ਬਰਨਾਲਾ ਦੀ ਤਪਾ ਮੰਡੀ ‘ਚ ਸੀਸੀਟੀਵੀ ਕੈਮਰਿਆਂ ਦਾ ਹੋਇਆ ਉਦਘਾਟਨ, 51 ਲੱਖ ਦੀ ਲਾਗਤ ਨਾਲ ਕੈਮਰੇ ਸਥਾਪਤ

Updated On: 

12 Apr 2026 11:14 AM IST

Barnala : ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਦੀ ਤਪਾ ਮੰਡੀ ਸ਼ਹਿਰ ਅੰਦਰ ਪੰਜਾਬ ਸਰਕਾਰ ਵੱਲੋਂ 51 ਲੱਖ ਰੁਪਏ ਦੀ ਲਾਗਤ ਨਾਲ ਆਧੁਨਿਕ ਟੈਕਨੋਲਜੀ ਨਾਲ ਲੈਸ 88 ਏ.ਐਨ.ਪੀ.ਆਰ (ਸੀਸੀਟੀਵੀ) ਕੈਮਰੇ ਸ਼ਹਿਰ ਦੇ ਇਨਪੁੱਟ -ਆਊਟਪੁੱਟ ਅਤੇ ਮੁੱਖ ਬਾਜ਼ਾਰਾਂ ਅੰਦਰ ਲਗਾਏ ਗਏ ਹਨ। ਜਿਨ੍ਹਾਂ ਦਾ ਰਸਮੀ ਉਦਘਾਟਨ ਵਿਧਾਨ ਸਭਾ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਅਤੇ ਜਿਲ੍ਹਾ ਬਰਨਾਲੇ ਨੇ ਐਸਐਸਪੀ ਮੁਹੰਮਦ ਸਰਫਰਾਜ ਆਲਮ ਵੱਲੋਂ ਤਪਾ ਮੰਡੀ ਵਿੱਚ ਕੀਤਾ ਗਿਆ।

ਬਰਨਾਲਾ ਦੀ ਤਪਾ ਮੰਡੀ ਚ ਸੀਸੀਟੀਵੀ ਕੈਮਰਿਆਂ ਦਾ ਹੋਇਆ ਉਦਘਾਟਨ, 51 ਲੱਖ ਦੀ ਲਾਗਤ ਨਾਲ ਕੈਮਰੇ ਸਥਾਪਤ

ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਵੱਲੋਂ ਪੰਜਾਬ ਦੇ ਲੋਕਾਂ ਦੀ ਲੋਕ ਸੁਰੱਖਿਆ ਦੇ ਮੱਦੇ ਨਜ਼ਰ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ । ਜਿਸ ਤਹਿਤ ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਦੀ ਤਪਾ ਮੰਡੀ ਸ਼ਹਿਰ ਅੰਦਰ ਪੰਜਾਬ ਸਰਕਾਰ ਵੱਲੋਂ 51 ਲੱਖ ਰੁਪਏ ਦੀ ਲਾਗਤ ਨਾਲ ਆਧੁਨਿਕ ਟੈਕਨੋਲਜੀ ਨਾਲ ਲੈਸ 88 ਏ.ਐਨ.ਪੀ.ਆਰ (ਸੀਸੀਟੀਵੀ) ਕੈਮਰੇ ਸ਼ਹਿਰ ਦੇ ਇਨਪੁੱਟ -ਆਊਟਪੁੱਟ ਅਤੇ ਮੁੱਖ ਬਾਜ਼ਾਰਾਂ ਅੰਦਰ ਲਗਾਏ ਗਏ ਹਨ। ਜਿਨ੍ਹਾਂ ਦਾ ਰਸਮੀ ਉਦਘਾਟਨ ਵਿਧਾਨ ਸਭਾ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਅਤੇ ਜਿਲ੍ਹਾ ਬਰਨਾਲੇ ਨੇ ਐਸਐਸਪੀ ਮੁਹੰਮਦ ਸਰਫਰਾਜ ਆਲਮ ਵੱਲੋਂ ਤਪਾ ਮੰਡੀ ਵਿੱਚ ਕੀਤਾ ਗਿਆ।

