ਚੰਡੀਗੜ੍ਹ ‘ਚ ਗਰਮੀ ਦਾ ਕਹਿਰ, ਸੁਖਨਾ ਝੀਲ ਦਾ ਪਾਣੀ ਘੱਟ ਕੇ 1156 ਫੁੱਟ ਤੱਕ ਪਹੁੰਚਿਆ

tv9-punjabi
Updated On: 

15 Jun 2025 07:37 AM

Sukhna Lake: ਗਰਮੀ ਤੇ ਲੂ ਕਾਰਨ ਸੁਖਨਾ ਲੇਕ ਦੇ ਪਾਣੀ ਦਾ ਲੈਵਲ 1156.35 ਫੁੱਟ ਤੱਕ ਪਹੁੰਚ ਗਿਆ ਹੈ। ਜੇਕਰ ਜਲਦੀ ਮੀਂਹ ਨਹੀਂ ਪੈਂਦਾ ਤਾਂ ਪਾਣੀ ਦਾ ਲੈਵਲ ਹੋਰ ਵੀ ਢਿੱਗ ਸਕਦਾ ਹੈ। ਦੱਸ ਦਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਸੁਖਨਾ ਝੀਲ ਦਾ ਪਾਣੀ ਸੁੱਕ ਗਿਆ ਹੋਵੇ, ਇਸ ਤੋਂ ਪਹਿਲਾਂ ਸਾਲ 2015 'ਚ ਝੀਲ ਦਾ ਪਾਣੀ 1152 ਫੁੱਟ ਤੋਂ ਥੱਲੇ ਚਲਾ ਗਿਆ ਸੀ ਤੇ 2016 'ਚ 1153 ਫੁੱਟ ਤੱਕ ਪਹੁੰਚ ਗਿਆ ਸੀ।

ਚੰਡੀਗੜ੍ਹ ਚ ਗਰਮੀ ਦਾ ਕਹਿਰ, ਸੁਖਨਾ ਝੀਲ ਦਾ ਪਾਣੀ ਘੱਟ ਕੇ 1156 ਫੁੱਟ ਤੱਕ ਪਹੁੰਚਿਆ

ਚੰਡੀਗੜ੍ਹ 'ਚ ਗਰਮੀ ਦਾ ਕਹਿਰ, ਸੁਖਨਾ ਝੀਲ ਦਾ ਪਾਣੀ ਘੱਟ ਕੇ 1156 ਫੁੱਟ ਤੱਕ ਪਹੁੰਚਿਆ (Photo Credit- @Sureshangurana)

Follow Us On

ਚੰਡੀਗੜ੍ਹ ‘ਚ ਤੇਜ਼ ਗਰਮੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਦਿਨ ਤੇ ਰਾਤ ਦੇ ਤਾਪਮਾਨ ‘ ਸਿਰਫ਼ 7 ਡਿਗਰੀ ਦਾ ਅੰਤਰ ਹੀ ਦੇਖਿਆ ਜਾ ਰਿਹਾ ਹੈ। ਕੜਾਕੇ ਦੀ ਧੁੱਪ ਤੇ ਲੂ ਕਰਕੇ ਸੁਖਨਾ ਝੀਲ ਦੇ ਪਾਣੀ ਦਾ ਲੈਵਲ ਇਸ ਸੀਜ਼ਨ ‘ਚ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਿਆ ਹੈ।

ਗਰਮੀ ਤੇ ਲੂ ਕਾਰਨ ਸੁਖਨਾ ਲੇਕ ਦੇ ਪਾਣੀ ਦਾ ਲੈਵਲ 1156.35 ਫੁੱਟ ਤੱਕ ਪਹੁੰਚ ਗਿਆ ਹੈ। ਜੇਕਰ ਜਲਦੀ ਮੀਂਹ ਨਹੀਂ ਪੈਂਦਾ ਤਾਂ ਪਾਣੀ ਦਾ ਲੈਵਲ ਹੋਰ ਵੀ ਢਿੱਗ ਸਕਦਾ ਹੈ। ਦੱਸ ਦਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਸੁਖਨਾ ਝੀਲ ਦਾ ਪਾਣੀ ਸੁੱਕ ਗਿਆ ਹੋਵੇ, ਇਸ ਤੋਂ ਪਹਿਲਾਂ ਸਾਲ 2015 ‘ਚ ਝੀਲ ਦਾ ਪਾਣੀ 1152 ਫੁੱਟ ਤੋਂ ਥੱਲੇ ਚਲਾ ਗਿਆ ਸੀ ਤੇ 2016 ‘ਚ 1153 ਫੁੱਟ ਤੱਕ ਪਹੁੰਚ ਗਿਆ ਸੀ।

