ਚੰਡੀਗੜ੍ਹ ਨਗਰ ਨਿਗਮ ‘ਚ ਅੱਠਵੇਂ ਸਾਲ ਮੇਅਰ ਪਦ ਤੇ ਭਾਜਪਾ ਕਾਬਜ਼

Updated On: 

19 Jan 2024 13:29 PM

ਚੰਡੀਗੜ੍ਹ ਨਗਰ ਨਿਗਮ 'ਚ ਅੱਠਵੇਂ ਸਾਲ ਮੇਅਰ ਪਦ ਤੇ ਭਾਜਪਾ ਨੇ ਹਾਸਿਲ ਕੀਤੀ ਜਿੱਤ. ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦਿਆਂ 'ਤੇ ਕਾਬਜ਼।

ਚੰਡੀਗੜ੍ਹ ਨਗਰ ਨਿਗਮ ਚ ਅੱਠਵੇਂ ਸਾਲ ਮੇਅਰ ਪਦ ਤੇ ਭਾਜਪਾ ਕਾਬਜ਼
Follow Us On

ਚੰਡੀਗੜ੍ਹ ਨਗਰ ਨਿਗਮ ‘ਚ ਮੇਅਰ ਦੇ ਅਹੁਦੇ ‘ਤੇ ਇੱਕ ਵਾਰ ਫਿਰ ਤੋਂ ਭਾਰਤੀ ਜਨਤਾ ਪਾਰਟੀ ਕਾਬਜ਼ ਹੋ ਗਈ ਹੈ। ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਦੀ ਇੱਕ ਵੋਟ ਦੀ ਮਦਦ ਨਾਲ ਭਾਜਪਾ ਨੇ ਇੱਥੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ‘ਤੇ ਕਬਜ਼ਾ ਕਰ ਲਿਆ ਹੈ। ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰਾਂ ਨੇ ਇਨ੍ਹਾਂ ਚੋਣਾਂ ਦਾ ਬਾਈਕਾਟ ਕਰਦਿਆਂ ਭਾਗ ਨਹੀਂ ਲਿਆ। ਚੰਡੀਗੜ੍ਹ ਵਿੱਚ ਸਾਲ 2015 ਤੋਂ ਬਾਅਦ ਇਹ ਲਗਾਤਾਰ ਅੱਠਵਾਂ ਸਾਲ ਹੈ, ਜਦੋਂ ਕਾਂਗਸ ਦਾ ਮੇਅਰ ਨਹੀਂ ਬਣਿਆ ਹੈ।ਚੰਡੀਗੜ੍ਹ ‘ਚ ਮੇਅਰ ਦਾ ਕਾਰਜਕਾਲ ਇੱਕ ਸਾਲ ਦਾ ਹੁੰਦਾ ਹੈ, ਇੱਥੇ ਕੁੱਲ 35 ਸੀਟਾਂ ਵਿੱਚੋਂ ਮੌਜੂਦਾ ਸਮੇਂ ਵਿੱਚ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ 14-14, ਕਾਂਗਸ ਪਾਰਟੀ ਕੋਲ 6 ਅਤੇ ਸ਼ੋ੍ਰਮਣੀ ਅਕਾਲੀ ਦਲ ਕੋਲ ਇੱਕ ਕੌਂਸਲਰ ਹੈ। ਇੱਥੇ ਇੱਕ ਵੋਟ ਐੱਮ.ਪੀ. ਦੀ ਹੈ।