ਇੱਕ ਕਰੋੜ ਦੀ ਲਾਗਤ ਨਾਲ ਆਧੁਨਿਕ ਕੈਮਰਿਆਂ ਦੀ ਸਥਾਪਨਾ

ਇਸ ਮੌਕੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਗੱਲਬਾਤ ਕਰਦੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਲੋਕ ਸੁਰੱਖਿਆ ਦੇ ਮੱਦੇ ਨਜ਼ਰ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਉੱਥੇ ਪੰਜਾਬ ਪੁਲਿਸ ਵੱਲੋਂ ਵੀ ਲਗਾਤਾਰ ਸਮਾਜ ਵਿਰੋਧੀ ਅੰਸਰਾਂ ਨੂੰ ਨੱਥ ਪਾਈ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਹਲਕਾ ਭਦੋੜ ਦੀ ਤਪਾ ਮੰਡੀ ਅਤੇ ਭਦੌੜ ਅੰਦਰ ਇਕ ਕਰੋੜ ਦੀ ਲਾਗਤ ਨਾਲ ਸੀਸੀਟੀਵੀ ਕੈਮਰੇ ਲਾਉਣ ਦਾ ਉਪਰਾਲਾ ਕੀਤਾ ਗਿਆ ਹੈ। ਜਿੱਥੇ ਅੱਜ ਤਪਾ ਮੰਡੀ ਸ਼ਹਿਰ ਦੀਆਂ ਵੱਖੋ ਵੱਖਰੀਆਂ ਥਾਵਾਂ ਤੇ ਆਧੁਨਿਕ ਟੈਕਨੋਲਜੀ ਨਾਲ ਲੈਸ 88 ਏ.ਐਨ.ਪੀ.ਆਰ (ਸੀਸੀਟੀਵੀ) ਕੈਮਰਿਆਂ ਲਾਏ ਗਏ ਹਨ।

ਸੈਂਸਰ ਟੈਕਨੋਲੋਜੀ ਨਾਲ ਵਾਹਨਾਂ ਦੇ ਨੰਬਰ ਹੋਣਗੇ ਤੁਰੰਤ ਕੈਪਚਰ

ਇਸ ਮੌਕੇ ਜਿਲ੍ਹਾ ਬਰਨਾਲਾ ਦੇ ਐਸਐਸਪੀ ਮੁਹੰਮਦ ਸਰਫਰਾਜ ਆਲਮ ਨੇ ਕਿਹਾ ਕਿ ਡੀਜੀਪੀ ਪੰਜਾਬ ਦੇ ਹੁਕਮਾਂ ਤਹਿਤ ਬਰਨਾਲਾ ਪੁਲਿਸ ਵੱਲੋਂ ਲਗਾਤਾਰ ਸਮਾਜ ਵਿਰੋਧੀ ਅਨਸਰਾਂ ,ਨਸ਼ਾ ਤਸਕਰਾਂ ਖਿਲਾਫ ਪੁਲਿਸ ਕਾਰਵਾਈ ਕੀਤੀ ਜਾ ਰਹੀ ਹੈ ਜਿੱਥੇ ਹੁਣ ਜ਼ਿਲਾ ਬਰਨਾਲਾ ਕੋਲੇ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਤਪਾ ਸ਼ਹਿਰ ਅੰਦਰ ਲੱਗ ਗਏ ਆਧੁਨਿਕ ਟੈਕਨੋਲਜੀ ਦੇ ਏ.ਐਨ.ਪੀ.ਆਰ (ਸੀਸੀਟੀਵੀ) 88 ਕੈਮਰੇ 24 ਘੰਟੇ ਸਮਾਜ ਵਿਰੁੱਧ ਅਨਸਰਾਂ ਤੇ ਨਜ਼ਰ ਰੱਖਣਗੇ। ਉਹਨਾਂ ਦੱਸਿਆ ਕਿ ਇਹ ਟੈਕਨੋਲਜੀ ਇੰਨੀ ਫਾਸਟ ਹੈ ਕਿ ਰਾਤ ਸਮੇਂ ਵੀ ਸਾਰੀ ਗਤੀਵਿਧੀ ਸੀਸੀ ਟੀਵੀ ਕੈਮਰੇ ਵਿੱਚ ਕੈਦ ਹੋਵੇਗੀ। ਉੱਥੇ ਸੈਂਸਰ ਟਾਈਪ ਹੋਣ ਕਾਰਨ ਜੋ ਵੀ ਗੱਡੀ ਜਾਂ ਵਹਿਕਲ ਦਾ ਨੰਬਰ ਹੋਵੇਗਾ ਉਸ ਨੂੰ ਕੈਪਚਰ ਕਰੇਗੀ। ਜਿਸ ਤੋਂ ਬਾਅਦ ਸਾਰਾ ਡਾਟਾ ਕੁਝ ਸਮੇਂ ਵਿੱਚ ਹੀ ਕਵਰ ਹੋ ਜਾਂਦਾ ਹੈ।