ਸੁਖਨਾ ਝੀਲ ਦਾ ਸਹੀ ਪਾਣੀ ਦਾ ਪੱਧਰ 1163 ਫੁੱਟ ਮੰਨਿਆ ਜਾਂਦਾ ਹੈ। ਸੁਖਨਾ ਝੀਲ ‘ਚ ਪਾਣੀ ਆਉਣ ਦਾ ਮੁੱਖ ਸਰੋਤ ਪੂਰੀ ਤਰ੍ਹਾਂ ਨਾਲ ਬਾਰਿਸ਼ ਦਾ ਪਾਣੀ ਹੈ ਤੇ ਸ਼ਹਿਰ ‘ਚ ਅਜੇ ਮੌਨਸੂਨ ਦੇ ਆਉਣ ਨੂੰ ਸਮਾਂ ਹੈ।

ਸ਼ੀਜਨ ਦੀ ਸਭ ਤੋਂ ਗਰਮ ਰਾਤ, ਬਿਜ਼ਲੀ ਦੀ ਮੰਗ ਵੀ ਵਧੀ

ਮੌਸਮ ਵਿਭਾਗ ਅਨੁਸਾਰ ਸ਼ੁਕਰਵਾਰ ਦੀ ਰਾਤ ਸੀਜ਼ਨ ਦੀ ਸਭ ਤੋਂ ਗਰਮ ਰਾਤ ਰਹੀ। ਘੱਟ ਚੋਂ ਘੱਟ ਤਾਪਮਾਨ 32.7 ਡਿਗਰੀ ਸੈਲਸਿਅਸ ਦਰਜ਼ ਕੀਤਾ ਗਿਆ। ਇਹ ਆਮ ਨਾਲੋਂ 6 ਡਿਗਰੀ ਵੱਧ ਹੈ। ਸ਼ਹਿਰ ‘ਚ ਸ਼ੁਕਰਵਾਰ ਨੂੰ ਬਿਜ਼ਲੀ ਦੀ ਮੰਗ ਵੱਧ ਤੋਂ ਵੱਧ 454 ਮੈਗਵਾਟ ਰਹੀ।

ਬਿਜ਼ਲੀ ਦੀ ਮੰਗ ਲਗਾਤਾਰ ਵੱਧ ਰਹੀ ਹੈ, ਸੀਪੀਡੀਐਲ ਜ਼ਲਦੀ ਹੀ ਤਰੀਕੇ ਨਾਲ 20 ਮੈਗਵਾਟ ਸਮਰੱਥਾ ਵਾਲੇ ਚਾਰ ਟ੍ਰਾਂਸਫ਼ਾਰਮਰ ਜੋੜਨ ਜਾ ਰਿਹਾ ਹੈ। ਚਾਰ ਸਬ-ਡਿਵਿਜ਼ਨਾਂ ‘ਚ ਤੈਨਾਤ ਪੰਜ ਫਾਲਟ ਰਿਸਪਾਂਸ ਟੀਮਾਂ (ਐਫਆਰਟੀ) ਤੋਂ ਇਲਾਵਾ ਸੀਪੀਡੀਐਲ ਨੇ ਫਾਲਟਾਂ ਨੂੰ ਤੇਜ਼ੀ ਨਾਲ ਹੱਲ ਕਰਨ ਲਈ ਮੌਜ਼ੂਦਾ ਨੰਬਰ ‘ਚ ਹੋਰ ਵੀ ਤਕਨੀਕ ਸਟਾਫ਼ ਜੋੜਿਆ ਹੈ। ਆਪਣੇ ਹੈਲਪਲਾਈਨ ਕਾਲ ਲਾਈਨਾਂ ਦਾ ਨੰਬਰ 20 ਤੋਂ ਵਧਾ ਕ 50 ਕਰਨ ਦੀ ਯੋਜਨਾ ਬਣਾਈ ਹੈ।