ਚੰਡੀਗੜ੍ਹ ਮੈਡੀਕਲ ਸਟੋਰ ਕਤਲਕਾਂਡ ਤੋਂ ਬਾਅਦ ਦੁਕਾਨਦਾਰਾਂ ਨੇ ਲਗਾਇਆ ਨੋਟਿਸ, ਬਿਨਾਂ ਮੂੰਹ ਢੱਕੇ ਆਉਣ ਦੀ ਅਪੀਲ
ਇਸ ਨੋਟਿਸ 'ਚ ਅਪੀਲ ਕੀਤੀ ਗਈ ਹੈ ਕਿ ਕੋਈ ਵੀ ਦੁਕਾਨ ਅੰਦਰ ਆਉਂਦਾ ਹੈ ਤਾਂ ਉਹ ਆਪਣੀ ਕੈਪ (ਟੋਪੀ), ਹੁੱਡੀ (ਜੈਕਟ ਦੀ ਟੋਪੀ), ਐਨਕਾਂ, ਮਾਸਕ ਤੇ ਹੈੱਲਮੈਟ ਉਤਾਰ ਕੇ ਆਉਣ। ਦੱਸ ਦੇਈਏ ਕਿ 13 ਜੂਨ ਨੂੰ ਕੁਮਾਰ ਮੈਡੀਕਲ ਕਤਲ ਮਾਮਲੇ 'ਚ ਦੋ ਹਮਲਾਵਰ ਟੋਪੀ ਤੇ ਮਾਸਕ ਪਹਿਨ ਕੇ ਮੈਡੀਕਲ ਸਟੋਰ ਅੰਦਰ ਆਏ ਸਨ। ਉਨ੍ਹਾਂ ਦਾ ਤੀਜ਼ਾ ਸਾਥੀ ਦੋ ਪਹੀਆ ਵਾਹਨ 'ਤੇ ਬਾਹਰ ਖੜ੍ਹਾ ਸੀ। ਇਸ ਘਟਨਾ ਤੋਂ ਬਾਅਦ ਮੈਡੀਕਲ ਸਟੋਰ ਮਾਲਕਾਂ ਨੇ ਹੁਣ ਚਿਹਰੇ ਨੂੰ ਕਿਸੇ ਵੀ ਚੀਜ਼ ਨਾਲ ਨਾ ਢੱਕਣ ਦੀ ਅਪੀਲ ਕੀਤੀ ਹੈ।
ਚੰਡੀਗੜ੍ਹ ਮੈਡੀਕਲ ਸਟੋਰ ਕਤਲਕਾਂਡ ਤੋਂ ਬਾਅਦ ਦੁਕਾਨਦਾਰਾਂ ਨੇ ਲਗਾਇਆ ਨੋਟਿਸ
ਚੰਡੀਗੜ੍ਹ ਦੇ ਸੈਕਟਰ-11 ‘ਚ ਮੈਡੀਕਲ ਸਟੋਰ ਅੰਦਰ ਕੈਸ਼ੀਅਰ ਦੇ ਕਤਲ ਤੋਂ ਬਾਅਦ, ਦੁਕਾਨਦਾਰਾਂ ‘ਚ ਡਰ ਦਾ ਮਾਹੌਲ ਹੈ। ਘਟਨਾ ਤੋਂ ਬਾਅਦ ਸੈਕਟਰ- 11 ਦੀਆਂ ਕੈਮਿਸ਼ਟ ਦੁਕਾਨਾਂ ਬਾਹਰ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ। ਇਸ ਵਿਚਕਾਰ ਮੈਡੀਕਲ ਸੋਟਰ ਮਾਲਿਕ ਵੀ ਆਪਣੀ ਸੁਰੱਖਿਆ ਲਈ ਕੁੱਝ ਕਦਮ ਚੁੱਕ ਰਹੇ ਹਨ। ਸੈਕਟਰ-11 ਦੇ ਕੁੱਝ ਮੈਡੀਕਲ ਦੁਕਾਨਦਾਰਾਂ ਨੇ ਆਪਣੀ ਸੁਰੱਖਿਆ ਲਈ ਤੇ ਗ੍ਰਾਹਕਾਂ ਲਈ ਨੋਟਿਸ ਲਗਾਏ ਹਨ।
ਇਹ ਵੀ ਪੜ੍ਹੋ
ਇਸ ਨੋਟਿਸ ‘ਚ ਅਪੀਲ ਕੀਤੀ ਗਈ ਹੈ ਕਿ ਕੋਈ ਵੀ ਦੁਕਾਨ ਅੰਦਰ ਆਉਂਦਾ ਹੈ ਤਾਂ ਉਹ ਆਪਣੀ ਕੈਪ (ਟੋਪੀ), ਹੁੱਡੀ (ਜੈਕਟ ਦੀ ਟੋਪੀ), ਐਨਕਾਂ, ਮਾਸਕ ਤੇ ਹੈੱਲਮੈਟ ਉਤਾਰ ਕੇ ਆਉਣ। ਦੱਸ ਦੇਈਏ ਕਿ 13 ਜੂਨ ਨੂੰ ਕੁਮਾਰ ਮੈਡੀਕਲ ਕਤਲ ਮਾਮਲੇ ‘ਚ ਦੋ ਹਮਲਾਵਰ ਟੋਪੀ ਤੇ ਮਾਸਕ ਪਹਿਨ ਕੇ ਮੈਡੀਕਲ ਸਟੋਰ ਅੰਦਰ ਆਏ ਸਨ। ਉਨ੍ਹਾਂ ਦਾ ਤੀਜ਼ਾ ਸਾਥੀ ਦੋ ਪਹੀਆ ਵਾਹਨ ‘ਤੇ ਬਾਹਰ ਖੜ੍ਹਾ ਸੀ। ਇਸ ਘਟਨਾ ਤੋਂ ਬਾਅਦ ਮੈਡੀਕਲ ਸਟੋਰ ਮਾਲਕਾਂ ਨੇ ਹੁਣ ਚਿਹਰੇ ਨੂੰ ਕਿਸੇ ਵੀ ਚੀਜ਼ ਨਾਲ ਨਾ ਢੱਕਣ ਦੀ ਅਪੀਲ ਕੀਤੀ ਹੈ।