400 ਕੈਮਰਿਆਂ ਨਾਲ ਪੂਰੇ ਜ਼ਿਲ੍ਹੇ ਦੀ ਨਿਗਰਾਨੀ

ਉਹਨਾਂ ਕਿਹਾ ਕਿ ਜਿੱਥੇ ਪੁਲਿਸ ਟੀਮਾਂ ਵੱਲੋਂ ਲਗਾਤਾਰ ਸਮਾਜ ਵਿਰੋਧੀ ਅੰਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਸੀਸੀਟੀਵੀ ਕੈਮਰੇ ਦੀ ਇਸ ਹਾਈ-ਟੈਕ ਟੈਕਨੋਲੋਜੀ ਨਾਲ ਉਹਨਾਂ ਨੂੰ ਵੱਡਾ ਸਹਿਯੋਗ ਮਿਲੇਗਾ। ਉਹਨਾਂ ਇਹ ਵੀ ਜਾਣਕਾਰੀ ਦਿੰਦੇ ਦੱਸਿਆ ਕਿ ਇੱਕ ਮਹੀਨੇ ਤੱਕ ਐਸਐਸਪੀ ਦਫਤਰ ਬਰਨਾਲਾ ਵਿਖੇ ਵੀ ਅਡਵਾਸ ਕਮਾਂਡੈਂਟ ਕੰਟਰੋਲ ਸੈਂਟਰ ਬਣਾਇਆ ਜਾ ਰਿਹਾ ਹੈ ਜਿੱਥੇ ਜਿਲੇ ਭਰ ਦੇ ਹਾਈ ਟੈਕ ਟੈਕਨੋਲੋਜੀ ਦੇ 400 ਸੀਸੀਟੀਵੀ ਕੈਮਰਿਆਂ ਦਾ ਕੰਟਰੋਲ ਰੂਮ ਬਣਾਇਆ ਜਾਵੇਗਾ ਜਿਸ ਵਿੱਚ ਸਾਰੇ ਜਿਲ੍ਹੇ ਨੂੰ ਲੋਕ ਸੁਰੱਖਿਆ ਦੇ ਮੱਦੇ ਨਜ਼ਰ ਕੰਟਰੋਲ ਜਾਵੇਗਾ।

