ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਅਗਵਾ ਕਰਨ ਦੀ ਕੋਸ਼ਿਸ਼, ਸਾਬਕਾ ਡਿਪਟੀ ਸੀਐੱਮ ਦੇ ਬੇਟੇ ‘ਤੇ ਇਲਜ਼ਾਮ

Updated On: 

24 Aug 2023 16:28 PM

Allegation on Randhawa's Son: ਪੀੜਤ ਨੌਜਵਾਨ ਨਰਵੀਰ ਸਿੰਘ ਦਾ ਇਲਜ਼ਾਮ ਹੈ ਕਿ ਪੁਲਿਸ ਉਸ ਉੱਤੇ ਸਮਝੌਤਾ ਕਰਨ ਦਾ ਦਬਾਅ ਪਾ ਰਹੀ ਹੈ। ਪਰ ਉਹ ਆਪਣੀ ਸ਼ਿਕਾਇਤ ਵਾਪਸ ਨਹੀਂ ਲਵੇਗਾ। ਉਹ ਰੰਧਾਵਾ ਦੇ ਪੁੱਤਰ ਖਿਲਾਫ ਕਾਰਵਾਈ ਦੀ ਮੰਗ ਕਰ ਰਿਹਾ ਹੈ।

ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਅਗਵਾ ਕਰਨ ਦੀ ਕੋਸ਼ਿਸ਼, ਸਾਬਕਾ ਡਿਪਟੀ ਸੀਐੱਮ ਦੇ ਬੇਟੇ ਤੇ ਇਲਜ਼ਾਮ
Follow Us On

ਚੰਡੀਗੜ੍ਹ ਦੇ ਸੈਕਟਰ-17 ਤੋਂ ਪੰਜਾਬ ਯੂਨੀਵਰਸਿਟੀ (Punjab University) ਦੇ ਵਿਦਿਆਰਥੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਪੀੜਤ ਦੇ ਸਿਰ ‘ਤੇ ਸੱਟ ਲੱਗੀ ਹੈ। ਰੌਲਾ ਪਾਉਣ ‘ਤੇ ਮੁਲਜ਼ਮ ਉਸ ਨੂੰ ਸੈਕਟਰ-17 ਥਾਣੇ ਲੈ ਗਏ। ਉਥੇ ਪੁਲਿਸ ਨੇ ਪਹਿਲਾਂ ਪੀੜਤ ਦਾ ਇਲਾਜ ਕਰਵਾਇਆ, ਫਿਰ ਉਸ ਨੂੰ ਥਾਣੇ ‘ਚ ਬਿਠਾ ਲਿਆ। ਪੁੱਛਗਿੱਛ ਤੋਂ ਬਾਅਦ ਦੇਰ ਰਾਤ ਉਸ ਨੂੰ ਛੱਡ ਦਿੱਤਾ ਗਿਆ।

ਪੀੜਤ ਵਿਦਿਆਰਥੀ ਨਰਵੀਰ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਯੂਨੀਵਰਸਿਟੀ ਵਿੱਚ ਲਾਅ ਕਰ ਰਿਹਾ ਹੈ। ਬੁੱਧਵਾਰ ਦੇਰ ਸ਼ਾਮ ਸੈਕਟਰ-17 ‘ਚ ਖਾਣਾ ਖਾਣ ਆਇਆ ਸੀ। ਇਸ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਪੁੱਤਰ ਉਦੈਵੀਰ ਸਿੰਘ ਕੁਝ ਗੰਨਮੈਨਾਂ ਨਾਲ ਉਥੇ ਪਹੁੰਚ ਗਿਆ। ਸਾਰੇ ਨਸ਼ੇ ‘ਚ ਸਨ ਪਰ ਆਉਂਦਿਆਂ ਹੀ ਉਨ੍ਹਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਨਰਵੀਰ ਅਨੁਸਾਰ ਇਸ ਦੌਰਾਨਮੌਕਾ ਮਿਲਦੇ ਹੀ ਉਸ ਨੇ ਆਪਣੇ ਦੋਸਤ ਮੀਤ ਨੂੰ ਫ਼ੋਨ ਕਰਕੇ ਬੁਲਾਇਆ, ਪਰ ਮੁਲਜ਼ਮਾਂ ਨੇ ਉਸ ਨੂੰ ਬੰਦੂਕ ਦੀ ਨੋਕ ‘ਤੇ ਚੁੱਕ ਕੇ ਕਾਰ ‘ਚ ਬਿਠਾਉਣਾ ਸ਼ੁਰੂ ਕਰ ਦਿੱਤਾ | ਕਾਰ ‘ਚ ਬੈਠ ਕੇ ਲੋਕਾਂ ਨੂੰ ਦੇਖ ਕੇ ਉਸ ਨੇ ਰੌਲਾ ਪਾਇਆ ਤਾਂ ਦੋਸ਼ੀ ਉਸ ਨੂੰ ਸੈਕਟਰ-17 ਥਾਣੇ ਲੈ ਗਏ। ਇਸ ਲੜਾਈ ਦੌਰਾਨ ਸਿਰ ਵਿੱਚ ਸੱਟ ਵੀ ਲੱਗੀ।

ਦੋਵਾਂ ਵਿਚਾਲੇ ਪੁਰਾਣੀ ਦੁਸ਼ਮਣੀ

ਨਰਵੀਰ ਦੇ ਦੋਸਤ ਮੀਤ ਨੇ ਦੱਸਿਆ ਕਿ ਨਰਵੀਰ ਸਿੰਘ ਅਤੇ ਉਦੈਵੀਰ ਰੰਧਾਵਾ ਵਿਚਕਾਰ ਪੁਰਾਣੀ ਦੁਸ਼ਮਣੀ ਚੱਲ ਰਹੀ ਹੈ, ਜੋ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਸੀ। ਇਸ ਤੋਂ ਪਹਿਲਾਂ ਵੀ ਦੋਵਾਂ ਵਿਚਾਲੇ ਕਈ ਵਾਰ ਲੜਾਈ ਹੋ ਚੁੱਕੀ ਹੈ ਪਰ ਅੱਜ ਤੱਕ ਦੁਸ਼ਮਣੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਉੱਧਰ, ਜਦੋਂ ਮੀਡੀਆ ਵੱਲੋਂ ਉਦੈਵੀਰ ਸਿੰਘ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ ਕੋਰੋਨਾ ਨਾ ਬਾਵਜੂਦ ਮਾਸਕ ਪਾ ਕੇ ਸਾਹਮਣੇ ਆਏ ਉਦੈਵੀਰ ਨੇ ਜਵਾਬ ਦੇਣ ਦੀ ਥਾਂ ਮੀਡੀਆ ਕਰਮੀਆਂ ਨਾਲ ਹੀ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਦੂਜੇ ਪਾਸੇ , ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਸਿਆਸੀ ਰੁਝੇਵਿਆਂ ਦਾ ਹਵਾਲਾ ਦਿੰਦਿਆਂ ਮੀਡੀਆ ਦੇ ਸਵਾਲਾਂ ਤੋਂ ਪੱਲਾ ਝਾੜਣ ਦੀ ਕੋਸ਼ਿਸ਼ ਕੀਤੀ।