ਸਭ ਤੋਂ ਪਹਿਲਾ ਵੋਟ ਚੰਡੀਗੜ੍ਹ ਦੀ ਐੱਮ.ਪੀ. ਕਿਰਨ ਖੇਰ ਨੇ ਪਾਈ

ਇਸ ਸਾਲ ਮੇਅਰ ਅਹੁਦੇ ਲਈ ਭਾਜਪਾ ਨੇ ਅਨੂਪ ਗੁਪਤਾ ਅਤੇ ਆਮ ਆਦਮੀ ਪਾਰਟੀ ਨੇ ਜਸਬੀਰ ਸਿੰਘ ਨੂੰ ਨਾਂਅ ਪੇਸ਼ ਕੀਤੇ ਹਨ। ਇਸ ਸੀਟ ਤੇ ਭਾਜਪਾ ਦੇ ਅਨੂਪ ਗੁਪਤਾ ਨੂੰ 15 ਅਤੇ ਆਪ ਦੇ ਜਸਬੀਰ ਸਿੰਘ ਨੂੰ 14 ਵੋਟ ਮਿਲੇ।ਇਸੇ ਪ੍ਰਕਾਰ ਸੀਨੀਅਰ ਡਿਪਟੀ ਮੇਅਰ ਦੇ ਔਹਦੇ ਤੇ ਭਾਜਪਾ ਦੇ ਕੰਵਰ ਪਾਲ ਰਾਣਾ ਨੇ ਆਪ ਦੀ ਤਰੁਣਾ ਮਹਿਤਾ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਭਾਜਪਾ ਦੇ ਹਰਜੀਤ ਸਿੰਘ ਨੇ ਆਪ ਦੀ ਸੁਮਨ ਸਿੰਘ ਨੂੰ ਹਰਾਇਆ।ਨਗਰ ਨਿਗਮ ਦਫ਼ਤਰ ਵਿੱਚ ਅੱਜ ਸਵੇਰੇ 11 ਵਜੇ ਚੋਣ ਪ੍ਰਕਿਰਿਆ ਸ਼ੁਰੂ ਹੁੰਦਿਆਂ ਹੀ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਨਾਮਜ਼ਦ ਕੌਂਸਲਰਾਂ ਦੇ ਹਾਲ ਵਿੱਚ ਬੈਠਣ ਨੂੰ ਲੈਕੇ ਹੰਗਾਮਾ ਸ਼ੁਰੂ ਕਰ ਦਿੱਤਾ। ਆਪ ਕੌਂਸਲਰਾਂ ਦਾ ਆਰੋਪ ਸੀ ਕਿ ਨਾਮਜ਼ਦ ਕੌਂਸਲਰਾਂ ਨੂੰ ਇੱਥੇ ਬਿਠਾਉਣ ਨਾਲ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਨਹੀਂ ਹੋਵੇਗੀ। ਇਸ ਗੱਲ ਨੂੰ ਲੈਕੇ ਕਾਫ਼ੀ ਦੇਰ ਹੰਗਾਮਾ ਚੱਲਦਾ ਰਿਹਾ। ਚੋਣ ਅਧਿਕਾਰੀ ਦੁਆਰਾ ਨਿਯਮ ਬੁੱਕ ਦਿਖਾਏ ਜਾਣ ਮਗਰੋਂ ਮੇਅਰ ਦੇ ਲਈ ਚੋਣਾਂ ਸ਼ੁਰੂ ਹੋਈਆਂ।
ਸਭ ਤੋਂ ਪਹਿਲਾ ਵੋਟ ਚੰਡੀਗੜ੍ਹ ਦੀ ਐੱਮ.ਪੀ. ਕਿਰਨ ਖੇਰ ਨੇ ਪਾਈ। ਉਸ ਉਪਰੰਤ ਹੋਰਨਾਂ ਕੌਂਸਲਰਾਂ ਨੇ ਵੋਟ ਪਾਟੀ। ਵੋਟ ਪਾਉਣ ਸਮੇਂ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਬੈਲੇਟ ਪੇਪਰ ਤੇ ਸਿਆਹੀ ਲੱਗੇ ਹੋਣ ਦਾ ਦਰਕ ਦਿੰਦਿਆਂ ਵਿਰੋਧ ਵੀ ਜਤਾਇਆ।

