ਚੰਡੀਗੜ੍ਹ ‘ਚ ਮੇਅਰ ਚੋਣ ਨੂੰ ਲੈ ਕੇ ਵੱਡਾ ਫੈਸਲਾ, ਹੁਣ ਗੁਪਤ ਵੋਟਿੰਗ ਨਹੀਂ, ਨਵੇਂ ਨਿਯਮ ਨਾਲ ਹੋਵੇਗੀ ਚੋਣ

Updated On: 

25 Jun 2025 10:36 AM IST

Chandigarh Municipal Corporation: ਇਸ ਬਦਲਾਅ ਨੂੰ ਲੈ ਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਕਾਫ਼ੀ ਲੰਬੇ ਤੋਂ ਮੰਗ ਕਰ ਰਹੇ ਸਨ। ਦੋਹਾਂ ਪਾਰਟੀਆਂ ਦੇ ਕੌਸਲਰਾਂ ਨੇ ਪ੍ਰਸ਼ਾਸਕ ਨਾਲ ਕਈ ਵਾਰ ਮੁਲਾਕਾਤ ਕੀਤੀ ਤੇ ਲਿਖਿਤ ਬੇਨਤੀ ਵੀ ਕੀਤੀ। ਉਨ੍ਹਾਂ ਨੇ ਮੰਗ ਕੀਤੀ ਸੀ ਕਿ ਗੁਪਤ ਵੋਟਿੰਗ ਨੂੰ ਖ਼ਤਮ ਕਰਨਾ ਚਾਹੀਦਾ ਹੈ, ਇਸ ਨਾਲ ਪਾਰਦਰਸ਼ੀ ਚੋਣ ਪਰਿਕ੍ਰਿਆ ਨਹੀਂ ਹੁੰਦੀ। ਗੁਪਤ ਵੋਟਿੰਗ ਰਾਹੀਂ ਕਰਾਸ ਵੋਟਿੰਗ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ, ਜਿਸ ਨਾਲ ਹੇਰਾਫੇਰੀ ਵਾਲੀ ਰਾਜਨੀਤੀ ਹੋਣ ਦੇ ਵੀ ਦੋਸ਼ ਲੱਗਦੇ ਰਹੇ ਸਨ।

ਚੰਡੀਗੜ੍ਹ ਚ ਮੇਅਰ ਚੋਣ ਨੂੰ ਲੈ ਕੇ ਵੱਡਾ ਫੈਸਲਾ, ਹੁਣ ਗੁਪਤ ਵੋਟਿੰਗ ਨਹੀਂ, ਨਵੇਂ ਨਿਯਮ ਨਾਲ ਹੋਵੇਗੀ ਚੋਣ

ਚੰਡੀਗੜ੍ਹ ਨਗਰ ਨਿਗਮ

Follow Us On

ਚੰਡੀਗੜ੍ਹ ਨਗਰ ਨਿਗਮ ‘ਚ ਹੁਣ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਗੁਪਤ ਵੋਟਿੰਗ ਰਾਹੀਂ ਨਹੀ ਹੋਵੇਗੀ। ਹੁਣ ਹੱਥ ਖੜੇ ਕਰਕੇ ਯਾਨੀ ਸ਼ੋਅ ਆਫ਼ ਹੈਂਡਸ ਨਾਲ ਇਹ ਵੋਟਿੰਗ ਹੋਵੇਗੀ। ਚੰਡੀਗੜ੍ਹ ਤੇ ਪ੍ਰਸ਼ਾਸਕ ਤੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਇਸ ਬਦਲਾਅ ਨੂੰ ਮੰਜ਼ੂਰੀ ਦੇ ਦਿਤੀ ਹੈ।

