ਚੰਡੀਗੜ੍ਹ ਨੂੰ ਅੱਜ ਮਿਲੇਗਾ ਨਵਾਂ ਮੇਅਰ, ਕਿਸ ਦੇ ਹੱਥ ਆਵੇਗੀ ਕਮਾਨ… ਤਿੰਨ ਪਾਰਟੀਆਂ ਵਿਚਕਾਰ ਕਾਂਟੇ ਦੀ ਟੱਕਰ
ਵੋਟਿੰਗ ਦੀ ਪ੍ਰਕਿਰਿਆ 11 ਵਜੇ ਸ਼ੁਰੂ ਹੋਵੇਗੀ। ਚੰਡੀਗੜ੍ਹ ਨਗਰ ਨਿਗਮ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਕੋਲ 18 ਕੌਂਸਲਰ ਹਨ। ਆਮ ਆਦਮੀ ਪਾਰਟੀ ਕੋਲ 11 ਕੌਂਸਲਰ ਤੇ ਕਾਂਗਰਸ ਕੋਲ 6 ਕੌਂਸਲਰ ਹਨ। ਇਸ ਤੋਂ ਇਲਾਵਾ ਕਾਂਗਰਸ ਕੋਲ 1 ਲੋਕ ਸਭਾ ਮੈਂਬਰ ਦੀ ਵੋਟ ਹੈ।
ਚੰਡੀਗੜ੍ਹ ਮੇਅਰ ਚੋਣ
ਚੰਡੀਗੜ੍ਹ ਨੂੰ ਅੱਜ ਨਵਾਂ ਮੇਅਰ ਮਿਲਣ ਜਾ ਰਿਹਾ ਹੈ। ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਅੱਜ ਵੋਟਿੰਗ ਹੋਵੇਗੀ। ਭਾਜਪਾ, ਕਾਂਗਰਸ ਤੇ ਆਮ ਆਦਮੀ ਪਾਰਟੀ ਆਪਣੀ-ਆਪਣੀ ਜਿੱਤ ਲਈ ਰਣਨੀਤੀ ਬਣਾ ਚੁੱਕੀ ਹੈ। ਹਾਲਾਂਕਿ, ਕਿਸੇ ਵੀ ਪਾਰਟੀ ਕੋਲ ਬਹੁਮਤ ਨਹੀਂ ਹੈ। ਚੋਣ ‘ਚ ਕੌਣ ਬਾਜ਼ੀ ਮਾਰੇਗਾ, ਇਹ ਵੋਟਿੰਗ ਤੋਂ ਬਾਅਦ ਹੀ ਪਤਾ ਚਲੇਗਾ। ਇਸ ਵਾਰ ਸੀਕ੍ਰੇਟ ਵੋਟਿੰਗ ਦੀ ਜਗ੍ਹਾ ਹੱਥ ਖੜੇ ਕਰ ਕੇ ਵੋਟਿੰਗ ਹੋਵੇਗੀ।
ਵੋਟਿੰਗ ਦੀ ਪ੍ਰਕਿਰਿਆ 11 ਵਜੇ ਸ਼ੁਰੂ ਹੋਵੇਗੀ। ਚੰਡੀਗੜ੍ਹ ਨਗਰ ਨਿਗਮ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਕੋਲ 18 ਕੌਂਸਲਰ ਹਨ। ਆਮ ਆਦਮੀ ਪਾਰਟੀ (ਆਪ) ਕੋਲ 11 ਕੌਂਸਲਰ ਤੇ ਕਾਂਗਰਸ ਕੋਲ 6 ਕੌਂਸਲਰ ਹਨ। ਇਸ ਤੋਂ ਇਲਾਵਾ ਕਾਂਗਰਸ ਕੋਲ 1 ਲੋਕ ਸਭਾ ਮੈਂਬਰ ਦੀ ਵੋਟ ਹੈ। ਕਾਂਗਰਸ ਦੇ ਆਮ ਆਦਮੀ ਪਾਰਟੀ ਜੇਕਰ ਇੱਕ-ਦੂਜੇ ਦਾ ਸਾਥ ਦਿੰਦੀ ਹੈ ਤਾਂ ਭਾਜਪਾ ਦੇ ਰਾਹ ‘ਚ ਅੜਿੱਕਾ ਆ ਸਕਦਾ ਹੈ। ਹਾਲਾਂਕਿ, ਜੇਕਰ ਅਜਿਹਾ ਨਹੀਂ ਹੁੰਦਾ ਤਾਂ ਤਿੰਨੇ ਹੀ ਅਹੁਦਿਆਂ ‘ਤੇ ਭਾਜਪਾ ਦੀ ਜਿੱਤ ਤੈਅ ਨਜ਼ਰ ਆ ਰਹੀ ਹੈ।
ਕੀ ਹਨ ਸਮੀਕਰਨ?
- ਕੁੱਲ ਕੌਂਸਲਰ- 35
- ਬਹੁਮਤ – 19
- ਭਾਜਪਾ ਦੇ ਕੌਂਸਲਰ- 18
- ਆਮ ਆਦਮੀ ਪਾਰਟੀ ਦੇ ਕੌਂਸਲਰ-11
- ਕਾਂਗਰਸ ਦੇ ਕੌਂਸਲਰ-6+1 ਲੋਕ ਸਭਾ ਮੈਂਬਰ
ਆਪ ਅਤੇ ਕਾਂਗਰਸ ਵਿਚਕਾਰ ਡੀਲ?