ਇਸ ਮੌਕੇ ਨਗਰ ਕੌਂਸਲ ਤਪਾ ਦੀ ਪ੍ਰਧਾਨ ਡਾਕਟਰ ਸੋਨਿਕਾ ਬੰਸਲ ਅਤੇ ਸਮਾਜ ਸੇਵੀ ਹੇਮਰਾਜ ਸ਼ੰਟੀ ਮੋੜ ਨੇ ਇਸ ਉਪਰਾਲੇ ਦੀ ਸਲਾਘਾ ਕਰਦੇ ਹੋਏ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਤਪਾ ਸ਼ਹਿਰ ਵਾਸੀਆਂ ਨੂੰ ਇਸ ਦਾ ਵੱਡਾ ਲਾਭ ਮਿਲੇਗਾ। ਪਿਛਲੇ ਸਮੇਂ ਅਨੁਸਾਰ ਤਪਾ ਅੰਦਰ ਹੋ ਰਹੀਆਂ ਮੋਟਰਸਾਈਕਲ ਚੋਰੀ ਦੀਆਂ ਘਟਨਾਵਾਂ,ਸਨੈਚਿੰਗ ਨੇ ਘਟਨਾਵਾਂ ਅਤੇ ਨਸ਼ਾ ਤਸਕਰਾਂ ਤੋਂ ਇਲਾਵਾ ਸਮਾਜ ਵਿਰੋਧੀ ਅੰਸਰਾਂ ਤੇ ਕੰਟਰੋਲ ਹੋ ਸਕੇਗਾ, ਸੀਸੀਟੀਵੀ ਕੈਮਰੇ ਇੱਕ ਸੁਰੱਖਿਆ ਤੋਂ ਤੀਜੀ ਅੱਖ ਵਜੋਂ ਆਪਣਾ ਕੰਮ ਕਰਨਗੇ।

Follow Us
Related Stories
ਚੰਡੀਗੜ੍ਹ ਵਿਖੇ CM ਮਾਨ ਨੇ 8ਵੀਂ ਦੇ ਟੌਪਰਾਂ ਨਾਲ ਕੀਤੀ ਮੁਲਾਕਾਤ, ਭਵਿੱਖ ਵਿੱਚ ਕਾਮਯਾਬੀਆਂ ਲਈ ਭੇਟ ਕੀਤੀਆਂ ਸ਼ੁਭਕਾਮਨਾਵਾਂ
ਜਲੰਧਰ ਪਹੁੰਚੇ ਮੰਤਰੀ ਅਮਨ ਅਰੋੜਾ ਦਾ ਵੱਡਾ ਐਲਾਨ, ਸੂਬੇ ਦੇ 13,000 ਪਿੰਡਾਂ ਵਿੱਚ ਲੱਗਣਗੀਆਂ ਸੋਲਰ ਸਟ੍ਰੀਟ ਲਾਈਟਾਂ
ਚੰਡੀਗੜ੍ਹ BJP ਦਫ਼ਤਰ ਬਲਾਸਟ ਮਾਮਲੇ ‘ਚ ਅੰਮ੍ਰਿਤਸਰ ਤੋਂ 2 ਹੋਰ ਮੁਲਜ਼ਮ ਕਾਬੂ, ਵਿਦੇਸ਼ੀ ਹੈਂਡਲਰਾਂ ਨਾਲ ਨਿਕਲਿਆ ਸਬੰਧ
ਮਿਲਾਵਟਖੋਰੀ ਵਿਰੁੱਧ ਬਰਨਾਲਾ ਪ੍ਰਸ਼ਾਸਨ ਸਖ਼ਤ, 7 ਕੇਸਾਂ ਵਿੱਚ 2 ਲੱਖ 25 ਹਜ਼ਾਰ ਰੁਪਏ ਦਾ ਲਗਾਇਆ ਜੁਰਮਾਨਾ
ਬਟਾਲਾ ਪੁਲਿਸ ਨੇ ਸਰਹੱਦ ਪਾਰੋਂ ਚੱਲ ਰਹੇ ਨਸ਼ਾ ਤੇ ਹਥਿਆਰਾਂ ਦਾ ਨੈੱਟਵਰਕ ਕੀਤਾ ਤਬਾਹ, 6.5 ਕਿਲੋ ਹੈਰੋਇਨ ਸਮੇਤ 2 ਮੁਲਜ਼ਮ ਕਾਬੂ
ਬੇਅਦਬੀ ਖਿਲਾਫ ਸਖ਼ਤ ਕਾਨੂੰਨ ਬਣਾਉਣ ‘ਤੇ ਲੱਗੀ ਮੋਹਰ, ਪੰਜਾਬ ਕੈਬਨਿਟ ਦਾ ਫੈਸਲਾ; ਹੋਵੇਗਾ ਏਸ਼ੀਆ ਦਾ ਸਭ ਤੋਂ ਵੱਡਾ ਹਾਕੀ ਟੂਰਨਾਮੈਂਟ