“ਚੰਡੀਗੜ੍ਹ ਨਗਰ ਨਿਗਮ (ਪ੍ਰਕਿਰਿਆ ਅਤੇ ਸੰਚਾਲਨ) ਨਿਯਮ, 1996” ਦੇ ਨਿਯਮ 6 ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਪ੍ਰਸ਼ਾਸਕ ਕਟਾਰੀਆ ਨੇ ਕਿਹਾ ਕਿ ਇਸ ਨਾਲ ਚੋਣ ‘ਚ ਪਾਰਦਰਸ਼ੀ, ਜਵਾਬਦੇਹੀ ਤੇ ਲੋਕਤੰਤਰ ਦੀ ਵਿਵਸਥਾ ਦੇ ਪ੍ਰਤੀ ਭਰੋਸੇਮੰਦੀ ਵਧੇਗੀ। ਕੌਂਸਲਰ ਦੀ ਭੂਮਿਕ ਵੀ ਹੁਣ ਹੋਰ ਸਾਫ਼ ਦਿਖਾਈ ਦੇਵੇਗੀ।

ਇਸ ਬਦਲਾਅ ਨੂੰ ਲੈ ਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਕਾਫ਼ੀ ਲੰਬੇ ਤੋਂ ਮੰਗ ਕਰ ਰਹੇ ਸਨ। ਦੋਹਾਂ ਪਾਰਟੀਆਂ ਦੇ ਕੌਸਲਰਾਂ ਨੇ ਪ੍ਰਸ਼ਾਸਕ ਨਾਲ ਕਈ ਵਾਰ ਮੁਲਾਕਾਤ ਕੀਤੀ ਤੇ ਲਿਖਿਤ ਬੇਨਤੀ ਵੀ ਕੀਤੀ। ਉਨ੍ਹਾਂ ਨੇ ਮੰਗ ਕੀਤੀ ਸੀ ਕਿ ਗੁਪਤ ਵੋਟਿੰਗ ਨੂੰ ਖ਼ਤਮ ਕਰਨਾ ਚਾਹੀਦਾ ਹੈ, ਇਸ ਨਾਲ ਪਾਰਦਰਸ਼ੀ ਚੋਣ ਪਰਿਕ੍ਰਿਆ ਨਹੀਂ ਹੁੰਦੀ। ਗੁਪਤ ਵੋਟਿੰਗ ਰਾਹੀਂ ਕਰਾਸ ਵੋਟਿੰਗ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ, ਜਿਸ ਨਾਲ ਹੇਰਾਫੇਰੀ ਵਾਲੀ ਰਾਜਨੀਤੀ ਹੋਣ ਦੇ ਵੀ ਦੋਸ਼ ਲੱਗਦੇ ਰਹੇ ਸਨ।

ਭਾਜਪਾ ਦੀ ਜਿੱਤ ਤੋਂ ਬਾਅਦ ਉੱਠਿਆ ਸੀ ਇਹ ਮਾਮਲਾ

ਇਸ ਸਾਲ ਹੋਈਆਂ ਮੇਅਰ ਚੋਣਾਂ ਵਿੱਚ ਭਾਜਪਾ ਦੀ ਹਰਪ੍ਰੀਤ ਕੌਰ ਕਰਾਸ ਵੋਟਿੰਗ ਕਾਰਨ ਜੇਤੂ ਰਹੀ। ਇਸ ਤੋਂ ਪਹਿਲਾਂ ਵੀ ਕਈ ਵਾਰ ਕਰਾਸ ਵੋਟਿੰਗ ਕਾਰਨ ਵਿਵਾਦ ਹੋ ਚੁੱਕੇ ਹਨ। ਇਸ ਨੂੰ ਰੋਕਣ ਲਈ, ਨਗਰ ਨਿਗਮ ਹਾਊਸ ਵਿੱਚ ਕੌਂਸਲਰਾਂ ਨੂੰ ਹੱਥ ਚੁੱਕ ਕੇ ਵੋਟ ਪਾਉਣ ਦਾ ਪ੍ਰਸਤਾਵ ਪਾਸ ਕੀਤਾ ਗਿਆ, ਜਿਸ ਨੂੰ ਹੁਣ ਪ੍ਰਸ਼ਾਸਨ ਨੇ ਮਨਜ਼ੂਰੀ ਦੇ ਦਿੱਤੀ ਹੈ।