Good News: ਕੱਚੇ ਤੋਂ ਪੱਕੇ ਹੋਏ ਟੀਚਰਾਂ ਨੂੰ ਤਨਖਾਹਾਂ ਅਤੇ ਭੱਤਿਆਂ ਵਿੱਚ ਮਿਲੇਗਾ ਤਿੰਨ ਗੁਣਾ ਲਾਭ, ਪੰਜਾਬ ਸਰਕਾਰ ਦਾ ਵੱਡਾ ਐਲਾਨ
ਵਿਦਿਅਕ ਯੋਗਤਾ ਦੀਆਂ ਮੁੱਢਲੀਆਂ ਸ਼ਰਤਾਂ ਦੇ ਅਧਾਰ ਤੇ ਇਨ੍ਹਾਂ ਦੀਆਂ ਤਨਖਾਹਾਂ 58 ਸਾਲ ਦੀ ਸੇਵਾ ਪੂਰੇ ਹੋਣ ਤੱਕ ਤੈਅ ਕੀਤੀਆਂ ਗਈਆਂ ਹਨ। ਮਾਨ ਨੇ ਕਿਹਾ ਕਿ ਨਾਲ ਹੀ ਇਹ ਸਾਰੇ ਆਪਣੀ ਤਨਖ਼ਾਹ 'ਤੇ 5 ਫੀਸਦੀ ਸਾਲਾਨਾ ਵਾਧੇ ਦੇ ਵੀ ਹੱਕਦਾਰ ਹੋਣਗੇ।
ਕੱਚੇ ਤੋਂ ਪੱਕੇ ਕੀਤੇ ਅਧਿਆਪਕਾਂ ਲਈ ਵੱਡਾ ਤੋਹਫ਼ਾ…
ਤਨਖਾਹਾਂ ਤੇ ਭੱਤਿਆਂ ਵਿੱਚ ਭਾਰੀ ਵਾਧਾ… ਵੇਰਵੇ ਸਾਂਝੇ ਕਰ ਰਹੇ ਹਾਂ… Live https://t.co/ltmOqxzH53 — Bhagwant Mann (@BhagwantMann) June 27, 2023
ਤਨਖਾਹਾਂ ਚ ਕੀਤੇ ਗਏ ਵਾਧੇ ਦਾ ਵੇਰਵਾ
ਮੁੱਖ ਮੰਤਰੀ ਨੇ ਕਿਹਾ ਕਿ ਬੀਏ ਪਾਸ ਐਸੋਸੀਏਟ ਟੀਚਰ ਜੋ ਪਹਿਲਾਂ 9500 ਰੁਪਏ ਸੈਲਰੀ ਲੈ ਰਹੇ ਸਨ, ਨਵੇਂ ਲਏ ਗਏ ਫੈਸਲੇ ਤੋਂ ਬਾਅਦ ਉਸਨੂੰ ਹੁਣ 20500 ਰੁਪਏ ਤਨਖਾਹ ਮਿਲੇਗੀ। ਜਦਕਿ ਈਟੀਟੀ ਅਤੇ ਐਨਟੀਟੀ ਟੀਚਰਾਂ ਦੀ ਤਨਖਾਹ 10250 ਰੁਪਏ ਤੋਂ ਵਧਾ ਕੇ 22000 ਰੁਪਏ ਹੋ ਜਾਵੇਗੀ। ਇਸੇ ਤਰ੍ਹਾਂ ਬੀਏ ਅਤੇ ਐਮਏਬੀਐੱਡ ਡਿਗਰੀ ਹੋਲਡਰ ਟੀਚਰ ਜਿਨ੍ਹਾਂ ਦੀ ਇਸ ਵੇਲ੍ਹੇ 11000 ਰੁਪਏ ਤਨਖਾਹ ਹੈ, ਉਨ੍ਹਾਂ ਨੂੰ 23500 ਰੁਪਏ ਪ੍ਰਤੀ ਮਹੀਨਾ ਮਿਲਣਗੇ। ਇਨ੍ਹਾਂ ਸਭ ਤੋਂ ਇਲਾਵਾ, ਜਿਹੜੇ ਆਈਈਵੀ ਵਲੰਟੀਅਰ ਹੁਣ ਤੱਕ 5500 ਰੁਪਏ ਤਨਖਾਹ ਲੈ ਰਹੇ ਸਨ, ਉਨ੍ਹਾਂ ਨੂੰ 15,000 ਰੁਪਏ ਮਹੀਨਾ ਸੈਲਰੀ ਮਿਲੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਕਿਹਾ ਕਿ 3500 ਰੁਪਏ ਤਨਖਾਹ ਲੈ ਰਹੇ ਸਿੱਖਿਆ ਵਲੰਟੀਅਰਾਂ ਨੂੰ ਹੁਣ 15,000 ਰੁਪਏ ਅਤੇ 6000 ਰੁਪਏ ਤਨਖਾਹ ਲੈ ਰਹੇ ਈਜੀਐਸ, ਈਆਈਈ ਅਤੇ ਐਸਟੀਆਰ ਅਧਿਆਪਕਾਂ ਨੂੰ ਹੁਣ 18,000 ਰੁਪਏ ਮਿਲਣਗੇ। ਜਿਕਰਯੋਗ ਹੈ ਕਿ ਸਿੱਖਿਆ ਵਿਭਾਗ ਵਿੱਚ 10 ਸਾਲ ਤੋਂ ਵੱਧ ਸੇਵਾ ਨਿਭਾਉਣ ਵਾਲੇ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਗਈਆਂ ਹਨ। ਸੀਐੱਮ ਨੇ ਕਿਹਾ ਕਿ ਇਹ ਫੈਸਲਾ ਟੀਚਰਾਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਏਗਾ। ਨਾਲ ਹੀ ਉਨ੍ਹਾਂ ਨੇ ਸਾਬਕਾ ਸਰਕਾਰਾਂ ‘ਤੇ ਵੀ ਤਿੱਖੇ ਨਿਸ਼ਾਨੇ ਲਾਏ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ
Follow Us
