲੰਟੀਅਰਾਂ ਦੀ ਤਨਖਾਹ 6,000 ਰੁਪਏ ਤੋਂ ਵਧ ਕੇ 18,000 ਰੁਪਏ ਕਰ ਦਿੱਤੀ ਗਈ ਹੈ। ਲਿਹਾਜਾ, ਸਰਕਾਰ ਦਾ ਹੁਣ ਕੇਂਦਰ ਨੂੰ ਅਧਿਆਪਕ ਨਾ ਦਿੱਤੇ ਜਾਣ ਦਾ ਮੁੱਦਾ ਵੀ ਲਾਹੇਵੰਦ ਸਾਬਤ ਹੋ ਰਿਹਾ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version