ਆਪ ਤੇ ਕਾਂਗਰਸ ਵਿਚਾਲੇ ਹੋਏ ਪਹਿਲਾਂ ਹੋਏ ਸਮਝੌਤੇ ਅਨੁਸਾਰ, ਆਪ ਮੇਅਰ ਦੀ ਚੋਣ ਲੜੇਗੀ, ਜਦੋਂ ਕਿ ਕਾਂਗਰਸ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀਆਂ ਚੋਣਾਂ ਲੜੇਗੀ। ਹਾਲਾਂਕਿ, ਇਸ ‘ਤੇ ਸਥਿਤੀ ਸਪੱਸ਼ਟ ਨਹੀਂ ਹੈ ਕਿ ਦੋਵੇਂ ਪਾਰਟੀਆਂ ਇੱਕ-ਦੂਜੇ ਦਾ ਸਾਥ ਦੇਣਗੀਆਂ ਜਾਂ ਨਹੀਂ। ਦੋਵੇਂ ਹੀ ਪਾਰਟੀਆਂ, ਆਪਣੇ ਗੱਠਜੋੜ ਦਾ ਬਿਆਨ ਦੇ ਚੁੱਕੀਆਂ ਹਨ ਤੇ ਇਸ ਤੋਂ ਬਾਅਦ ਗੱਠਜੋੜ ਤੋਂ ਇਨਕਾਰ ਵੀ ਕਰ ਚੁੱਕੀਆਂ ਹਨ। ਦੋਵੇਂ ਪਾਰਟੀਆਂ, ਇਕੱਠੀਆਂ ਹਨ ਕੇ ਨਹੀਂ ਇਹ ਵੋਟਿੰਗ ਦੌਰਾਨ ਪਤਾ ਚਲੇਗਾ
ਇਸ ਤੋਂ ਪਹਿਲਾਂ ਦੋਵਾਂ ਪਾਰਟੀਆਂ ਦੇ ਆਗੂਆਂ ਨੇ ਕਿਹਾ ਸੀ ਕਿ ਇਹ ਇੱਕ ਵਾਰ ਦਾ ਸਮਝੌਤਾ ਹੈ ਤੇ ਉਹ ਦਸੰਬਰ ਚ ਹੋਣ ਵਾਲੀਆਂ ਐਮਸੀ ਆਮ ਚੋਣਾਂ ਸੁਤੰਤਰ ਤੌਰ ਤੇ ਲੜਨਗੇ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚਐਸ ਲੱਕੀ ਨੇ ਕਿਹਾ ਕਿ ਇਸ ਸਮਝੌਤੇ ਦਾ ਮੁੱਖ ਉਦੇਸ਼ ਮੇਅਰ ਦੀ ਚੋਣ ਚ ਭਾਜਪਾ ਨੂੰ ਹਰਾਉਣਾ ਹੈ।
ਚੋਣਾਂ ਤੋਂ ਪਹਿਲਾਂ ਭਾਜਪਾ ਦੀ ਤਾਕਤ ਵਧੀ
ਪਿਛਲੇ ਮਹੀਨੇ ਸਦਨ ਚ ਭਾਜਪਾ ਦੀ ਤਾਕਤ ਵਧੀ ਹੈ। ਆਪ ਕੌਂਸਲਰ ਪੂਨਮ ਤੇ ਸੁਮਨ ਸ਼ਰਮਾ ਭਾਜਪਾ ਚ ਸ਼ਾਮਲ ਹੋ ਗਏ, ਜਿਸ ਨਾਲ ਇਸ ਦੇ ਕੌਂਸਲਰਾਂ ਦੀ ਗਿਣਤੀ 18 ਹੋ ਗਈ।ਅੱਜ ਦੀ ਮੇਅਰ ਚੋਣ 2022 ਚ ਚੁਣੀ ਗਈ ਹਾਊਸ ਦੇ ਆਖਰੀ ਮੇਅਰ ਦੀ ਚੋਣ ਹੋਵੇਗੀ। ਇਹ ਚੰਡੀਗੜ੍ਹ ਦੇ ਇਤਿਹਾਸ ਚ ਪਹਿਲੀ ਵਾਰ ਹੋਵੇਗਾ, ਜਦੋਂ ਮੇਅਰ ਦੀ ਚੋਣ ਗੁਪਤ ਵੋਟਿੰਗ ਦੀ ਬਜਾਏ ਹੱਥ ਖੜ੍ਹੇ ਕਰਕੇ ਕੀਤੀ ਜਾਵੇਗੀ।
ਇਹ ਵੀ ਪੜ੍ਹੋ
ਇਹ ਬਦਲਾਅ ਪੰਜਾਬ ਦੇ ਰਾਜਪਾਲ ਤੇ ਯੂਟੀ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੁਆਰਾ ਪਿਛਲੇ ਸਾਲ ਜੁਲਾਈ ਚ ਚੰਡੀਗੜ੍ਹ ਨਗਰ ਨਿਗਮ (ਕਾਰੋਬਾਰ ਪ੍ਰਕਿਰਿਆ ਤੇ ਸੰਚਾਲਨ) ਨਿਯਮ, 1996 ਦੇ ਨਿਯਮ 6 ‘ਚ ਕੀਤੇ ਗਏ ਸੋਧ ਤੋਂ ਬਾਅਦ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਕਰਾਸ-ਵੋਟਿੰਗ ਤੇ ਬੈਲਟ ਹੇਰਾਫੇਰੀ ਨੂੰ ਰੋਕਣਾ ਹੈ।
