Good News: ਚੰਡੀਗੜ੍ਹ ‘ਚ 80 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਨੂੰ ਘਰ ‘ਚ ਹੀ ਮਿਲੇਗਾ ਇਲਾਜ਼, ਪ੍ਰੋ਼ਜੈਕਟ ਦੀ ਸ਼ੁਰੂਆਤ

Updated On: 

11 Aug 2025 11:23 AM IST

Chandigarh Senior Citizen Health Service at Home: ਇਸ ਪਾਇਲਟ ਪ੍ਰੈਜੈਕਟ 'ਚ 1874 ਬਜ਼ੁਰਗਾਂ ਦੀ ਪਹਿਚਾਣ ਕੀਤੀ ਗਈ ਹੈ, ਜਿਸ 'ਚ 80 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਪਹਿਲ ਦਿੱਤੀ ਜਾਵੇਗੀ। ਇਸ ਤੋਂ ਬਾਅਦ 70 ਸਾਲਾਂ ਤੋਂ ਉੱਪਰ ਵਾਲੇ ਬਜ਼ੁਰਗਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਯੋਜਨਾ ਤਹਿਤ ਪੰਜ ਮੈਂਬਰੀ ਟੀਮ- ਡਾਕਟਰ, ਨਰਸ, ਅਟੈਂਡੈਂਟ ਤੇ ਐਂਬੂਲੈਂਸ ਸੇਵਾ ਘਰ-ਘਰ ਤੱਕ ਪਹੁੰਚੇਗੀ। ਜ਼ਰੂਰਤ ਪੈਣ ਤੇ ਮਰੀਜ਼ ਨੂੰ ਜੀਐਮਐਸਐਚ-16 ਹਸਪਤਾਲ 'ਚ ਭਰਤੀ ਕਰਵਾਉਣ ਦੀ ਸੁਵਿਧਾ ਦਿੱਤੀ ਜਾਵੇਗੀ।

Good News: ਚੰਡੀਗੜ੍ਹ ਚ 80 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਨੂੰ ਘਰ ਚ ਹੀ ਮਿਲੇਗਾ ਇਲਾਜ਼, ਪ੍ਰੋ਼ਜੈਕਟ ਦੀ ਸ਼ੁਰੂਆਤ

ਸੰਕੇਤਕ ਤਸਵੀਰ

Follow Us On

ਚੰਡੀਗੜ੍ਹ ‘ਚ ਸਿਹਤ ਵਿਭਾਗ ਹੁਣ 80 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਨੂੰ ਉਨ੍ਹਾਂ ਦੇ ਘਰ ‘ਚ ਹੀ ਇਲਾਜ਼ ਤੇ ਜਾਂਚ ਸੁਵਿਧਾਵਾਂ ਦੇਵੇਗਾ। ਪਹਿਲੇ ਪੜਾਅ ‘ਚ 1874 ਬਜ਼ੁਰਗਾਂ ਦੀ ਪਹਿਚਾਣ ਕੀਤੀ ਗਈ ਹੈ। ਇਹ ਬਜ਼ੁਰਗ ਖਾਸ ਤੌਰ ‘ਤੇ ਉਹ ਹਨ, ਜੋ ਇਕੱਲੇ ਰਹਿੰਦ ਹਨ, ਚੱਲ ਨਹੀਂ ਸਕਦੇ ਜਾਂ ਜੋ ਅਪਾਹਜ ਹਨ।

ਟੀਮ ‘ਚ 5 ਮੈਂਬਰ ਹੋਣਗੇ, ਜਿਨ੍ਹਾਂ ‘ਚ ਡਾਕਟਰ, ਸਟਾਫ਼ ਨਰਸ, ਅਟੈਂਡੈਂਟ ਤੇ ਐਂਬੂਲੈਂਸ ਸੇਵਾ ਵੀ ਸ਼ਾਮਲ ਹੋਵੇਗੀ, ਜੋ ਬਜ਼ੁਰਗਾਂ ਦੇ ਘਰ ਤੱਕ ਜਾਵੇਗੀ। ਇਹ ਟੀਮ ਬਲੱਡ ਪ੍ਰੈਸ਼ਰ, ਡਾਇਬੀਟੀਜ਼ ਵਰਗੀਆਂ ਬਿਮਾਰੀਆਂ ਦੀ ਜਾਂਚ ਕਰੇਗੀ ਤੇ ਲੋੜ ਪੈਣ ਦੇ ਹਸਪਤਾਲ ‘ਚ ਮਰੀਜ਼ ਨੂੰ ਭਰਤੀ ਕਰਾਵੇਗੀ।