ਲਗਾਤਾਰ ਅੱਠਵੇਂ ਸਾਲ ਭਾਜਪਾ ਦੀ ਹੋਈ ਜਿੱਤ

ਚੰਡੀਗੜ੍ਹ ਨਗਰ ਨਿਗਮ ‘ਚ ਲਗਾਤਾਰ ਅੱਠਵੇਂ ਸਾਲ ਭਾਰਤੀ ਜਨਤਾ ਪਾਰਟੀ ਨੇ ਆਪਣਾ ਮੇਅਰ ਬਣਾਇਆ ਹੈ। ਸਾਲ 2015 ਤੋਂ ਬਾਅਦ ਕਾਂਗਰਸ ਦਾ ਕੋਈ ਵੀ ਮੇਅਰ ਨਹੀਂ ਬਣ ਪਾਇਆ। ਭਾਜਪਾ ਸਾਲ 2016 ਤੋਂ ਲਗਾਤਾਰ ਮੇਅਰ ਬਣਦੀ ਆ ਰਹੀ ਹੈ। ਇੱਥੇ ਪਿੱਤੇ ਲਸਾਲ ਹੋਈਆਂ ਆਮ ਚੋਣਾਂ ‘ਚ ਭਾਜਪਾ ਅਤੇ ਆਪ ਦੋਹਾਂ ਨੂੰ ਬਰਾਬਰ ਸੀਟਾਂ ਮਿਲੀਆਂ ਸਨ।ਵਿਰੋਧੀ ਧਿਰ ‘ਚ ਬੈਠਕੇ ਉਠਾਉਣਗੇ ਮੁੱਦੇ ਇਸ ਚੋਣ ਪ੍ਰਕਿਰਿਆ ਦਾ ਬਾਈਕਾਟ ਕਰਨ ਵਾਲੀ ਕਾਂਗਰਸ ਸਰਕਾਰ ਦੇ ਪ੍ਰਦੇਸ਼ ਪ੍ਰਧਾਨ ਐਚ.ਐੱਸ ਲੱਕੀ ਨੇ ਕਿਹਾ ਕਿ ਪਿਛਲੀ ਬਾਰ ਦੀ ਤਰ੍ਹਾਂ ਇਸ ਵਾਰ ਵੀ ਕਾਂਗਰਸ ਮੇਅਰ ਚੋਣਾਂ ਤੋਂ ਵਾਕਆਊਟ ਕਰ ਚੁੱਕੀ ਹੈ। ਕਾਂਗਰਸ ਨੇ ਸਾਫ਼ ਕੀਤਾ ਕਿ ਉਹ ਵਿਰੋਧੀ ਧਿਰ ਵਿੱਚ ਬੈਠ ਕੇ ਸ਼ਹਿਰ ਦੀ ਜਨਤਾ ਦੇ ਮੁੱਦੇ ਚੁੱਕਦੀ ਰਹੇਗੀ। ਪਾਰਟੀ ਦੇ ਸਾਰੇ 6 ਕੌਂਸਲਰ ਸ਼ਹਿਰ ਤੋਂ ਬਾਹਰ ਹਨ।

ਕਿਰਨ ਖੇਰ ਬੋਲੀ,ਸ਼ਹਿਰ ਦੇ ਵਿਕਾਸ ਲਈ ਇੱਕਜੁੱਟ ਹੋਵੋ

ਚੰਡੀਗੜ੍ਹ ਨਗਰ ਨਿਗਮ ‘ਚ ਮੇਅਰ ਸਮੇਤ ਤਿੰਨ ਅਹੁਦਿਆ ‘ਤੇ ਭਾਜਪਾ ਦੇ ਕਾਬਜ਼ ਹੋਣ ਤੋਂ ਬਾਅਦ ਐੱਮ.ਪੀ. ਕਿਰਨ ਖੇਰ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਗੈਰ ਕਿਸੇ ਭੇਦਭਾਵ ਦੇ ਸ਼ਹਿਰ ਦਾ ਵਿਕਾਸ ਕਰਵਾਇਆ ਜਾਵੇ। ਸ਼ਹਿਰ ਦੇ ਵਿਕਾਸ ‘ਚ ਕੇਂਦਰ ਸਰਕਾਰ ਦੁਆਰਾ ਲੋੜੀਂਦੀ ਮੱਦਦ ਕੀਤੀ ਜਾਵੇਗੀ। ਖੇਰ ਨੇ ਸਾਰੇ ਕੌਂਸਲਰਾਂ ਨੂੰ ਵਿਕਾਸ ਦੇ ਨਾਂਅ ‘ਤੇ ਇਕੱਠੇ ਹੋਣ ਦੀ ਅਪੀਲ ਕਰਦਿਆਂ ਕਿਹ ਕਿ ਨਵੇਂ ਸਾਲ ‘ਚ ਸ਼ਹਿਰ ਦੇ ਲਈ ਨਵੀਆਂ ਵਿਕਾਸ ਯੋਜਨਾਵਾਂ ਨੂੰ ਲਾਗੂ ਕੀਤਾ ਜਾਵੇ।