Harjot Bains Marriage: IPS ਅਫ਼ਸਰ ਜਯੋਤੀ ਯਾਦਵ ਨਾਲ ਹੋਵੇਗਾ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਵਿਆਹ

Published: 

12 Mar 2023 19:46 PM

Harjot Bains Marriage: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਜਲਦ ਹੀ ਵਿਆਹ ਕਰਵਾਉਣ ਜਾ ਰਹੇ ਹਨ। ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਵਿਆਹ IPS ਅਫ਼ਸਰ ਜਯੋਤੀ ਯਾਦਵ ਨਾਲ ਹੋਵੇਗਾ। ਇਹ ਬੇਹੱਦ ਹੀ ਖੁਸ਼ੀ ਵਾਲੀ ਖ਼ਬਰ ਹੈ।

Harjot Bains Marriage: IPS ਅਫ਼ਸਰ ਜਯੋਤੀ ਯਾਦਵ ਨਾਲ ਹੋਵੇਗਾ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਵਿਆਹ

Wedding Date: ਪੰਜਾਬ ਦੇ ਸਿੱਖਿਆ ਮੰਤਰੀ 25 ਮਾਰਚ ਨੂੰ ਜੋਤੀ ਯਾਦਵ ਨਾਲ ਲੈਣਗੇ ਲਾਂਵਾਂ।

Follow Us On

Harjot Bains Marriage: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਜਲਦ ਹੀ ਵਿਆਹ ਕਰਵਾਉਣ ਜਾ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਵਿਆਹ IPS ਅਫ਼ਸਰ ਜਯੋਤੀ ਯਾਦਵ ਨਾਲ ਹੋਵੇਗਾ। ਇਹ ਬੇਹੱਦ ਹੀ ਖੁਸ਼ੀ ਵਾਲੀ ਖ਼ਬਰ ਹੈ। ਸੂਤਰਾਂ ਮੁਤਾਬਕ ਕੈਬਨਿਟ ਮੰਤਰੀ ਹਰਜੋਤ ਬੈਂਸ ਅਤੇ IPS ਅਫ਼ਸਰ ਜਯੋਤੀ ਯਾਦਵ ਦਾ ਰੋਕਾ ਹੋ ਚੁੱਕਿਆ ਹੈ। ਹਾਲਾਂਕਿ ਵਿਆਹ ਦੀ ਤਰੀਕ ਪਤਾ ਨਹੀਂ ਲੱਗ ਸਕੀ, ਪਰ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ, ਆਉਣ ਵਾਲੇ ਦਿਨਾਂ ਵਿੱਚ ਦੋਵਾਂ ਦਾ ਵਿਆਹ ਹੋ ਜਾਵੇਗਾ।

CM ਭਗਵੰਤ ਮਾਨ ਦਾ ਵਿਆਹ ਚਰਚਾ ‘ਚ ਰਿਹਾ ਸੀ

ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਸਾਲ ਅਤੇ ਡਾ. ਗੁਰਪ੍ਰੀਤ ਕੌਰ ਵਿਆਹ ਨਾਲ ਵਿਆਹ ਕੀਤਾ ਸੀ। ਮੁੱਖ ਮੰਤਰੀ ਭਗਵੰਤ ਮਾਨ (CM Bhagwant Maan) ਤੇ ਡਾ.ਗੁਰਪ੍ਰੀਤ ਕੌਰ ਦੇ ਆਨੰਦ ਕਾਰਜ ਸਰਕਾਰੀ ਰਿਹਾਇਸ਼ ‘ਤੇ ਹੋਏ ਹਨ। ਜਿਸ ਤੋਂ ਬਾਅਦ ਇਹ ਵਿਆਹ ਕਾਫੀ ਚਰਚਾ ਵਿੱਚ ਰਿਹਾ। ਮੁੱਖ ਮੰਤਰੀ ਦਿੱਲੀ ਅਤੇ ਆਮ ਆਦਮੀ ਪਾਰਟੀ ਦੇ ਕਨੀਵਨਰ ਅਰਵਿੰਦ ਕੇਜਰੀਵਾਲ ਸਮੇਤ ਵੱਖ-ਵੱਖ ਸ਼ਖਸ਼ੀਅਤਾਂ ਨੇ ਉਨ੍ਹਾਂ ਨੂੰ ਵਿਆਹ ਦੀਆਂ ਵਧਾਈਆਂ ਅਤੇ ਆਸ਼ੀਰਵਾਦ ਦਿੱਤਾ।

ਕਿਵੇਂ ਅਤੇ ਕਿੱਥੇ ਹੋਵੇਗਾ ਹਰਜੋਤ ਬੈਂਸ ਦਾ ਵਿਆਹ?

ਪੰਜਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣਗੇ। ਭਰੋਸੇ-ਮੰਦ ਸੂਤਰਾਂ ਦੇ ਹਵਾਲੇ ਤੋਂ ਮਿਲੀ ਖ਼ਬਰਾਂ ਦੇ ਮੁਤਾਬਕ ਆਉਣ ਵਾਲੇ ਦੋ ਹਫਤਿਆਂ ਵਿੱਚ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ IPS ਅਫ਼ਸਰ ਜਯੋਤੀ ਯਾਦਵ ਦਾ ਵਿਆਹ ਹੋ ਜਾਵੇਗਾ। ਇਸ ਬਾਰੇ ਹਾਲੇ ਤੱਕ ਕੋਈ ਤਾਰੀਕ ਤਾਂ ਸਾਹਮਣੇ ਨਹੀਂ ਆਈ ਹੈ ਪਰ ਜਲਦ ਹੀ ਵਿਆਹ ਦੀ ਤਾਰੀਕ, ਸਮਾਂ ਅਤੇ ਜਗ੍ਹਾ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