ਇਹ ਯੋਜਨਾ ਬਜ਼ੁਰਗ ਨੂੰ ਸ਼ਰੀਰਕ ਤੇ ਮਾਨਸਿਕ ਦੋਵੇਂ ਤਰ੍ਹਾਂ ਤੋਂ ਰਾਹਤ ਦੇਵੇਗੀ। ਜੋ ਬਜ਼ੁਰਗ ਹਸਪਤਾਲ ਨਹੀਂ ਜਾ ਪਾਉਂਦੇ, ਉਹ ਘਰ ਬੈਠੇ ਹੀ ਇਲਾਜ਼ ਕਰਵਾ ਸਕਦੇ ਹਨ ਤੇ ਸਿਹਤ ਵਿਭਾਗ ਨਾਲ ਬਿਹਤਰ ਢੰਗ ਨਾਲ ਜੁੜੇ ਹੋਏ ਮਹਿਸੂਸ ਕਰਨਗੇ।

ਇਸ ਪਾਇਲਟ ਪ੍ਰੈਜੈਕਟ ‘ਚ 1874 ਬਜ਼ੁਰਗਾਂ ਦੀ ਪਹਿਚਾਣ ਕੀਤੀ ਗਈ ਹੈ, ਜਿਸ ‘ਚ 80 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਪਹਿਲ ਦਿੱਤੀ ਜਾਵੇਗੀ। ਇਸ ਤੋਂ ਬਾਅਦ 70 ਸਾਲਾਂ ਤੋਂ ਉੱਪਰ ਵਾਲੇ ਬਜ਼ੁਰਗਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਯੋਜਨਾ ਤਹਿਤ ਪੰਜ ਮੈਂਬਰੀ ਟੀਮ- ਡਾਕਟਰ, ਨਰਸ, ਅਟੈਂਡੈਂਟ ਤੇ ਐਂਬੂਲੈਂਸ ਸੇਵਾ ਘਰ-ਘਰ ਤੱਕ ਪਹੁੰਚੇਗੀ। ਜ਼ਰੂਰਤ ਪੈਣ ਤੇ ਮਰੀਜ਼ ਨੂੰ ਜੀਐਮਐਸਐਚ-16 ਹਸਪਤਾਲ ‘ਚ ਭਰਤੀ ਕਰਵਾਉਣ ਦੀ ਸੁਵਿਧਾ ਦਿੱਤੀ ਜਾਵੇਗੀ।

ਵਿਭਾਗ ਨੇ ਹਸਪਤਾਲਾਂ ‘ਚ ਵੀ ਬਜ਼ੁਰਗਾਂ ਤੇ ਗੰਭੀਰ ਬਿਮਾਰੀ ਵਾਲੇ ਮਰੀਜ਼ਾਂ ਦੀ ਸੁਵਿਧਾ ਲਈ ਖਾਸ ਪ੍ਰਬੰਧ ਕੀਤੇ ਹਨ। ਓਪੀਡੀ, ਇਸਤਰੀ ਰੋਗ ਵਿਭਾਗ ਤੇ ਐਮਰਜੈਂਸੀ ਵਾਰਡ ‘ਚ ਵਿਸ਼ੇਸ਼ ਹੈਲਪ ਡੈਸਕ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਅਜਿਹੇ ਮਰੀਜ਼ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਨਹੀਂ ਆਉਂਦੇ ਹਨ, ਉਨ੍ਹਾਂ ਦੀ ਦੇਖਭਾਲ ਲਈ ਅਟੈਂਡੈਂਟ ਤੈਨਾਤ ਕੀਤੇ ਜਾਣਗੇ।