ਮੈਂ ਮੈਦਾਨ ‘ਚ ਆ ਗਿਆ ਹਾਂ, ਭਾਜਪਾ ਦੀ ਖੁੱਲ੍ਹ ਕੇ ਮਦਦ ਕਰਾਂਗਾ… ਕੈਪਟਨ ਅਮਰਿੰਦਰ ਸਿੰਘ ਪਹੁੰਚੇ ਮੋਗਾ

Updated On: 

30 Oct 2025 15:40 PM IST

Captain Amrinder Singh in Moge: ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਅੱਜ ਬਹੁਤ ਦਿਨਾਂ ਬਾਅਦ ਬਾਹਰ ਆਇਆ ਹਾਂ। ਮੇਰੀ ਸਰੀਰਕ ਦਿੱਕਤ ਚੱਲ ਰਹੀ ਸੀ। ਫੌਜ ਦੀ ਨੌਕਰੀ ਦੌਰਾਨ ਮੇਰੀ ਰੀੜ੍ਹ ਦੀ ਹੱਡੀ 'ਤੇ ਸੱਟ ਲੱਗ ਗਈ ਸੀ, ਇਸ ਦਾ ਇਲਾਜ਼ ਚੱਲ ਰਿਹਾ ਸੀ। ਪਰ ਹੁਣ ਮੈਂ ਮੈਦਾਨ 'ਚ ਉੱਤਰ ਆਇਆ ਹਾਂ, ਹੁਣ ਮੈਦਾਨ ਫਤਹਿ ਕਰਕੇ ਛੱਡਾਂਗੇ।

ਮੈਂ ਮੈਦਾਨ ਚ ਆ ਗਿਆ ਹਾਂ, ਭਾਜਪਾ ਦੀ ਖੁੱਲ੍ਹ ਕੇ ਮਦਦ ਕਰਾਂਗਾ... ਕੈਪਟਨ ਅਮਰਿੰਦਰ ਸਿੰਘ ਪਹੁੰਚੇ ਮੋਗਾ

ਕੈਪਟਨ ਅਮਰਿੰਦਰ ਸਿੰਘ

Follow Us On

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਲਈ ਪ੍ਰਚਾਰ ਕਰਨ ਲਈ ਮੋਗਾ ਪਹੁੰਚੇ। ਉਨ੍ਹਾਂ ਨੇ ਪਾਰਟੀ ਵਰਕਰਾਂ ਨਾਲ ਬੈਠਕ ਕੀਤੀ। ਉਨ੍ਹਾਂ ਨੇ ਕਿਹਾ ਕਿ ਤਰੱਕੀ ਤੇ ਵਿਕਾਸ ਦੇ ਲਈ ਭਾਜਪਾ ਨੂੰ ਮਜ਼ਬੂਤ ਹੋਣਾ ਬੇਹੱਦ ਜ਼ਰੂਰੀ ਹੈ। ਰਾਹੁਲ ਗਾਂਧੀ ਵੱਲੋਂ ਪ੍ਰਧਾਨ ਨਰੇਂਦਰ ਮੋਦੀ ਦੇ ਡਾਂਸ ਵਾਲੇ ਬਿਆਨ ‘ਤੇ ਕੈਪਟਨ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਸਮਝ ਨਹੀਂ ਹੈ। ਉਹ ਕੀ ਬੋਲਦੇ ਹਨ, ਉਨ੍ਹਾਂ ਨੂੰ ਕੁੱਝ ਪਤਾ ਹੀ ਨਹੀਂ ਚੱਲਦਾ। ਤੁਸੀਂ ਕਦੇ ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਨੂੰ ਡਾਂਸ ਕਰਦੇ ਹੋਏ ਦੇਖਿਆ ਹੈ। ਡਾਂਸ ਦਾ ਟਰੰਪ ਕਰਦਾ ਹੈ। ਨਵਜੋਤ ਸਿੰਘ ਸਿੱਧੂ ‘ਤੇ ਗੱਲ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਮੇਰੀ ਸਰਕਾਰ ‘ਚ ਮੰਤਰੀ ਰਿਹਾ। ਤਿੰਨ ਪੋਰਟਫੋਲੀਓ ਦੇਖਦਾ ਰਹੇ, ਪਰ ਉਨ੍ਹਾਂ ਤੋਂ 7-7 ਦਿਨ ਫਾਈਲਾਂ ਕਲੀਅਰ ਨਹੀਂ ਹੁੰਦੀਆਂ ਸਨ।

ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਅੱਜ ਬਹੁਤ ਦਿਨਾਂ ਬਾਅਦ ਬਾਹਰ ਆਇਆ ਹਾਂ। ਮੇਰੀ ਸਰੀਰਕ ਦਿੱਕਤ ਚੱਲ ਰਹੀ ਸੀ। ਫੌਜ ਦੀ ਨੌਕਰੀ ਦੌਰਾਨ ਮੇਰੀ ਰੀੜ੍ਹ ਦੀ ਹੱਡੀ ‘ਤੇ ਸੱਟ ਲੱਗ ਗਈ ਸੀ, ਇਸ ਦਾ ਇਲਾਜ਼ ਚੱਲ ਰਿਹਾ ਸੀ। ਮੈਂ ਮੈਦਾਨ ‘ਚ ਉੱਤਰ ਆਇਆ ਹਾਂ, ਹੁਣ ਮੈਦਾਨ ਫਤਹਿ ਕਰਕੇ ਛੱਡਾਂਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਮੈਂ ਹੁਣ ਠੀਕ ਹੋ ਕੇ ਮੈਦਾਨ ‘ਚ ਆ ਗਿਆ ਹਾਂ। 2027 ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਇਸ ਤੋਂ ਪਹਿਲਾਂ ਮਾਹੌਲ ਗਰਮ ਹੋ ਜਾਵੇਗਾ। ਮੈਂ ਖੁੱਲ੍ਹ ਕੇ ਭਾਜਪਾ ਦੀ ਮਦਦ ਕਰਾਂਗਾ। ਲੋਕਾਂ ਦਾ ਭਾਜਪਾ ਪ੍ਰਤੀ ਨਜ਼ਰੀਆ ਬਦਲਿਆ ਹੈ। ਇਸ ਦਾ ਫਾਇਦਾ ਸਾਨੂੰ ਆਉਣ ਵਾਲੇ ਸਮੇਂ ‘ਚ ਮਿਲੇਗਾ।

ਕਾਂਗਰਸ ਤੇ ਕੈਪਟਨ ਦੇ ਤਿੱਖੇ ਨਿਸ਼ਾਨੇ

ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਬਾਰੇ ਗੱਲ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬੰਦਾ ਇੱਕ ਗੱਲ ਹੀ 100 ਵਾਰ ਕਰ ਚੁੱਕਿਆ ਹੈ। ਮੈਂ ਸਹੁੰ ਖਾ ਕੇ ਜ਼ਰੂਰ ਕਿਹਾ ਸੀ ਕਿ ਪੰਜਾਬ ‘ਚ ਨਸ਼ੇ ਦੀ ਕਮਰ ਤੋੜ ਦਿਆਂਗਾ। ਮੈਂ ਇਸ ਦੇ ਲਈ ਛੱਡੀਸਗੜ੍ਹ ਤੋਂ ਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਨੂੰ ਲੈ ਕੇ ਆਇਆ। ਉਨ੍ਹਾਂ ਨੂੰ ਹੈੱਡ ਆਫ ਐਂਟੀ ਡਰੱਗ ਬਣਾਇਆ। ਉਸ ਸਮੇਂ 1 ਲੱਖ ਨਸ਼ਾ ਤਸਕਰ ਫੜ੍ਹੇ ਸਨ, ਜੇਲ੍ਹਾਂ ‘ਚ ਜਗ੍ਹਾ ਨਹੀਂ ਬਚੀ ਸੀ।

ਪੰਜਾਬ ‘ਚ ਨਸ਼ਿਆਂ ਦੇ ਖਤਰੇ ਲਈ ਗੁਆਂਢੀ ਦੇਸ਼ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ, ਉਨ੍ਹਾਂ ਕਿਹਾ ਕਿ ਇਹ ਬਹੁਤ ਸਪੱਸ਼ਟ ਹੈ ਕਿ ਨਸ਼ੇ ਪਾਕਿਸਤਾਨ ਤੋਂ ਆ ਰਹੇ ਹਨ। ਪਾਕਿਸਤਾਨ ਭਾਰਤ ਨਾਲ ਸਿੱਧੀ ਜੰਗ ਨਹੀਂ ਲੜ ਸਕਦਾ, ਉਸ ਦਾ ਇੱਕੋ ਇੱਕ ਉਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਖਤਮ ਕਰਨਾ ਹੈ। ਪਾਕਿਸਤਾਨ ਲਈ ਇਹ ਇੱਕੋ ਇੱਕ ਰਸਤਾ ਬਚਿਆ ਹੈ, ਜਿਸ ਰਾਹੀਂ ਉਹ ਭਾਰਤ ਨੂੰ ਕਮਜ਼ੋਰ ਕਰ ਸਕਦਾ ਹੈ, ਇਸ ਲਈ ਸਾਡੇ ਨੌਜਵਾਨਾਂ ਨੂੰ ਵੀ ਸਮਝਣਾ ਪਵੇਗਾ। ਸਾਡੇ ਦੇਸ਼ ਦੇ ਸਿਆਸਤਦਾਨਾਂ ਲਈ ਇਸ ਪ੍ਰਤੀ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ।